Apple ਦੇ iPhone 13 'ਚ ਮਿਲੇਗੀ ਵੱਡੀ ਬੈਟਰੀ ਤੇ ਚੱਲੇਗਾ ਫਾਸਟ 5G ਇੰਟਰਨੈੱਟ, ਇੰਨੀ ਹੋ ਸਕਦੀ ਕੀਮਤ
iPhone 12 ਸੀਰੀਜ਼ ਦੇ ਸਮਾਰਟਫੋਨਸ ਦੀ ਤੁਲਨਾ ਵਿੱਚ iPhone13 'ਚ ਜ਼ਿਆਦਾ ਵੱਡੀ ਬੈਟਰੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਫਾਸਟ 5G ਸਪੋਰਟ ਵੀ ਮਿਲੇਗੀ। ਕੰਪਨੀ ਇਸ ਨੂੰ ਅਗਲੇ ਮਹੀਨੇ ਦੇ ਆਖੀਰ 'ਚ ਲੌਂਚ ਕਰ ਸਕਦੀ ਹੈ।
ਦਿੱਗਜ ਅਮਰੀਕੀ ਟੈਕ ਕੰਪਨੀ Apple ਲੇਟੈਸਟ ਸਮਾਰਟਫੋਨ ਸੀਰੀਜ਼ iPhone 13 ਨੂੰ ਅਗਲੇ ਮਹੀਨੇ ਲੌਂਚ ਕਰੇਗੀ। ਹਾਲਾਂਕਿ ਅਜੇ ਤਕ ਇਸ ਦੀ ਅਧਿਕਾਰਤ ਲਾਂਚ ਡੇਟ ਬਾਰੇ ਐਲਾਨ ਨਹੀਂ ਕੀਤਾ ਗਿਆ। ਪਰ ਲਾਂਚ ਤੋਂ ਪਹਿਲਾਂ ਇਸ ਦੀਆਂ ਕੁਝ ਡਿਟੇਲਸ ਲੀਕ ਹੋਈਆਂ ਹਨ, ਜਿੰਨ੍ਹਾਂ ਤੋਂ ਪਤਾ ਲੱਗਾ ਹੈ ਕਿ ਮੌਜੂਦਾ ਮਾਡਲ ਦੇ ਮੁਕਾਬਲੇ ਇਸ 'ਚ ਕਾਫੀ ਬਦਲਾਅ ਦੇਖਣ ਨੂੰ ਮਿਲਣਗੇ। ਲੀਕ ਰਿਪੋਰਟਾਂ ਮੁਤਾਬਕ iPhone 12 ਸੀਰੀਜ਼ ਦੇ ਸਮਾਰਟਫੋਨਸ ਦੀ ਤੁਲਨਾ ਵਿੱਚ iPhone13 'ਚ ਜ਼ਿਆਦਾ ਵੱਡੀ ਬੈਟਰੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਫਾਸਟ 5G ਸਪੋਰਟ ਵੀ ਮਿਲੇਗੀ। ਕੰਪਨੀ ਇਸ ਨੂੰ ਅਗਲੇ ਮਹੀਨੇ ਦੇ ਆਖੀਰ 'ਚ ਲੌਂਚ ਕਰ ਸਕਦੀ ਹੈ। iPhone13 ਸੀਰੀਜ਼ ਦੇ ਬੇਸ ਮਾਡਲ ਦੀ ਕੀਮਤ 1,19,000 ਰੁਪਏ ਤੋਂ ਸ਼ੁਰੂ ਹੋ ਸਕਦੀ ਹੈ ਅਤੇ ਸਭ ਤੋਂ ਉੱਚੇ ਵੇਰੀਐਂਟ ਦੀ ਕੀਮਤ 1,49,000 ਰੁਪਏ ਤੱਕ ਜਾ ਸਕਦੀ ਹੈ।
ਪਹਿਲਾਂ ਤੋਂ ਫਾਸਟ ਹੋਵੇਗੀ 5G ਸਪੀਡ
ਲੀਕ ਰਿਪੋਰਟਾਂ ਮੁਤਾਬਕ iPhone 13 ਸੀਰੀਜ਼ ਨੂੰ mmWave 5G ਦਾ ਸਪੋਰਟ ਮਿਲ ਸਕਦਾ ਹੈ। ਕਈ ਦੇਸ਼ਾਂ ਵਿੱਚ ਇਸ ਸਾਲ ਤੱਕ mmWave 5G ਕਵਰੇਜ ਮਿਲਣੀ ਸ਼ੁਰੂ ਹੋ ਜਾਵੇਗੀ, ਜਿਸ ਨਾਲ iPhone 13 ਦੇ ਯੂਜ਼ਰ ਹਾਈ ਸਪੀਡ 5G ਕੁਨੈਕਟੀਵਿਟੀ ਦਾ ਆਨੰਦ ਲੈ ਸਕਣਗੇ। ਜਾਣਕਾਰੀ ਲਈ ਦੱਸ ਦੇਈਏ ਕਿ mmWave ਨੈੱਟਵਰਕ ਰਾਹੀਂ ਦੂਜੇ 5G ਨੈੱਟਵਰਕ ਦੀ ਤੁਲਨਾ ਵਿੱਚ ਤੇਜ਼ ਇੰਟਰਨੈੱਟ ਸਪੀਡ ਮਿਲਦੀ ਹੈ। ਪਰ ਇਸ ਦੀ ਕੀਮਤ ਵੀ ਜ਼ਿਆਦਾ ਹੋਵੇਗੀ।
ਕੈਮਰੇ ਵੀ ਹੋਣਗੇ ਬਿਹਤਰ
ਕੰਪਨੀ ਮੁਤਾਬਕ iPhone 13 ਦੇ ਕੈਮਰਿਆਂ ਨੂੰ ਪਿਛਲੇ ਮਾਡਲਜ਼ ਦੇ ਮੁਕਾਬਲੇ ਬਿਹਤਰ ਕੀਤਾ ਗਿਆ ਹੈ। ਫ਼ੋਨ ਵਿੱਚ ਸਿਨੇਮੈਟਿਕ ਵੀਡੀਓ ਨਾਂਅ ਦਾ ਨਵਾਂ ਰਿਕਾਰਡਿੰਗ ਮੋਡ ਦਿੱਤਾ ਗਿਆ ਹੈ, ਜੋ ਵੀਡੀਓ ਵਿੱਚ ਵੀ ਪੋਰਟ੍ਰੇਟ ਮੋਡ ਦੀ ਫੋਟੋ ਵਾਂਗ ਬੋਕੇਹ ਇਫੈਕਟ ਦੇਵੇਗਾ। ਇੰਨਾ ਹੀ ਨਹੀਂ ਯੂਜ਼ਰ ਪੋਰਟ੍ਰੇਟ ਮੋਡ ਵਾਂਗ ਆਪਣੀ ਵੀਡੀਓ ਨੂੰ ਰਿਕਾਰਡ ਕਰਨ ਮਗਰੋਂ ਉਸ ਵਿੱਚ ਕਿੰਨਾ ਬਲੱਰ ਰੱਖਣਾ ਹੈ, ਇਹ ਵੀ ਤੈਅ ਕਰ ਸਕਦੇ ਹਨ।
120Hz ਦੇ ਰਿਫ੍ਰੈਸ਼ ਰੇਟ ਵਾਲਾ ਡਿਸਪਲੇਅ
iPhone ਦੇ ਇਹ ਆਈਫ਼ੋਨ iOS 15 ਨਾਲ ਹੋਣਗੇ ਅਤੇ ਨਵੀਂ ਸੀਰੀਜ਼ ਵਿੱਚ A15 Bionic ਚਿੱਪ ਵੀ ਮੌਜੂਦ ਹੋਵੇਗੀ। ਇਮੇਜ ਪ੍ਰੋਸੈਸਿੰਗ ਲਈ ਲਿਕੁਇਡ ਕ੍ਰਿਸਟਲ ਪੌਲੀਮਰ ਸਰਕੇਟ ਬੋਰਡ ਤੋਂ ਇਲਾਵਾ ਨਾਈਟ ਮੋਡ ਕੈਮਰਾ ਦਿੱਤਾ ਜਾ ਸਕਦਾ ਹੈ। iPhone 13 ਦੀ ਨਵੀਂ ਸੀਰੀਜ਼ ਵਿੱਚ Qualcomm X60 ਮਾਡਲ ਅਤੇ WiFi 6E ਸਪੋਰਟ ਮਿਲਣ ਦੀ ਵੀ ਉਮੀਦ ਹੈ। iPhone 13 Pro ਅਤੇ iPhone 13 Pro Max ਵਿੱਚ 120Hz ਦੀ ਰਿਫ੍ਰੈਸ਼ ਰੇਟ ਵਾਲਾ ਡਿਸਪਲੇਅ ਦਿੱਤਾ ਜਾ ਸਕਦਾ ਹੈ। ਇਨ੍ਹਾਂ ਵਿੱਚ 512GB ਤੱਕ ਇੰਟਰਨਲ ਸਟੋਰੇਜ ਮਿਲਣ ਦੀ ਸੰਭਾਵਨਾ ਹੈ।