ਭਾਰਤੀ ਗਾਹਕਾਂ ਨੂੰ 3000 ਰੁਪਏ ਤਕ ਮੁਫ਼ਤ ਦੇ ਰਹੀ Apple, ਕਿਵੇਂ ਮਿਲੇਗਾ ਪੈਸਾ, ਜਾਣੋ ਸਭ ਕੁਝ
ਐਪਲ ਤੋਂ 3000 ਰੁਪਏ ਤਕ ਮੁਫ਼ਤ ਪ੍ਰਾਪਤ ਕਰਨ ਲਈ ਯੂਜਰਾਂ ਨੂੰ ਆਪਣੀ ਐਪਲ ਆਈਡੀ 'ਚ ਕੁਝ ਰਕਮ ਜਮ੍ਹਾਂ ਕਰਾਉਣ ਦੀ ਜ਼ਰੂਰਤ ਹੁੰਦੀ ਹੈ।
Apple ਆਪਣੇ ਭਾਰਤੀ ਯੂਜਰਾਂ ਨੂੰ 3000 ਰੁਪਏ ਤਕ ਮੁਫ਼ਤ ਦੇ ਰਿਹਾ ਹੈ। ਜੇਕਰ ਤੁਸੀਂ ਵੀ ਐਪਲ ਯੂਜ਼ਰ ਹੋ ਅਤੇ 3 ਹਜ਼ਾਰ ਰੁਪਏ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਇਸ ਲਈ ਤੁਹਾਨੂੰ ਕੀ ਕਰਨਾ ਪਵੇਗਾ, ਇਸ ਰਿਪੋਰਟ 'ਚ ਸਭ ਕੁਝ ਜਾਣੋ। ਦਰਅਸਲ, ਜਦੋਂ ਵੀ ਐਪਲ ਯੂਜਰ ਆਪਣੀ ਐਪਲ ਆਈਡੀ 'ਚ ਪੈਸੇ ਜਮ੍ਹਾਂ ਕਰਨਗੇ ਤਾਂ ਉਨ੍ਹਾਂ ਨੂੰ ਬੋਨਸ ਵਜੋਂ ਪੈਸਾ ਕ੍ਰੈਡਿਟ ਕੀਤਾ ਜਾਵੇਗਾ।
ਐਪਲ ਆਈਡੀ ਤੋਂ ਪੈਸੇ ਦੀ ਵਰਤੋਂ ਐਪਲ ਤੋਂ ਵੱਖ-ਵੱਖ ਸੇਵਾਵਾਂ ਖਰੀਦਣ ਲਈ ਕੀਤੀ ਜਾ ਸਕਦੀ ਹੈ। ਹਾਲਾਂਕਿ ਐਪਲ ਤੋਂ 3000 ਰੁਪਏ ਤਕ ਮੁਫ਼ਤ ਪ੍ਰਾਪਤ ਕਰਨ ਲਈ ਯੂਜਰਾਂ ਨੂੰ ਆਪਣੀ ਐਪਲ ਆਈਡੀ 'ਚ ਕੁਝ ਰਕਮ ਜਮ੍ਹਾਂ ਕਰਾਉਣ ਦੀ ਜ਼ਰੂਰਤ ਹੁੰਦੀ ਹੈ। ਇੱਥੇ ਅਸੀਂ ਦੱਸ ਰਹੇ ਹਾਂ ਕਿ ਐਪਲ ਦੀ ਇਹ ਆਫਰ ਕਿਵੇਂ ਕੰਮ ਕਰਦੀ ਹੈ, ਤੁਸੀਂ ਵੀ ਇਸ ਮੌਕੇ ਦਾ ਤੁਰੰਤ ਫ਼ਾਇਦਾ ਚੁੱਕੋ...
3000 ਰੁਪਏ ਮੁਫ਼ਤ 'ਚ ਪਾਉਣ ਲਈ ਇਹ ਕੰਮ ਕਰਨਾ ਹੋਵੇਗਾ
ਜੇ ਕੋਈ ਭਾਰਤੀ ਯੂਜਰ ਆਪਣੀ ਐਪਲ ਆਈਡੀ 'ਚ 15,000 ਰੁਪਏ ਤਕ ਦੀ ਰਕਮ ਜਮ੍ਹਾਂ ਕਰਵਾਉਂਦਾ ਹੈ ਤਾਂ ਉਹ ਜਮ੍ਹਾਂ ਰਕਮ 'ਤੇ 20% ਤਕ ਦਾ ਬੋਨਸ ਪ੍ਰਾਪਤ ਕਰਨ ਦੇ ਯੋਗ ਹੋਵੇਗਾ। ਉਦਾਹਰਣ ਦੇ ਲਈ ਜੇ ਯੂਜਰ ਆਪਣੇ ਐਪਲ ਖਾਤੇ 'ਚ 1000 ਰੁਪਏ ਜਮ੍ਹਾਂ ਕਰਨ ਦਾ ਫ਼ੈਸਲਾ ਕਰਦਾ ਹੈ ਤਾਂ ਉਸ ਨੂੰ ਐਪਲ ਤੋਂ 20% ਬੋਨਸ ਮਿਲੇਗਾ, ਜੋ 200 ਰੁਪਏ ਹੋਵੇਗਾ। ਐਪਲ ਯੂਜਰਾਂ ਨੂੰ 3,000 ਰੁਪਏ ਤੱਕ ਦਾ ਬੋਨਸ ਦੇਵੇਗਾ, ਜੋ 15,000 ਰੁਪਏ ਦਾ 20% ਹੈ।
ਰਿਕਰਿੰਗ ਪੇਮੈਂਟ 'ਤੇ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਨਵੇਂ ਨਿਰਦੇਸ਼ ਕਾਰਨ ਐਪਲ ਡਿਵੈਲਪਰਾਂ ਨੂੰ ਐਪਲ ਆਈਡੀ ਬੈਲੇਂਸ ਤੋਂ ਸਿੱਧਾ ਭੁਗਤਾਨ ਸਵੀਕਾਰ ਕਰਨ ਲਈ ਉਤਸ਼ਾਹਤ ਕਰ ਰਿਹਾ ਹੈ। ਯੂਜਰਾਂ ਦੁਆਰਾ ਆਪਣੀ ਐਪਲ ਆਈਡੀ 'ਚ ਜਮ੍ਹਾਂ ਕੀਤੀ ਗਈ ਰਕਮ 'ਤੇ 20% ਬੋਨਸ ਦੇਣਾ ਗਾਹਕਾਂ ਦਾ ਧਿਆਨ ਖਿੱਚਣ ਦਾ ਇਕ ਵਧੀਆ ਤਰੀਕਾ ਹੈ।
ਭਾਰਤੀ ਯੂਜ਼ਰਾਂ ਲਈ ਐਪਲ ਆਫ਼ਰ ਸ਼ੁਰੂ ਹੋ ਚੁੱਕਾ
ਐਪਲ ਪਹਿਲਾਂ ਹੀ ਭਾਰਤੀ ਯੂਜਰਾਂ ਨੂੰ 20% ਬੋਨਸ ਦੇ ਰਿਹਾ ਹੈ। ਆਫ਼ਰ ਸ਼ੁਰੂ ਹੋ ਚੁੱਕਾ ਹੈ ਤੇ ਜੇ ਤੁਹਾਡੇ ਕੋਲ ਐਪਲ ਡਿਵਾਈਸ ਹੈ ਅਤੇ ਤੁਸੀਂ ਐਪਲ ਤੋਂ ਕੋਈ ਸਰਵਿਸ ਖਰੀਦਦੇ ਹੋ ਜਾਂ ਅਜਿਹਾ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਸੀਂ ਇਸ 20% ਬੋਨਸ ਪੇਸ਼ਕਸ਼ ਦਾ ਤੁਰੰਤ ਲਾਭ ਲੈ ਸਕਦੇ ਹੋ।
ਇੱਕ ਮੇਲ 'ਚ ਐਪਲ ਨੇ ਦੱਸਿਆ ਕਿ ਯੂਜਰ Disney + Hotstar, Bumble, LinkedIn, Picsart, Cult.fit ਤੇ Kiddopia ਜਿਹੇ ਪ੍ਰਸਿੱਧ ਪਲੇਟਫ਼ਾਰਮਾਂ ਦੀ ਮੈਂਬਰਸ਼ਿੱਪ ਖਰੀਦ ਸਕਦੇ ਹਨ। ਯੂਪੀਆਈ ਰੂਪੇ ਕਾਰਡ, ਨੈੱਟ ਬੈਂਕਿੰਗ ਅਤੇ ਅੰਤਰਰਾਸ਼ਟਰੀ ਡੈਬਿਟ/ਕ੍ਰੈਡਿਟ ਕਾਰਡ ਸਮੇਤ ਕਈ ਤਰੀਕੇ ਹਨ, ਜਿਨ੍ਹਾਂ ਰਾਹੀਂ ਯੂਜਰ ਆਪਣੀ ਐਪਲ ਆਈਡੀ 'ਚ ਪੈਸੇ ਜੋੜ ਸਕਦੇ ਹਨ।
ਇਹ ਵੀ ਪੜ੍ਹੋ:
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: