iphone sale ban: ਐਪਲ ਵੱਲੋਂ ਆਈਫੋਨ ਦੀ ਵਿਕਰੀ ਰੋਕਣ ਦਾ ਫੈਸਲਾ, ਗਾਹਕ ਨਹੀਂ ਖਰੀਦ ਸਕਣਗੇ ਇਹ ਮਾਡਲ
iphone sale ban: ਐਪਲ ਨੇ ਕੁਝ ਦੇਸ਼ਾਂ ਵਿੱਚ ਆਈਫੋਨ ਦੀ ਵਿਕਰੀ ਨੂੰ ਰੋਕਣ ਦਾ ਫੈਸਲਾ ਕੀਤਾ ਹੈ। ਕੰਪਨੀ ਯੂਰਪ ਦੇ ਕਈ ਦੇਸ਼ਾਂ 'ਚ iPhone 14 ਸਮੇਤ ਤਿੰਨ ਆਈਫੋਨ ਮਾਡਲਾਂ ਦੀ ਵਿਕਰੀ ਬੰਦ ਕਰਨ ਜਾ ਰਹੀ ਹੈ।
iphone sale ban: ਐਪਲ ਨੇ ਕੁਝ ਦੇਸ਼ਾਂ ਵਿੱਚ ਆਈਫੋਨ ਦੀ ਵਿਕਰੀ ਨੂੰ ਰੋਕਣ ਦਾ ਫੈਸਲਾ ਕੀਤਾ ਹੈ। ਕੰਪਨੀ ਯੂਰਪ ਦੇ ਕਈ ਦੇਸ਼ਾਂ 'ਚ iPhone 14 ਸਮੇਤ ਤਿੰਨ ਆਈਫੋਨ ਮਾਡਲਾਂ ਦੀ ਵਿਕਰੀ ਬੰਦ ਕਰਨ ਜਾ ਰਹੀ ਹੈ। ਰਿਪੋਰਟ ਅਨੁਸਾਰ iPhone 14, iPhone 14 Plus ਤੇ iPhone SE (ਥਰਡ ਜੈਨਰੇਸ਼ਨ) ਨੂੰ ਕਈ ਯੂਰਪੀਅਨ ਦੇਸ਼ਾਂ ਵਿੱਚ ਆਨਲਾਈਨ ਸਟੋਰਾਂ ਤੋਂ ਹਟਾ ਦਿੱਤਾ ਗਿਆ ਹੈ। ਯਾਨੀ ਹੁਣ ਇਨ੍ਹਾਂ ਨੂੰ ਆਨਲਾਈਨ ਨਹੀਂ ਖਰੀਦਿਆ ਜਾ ਸਕਦਾ। ਐਪਲ ਨੇ ਇਹ ਪਾਬੰਦੀ ਖਾਸ ਤੌਰ 'ਤੇ ਆਈਫੋਨ ਤੇ ਲਾਈਟਨਿੰਗ ਪੋਰਟ ਨਾਲ ਲੈਸ ਹੋਰ ਡਿਵਾਈਸਾਂ 'ਤੇ ਲਗਾਈ ਹੈ।
ਇਹ ਵੀ ਚਰਚਾ ਹੈ ਕਿ ਐਪਲ ਦੁਆਰਾ ਜਿਹੜੇ ਆਈਫੋਨ ਦੀ ਵਿਕਰੀ 'ਤੇ ਪਾਬੰਦੀ ਲਾਈ ਗਈ ਹੈ, ਉਨ੍ਹਾਂ ਨੂੰ ਔਫਲਾਈਨ ਦੇ ਨਾਲ-ਨਾਲ ਔਨਲਾਈਨ ਵੀ ਨਹੀਂ ਖਰੀਦਿਆ ਜਾ ਸਕੇਗਾ। ਐਪਲ ਦੇ ਇਸ ਫੈਸਲੇ ਨੂੰ ਯੂਰਪੀਅਨ ਯੂਨੀਅਨ ਦੁਆਰਾ ਲਾਈਟਨਿੰਗ ਕਨੈਕਟਰ ਦੀ ਵਰਤੋਂ ਦੇ ਸਬੰਧ ਵਿੱਚ ਵੀ ਦੇਖਿਆ ਜਾ ਰਿਹਾ ਹੈ। ਯੂਰਪੀਅਨ ਯੂਨੀਅਨ ਨੇ ਐਪਲ ਨੂੰ ਬਹੁਤ ਪਹਿਲਾਂ ਆਪਣੇ ਡਿਵਾਈਸਾਂ ਵਿੱਚ ਟਾਈਪ ਸੀ ਪੋਰਟ ਸਥਾਪਤ ਕਰਨ ਲਈ ਕਿਹਾ ਸੀ। ਉਦੋਂ ਤੋਂ ਐਪਲ ਨੇ ਇਸ 'ਤੇ ਕੰਮ ਕੀਤਾ ਤੇ ਹੁਣ ਇਸ ਦੇ ਸਾਰੇ ਆਈਫੋਨ ਸਿਰਫ ਟਾਈਪ ਸੀ ਪੋਰਟ ਦੇ ਨਾਲ ਆ ਰਹੇ ਹਨ। ਐਪਲ ਦੇ ਸਭ ਤੋਂ ਐਡਵਾਂਸਡ ਆਈਫੋਨ 16 'ਚ ਵੀ ਇਹੀ ਚਾਰਜਿੰਗ ਪੋਰਟ ਦਿੱਤਾ ਗਿਆ ਹੈ।
ਦੱਸ ਦਈਏ ਕਿ 2022 ਵਿੱਚ EU ਨੇ ਕਿਹਾ ਸੀ ਕਿ 27 ਮੈਂਬਰ ਦੇਸ਼ਾਂ ਵਿੱਚ ਵਿਕਣ ਵਾਲੇ ਸਮਾਰਟਫੋਨ ਤੇ ਕੁਝ ਇਲੈਕਟ੍ਰਾਨਿਕ ਡਿਵਾਈਸਾਂ ਨੂੰ ਚਾਰਜ ਕਰਨ ਲਈ USB ਟਾਈਪ-ਸੀ ਪੋਰਟ ਨਾਲ ਲੈਸ ਹੋਣਾ ਚਾਹੀਦਾ ਹੈ। ਅਜਿਹਾ ਕਰਨ ਪਿੱਛੇ EU ਦਾ ਉਦੇਸ਼ ਇਲੈਕਟ੍ਰਾਨਿਕ ਵੇਸਟ ਨੂੰ ਘੱਟ ਕਰਨਾ ਸੀ। ਸ਼ੁਰੂ ਵਿਚ ਐਪਲ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਤੇ ਇਸ ਨੂੰ ਚੁਣੌਤੀ ਵੀ ਦਿੱਤੀ ਸੀ। ਹਾਲਾਂਕਿ ਲੰਬੇ ਵਿਵਾਦ ਤੋਂ ਬਾਅਦ ਐਪਲ ਨੂੰ ਆਖਰਕਾਰ ਯੂਰਪੀਅਨ ਯੂਨੀਅਨ ਨਾਲ ਸਹਿਮਤ ਹੋਣਾ ਪਿਆ। ਇਸ ਤੋਂ ਬਾਅਦ, ਕੰਪਨੀ ਨੇ ਸਾਰੇ ਡਿਵਾਈਸਾਂ ਵਿੱਚ USB ਟਾਈਪ-ਸੀ ਪੋਰਟ ਦੀ ਸਹੂਲਤ ਪ੍ਰਦਾਨ ਕਰਨੀ ਸ਼ੁਰੂ ਕਰ ਦਿੱਤੀ। ਯਾਦ ਰਹੇ ਕਿ iPhone 14, iPhone 14 Plus ਤੇ iPhone SE (3rd ਜਨਰੇਸ਼ਨ) ਵਿੱਚ USB-C ਪੋਰਟ ਨਹੀਂ ਹਨ। ਇਸ ਲਈ ਐਪਲ ਨੇ ਇਨ੍ਹਾਂ ਦੀ ਵਿਕਰੀ 'ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ।
ਇਨ੍ਹਾਂ ਦੇਸ਼ਾਂ 'ਚ ਵਿਕਰੀ 'ਤੇ ਪਾਬੰਦੀ
ਐਪਲ ਕਈ ਦੇਸ਼ਾਂ ਵਿੱਚ ਆਪਣੀ ਇਨਵੈਨਟਰੀ ਨੂੰ ਕਲੀਅਰ ਕਰਨ ਦੀ ਪ੍ਰਕਿਰਿਆ ਵਿੱਚ ਹੈ। ਕੰਪਨੀ ਨੇ ਆਸਟ੍ਰੀਆ, ਫਿਨਲੈਂਡ, ਬੈਲਜੀਅਮ, ਡੈਨਮਾਰਕ, ਜਰਮਨੀ, ਫਰਾਂਸ, ਇਟਲੀ, ਆਇਰਲੈਂਡ, ਨੀਦਰਲੈਂਡ, ਸਵੀਡਨ ਤੇ ਹੋਰ ਦੇਸ਼ਾਂ ਵਿੱਚ ਇਨ੍ਹਾਂ ਆਈਫੋਨਾਂ ਦੀ ਵਿਕਰੀ ਬੰਦ ਕਰ ਦਿੱਤੀ ਹੈ। ਦਿਲਚਸਪ ਗੱਲ ਇਹ ਹੈ ਕਿ ਸਵਿਟਜ਼ਰਲੈਂਡ ਯੂਰਪੀ ਸੰਘ ਦਾ ਮੈਂਬਰ ਨਹੀਂ ਪਰ ਫਿਰ ਵੀ ਐਪਲ ਨੇ ਦੇਸ਼ 'ਚ ਆਈਫੋਨ ਦੇ ਤਿੰਨ ਮਾਡਲਾਂ ਦੀ ਵਿਕਰੀ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਇਲਾਵਾ ਇਨ੍ਹਾਂ ਡਿਵਾਈਸਾਂ ਨੂੰ ਉੱਤਰੀ ਆਇਰਲੈਂਡ ਵਿੱਚ ਵੀ ਨਹੀਂ ਖਰੀਦਿਆ ਜਾ ਸਕੇਗਾ।