Jio ਤੋਂ ਬਾਅਦ Airtel ਨੇ ਪ੍ਰੀਪੇਡ ਯੂਜ਼ਰਸ ਨੂੰ ਦਿੱਤਾ ਤੋਹਫਾ! ਹੁਣ ਮਿਲਣਗੇ ਇਹ ਵਾਲੇ ਫਾਇਦੇ
Airtel Prepaid Offers: ਜੇਕਰ ਤੁਸੀਂ ਏਅਰਟੈੱਲ ਦੇ ਪ੍ਰੀਪੇਡ ਯੂਜ਼ਰਸ ਹੋ ਤਾਂ ਇਹ ਖਬਰ ਤੁਹਾਡੇ ਲਈ ਲਾਹੇਵੰਦ ਸਾਬਿਤ ਹੋ ਸਕਦੀ ਹੈ। ਜੀ ਹਾਂ Jio ਤੋਂ ਬਾਅਦ Airtel ਨੇ ਆਪਣੇ ਯੂਜ਼ਰਸ ਨੂੰ ਇਹ ਖਾਸ ਆਫਰ ਦੇਣ ਦਾ ਐਲਾਨ ਕੀਤਾ ਹੈ।
Airtel Prepaid Offers: ਪ੍ਰਾਈਵੇਟ ਟੈਲੀਕਾਮ ਕੰਪਨੀ ਏਅਰਟੈੱਲ ਨੇ ਆਪਣੇ ਪ੍ਰੀਪੇਡ ਯੂਜ਼ਰਸ ਲਈ ਖਾਸ ਆਫਰ ਪੇਸ਼ ਕੀਤਾ ਹੈ। ਇਸ ਆਫਰ 'ਚ ਯੂਜ਼ਰਸ ਨੂੰ ਵਾਧੂ ਫਾਇਦੇ ਮਿਲਣ ਜਾ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਏਅਰਟੈੱਲ (Airtel offers) ਤੋਂ ਪਹਿਲਾਂ ਰਿਲਾਇੰਸ ਜਿਓ ਨੇ ਆਪਣੀ 8ਵੀਂ ਵਰ੍ਹੇਗੰਢ 'ਤੇ ਯੂਜ਼ਰਸ ਨੂੰ ਆਫਰ ਦੇਣ ਦਾ ਫੈਸਲਾ ਕੀਤਾ ਸੀ। ਇਸ ਤੋਂ ਬਾਅਦ ਏਅਰਟੈੱਲ ਨੇ ਵੀ ਆਪਣੇ ਯੂਜ਼ਰਸ ਨੂੰ ਇਹ ਖਾਸ ਆਫਰ ਦੇਣ ਦਾ ਐਲਾਨ ਕੀਤਾ ਹੈ।
ਮਿਲ ਰਹੇ ਇਹ ਆਫਰ
ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਏਅਰਟੈੱਲ ਆਪਣੇ ਤਿੰਨ ਪਲਾਨ ਦੇ ਨਾਲ ਪ੍ਰੀਪੇਡ ਯੂਜ਼ਰਸ ਨੂੰ ਆਫਰ ਦੇ ਰਹੀ ਹੈ। ਇਹ ਆਫਰ ਸਿਰਫ ਉਨ੍ਹਾਂ ਯੂਜ਼ਰਸ ਨੂੰ ਦਿੱਤਾ ਜਾਵੇਗਾ ਜੋ 6 ਸਤੰਬਰ ਤੋਂ 11 ਸਤੰਬਰ ਦਰਮਿਆਨ ਰਿਚਾਰਜ ਕਰਨਗੇ। ਇਹ ਆਫਰ ਕੰਪਨੀ ਦੇ 979 ਰੁਪਏ, 1029 ਅਤੇ 3599 ਰੁਪਏ ਦੇ ਪਲਾਨ 'ਤੇ ਉਪਲਬਧ ਹੈ।
979 ਰੁਪਏ ਦਾ ਪਲਾਨ
ਵਰਤਮਾਨ ਵਿੱਚ, ਏਅਰਟੈੱਲ ਦੇ 979 ਰੁਪਏ ਦੇ ਪ੍ਰੀਪੇਡ ਪਲਾਨ ਵਿੱਚ, ਉਪਭੋਗਤਾਵਾਂ (Users) ਨੂੰ ਰੋਜ਼ਾਨਾ 2 ਜੀਬੀ ਇੰਟਰਨੈਟ ਡੇਟਾ (Internet data) ਮਿਲਦਾ ਹੈ। ਇਸ ਤੋਂ ਇਲਾਵਾ, ਲੋਕਾਂ ਨੂੰ ਏਅਰਟੈੱਲ ਐਕਸਟ੍ਰੀਮ 'ਤੇ ਅਨਲਿਮਟਿਡ ਕਾਲਿੰਗ ਦੇ ਨਾਲ 22 ਤੋਂ ਵੱਧ OTT ਪਲੇਟਫਾਰਮਾਂ ਤੱਕ ਪਹੁੰਚ ਮਿਲਦੀ ਹੈ। ਇਸ ਪਲਾਨ ਦੀ ਵੈਧਤਾ 84 ਦਿਨਾਂ ਦੀ ਹੈ। ਪਰ ਹੁਣ ਨਵੇਂ ਆਫਰ ਦੇ ਮੁਤਾਬਕ ਯੂਜ਼ਰਸ ਨੂੰ 28 ਦਿਨਾਂ ਲਈ 10 ਜੀਬੀ ਦਾ ਡਾਟਾ ਕੂਪਨ ਦਿੱਤਾ ਜਾਵੇਗਾ।
1029 ਰੁਪਏ ਅਤੇ 3599 ਰੁਪਏ ਦੇ ਪਲਾਨ
1029 ਰੁਪਏ ਦੇ ਪ੍ਰੀਪੇਡ ਪਲਾਨ 'ਚ ਯੂਜ਼ਰਸ ਨੂੰ ਏਅਰਟੈੱਲ ਐਕਸਟ੍ਰੀਮ 'ਤੇ 22 OTT ਪਲੇਟਫਾਰਮਸ ਮਿਲਦੇ ਹਨ। ਇਸ ਪਲਾਨ 'ਚ ਯੂਜ਼ਰਸ ਨੂੰ ਅਨਲਿਮਟਿਡ ਕਾਲਿੰਗ ਦੇ ਨਾਲ ਰੋਜ਼ਾਨਾ 100 ਮੁਫ਼ਤ SMS ਵੀ ਮਿਲਦੇ ਹਨ। ਇਸ ਪਲਾਨ 'ਚ ਵੀ ਹੁਣ ਗਾਹਕਾਂ ਨੂੰ 28 ਦਿਨਾਂ ਲਈ 10GB ਮੁਫਤ ਇੰਟਰਨੈੱਟ ਕੂਪਨ ਦਿੱਤਾ ਜਾ ਰਿਹਾ ਹੈ।
ਏਅਰਟੈੱਲ ਦੇ 3599 ਰੁਪਏ ਦੇ ਪ੍ਰੀਪੇਡ ਰੀਚਾਰਜ ਪਲਾਨ (Prepaid Recharge Plan) 'ਚ ਯੂਜ਼ਰਸ ਨੂੰ 28 ਦਿਨਾਂ ਲਈ 10 ਜੀਬੀ ਡਾਟਾ ਮੁਫਤ ਦਿੱਤਾ ਜਾ ਰਿਹਾ ਹੈ। ਇਸ ਪਲਾਨ ਦੀ ਵੈਧਤਾ 365 ਦਿਨਾਂ ਦੀ ਹੈ। ਇਸ ਪਲਾਨ 'ਚ ਯੂਜ਼ਰਸ ਨੂੰ ਪ੍ਰਤੀ ਦਿਨ 2GB ਡਾਟਾ ਮਿਲਦਾ ਹੈ। ਇਸ ਤੋਂ ਇਲਾਵਾ ਲੋਕਾਂ ਨੂੰ ਰੋਜ਼ਾਨਾ 100 ਮੁਫ਼ਤ SMS ਦੇ ਨਾਲ ਕਿਸੇ ਵੀ ਨੈੱਟਵਰਕ 'ਤੇ ਅਨਲਿਮਟਿਡ ਕਾਲਿੰਗ ਦੀ ਸਹੂਲਤ ਵੀ ਮਿਲਦੀ ਹੈ।