ਪੜਚੋਲ ਕਰੋ
Advertisement
(Source: ECI/ABP News/ABP Majha)
Google ਹੁਣ ਸਭ ਤੋਂ ਛੋਟਾ ਕੰਪਿਊਟਰ ਲਿਆਉਣ ਦੀ ਤਿਆਰੀ 'ਚ
Google ਹੁਣ ਸਭ ਤੋਂ ਛੋਟਾ ਕੰਪਿਊਟਰ ਲਿਆਉਣ ਦੀ ਤਿਆਰੀ ਕਰ ਰਿਹਾ ਹੈ। ਜੀ ਹਾਂ, ਇੱਕੋ ਬੋਰਡ ਦੇ ਕੰਪਿਊਟਰ 'ਤੇ ਕੰਮ ਕਰਨ ਲਈ ਕੰਪਨੀ ਨੇ Asus ਨਾਲ ਹੱਥ ਮਿਲਾਇਆ ਹੈ। ਗੂਗਲ ਦੇ ਇਸ ਨਵੇਂ ਤੇ ਛੋਟੇ ਕੰਪਿਊਟਰ ਦਾ ਨਾਂ Tinker Board ਰੱਖਿਆ ਹੈ।
ਨਵੀਂ ਦਿੱਲੀ: Google ਹੁਣ ਸਭ ਤੋਂ ਛੋਟਾ ਕੰਪਿਊਟਰ ਲਿਆਉਣ ਦੀ ਤਿਆਰੀ ਕਰ ਰਿਹਾ ਹੈ। ਜੀ ਹਾਂ, ਇੱਕੋ ਬੋਰਡ ਦੇ ਕੰਪਿਊਟਰ 'ਤੇ ਕੰਮ ਕਰਨ ਲਈ ਕੰਪਨੀ ਨੇ Asus ਨਾਲ ਹੱਥ ਮਿਲਾਇਆ ਹੈ। ਗੂਗਲ ਦੇ ਇਸ ਨਵੇਂ ਤੇ ਛੋਟੇ ਕੰਪਿਊਟਰ ਦਾ ਨਾਂ Tinker Board ਰੱਖਿਆ ਹੈ।
ਖ਼ਾਸ ਗੱਲ ਇਹ ਹੈ ਕਿ ਇਸ ਦਾ ਆਕਾਰ ਕ੍ਰੈਡਿਟ ਕਾਰਡ ਜਿੰਨਾ ਹੋਵੇਗਾ। ਟਿੰਕਰ ਬੋਰਡ AI ਐਪਸ ਨੂੰ ਚਲਾਉਣ ਲਈ ਵਿਸ਼ੇਸ਼ ਤੌਰ 'ਤੇ ਤਿਆਰ ਕੀਤਾ ਜਾ ਰਿਹਾ ਹੈ। AnandTech ਦੀ ਰਿਪੋਰਟ ਮੁਤਾਬਕ ਗੂਗਲ ਦੇ ਟਿੰਕਰ ਬੋਰਡ ਦੋ ਵੈਰੀਅੰਟ 'Tinker Edge T' ਤੇ 'ਟਿੰਕਰ ਐਜ ਆਰ' 'ਚ ਪੇਸ਼ ਕੀਤਾ ਜਾ ਸਕਦਾ ਹੈ। ਟਿੰਕਰ ਐਜ਼ ਟੀ ਅਸਲ 'ਚ NXP i.MX8M 'ਤੇ ਅਧਾਰਤ ਹੈ ਤੇ ਇਸ 'ਚ Edge TPU ਚਿੱਪ ਹੈ, ਜੋ Tensor Flow Lite ਨੂੰ ਤੇਜ਼ ਕਰਦੀ ਹੈ।
ਜਦੋਂ ਕਿ, Tinker Edge R 'ਚ Rockchip RK3399 ਪ੍ਰੋਸੈਸਰ ਹੋ ਸਕਦਾ ਹੈ, ਜੋ 4 ਕੇ ਮਸ਼ੀਨ ਲਰਨਿੰਗ ਲਈ NPU ਦੇ ਨਾਲ ਆਵੇਗਾ। ਉਮੀਦ ਕੀਤੀ ਜਾ ਰਹੀ ਹੈ ਕਿ ਟਿੰਕਰ ਬੋਰਡ ਦੇ ਫੀਚਰ ਤੇ ਕੀਮਤ ਦਾ ਪਤਾ 20 ਨਵੰਬਰ ਨੂੰ ਜਪਾਨ 'ਚ ਹੋਣ ਜਾ ਰਹੀ IoT ਟੈਕਨਾਲੌਜੀ ਕਾਨਫਰੰਸ 'ਚ ਕੀਤਾ ਜਾਵੇਗਾ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਆਈਪੀਐਲ
ਕ੍ਰਿਕਟ
ਪੰਜਾਬ
ਦੇਸ਼
Advertisement