ਪੜਚੋਲ ਕਰੋ
Advertisement
ਐਪਲ ਦਾ ਐਪਸ ਤੇ ਗੇਮਿੰਗ ਇਵੈਂਟ ਹੋਵੇਗਾ ਖਾਸ, ਹੋ ਸਕਦਾ ਵੱਡਾ ਐਲਾਨ
ਅਮਰੀਕੀ ਟੈਕ ਕੰਪਨੀ ਐਪਲ ਅੱਜ ਨਿਊਯਾਰਕ ‘ਚ ਸਪੈਸ਼ਲ ਇਵੈਂਟ ਆਰਗੇਨਾਈਜ਼ ਕਰੇਗੀ। ਕਿਹਾ ਜਾ ਰਿਹਾ ਹੈ ਕਿ ਇਹ ਇਵੈਂਟ ਐਪਸ ਤੇ ਗੇਮਿੰਗ ਨੂੰ ਲੈ ਕੇ ਅਹਿਮ ਹੋਵੇਗਾ। ਐਪਲ ਹੁਣ ਟੀਵੀ+, ਐਪਲ ਨਿਊਜ਼ ਤੇ ਐਪਲ ਆਰਕੈਡ ਗੇਮਿੰਗ ਪਲੇਟਫਾਰਮ ਲਿਆ ਚੁੱਕੀ ਹੈ।
ਨਵੀਂ ਦਿੱਲੀ: ਅਮਰੀਕੀ ਟੈਕ ਕੰਪਨੀ ਐਪਲ ਅੱਜ ਨਿਊਯਾਰਕ ‘ਚ ਸਪੈਸ਼ਲ ਇਵੈਂਟ ਆਰਗੇਨਾਈਜ਼ ਕਰੇਗੀ। ਕਿਹਾ ਜਾ ਰਿਹਾ ਹੈ ਕਿ ਇਹ ਇਵੈਂਟ ਐਪਸ ਤੇ ਗੇਮਿੰਗ ਨੂੰ ਲੈ ਕੇ ਅਹਿਮ ਹੋਵੇਗਾ। ਐਪਲ ਹੁਣ ਟੀਵੀ+, ਐਪਲ ਨਿਊਜ਼ ਤੇ ਐਪਲ ਆਰਕੈਡ ਗੇਮਿੰਗ ਪਲੇਟਫਾਰਮ ਲਿਆ ਚੁੱਕੀ ਹੈ ਤੇ ਕੰਪਨੀ ਈਕੋਸਿਸਟਮ ਦੇ ਵਿਸਥਾਰ ਨੂੰ ਲੈ ਕੇ ਲਗਾਤਾਰ ਡੈਵਲਪਰਸ ਨਾਲ ਕੰਮ ਕਰ ਰਹੀ ਹੈ। ਇਸ ਲਈ ਇਹ ਇਵੈਂਟ ਅਹਿਮ ਹੋ ਸਕਦਾ ਹੈ।
ਕੰਪਨੀ ਦੀ ਇੱਕ ਗੇਮਿੰਗ ਸਰਵਿਸ ਹੈ ਜਿਸ ਨੂੰ ਐਪਲ ਐਪ ਸਟੋਰ ਤੋਂ ਅਕਸੈਸ ਕੀਤਾ ਜਾ ਸਕਦਾ ਹੈ। ਇਸ ਨੂੰ ਐਪਲ ਦੇ ਡਿਵਾਇਸ ‘ਚ ਖੇਡਿਆ ਜਾ ਸਕਦਾ ਹੈ ਤੇ ਇਹ ਇੱਕ ਤਰ੍ਹਾਂ ਦਾ ਸਬਸਕ੍ਰਿਪਸ਼ਨ ਸਰਵਿਸ ਹੈ।
ਇਹ ਗੇਮਸ ਦੇ ਲਈ ਇੱਕ ਪੇਡ ਸਬਸਕ੍ਰਿਪਸ਼ਨ ਹੈ। ਇਨ੍ਹਾਂ ਗੇਮਸ ਨੂੰ ਐਪਲ ਹੀ ਚੁਣੇਗਾ। ਇਸ ਵਾਰ ਗੇਮ ਡਾਉਨਲੋਡ ਕਰੋ ਤੇ ਆਫਲਾਈਨ ਖੇਡੋ। ਉਧਰ ਐਪਲ ਟੀਵੀ+ ਇੱਕ ਓਰੀਜਨਲ ਵੀਡੀਓ ਸਟ੍ਰੀਮਿੰਗ ਐਕਸਕਲੂਸਿਵ ਕੰਟੈਂਟ ਦਿੰਦੀ ਹੈ ਜਿਸ ‘ਚ ਟੀਵੀ ਸੀਰੀਅਲ, ਮੂਵੀਜ਼, ਡ੍ਰਾਮਾ ਤੇ ਡਾਕੂਮੈਂਟਰੀ ਜਿਹੀਆਂ ਚੀਜ਼ਾਂ ਸ਼ਾਮਲ ਹਨ।
Apple TV+ ਸੇਵਾ ਹਾਲ ਹੀ 'ਚ ਕੰਪਨੀ ਨੇ ਭਾਰਤ ਸਣੇ 100 ਦੇਸ਼ਾਂ 'ਚ ਲਾਂਚ ਕੀਤੀ ਗਈ ਹੈ। ਇਸ ਦੀ ਸੇਵਾ ਐਪਲ ਟੀਵੀ ਐਪ 'ਤੇ ਆਈਫੋਨ, ਆਈਪੈਡ, ਮੈਕਬੁੱਕ 'ਤੇ ਉਪਲੱਬਧ ਹੋਵੇਗੀ। ਇਸ ਲਈ ਉਪਭੋਗਤਾਵਾਂ ਨੂੰ ਮਹੀਨੇ 'ਚ 99 ਰੁਪਏ ਦਾ ਭੁਗਤਾਨ ਕਰਨਾ ਪਏਗਾ। ਹਾਲਾਂਕਿ ਕੰਪਨੀ ਸ਼ੁਰੂਆਤੀ ਸੱਤ ਦਿਨ ਇਸ ਦਾ ਇਸਤੇਮਾਲ ਮੁਫ਼ਤ ਦੇ ਰਹੀ ਹੈ।
ਐਪਲ ਨਿਊਜ਼ - ਕੀਮਤ 700 ਰੁਪਏ ਪ੍ਰਤੀ ਮਹੀਨਾ: ਇਹ ਇੱਕ ਅਦਾਇਗੀ ਨਿਊਜ਼ ਗਾਹਕੀ ਸੇਵਾ ਹੈ, ਜੋ ਸਿਰਫ ਅਮਰੀਕਾ ਤੇ ਕੈਨੇਡਾ ਤੱਕ ਸੀਮਤ ਹੈ। ਗਾਹਕੀ ਸੇਵਾ 'ਚ 300 ਰਸਾਲੇ ਅਤੇ ਅਦਾਇਗੀ ਵਾਲੀਆਂ ਖਬਰਾਂ ਦੀਆਂ ਗਾਹਕੀ ਹਨ ਜਿਨ੍ਹਾਂ 'ਚ ਬਹੁਤ ਸਾਰੇ ਵੱਡੇ ਅਖਬਾਰ ਵੀ ਸ਼ਾਮਲ ਹਨ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਵਿਸ਼ਵ
ਪੰਜਾਬ
ਅੰਮ੍ਰਿਤਸਰ
Advertisement