ਪੜਚੋਲ ਕਰੋ
Advertisement
Apple ਨੇ iTunes ਨੂੰ ਬੰਦ ਕਰਨ ਦਾ ਕੀਤਾ ਐਲਾਨ, ਵਜ੍ਹਾ ਹੈ ਮਿਊਜ਼ਿਕ ਸਟ੍ਰੀਮਿੰਗ ਐਪਸ
ਜ਼ਿਆਦਾ ਕੀਮਤ ‘ਤੇ ਆਪਣੀ ਸਰਵੀਸ ਮੂਹਈਆ ਕਰਵਾਉਣ ਵਾਲੇ iTunes ਐਪ ਨੂੰ ਖੁਦ ਐਪਲ ਦੇ ਕਸਟਮਰ ਹੀ ਪਸੰਦ ਨਹੀ ਕਰਦੇ। ਇਸ ਦੇ ਆਪਸ਼ਨ ‘ਚ ਕਸਟਮਰ ਦੂਜੇ ਸਟ੍ਰੀਮਿੰਗ ਐਪ ਨੂੰ ਇਸਤੇਮਾਲ ਕਰਨਾ ਜ਼ਿਆਦਾ ਪਸੰਦ ਕਰਦੇ ਹਨ।
ਨਵੀਂ ਦਿੱਲੀ: ਦੁਨੀਆਭਰ ‘ਚ ਉਭਰਦੇ ਮਿਊਜ਼ਿਕ ਸਟ੍ਰੀਮਿੰਗ ਐਪ ਕਰਕੇ ਐਪਲ ਦੇ ਮਿਊਜ਼ਿਕ ਐਪ iTunes ਲਈ ਮੁਸ਼ਕਲਾਂ ਵਧ ਗਈਆਂ ਹਨ। ਇੱਕ ਪਾਸੇ ਜਿੱਥੇ ਜ਼ਿਆਦਾ ਕੀਮਤ ‘ਤੇ ਆਪਣੀ ਸਰਵੀਸ ਮੂਹਈਆ ਕਰਵਾਉਣ ਵਾਲੇ iTunes ਐਪ ਨੂੰ ਖੁਦ ਐਪਲ ਦੇ ਕਸਟਮਰ ਹੀ ਪਸੰਦ ਨਹੀ ਕਰਦੇ। ਇਸ ਦੇ ਆਪਸ਼ਨ ‘ਚ ਕਸਟਮਰ ਦੂਜੇ ਸਟ੍ਰੀਮਿੰਗ ਐਪ ਨੂੰ ਇਸਤੇਮਾਲ ਕਰਨਾ ਜ਼ਿਆਦਾ ਪਸੰਦ ਕਰਦੇ ਹਨ।
ਇਨ੍ਹਾਂ ਤੋਂ ਬਾਅਦ ਐਪਲ ਨੇ ਆਖਰਕਾਰ ਤਿੰਨ ਮਾਡਰਨ ਸਟੈਂਡਲੋਨ ਮਿਊਜ਼ਿਕ ਸਰਵੀਸ ਦੇ ਨਾਲ iTunes ਨੂੰ ਹੱਟਾਉਣ ਦਾ ਐਲਾਨ ਕਰ ਦਿੱਤਾ ਹੈ। ਐਪਲ ਨੇ iTunes ਦੇ ਇੰਸਟਾਗ੍ਰਾਮ ਅਤੇ ਫੇਸਬੁਕ ਪੇਜ਼ਾਂ ਤੋਂ ਸਾਰੀਆਂ ਤਸਵੀਰਾਂ, ਪੋਸਟ ਅਤੇ ਵੀਡੀਓਜ਼ ਨੂੰ ਹੱਟਾ ਦਿੱਤਾ ਹੈ, ਜਿਸ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ iTunes ਹੁਣ ਕੁਝ ਹੀ ਦਿਨ ਆਪਣੀ ਸੇਵਾਵਾਂ ਦੇ ਪਾਵੇਗਾ। ਐਪਲ ਨੇ iTunes ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ਪੇਜ਼ਾਂ ਨੂੰ ਸੋਮਵਾਰ ਤੋਂ ਕੈਲੀਫੋਰਨਿਆ ਦੇ ਸੈਨਜੋਸ ‘ਚ ਸ਼ੁਰੂ ਹੋਣ ਵਾਲੇ ਚਾਰ ਦਿਨ ਦੇ ਗਲੋਬਲ ਡੇਵਲਪਰਸ ਕਾਨਫਰੰਸ ਤੋਂ ਇੱਕ ਦਿਨ ਪਹਿਲਾਂ ਖਾਲੀ ਕੀਤਾ। ਕੰਪਨੀ ਨੇ ਆਪਣੇ ਡੈਵਲਪਰਸ ਦੇ ਸਮੇਲਨ WWDC 2019 ‘ਚ ਕਿਹਾ, “ਮੈਕ ਓਐਸ ਕੈਟਾਲਿਨਾ ਦੇ ਨਾਲ ਐਪਲ ਆਪਣੇ ਐਪਲ ਮਿਊਜ਼ਿਕ, ਪੋਡਕਾਸਟ ਅਤੇ ਐਪਲ ਟੀਵੀ ਐਪ ਨੂੰ ਬਦਲ ਰਿਹਾ ਹੈ”। iTunesਨੂੰ 2001 ‘ਚ ਲੌਂਚ ਕੀਤਾ ਗਿਆ ਸੀ ਅਤੇ ਦੋ ਸਾਲ ਤੋਂ ਬਾਅਦ ਇਸ ਦਾ ਮਿਊਜ਼ਿਕ ਸਟੋਰ ਲੌਂਚ ਕੀਤਾ ਗਿਆ। ਕੰਪਨੀ ਨੇ ਇੱਕ ਬਿਆਨ ‘ਚ ਕਿਹਾ ਕਿ ਐਪਲ ਮਿਊਜ਼ਿਕ ਯੂਜ਼ਰਸ ਨੂੰ ਕਰੀਬ ਪੰਜ ਕਰੋੜ ਗਾਣੇ, ਪਲੇਲਿਸਟ ਅਤੇ ਮਿਊਜ਼ਿਕ ਵੀਡੀਓ ਦਿੰਦਾ ਹੈ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਲੁਧਿਆਣਾ
ਪੰਜਾਬ
Advertisement