ਫਲਿੱਪਕਾਰਟ 'ਤੇ ਜਲਦ ਮਿਲੇਗਾ ਐਪਲ ਦਾ ਸਭ ਤੋਂ ਸਸਤਾ ਤੇ ਨਵਾਂ ਮਾਡਲ ਆਈਫੋਨ, ਜਾਣੋ ਕੀਮਤ ਤੇ ਖੂਬੀਆਂ
ਹੁਣ Apple iPhone SE 2020 ਦੀ ਵਿਕਰੀ ਫਲਿੱਪਕਾਰਟ 'ਤੇ ਸ਼ੁਰੂ ਹੋਣ ਵਾਲੀ ਹੈ। ਫਿਲਹਾਲ ਫਲਿੱਪਕਾਰਟ ਵੱਲੋਂ ਇਸ ਦੀ ਕੀਮਤ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ।
ਨਵੀਂ ਦਿੱਲੀ: ਹਾਲ ਹੀ 'ਚ Apple iPhone SE 2020 ਲੌਂਚ ਹੋਇਆ ਹੈ ਪਰ ਅਜੇ ਤਕ ਇਸ ਦੀ ਵਿਕਰੀ ਭਾਰਤ 'ਚ ਸ਼ੁਰੂ ਨਹੀਂ ਹੋਈ। ਕੋਰੋਨਾ ਵਾਇਰਸ ਲੌਕਡਾਊਨ ਕਾਰਨ ਵਿਕਰੀ ਸੰਭਵ ਨਹੀਂ ਹੋ ਸਕੀ। ਪਰ ਹੁਣ Apple iPhone SE 2020 ਦੀ ਵਿਕਰੀ ਫਲਿੱਪਕਾਰਟ 'ਤੇ ਸ਼ੁਰੂ ਹੋਣ ਵਾਲੀ ਹੈ। ਫਿਲਹਾਲ ਫਲਿੱਪਕਾਰਟ ਵੱਲੋਂ ਇਸ ਦੀ ਕੀਮਤ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ।
ਭਾਰਤ 'ਚ ਕੀਮਤ:
Apple iPhone SE 2020 ਐਪਲ ਦਾ ਸਭ ਤੋਂ ਸਸਤਾ ਆਈਫੋਨ ਹੈ। Apple iPhone SE 2020 ਦੀ ਭਾਰਤ 'ਚ ਸ਼ੁਰੂਆਤੀ ਕੀਮਤ 42,500 ਰੁਪਏ ਹੈ।ਇਸ ਦਾ 64 ਜੀਬੀ ਵੇਰੀਏਂਟ ਹੈ। ਇਸ ਦੇ 128 ਜੀਬੀ ਵੇਰੀਏਂਟ ਦੀ ਕੀਮਤ 47,800 ਰੁਪਏ ਅਤੇ 256 ਜੀਬੀ ਸਟੋਰੇਜ ਵੇਰੀਏਂਟ ਦੀ ਕੀਮਤ 58,300 ਰੁਪਏ ਹੈ।
ਡਿਜ਼ਾਇਨ ਤੇ ਡਿਸਪਲੇਅ:
ਨਵੇਂ Apple iPhone SE 2020 'ਚ 4.7 ਰੈਟੀਨਾ HD HDR10 ਡਿਸਪਲੇਅ ਲੱਗਾ ਹੈ। ਇਹ ਡਿਸਪਲੇਅ ਅੱਖਾਂ 'ਤੇ ਜ਼ੋਰ ਨਹੀਂ ਪਾਉਂਦਾ। ਇਸ ਫੋਨ 'ਚ ਫੋਟੋ ਤੇ ਵੀਡੀਓ ਦੇਖਣਾ ਤੇ ਗੇਮਜ਼ ਖੇਡਣਾ ਮਜ਼ੇਦਾਰ ਰਹੇਗਾ। iPhone SE ਦਾ ਡਿਜ਼ਾਇਨ iPhone 8 ਵਰਗਾ ਹੈ। ਡਿਜ਼ਾਇਨ ਦੇ ਮਾਮਲੇ 'ਚ ਕੁਝ ਨਵਾਂ ਨਹੀਂ ਹੈ।
ਕੈਮਰਾ:
ਫੋਟੋਗ੍ਰਾਫੀ ਲਈ iPhone SE ਚ 12MP ਦਾ ਸਿੰਗਲ ਕੈਮਰਾ ਦਿੱਤਾ ਗਿਆ ਹੈ। ਜੋਕਿ ƒ/1.8 ਅਪਰਚਰ ਨਾਲ ਹੈ। ਜਦਕਿ ਸੈਲਫੀ ਲਈ ਇਸ 'ਚ 7MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਦਾ ਰੀਅਰ ਕੈਮਰਾ 5X ਡਿਜੀਟਲ ਜ਼ੂਮ ਨਾਲ ਲੈਸ ਹੈ। ਇਸ ਕੈਮਰੇ ਨਾਲ 4K ਵੀਡੀਓ ਸ਼ੂਟ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ: ਅਮਿਤ ਸ਼ਾਹ ਦੀ ਬਿਮਾਰੀ ਦਾ ਸੱਚ ਹੋਇਆ ਬੇਪਰਦ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ