Apple Intelligence: ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ! ਹੁਣ ਤੱਕ ਦਾ ਸਭ ਤੋਂ ਜਬਰਦਸਤ ਫੀਚਰ ਲਾਂਚ, ਬਦਲ ਦੇਵੇਗਾ ਮੋਬਾਈਲ ਦੀ ਦੁਨੀਆ
iOS New Update 18.1 Apple Intelligence: ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ ਹੈ। ਆਈਫੋਨ ਵਿੱਚ ਜਬਰਦਸਤ ਫੀਚਰ ਮਿਲ ਗਿਆ ਹੈ ਜਿਸ ਨਾਲ ਉਪਭਗਤਾਵਾਂ ਨੂੰ ਕਈ ਸਹੂਲਤਾਂ ਮਿਲਣਗੀਆਂ। ਐਪਲ ਨੇ Apple
iOS New Update 18.1 Apple Intelligence: ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ ਹੈ। ਆਈਫੋਨ ਵਿੱਚ ਜਬਰਦਸਤ ਫੀਚਰ ਮਿਲ ਗਿਆ ਹੈ ਜਿਸ ਨਾਲ ਉਪਭਗਤਾਵਾਂ ਨੂੰ ਕਈ ਸਹੂਲਤਾਂ ਮਿਲਣਗੀਆਂ। ਐਪਲ ਨੇ Apple Intelligence ਨੂੰ ਰੋਲ ਆਊਟ ਕੀਤਾ ਹੈ, ਜਿਸ ਦੀ ਘੋਸ਼ਣਾ ਐਪਲ ਦੇ ਸੀਈਓ ਟਿਮ ਕੁੱਕ ਨੇ ਖੁਦ ਐਕਸ ਦੁਆਰਾ ਕੀਤੀ ਹੈ।
ਇਸ ਵਿੱਚ AI ਫੀਚਰ ਦਾ ਇੱਕ ਨਵਾਂ ਸੈੱਟ ਪੇਸ਼ ਕੀਤਾ ਗਿਆ ਹੈ ਜੋ ਹੁਣ iPhone, iPad ਤੇ Mac 'ਤੇ ਉਪਲਬਧ ਹੈ। ਉਪਭੋਗਤਾ ਨਵੀਨਤਮ ਸੌਫਟਵੇਅਰ ਅਪਡੇਟਸ (iOS 18.1, iPadOS 18.1, ਤੇ macOS Sequoia 15.1) ਦੇ ਨਾਲ ਐਪਲ ਇੰਟੈਲੀਜੈਂਸ ਫੀਚਰ ਤੱਕ ਪਹੁੰਚ ਕਰ ਸਕਦੇ ਹਨ।
ਭਾਰਤੀ ਉਪਭੋਗਤਾਵਾਂ ਲਈ, ਐਪਲ ਨੇ ਪੁਸ਼ਟੀ ਕੀਤੀ ਹੈ ਕਿ ਇਹ ਅਪ੍ਰੈਲ ਵਿੱਚ ਅਧਿਕਾਰਤ ਤੌਰ 'ਤੇ ਇੰਗਲਿੰਸ਼ (ਇੰਡੀਆ) ਨੂੰ ਸਪੋਰਟ ਕਰੇਗਾ। ਐਪਲ ਇੰਟੈਲੀਜੈਂਸ ਰੋਜ਼ਾਨਾ ਦੇ ਕੰਮਾਂ ਨੂੰ ਸਰਲ ਬਣਾਉਣ ਤੇ ਡਿਵਾਈਸ ਦੀ ਕਾਰਗੁਜ਼ਾਰੀ ਨੂੰ ਵਧਾਉਣ ਲਈ ਐਪਲ ਸਿਲੀਕਾਨ ਦੀ ਵਰਤੋਂ ਕਰੇਗੀ। ਆਓ ਜਾਣਦੇ ਹਾਂ ਕਿ ਇਸ ਅਪਡੇਟ ਦੇ ਨਾਲ ਕੀ ਖਾਸ ਉਪਲਬਧ ਹੈ...
ਸਿਰੀ ਹੁਣ ਹੋਰ ਵੀ ਚੁਸਤ
ਸਿਰੀ ਹੁਣ ਤੁਹਾਡੀ ਗੱਲ ਨੂੰ ਪਹਿਲਾਂ ਨਾਲੋਂ ਬਿਹਤਰ ਸਮਝੇਗੀ ਤੇ ਤੁਹਾਡੇ ਸਵਾਲਾਂ ਦੇ ਵਧੇਰੇ ਸਹੀ ਜਵਾਬ ਦੇਵੇਗੀ। ਤੁਸੀਂ Siri ਨੂੰ ਹੋਰ ਗੁੰਝਲਦਾਰ ਆਦੇਸ਼ ਵੀ ਦੇ ਸਕਦੇ ਹੋ, ਜਿਵੇਂ ਕਿ "ਇੱਕ ਰੈਸਟੋਰੈਂਟ ਲੱਭੋ ਜੋ ਅੱਜ ਸ਼ਾਮ ਲਈ ਇਤਾਲਵੀ ਭੋਜਨ ਪਰੋਸਦਾ ਹੈ ਤੇ ਮੇਰੇ ਸਥਾਨ ਤੋਂ 2 ਕਿਲੋਮੀਟਰ ਦੇ ਅੰਦਰ ਹੈ।"
ਕਲੀਨ ਅੱਪ ਟੂਲ ਨਾਲ ਫ਼ੋਟੋਆਂ ਨੂੰ ਹੋਰ ਵੀ ਬਿਹਤਰ ਬਣਾਓ
ਤੁਸੀਂ ਹੁਣ ਆਪਣੀਆਂ ਫੋਟੋਆਂ ਤੋਂ ਅਣਚਾਹੇ ਵਸਤੂਆਂ ਨੂੰ ਆਸਾਨੀ ਨਾਲ ਹਟਾ ਸਕਦੇ ਹੋ। ਇਸ ਫੀਚਰ 'ਚ ਜਨਰੇਟਿਵ AI ਦਾ ਇਸਤੇਮਾਲ ਕੀਤਾ ਗਿਆ ਹੈ, ਜੋ ਤੁਹਾਨੂੰ ਫੋਟੋ ਐਡਿਟ ਕਰਨ 'ਚ ਮਦਦ ਕਰੇਗਾ।
ਫੋਟੋ ਐਪ
ਹੁਣ ਤੁਸੀਂ ਟੈਕਸਟ ਲਿਖ ਕੇ ਆਪਣੀ ਮਨਪਸੰਦ ਫੋਟੋ ਬਣਾ ਸਕਦੇ ਹੋ। ਇੰਨਾ ਹੀ ਨਹੀਂ, ਜੇਕਰ ਤੁਸੀਂ ਮੈਮੋਰੀ ਮਿਕਸ ਬਣਾ ਰਹੇ ਹੋ, ਤਾਂ ਇਹ ਫੀਚਰ ਤੁਹਾਡੇ ਲਈ ਆਪਣੇ ਆਪ ਫੋਟੋ ਤੇ ਬੈਕਗਰਾਊਂਡ ਮਿਊਜ਼ਿਕ ਨੂੰ ਚੁਣੇਗਾ।
ਕਾਲ ਰਿਕਾਰਡਿੰਗ
ਹੁਣ ਤੁਸੀਂ ਆਈਫੋਨ 'ਤੇ ਆਪਣੀ ਕਿਸੇ ਵੀ ਕਾਲ ਨੂੰ ਆਸਾਨੀ ਨਾਲ ਰਿਕਾਰਡ ਕਰ ਸਕਦੇ ਹੋ। ਕਾਲ ਰਿਕਾਰਡਿੰਗ ਦੇ ਨਾਲ, ਤੁਹਾਨੂੰ ਕਾਲ ਦਾ ਟ੍ਰਾਂਸਕ੍ਰਿਪਸ਼ਨ ਵੀ ਮਿਲੇਗਾ, ਜਿਸ ਨੂੰ ਤੁਸੀਂ ਬਾਅਦ ਵਿੱਚ ਪੜ੍ਹ ਸਕਦੇ ਹੋ। ਇਸ ਫੀਚਰ ਨੇ ਐਂਡ੍ਰਾਇਡ ਯੂਜ਼ਰਸ ਲਈ ਹੰਗਾਮਾ ਜਿਹਾ ਕਰ ਦਿੱਤਾ ਹੈ।
ਆਸਾਨ ਖੋਜ
ਹੁਣ ਤੁਸੀਂ ਨਾਮ ਦੁਆਰਾ ਆਪਣੀ ਗੈਲਰੀ ਵਿੱਚ ਫੋਟੋਆਂ ਤੇ ਵੀਡੀਓ ਨੂੰ ਆਸਾਨੀ ਨਾਲ ਖੋਜ ਸਕਦੇ ਹੋ।
ਮੇਲ ਸੰਖੇਪ
ਹੁਣ ਤੁਸੀਂ ਆਪਣੇ ਮਹੱਤਵਪੂਰਨ ਮੇਲ ਦੇ ਸੰਖੇਪ ਨੂੰ ਆਸਾਨੀ ਨਾਲ ਪੜ੍ਹ ਸਕਦੇ ਹੋ।
AI ਦੇ ਹੋਰ ਫੀਚਰ
ਦਸੰਬਰ ਵਿੱਚ ਹੋਰ ਫੀਚਰ ਆ ਰਹੇ ਹਨ, ਜਿਸ ਵਿੱਚ ਰਾਈਟਿੰਗ ਟੂਲ ਹੋਰ ਵੀ ਮਜ਼ੇਦਾਰ ਬਣ ਜਾਵੇਗਾ ਜੋ ਤੁਹਾਨੂੰ ਕਵਿਤਾਵਾਂ ਵਰਗੇ ਵੱਖ-ਵੱਖ ਫਾਰਮੈਟਾਂ ਵਿੱਚ ਸੰਦੇਸ਼ ਬਣਾਉਣ ਦੀ ਆਗਿਆ ਦੇਵੇਗਾ। Genmoji ਹੋਰ ਵੀ ਬਿਹਤਰ ਹੋ ਜਾਏਗਾ ਜੋ ਵਰਣਨ ਜਾਂ ਫੋਟੋਆਂ ਦੇ ਆਧਾਰ 'ਤੇ ਕਸਟਮ ਇਮੋਜੀ ਬਣਾਏਗਾ। ਆਈਫੋਨ 16 ਉਪਭੋਗਤਾਵਾਂ ਲਈ, ਇੱਕ ਨਵਾਂ ਕੈਮਰਾ ਕੰਟਰਲ ਫੀਚਰ ਨੇੜਲੇ ਸਥਾਨਾਂ 'ਤੇ ਤੁਰੰਤ ਜਾਣਕਾਰੀ ਪ੍ਰਦਾਨ ਕਰੇਗਾ।