ਪੜਚੋਲ ਕਰੋ

ਐੱਪਲ ਨੇ ਉਤਾਰੇ ਤਿੰਨ ਆਈਫ਼ੋਨ, ਬਿਨਾ SIM ਤੋਂ ਚੱਲਣਗੇ ਤੇ ਹੋਮ ਬਟਨ ਵੀ ਗ਼ਾਇਬ

ਨਵੀਂ ਦਿੱਲੀ: ਦੁਨੀਆ ਵਿੱਚ ਆਪਣੇ ਜ਼ਬਰਦਸਤ ਫ਼ੋਨ ਤੇ ਕੰਪਿਊਟਰਾਂ ਕਰਕੇ ਮਸ਼ਹੂਰ ਕੰਪਨੀ ਐੱਪਲ ਨੇ ਬੀਤੇ ਕੱਲ੍ਹ ਆਪਣੇ ਨਵੇਂ ਆਈਫ਼ੋਨ ਤੇ ਚੌਥੀ ਸੀਰੀਜ਼ ਦੀ ਐੱਪਲ ਵਾਚ ਜਾਰੀ ਕਰ ਦਿੱਤੀ ਹੈ। ਐੱਪਲ ਨੇ Apple iPhone XS, iPhone XS Max, iPhone XR ਨੂੰ ਉਤਾਰਿਆ ਹੈ। ਸਾਰੇ ਆਈਫ਼ੋਨ iOS 12 'ਤੇ ਚੱਲਣਗੇ, ਜੋ ਪੁਰਾਣੇ ਆਪ੍ਰੇਟਿੰਗ ਸਿਸਟਮ ਮੁਕਾਬਲੇ ਵਧੇਰੇ ਤੇਜ਼ ਤੇ ਆਕਰਸ਼ਕ ਹੋਵੇਗਾ। ਐੱਪਲ ਨੇ ਇਸ ਵਾਰ ਬਟਨ ਅਤੇ ਸਿੰਮ ਗ਼ਾਇਬ ਕਰਨ ਲਈ ਕਾਫੀ ਮਿਹਨਤ ਕੀਤੀ ਤੇ ਸਫ਼ਲ ਵੀ ਹੋਏ ਹਨ। ਹੋਮ ਬਟਨ ਹਟਾਇਆ- ਐੱਪਲ ਨੇ ਇਸ ਵਾਰ ਆਪਣੇ ਸਾਰੇ ਫ਼ੋਨਾਂ ਵਿੱਚੋਂ ਹੋਮ ਬਟਨ ਗ਼ਾਇਬ ਕਰ ਦਿੱਤਾ ਹੈ। ਸਾਰੇ ਆਈਫ਼ੋਨ ਹੁਣ ਪਤਲੀ ਕਿਨਾਰੀ ਵਾਲੀ, ਬੇਜ਼ਲੈੱਸ ਡਿਸਪਲੇਅ ਵਾਲੇ ਹੋਣਗੇ। ਆਈਫ਼ੋਨ ਵਿੱਚ ਹੁਣ ਸਿਰਫ਼ ਤਿੰਨ ਤਰ੍ਹਾਂ ਦੇ ਬਟਨ ਰਹਿ ਗਏ ਹਨ, ਸ਼ੁਰੂ ਤੇ ਬੰਦ ਕਰਨ ਵਾਲਾ ਪਾਵਰ ਬਟਨ, ਆਵਾਜ਼ਾ ਵਧਾਉਣ-ਘਟਾਉਣ ਵਾਲੇ ਬਟਨ ਤੇ ਫ਼ੋਨ ਨੂੰ ਸ਼ਾਂਤ ਕਰਨ ਭਾਵ ਸਾਈਲੈਂਟ ਮੋਡ 'ਤੇ ਲਾਉਣ ਵਾਲਾ ਬਟਨ। ਇਸ ਵਾਰ ਐੱਪਲ ਨੇ ਆਪਣੇ ਫ਼ੋਨਾਂ ਵਿੱਚ ਡੂਅਲ ਸਿੰਮ ਦਾ 'ਜੁਗਾੜ' ਵੀ ਲਾ ਹੀ ਦਿੱਤਾ ਹੈ। ਇੰਝ ਚਲਾ ਸਕੋਗੇ ਇੱਕੋ iPhone 'ਚ ਦੋ SIM- ਬੇਸ਼ੱਕ ਐੱਪਲ ਦੇ ਸਾਰੇ ਫ਼ੋਨਾਂ ਵਿੱਚ ਸਿੰਮ ਪਾਉਣ ਲਈ ਇੱਕੋ ਥਾਂ ਹੋਵੇਗੀ ਪਰ ਇਸ ਵਾਰ ਐੱਪਲ ਨੇ ਈ-ਸਿੰਮ (eSIM) ਸੁਵਿਧਾ ਦਿੱਤੀ ਹੈ। ਈ-ਸਿੰਮ ਆਮ ਸਿੰਮ ਵਾਂਗ ਹੀ ਕੰਮ ਕਰਦਾ ਹੈ, ਫਰਕ ਸਿਰਫ਼ ਇੰਨਾ ਹੈ ਕਿ ਇਹ ਭੌਤਿਕ ਰੂਪ ਵਿੱਚ ਭਾਵ ਸਿੰਮ ਕਾਰਡ ਦੇ ਰੂਪ ਵਿੱਚ ਮੌਜੂਦ ਨਹੀਂ ਹੁੰਦਾ। ਈ-ਸਿੰਮ ਆਮ ਤੌਰ 'ਤੇ ਰਿਵਾਇਤੀ ਸਿੰਮ ਕਾਰਡਾਂ ਤੋਂ ਵਧੇਰੇ ਕੁਸ਼ਲ ਮੰਨਿਆ ਜਾਂਦਾ ਹੈ। ਈ-ਸਿੰਮ ਦੀ ਕਾਰਗੁਜ਼ਾਰੀ ਦੂਰ-ਦੁਰਾਡੇ ਸਥਿਤ ਥਾਵਾਂ 'ਤੇ ਬਿਹਤਰ ਹੈ। ਹੋਰ ਤਾਂ ਹੋਰ ਇਹ ਪੋਰਟ ਵੀ ਹੋ ਸਕਦਾ ਹੈ। ਕੰਪਨੀ ਇਹ ਤਕਨੀਕ ਆਪਣੀ ਐੱਪਲ ਵਾਚ ਰਾਹੀਂ ਪਹਿਲਾਂ ਤੋਂ ਵਰਤ ਰਹੀ ਹੈ। ਭਾਰਤ ਵਿੱਚ ਐੱਪਲ ਲਈ ਈ-ਸਿੰਮ ਸੁਵਿਧਾ ਸਿਰਫ਼ ਏਅਰਟੈੱਲ ਤੇ ਜੀਓ ਹੀ ਦੇ ਰਹੇ ਹਨ। ਇਸ ਦਾ ਮਤਲਬ ਹੁਣ ਆਈਫ਼ੋਨ ਬਿਨਾ ਸਿੰਮ ਦੇ ਵੀ ਚੱਲ ਸਕਦਾ ਹੈ। iPhone XR 'ਚ ਕੀ ਹੈ ਖ਼ਾਸ ਬੀਤੇ ਕੱਲ੍ਹ ਜਾਰੀ ਕੀਤੇ ਤਿੰਨੇ ਸਮਾਰਟਫ਼ੋਨਜ਼ ਵਿੱਚੋਂ ਆਈਫ਼ੋਨ XR ਸਭ ਤੋਂ ਸਸਤਾ ਹੈ। ਆਈਫ਼ੋਨ XR 64GB, 128GB ਤੇ 256GB ਸਟੋਰੇਜ ਵਿੱਚ ਉਪਲਬਧ ਹੋਵੇਗਾ। ਫ਼ੋਨ ਦੀ ਕੀਮਤ 76,900 ਰੁਪਏ ਹੈ। ਆਈਫ਼ੋਨ XR ਵਿੱਚ 6.1 ਇੰਚ ਦਾ LCD ਡਿਸਪਲੇਅ ਅਤੇ ਏ12 ਪ੍ਰੋਸੈਸਰ ਨਾਲ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਆਈਫ਼ੋਨ XR ਵਿੱਚ 12 ਮੈਗਾਪਿਕਸਲ ਦਾ ਇਕਹਿਰਾ ਲੈਂਜ਼ ਕੈਮਰਾ ਦਿੱਤਾ ਗਿਆ ਹੈ। iPhons XS ਤੇ iPhone XS Max ਦੀਆਂ ਵਿਸ਼ੇਸ਼ਤਾਵਾਂ- ਇਸ ਤੋਂ ਬਾਅਦ ਆਈਫ਼ੋਨ XS ਤੇ ਆਈਫ਼ੋਨ XS ਮੈਕਸ ਵਿੱਚ ਬਿਹਤਰ ਸਕਰੀਨ ਤੇ ਬਿਹਤਰ ਕੈਮਰਾ ਦਿੱਤਾ ਗਿਆ ਹੈ। ਭਾਰਤ ਵਿੱਚ ਆਈਫ਼ੋਨ XS ਦੀ ਕੀਮਤ 99,900 ਰੁਪਏ ਹੈ ਤੇ ਆਈਫ਼ੋਨ XS ਮੈਕਸ 1,09,9000 ਤੋਂ ਸ਼ੁਰੂ ਹੋਵੇਗਾ। ਦੋਵਾਂ ਵਿੱਚ 12 MP ਦਾ ਦੂਹਰਾ ਲੈਂਜ਼ ਕੈਮਰਾ ਦਿੱਤਾ ਗਿਆ ਹੈ। ਐੱਪਲ ਦਾ ਦਾਅਵਾ ਹੈ ਕਿ ਆਈਫ਼ੋਨ XS ਤੇ ਆਈਫ਼ੋਨ XS ਮੈਕਸ ਦੁਨੀਆ ਦੇ ਸਭ ਤੋਂ ਤੇਜ਼ ਸਮਾਰਟਫ਼ੋਨ ਹਨ। ਐੱਪਲ ਨੇ ਇਸ ਵਿੱਚ ਖ਼ਾਸ ਤੌਰ 'ਤੇ ਜੀਪੀਯੂ, ਆਈਐਸਪੀ, ਨਿਊਰਲ ਇੰਜਣ ਕੰਮ ਕਰਦਾ ਹੈ, ਜਿਸ ਨਾਲ ਏਆਈ (ਗ਼ੈਰ ਕੁਦਰਤੀ ਸੋਝੀ) ਦਾ ਬਿਹਤਰੀਨ ਤਜ਼ਰਬਾ ਲਿਆ ਜਾ ਸਕੇਗਾ। ਫੇਸ ਅਨਲੌਕ ਤੇ ਬੈਟਰੀ ਬੈਕਅੱਪ- ਆਈਫ਼ੋਨ XS ਤੇ ਆਈਫ਼ੋਨ XS ਮੈਕਸ ਵਿੱਚ ਆਈਫ਼ੋਨ X ਦੇ ਮੁਕਾਬਲੇ ਵਧੇਰੇ ਤੇਜ਼ ਫੇਸ ਅਨਲੌਕ ਤਕਨੀਕ ਦਿੱਤੀ ਗਈ ਹੈ। ਪਹਿਲਾਂ ਦੇ ਮੁਕਾਬਲੇ ਤੇਜ਼, ਉੱਤਮ ਡਿਸਪਲੇਅ ਅਤੇ ਵਧੀਆ ਕੈਮਰਾ ਕਾਰਨ ਬੈਟਰੀ ਦੀ ਖਪਤ ਵਧਣ ਦਾ ਖਦਸ਼ਾ ਹੈ, ਪਰ ਐੱਪਲ ਦਾ ਦਾਅਵਾ ਹੈ ਕਿ ਦੋਵਾਂ ਸਮਾਰਟਫ਼ੋਨਜ਼ ਵਿੱਚ ਬੈਟਰੀ ਪਹਿਲਾਂ ਵਾਂਗ ਹੀ ਪ੍ਰਦਰਸ਼ਨ ਕਰੇਗੀ। ਕਿਹੜੇ-ਕਿਹੜੇ ਰੰਗਾਂ 'ਚ ਮਿਲਣਗੇ ਨਵੇਂ ਆਈਫ਼ੋਨ- ਆਈਫ਼ੋਨ XR ਕੁੱਲ ਛੇ (ਨੀਲਾ, ਸਫ਼ੈਦ, ਕਾਲਾ, ਪੀਲਾ, ਗਾਜਰੀ ਯਾਨੀ ਕੋਰਲ ਅਤੇ ਸੁਰਖ਼ ਲਾਲ ਯਾਨੀ ਪ੍ਰੋਡਕਟ ਰੈੱਡ) ਰੰਗ ਜਾਰੀ ਕੀਤੇ ਜਾ ਰਹੇ ਹਨ। ਦੂਜੇ ਪਾਸੇ ਆਈਫ਼ੋਨ XS ਤੇ ਆਈਫ਼ੋਨ XS ਮੈਕਸ ਸਿਰਫ਼ ਤਿੰਨ (ਸੁਨਹਿਰੀ-ਗੋਲਡ, ਸੁਰਮਈ- ਸਿਲਵਰ ਤੇ ਕਾਲਾ- ਸਪੇਸ ਗ੍ਰੇਅ) ਰੰਗਾਂ ਵਿੱਚ ਉਪਲਬਧ ਹੋਵੇਗਾ। ਤਿੰਨੇ ਫ਼ੋਨ 28 ਸਤੰਬਰ ਤੋਂ ਵਿਕਰੀ ਲਈ ਉਪਲਬਧ ਹੋਣਗੇ।

ਟਾਪ ਹੈਡਲਾਈਨ

1 ਅਕਤੂਬਰ ਤੋਂ ਹਰ ਮੈਸੇਜ 'ਤੇ 14 ਪੈਸੇ ਲਵੇਗਾ Whatsapp, ਜਾਣੋ ਕਿਸ-ਕਿਸ ਨੂੰ ਦੇਣੇ ਪੈਣਗੇ ਪੈਸੇ?
1 ਅਕਤੂਬਰ ਤੋਂ ਹਰ ਮੈਸੇਜ 'ਤੇ 14 ਪੈਸੇ ਲਵੇਗਾ Whatsapp, ਜਾਣੋ ਕਿਸ-ਕਿਸ ਨੂੰ ਦੇਣੇ ਪੈਣਗੇ ਪੈਸੇ?
Mobile Recharge Rules :  ਮੋਬਾਈਲ ਰਿਚਾਰਜ ਦੇ ਨਿਯਮ ਬਦਲੇ, Jio-Airtel-Vi ਯੂਜ਼ਰਾਂ ਨੂੰ ਕੀ ਮਿਲੇਗਾ ਫਾਇਦਾ?
Mobile Recharge Rules :  ਮੋਬਾਈਲ ਰਿਚਾਰਜ ਦੇ ਨਿਯਮ ਬਦਲੇ, Jio-Airtel-Vi ਯੂਜ਼ਰਾਂ ਨੂੰ ਕੀ ਮਿਲੇਗਾ ਫਾਇਦਾ?
30-Day Recharge Plan: ਹੁਣ 28 ਦਿਨ ਨਹੀਂ, ਸਗੋਂ 30 ਦਿਨਾਂ ਦਾ ਮਿਲੇਗਾ ਰਿਚਾਰਜ, ਬਿਨਾਂ ਡਾਟਾ ਵਾਲਿਆਂ ਲਈ ਵੀ ਰਿਚਾਰਜ ਪਲਾਨ ਉਪਲਬਧ; ਇੱਥੇ ਜਾਣੋ ਡਿਟੇਲ...
ਹੁਣ 28 ਦਿਨ ਨਹੀਂ, ਸਗੋਂ 30 ਦਿਨਾਂ ਦਾ ਮਿਲੇਗਾ ਰਿਚਾਰਜ, ਬਿਨਾਂ ਡਾਟਾ ਵਾਲਿਆਂ ਲਈ ਵੀ ਰਿਚਾਰਜ ਪਲਾਨ ਉਪਲਬਧ; ਇੱਥੇ ਜਾਣੋ ਡਿਟੇਲ...
Diwali Shopping : ਦੀਵਾਲੀ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ ! AC-ਟੀਵੀ ਸਮੇਤ ਇਲੈਕਟ੍ਰਾਨਿਕ ਸਾਮਾਨ ਹੋਵੇਗਾ ਮਹਿੰਗਾ
Diwali Shopping : ਦੀਵਾਲੀ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ ! AC-ਟੀਵੀ ਸਮੇਤ ਇਲੈਕਟ੍ਰਾਨਿਕ ਸਾਮਾਨ ਹੋਵੇਗਾ ਮਹਿੰਗਾ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅੱਜ ਕੇਂਦਰੀ ਮੰਤਰੀ ਅਮਿਤ ਸ਼ਾਹ ਦੀ ਜਲੰਧਰ 'ਚ ਰੈਲੀ, ਨਸ਼ਾ ਮੁਕਤ ਯਾਤਰਾਵਾਂ ਦੀ ਹੋਵੇਗੀ ਸਮਾਪਤੀ; BJP ਕਰ ਸਕਦੀ ਵੱਡਾ ਐਲਾਨ
ਅੱਜ ਕੇਂਦਰੀ ਮੰਤਰੀ ਅਮਿਤ ਸ਼ਾਹ ਦੀ ਜਲੰਧਰ 'ਚ ਰੈਲੀ, ਨਸ਼ਾ ਮੁਕਤ ਯਾਤਰਾਵਾਂ ਦੀ ਹੋਵੇਗੀ ਸਮਾਪਤੀ; BJP ਕਰ ਸਕਦੀ ਵੱਡਾ ਐਲਾਨ
ਮਾਰਿਆ ਗਿਆ ਪਾਕਿਸਤਾਨੀ ਅੱਤਵਾਦੀ ਮੂਸਾ, ਸੁਰੱਖਿਆ ਬਲਾਂ ਨੇ ਕਸ਼ਮੀਰ 'ਚ ਅੱਧੀ ਰਾਤ ਨੂੰ ਕੀਤਾ ਢੇਰ
ਮਾਰਿਆ ਗਿਆ ਪਾਕਿਸਤਾਨੀ ਅੱਤਵਾਦੀ ਮੂਸਾ, ਸੁਰੱਖਿਆ ਬਲਾਂ ਨੇ ਕਸ਼ਮੀਰ 'ਚ ਅੱਧੀ ਰਾਤ ਨੂੰ ਕੀਤਾ ਢੇਰ
ਪੰਜਾਬ ਦੇ ਸਕੂਲਾਂ ਦਾ ਸਮਾਂ ਬਦਲਿਆ, ਜਾਣੋ 1 ਤਰੀਕ ਤੋਂ ਕਿੰਨੇ ਵਜੇ ਖੁੱਲ੍ਹਣਗੇ ਸਕੂਲ; ਇੱਕ ਕਲਿੱਕ 'ਚ ਪੜ੍ਹੋ ਪੂਰੀ ਡਿਟੇਲ
ਪੰਜਾਬ ਦੇ ਸਕੂਲਾਂ ਦਾ ਸਮਾਂ ਬਦਲਿਆ, ਜਾਣੋ 1 ਤਰੀਕ ਤੋਂ ਕਿੰਨੇ ਵਜੇ ਖੁੱਲ੍ਹਣਗੇ ਸਕੂਲ; ਇੱਕ ਕਲਿੱਕ 'ਚ ਪੜ੍ਹੋ ਪੂਰੀ ਡਿਟੇਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 30 ਸਤੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 30 ਸਤੰਬਰ 2026
Political News: ਸਿਆਸੀ ਜਗਤ 'ਚ ਪਸਰਿਆ ਮਾਤਮ, 2 ਵਾਰ ਮੰਤਰੀ ਅਤੇ 5 ਵਾਰ ਵਿਧਾਇਕ ਰਹੇ ਸੀਨੀਅਰ ਆਗੂ ਦਾ ਦੇਹਾਂਤ, ਹਾਰਟ ਅਟੈਕ ਤੋਂ ਬਾਅਦ ਮੌਤ... 
ਸਿਆਸੀ ਜਗਤ 'ਚ ਪਸਰਿਆ ਮਾਤਮ, 2 ਵਾਰ ਮੰਤਰੀ ਅਤੇ 5 ਵਾਰ ਵਿਧਾਇਕ ਰਹੇ ਸੀਨੀਅਰ ਆਗੂ ਦਾ ਦੇਹਾਂਤ, ਹਾਰਟ ਅਟੈਕ ਤੋਂ ਬਾਅਦ ਮੌਤ... 
LPU 'ਚ ਹੰਗਾਮੇ ਨੂੰ ਲੈ ਕੇ ਵਿਦਿਆਰਥਣ ਦਾ ਵੱਡਾ ਦਾਅਵਾ, ਇੰਨਫਲੂਐਂਸਰ ਨੇ ਯੂਨੀਵਰਸਿਟੀ 'ਚ ਹਿੰਸਾ ਫੈਲਾਈ, ਵੀਡੀਓ ਸ਼ੇਅਰ ਕਰ ਬੋਲੀ- ਇਸ਼ਾਰਾ ਕਰਕੇ ਨੌਜਵਾਨ ਬੁਲਾਏ; ਫਿਰ...
LPU 'ਚ ਹੰਗਾਮੇ ਨੂੰ ਲੈ ਕੇ ਵਿਦਿਆਰਥਣ ਦਾ ਵੱਡਾ ਦਾਅਵਾ, ਇੰਨਫਲੂਐਂਸਰ ਨੇ ਯੂਨੀਵਰਸਿਟੀ 'ਚ ਹਿੰਸਾ ਫੈਲਾਈ, ਵੀਡੀਓ ਸ਼ੇਅਰ ਕਰ ਬੋਲੀ- ਇਸ਼ਾਰਾ ਕਰਕੇ ਨੌਜਵਾਨ ਬੁਲਾਏ; ਫਿਰ...
Resign: ਵਿਧਾਨ ਪ੍ਰੀਸ਼ਦ ਦੇ ਚੇਅਰਮੈਨ ਅਵਧੇਸ਼ ਨਾਰਾਇਣ ਸਿੰਘ ਨੇ ਦਿੱਤਾ ਅਸਤੀਫ਼ਾ, ਜਾਣੋ ਕੌਣ ਸੰਭਾਲੇਗਾ ਅਹੁਦਾ? ਇਸ ਨਾਮ 'ਤੇ ਚਰਚਾ ਹੋਈ ਤੇਜ਼...
ਵਿਧਾਨ ਪ੍ਰੀਸ਼ਦ ਦੇ ਚੇਅਰਮੈਨ ਅਵਧੇਸ਼ ਨਾਰਾਇਣ ਸਿੰਘ ਨੇ ਦਿੱਤਾ ਅਸਤੀਫ਼ਾ, ਜਾਣੋ ਕੌਣ ਸੰਭਾਲੇਗਾ ਅਹੁਦਾ? ਇਸ ਨਾਮ 'ਤੇ ਚਰਚਾ ਹੋਈ ਤੇਜ਼...
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਰੂਪ ਕੌਰ ਸੰਧੂ ਨੂੰ ਦਿਖਾਇਆ ਪਾਰਟੀ ਤੋਂ ਬਾਹਰ ਦਾ ਰਸਤਾ
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਰੂਪ ਕੌਰ ਸੰਧੂ ਨੂੰ ਦਿਖਾਇਆ ਪਾਰਟੀ ਤੋਂ ਬਾਹਰ ਦਾ ਰਸਤਾ
Embed widget