ਪੜਚੋਲ ਕਰੋ
Advertisement
ਐਮਜ਼ੋਨ ਨੇ ਸ਼ੁਰੂ ਕੀਤੀ ਗ੍ਰੀਨ ਅਰਥ ਕੁਇਜ਼, ਤੁਸੀਂ ਵੀ ਜਿੱਤ ਸਕਦੇ ਹੋ ਇੰਨਾ ਬੈਲੇਂਸ
ਜੇਕਰ ਤੁਸੀਂ ਐਮਜ਼ੌਨ ਯੂਜ਼ਰ ਹੋ ਤਾਂ ਇਹ ਤੁਹਾਡੇ ਲਈ ਹਨ। ਆਨਲਾਈਨ ਸ਼ਾਪਿੰਗ ਕੰਪਨੀ ਨੇ ਆਪਣੇ ਮੋਬਾਈਲ ਐਪ ‘ਤੇ ਇੱਕ ਕੁਇਜ਼ ਸ਼ੁਰੂ ਕੀਤਾ ਹੈ ਜਿਸ ਵਿੱਚ ਪੰਜ ਸਵਾਲਾਂ ਦੇ ਸਹੀ ਜਵਾਬ ਦੇ ਕੇ ਤੁਸੀਂ ਦੋ ਤੋਂ 20,000 ਤਕ ਦਾ ਐਮਜ਼ੌਨ ਪੇ ਬੈਲੰਸ ਜਿੱਤ ਸਕਦੇ ਹੋ। ਕੁਇਜ਼ ‘ਚ ਪੁੱਛੇ ਗਏ ਸਵਾਲ ਜਨਰਲ ਨੌਲੇਜ ‘ਤੇ ਬੇਸਡ ਹਨ।
ਨਵੀਂ ਦਿੱਲੀ: ਜੇਕਰ ਤੁਸੀਂ ਐਮਜ਼ੌਨ ਯੂਜ਼ਰ ਹੋ ਤਾਂ ਇਹ ਤੁਹਾਡੇ ਲਈ ਹਨ। ਆਨਲਾਈਨ ਸ਼ਾਪਿੰਗ ਕੰਪਨੀ ਨੇ ਆਪਣੇ ਮੋਬਾਈਲ ਐਪ ‘ਤੇ ਇੱਕ ਕੁਇਜ਼ ਸ਼ੁਰੂ ਕੀਤਾ ਹੈ ਜਿਸ ਵਿੱਚ ਪੰਜ ਸਵਾਲਾਂ ਦੇ ਸਹੀ ਜਵਾਬ ਦੇ ਕੇ ਤੁਸੀਂ ਦੋ ਤੋਂ 20,000 ਤਕ ਦਾ ਐਮਜ਼ੌਨ ਪੇ ਬੈਲੰਸ ਜਿੱਤ ਸਕਦੇ ਹੋ। ਕੁਇਜ਼ ‘ਚ ਪੁੱਛੇ ਗਏ ਸਵਾਲ ਜਨਰਲ ਨੌਲੇਜ ‘ਤੇ ਬੇਸਡ ਹਨ। ਐਮਜ਼ੌਨ ਹਰ ਦਿਨ ਆਪਣੇ ਯੂਜ਼ਰਸ ਲਈ ਕੁਇਜ਼ ਸੈਸ਼ਨ ਕਰਦਾ ਰਹਿੰਦਾ ਹੈ।
ਕੁਇਜ਼ ਖੇਡਣ ਦਾ ਤਰੀਕਾ
* ਸਭ ਤੋਂ ਪਹਿਲਾਂ ਤੁਸੀਂ ਆਪਣੇ ਮੋਬਾਈਲ ਐਪ ‘ਤੇ ਜਾਵੋ।
* ਐਪ ਦੇ ਆਪਸ਼ਨ ਨੂੰ ਕਲਿੱਕ ਕਰੋ ਜਿੱਥੇ ਕੁਇਜ਼ ਟਾਈਮ ਦਾ ਇੱਕ ਆਪਸ਼ਨ ਵੇਖੋਗੇ, ਉਸ ਨੂੰ ਕਲਿੱਕ ਕਰਦੇ ਹੀ ਤੁਹਾਨੂੰ ਇੱਕ ਪੇਜ਼ ‘ਤੇ ਰੀਡਾਇਰੈਕਟ ਕਰ ਦਿੱਤਾ ਜਾਵੇਗਾ।
* ਰੀਡਾਇਰੈਕਟ ਪੇਜ਼ ‘ਤੇ ਗ੍ਰੀਨ ਅਰਥ ਕੁਇਜ਼ ਦੇ ਨਾਂ ‘ਤੇ ਆਈਕੌਨ ਮਿਲੇਗਾ, ਜਿਸ ‘ਤੇ ਕਲਿੱਕ ਕਰਦੇ ਹੀ ਤੁਸੀਂ ਕੁਇਜ਼ ਖੇਡਣਾ ਸ਼ੁਰੂ ਕਰ ਸਕਦੇ ਹੋ।
* ਕੁਇਜ਼ ‘ਚ ਤੁਹਾਨੂੰ 5 ਸਵਾਲਾਂ ਦੇ ਜਵਾਬ ਦੇਣੇ ਹੋਣਗੇ, ਹਰ ਸਵਾਲ ਦੇ ਚਾਰ ਆਪਸ਼ਨ ਹੋਣਗੇ।
* ਇਹ ਕੁਇਜ਼ 25 ਨਵੰਬਰ ਯਾਨੀ ਅੱਜ ਸਵੇਰੇ 8 ਵਜੇ ਤੋਂ ਲਾਈਵ ਹੋ ਚੁੱਕਿਆ ਹੈ ਤੇ ਦੁਪਹਿਰ 12 ਵਜੇ ਤਕ ਚੱਲੇਗਾ।
ਜੇਤੂਆਂ ਨੂੰ ਲੱਕੀ ਡਰਾਅ ਰਾਹੀਂ ਚੁਣਿਆ ਜਾਵੇਗਾ ਤੇ ਨਾਂ ਦਾ ਐਲਾਨ ਅਗਲੇ ਮਹੀਨੇ 30 ਦਸੰਬਰ ਨੂੰ ਹੋਵੇਗਾ।
ਦੱਸ ਦਈਏ ਕਿ ਤੁਸੀਂ ਗਾਹਕਾਂ ਨੂੰ ਬਿਹਤਰ ਸਰਵਿਸ ਦੇਣ ਲਈ ਐਮਜ਼ੌਨ ਨੇ ਆਪਣਾ ਨਵਾਂ ਪ੍ਰੋਜੈਕਟ ਪੇਸ਼ ਕੀਤਾ ਹੈ ਜਿਸ ਦਾ ਨਾਂ ‘ਪ੍ਰੋਜੈਕਟ ਜ਼ੀਰੋ’ ਹੈ। ਕੰਪਨੀ ਮੁਤਾਬਕ ਇਸ ਪ੍ਰੋਜੈਕਟ ਜ਼ੀਰੋ ਤਹਿਤ ਇੱਕ ਐਡੀਸ਼ਨਲ ਪ੍ਰੋਐਕਟਿਵ ਮੈਕੇਨਿਜ਼ਮ ਤੇ ਪਾਵਰਫੁੱਲ ਟੂਲ ਨੂੰ ਅਪਨਾਇਆ ਜਾਵੇਗਾ ਜਿਸ ਨਾਲ ਨਕਲੀ ਲੋਕਾਂ ਨੂੰ ਇੱਕ ਐਮਜ਼ੌਨ ਦੇ ਪਲੇਟਫਾਰਮ ਤੋਂ ਹਟਾਉਣ ‘ਚ ਮਦਦ ਮਿਲੇਗੀ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਵਿਸ਼ਵ
ਪੰਜਾਬ
ਅੰਮ੍ਰਿਤਸਰ
Advertisement