ਪੜਚੋਲ ਕਰੋ

JIO ਦਾ ਵੱਡਾ ਐਲਾਨ, ਹੁਣ ਹਰ ਮਹੀਨੇ ਫ਼ਰੀ ਗੱਲ ਕਰ ਸਕਣਗੇ ਜੀਓ ਦੇ ਗਾਹਕ

ਦੇਸ਼ ਦੀ ਸਭ ਤੋਂ ਵੱਡੀ ਟੈਲੀਕਾੱਮ ਕੰਪਨੀ ‘ਰਿਲਾਇੰਸ ਜੀਓ’ ਆਪਣੇ ਉਨ੍ਹਾਂ ਜੀਓਫ਼ੋਨ ਗਾਹਕਾਂ ਨੂੰ 300 ਮਿੰਟ ਮੁਫ਼ਤ ਆਊਟਗੋਇੰਗ ਕਾਲਿੰਗ ਦੀ ਸੁਵਿਧਾ ਦੇਵੇਗੀ, ਜੋ ਗਾਹਕ ਲੌਕਡਾਊਨ ਜਾਂ ਹੋਰ ਕਾਰਨਾਂ ਕਰ ਕੇ ਰੀਚਾਰਜ ਨਹੀਂ ਕਰਵਾ ਸਕ ਰਹੇ ਹਨ।

Covid-19: ਦੇਸ਼ ਦੀ ਸਭ ਤੋਂ ਵੱਡੀ ਟੈਲੀਕਾੱਮ ਕੰਪਨੀ ‘ਰਿਲਾਇੰਸ ਜੀਓ’ ਆਪਣੇ ਉਨ੍ਹਾਂ ਜੀਓਫ਼ੋਨ ਗਾਹਕਾਂ ਨੂੰ 300 ਮਿੰਟ ਮੁਫ਼ਤ ਆਊਟਗੋਇੰਗ ਕਾਲਿੰਗ ਦੀ ਸੁਵਿਧਾ ਦੇਵੇਗੀ, ਜੋ ਗਾਹਕ ਲੌਕਡਾਊਨ ਜਾਂ ਹੋਰ ਕਾਰਨਾਂ ਕਰ ਕੇ ਰੀਚਾਰਜ ਨਹੀਂ ਕਰਵਾ ਸਕ ਰਹੇ ਹਨ। ਬਿਨਾ ਰੀਚਾਰਜ ਕੀਤਿਆਂ ਜੀਓਫ਼ੋਨ ਗਾਹਕ ਹੁਣ 10 ਮਿੰਟ ਰੋਜ਼ਾਨਾ ਆਪਣੇ ਮੋਬਾਈਲ ’ਤੇ ਗੱਲ ਕਰ ਸਕਣਗੇ। 10 ਮਿੰਟ ਰੋਜ਼ਾਨਾ ਦੇ ਹਿਸਾਬ ਨਾਲ ਕੰਪਨੀ ਹਰ ਮਹੀਨੇ 300 ਮਿੰਟ ਮੁਫ਼ਤ ਆਊਟਗੋਇੰਗ ਕਾਲਿੰਗ ਦੀ ਸਹੂਲਤ ਦੇਵੇਗੀ।

ਇਨਕਮਿੰਗ ਕਾੱਲ ਪਹਿਲਾਂ ਵਾਂਗ ਹੀ ਮੁਫ਼ਤ ਰਹੇਗੀ। ਕੰਪਨੀ ਨੇ ਐਲਾਨ ਕੀਤਾ ਹੈ ਕਿ ਇਹ ਸੁਵਿਧਾ ਮਹਾਮਾਰੀ ਦੌਰਾਨ ਜਾਰੀ ਰਹੇਗੀ। ਇਸ ਨਾਲ ਕਰੋੜਾਂ ਜੀਓਫ਼ੋਨ ਖਪਤਕਾਰਾਂ ਨੂੰ ਫ਼ਾਇਦਾ ਹੋਵੇਗਾ। ਦੇਸ਼ ਦੇ ਜ਼ਿਆਦਾਤਰ ਰਾਜਾਂ ਵਿੱਚ ਲੌਕਡਾਊਨ ਲੱਗਾ ਹੈ, ਲੋਕ ਘਰਾਂ ਅੰਦਰ ਕੈਦ ਹਨ। ਅਜਿਹੇ ਹਾਲਾਤ ਵਿੱਚ ਮੋਬਾਈਲ ਰੀਚਾਰਜ ਕਰਵਾਉਣਾ ਔਖਾ ਹੋ ਗਿਆ ਹੈ। ਖ਼ਾਸ ਕਰ ਕੇ ਹਾਸ਼ੀਏ ਉੱਤੇ ਰਹਿ ਰਹੇ ਲੋਕਾਂ ਲਈ ਇਹ ਬਹੁਤ ਔਖਾ ਕੰਮ ਹੈ।

ਰਿਲਾਇੰਸ ਜੀਓ ਨੇ ਜੀਓਫ਼ੋਨ ਗਾਹਕਾਂ ਨੂੰ ਇਸ ਦੁਬਿਧਾ ’ਚੋਂ ਕੱਢਣ ਲਈ ਹੀ ਇਹ ਪੇਸ਼ਕਸ਼ ਕੀਤੀ ਹੈ। ਕੰਪਨੀ ਨੇ ਇੱਕ ਬਿਆਨ ’ਚ ਕਿਹਾ ਹੈ ਕਿ ਮਹਾਮਾਰੀ ਦੌਰਾਨ ਕੰਪਨੀ ਇਹ ਯਕੀਨੀ ਬਣਾਉਣਾ ਚਾਹੁੰਦੀ ਹੈ ਕਿ ਸਮਾਜ ਦਾ ਵਾਂਝਾ ਵਰਗ ਮੋਬਾਇਲ ਨਾਲ ਜੁੜਿਆ ਰਹੇ।

ਜਿਹੜੇ ਜੀਓ ਗਾਹਕ ਮੋਬਾਈਲ ਰੀਚਾਰਜ ਕਰ ਸਕਦੇ ਹਨ, ਉਨ੍ਹਾਂ ਲਈ ਵੀ ਰਿਲਾਇੰਸ ਜੀਓ ਕੋਲ ਇੱਕ ਵਿਸ਼ੇਸ਼ ਪਲੈਨ ਹੈ। ਜੀਓਫ਼ੋਨ ਦੇ ਹਰੇਕ ਰੀਚਾਰਜ ਉੱਤੇ ਕੰਪਨੀ ਉਸੇ ਕੀਮਤ ਦਾ ਇੱਕ ਵਾਧੂ ਪਲੈਨ ਮੁਫ਼ਤ ਦੇਵੇਗੀ। ਭਾਗ ਜੇ ਜੀਓਫ਼ੋਨ ਗਾਹਕ 75 ਰੁਪਏ ਦਾ 28 ਦਿਨਾਂ ਦੀ ਵੈਲੀਡਿਟੀ ਦਾ ਪਲੈਨ ਰੀਚਾਰਜ ਕਰਦਾ ਹੈ, ਤਾਂ ਉਸ ਨੂੰ 75 ਰੁਪਏ ਵਾਲਾ ਹੀ ਇੱਕ ਹੋਰ ਪਲੈਨ ਮੁਫ਼ਤ ’ਚ ਮਿਲੇਗਾ, ਜਿਸ ਨੂੰ ਗਾਹਕ ਪਹਿਲਾ ਰੀਚਾਰਜ ਖ਼ਤਮ ਹੋਣ ਤੋਂ ਬਾਅਦ ਵਰਤ ਸਕਣਗੇ।

ਰਿਲਾਇੰਸ ਫ਼ਾਊਂਡੇਸ਼ਨ ਲੋਕਾਂ ਨੂੰ ਮੋਬਾਈਲ ਨੈੱਟਵਰਕ ਨਾਲ ਜੋੜ ਕੇ ਰੱਖਣ ਲਈ ਰਿਲਾਇੰਸ ਜੀਓ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਰਿਲਾਇੰਸ ਜੀਓ ਨੇ ਆਪਣੇ ਬਿਆਨ ’ਚ ਕਿਹਾ ਹੈ ਕਿ ਕੋਰੋਨਾ ਮਹਾਮਾਰੀ ਨੇ ਦੇਸ਼ ਸਾਹਮਣੇ ਬਹੁਤ ਵੱਡੀ ਚੁਣੌਤੀ ਖੜ੍ਹੀ ਕੀਤੀ ਹੈ ਤੇ ਰਿਲਾਇੰਸ ਇਸ ਵੇਲੇ ਹਰੇਕ ਭਾਰਤੀ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ।

ਟਾਪ ਹੈਡਲਾਈਨ

ਵੱਡੀ ਖ਼ਬਰ : 11 ਕਰੋੜ ਟੀਵੀ ਬੰਦ ਹੋਣਗੇ, ਕੇਬਲ ਅਤੇ DTH ਦਾ ਮਹੀਨਾਵਾਰ ਚਾਰਜ 4 ਤੋਂ 6 ਗੁਣਾ ਵੱਧੇਗਾ? ਸਰਕਾਰ ਨੇ ਦਿੱਤਾ ਸਪੱਸ਼ਟੀਕਰਨ
ਵੱਡੀ ਖ਼ਬਰ : 11 ਕਰੋੜ ਟੀਵੀ ਬੰਦ ਹੋਣਗੇ, ਕੇਬਲ ਅਤੇ DTH ਦਾ ਮਹੀਨਾਵਾਰ ਚਾਰਜ 4 ਤੋਂ 6 ਗੁਣਾ ਵੱਧੇਗਾ? ਸਰਕਾਰ ਨੇ ਦਿੱਤਾ ਸਪੱਸ਼ਟੀਕਰਨ
Context Bombing ਕੀ ਹੈ? ਜਾਣੋ ਕਿ ਇਹ ਤਕਨਾਲੋਜੀ ਹੈਕਰਾਂ ਲਈ ਕਿਵੇਂ ਸਮੱਸਿਆ ਬਣ ਰਹੀ ਹੈ।
Context Bombing ਕੀ ਹੈ? ਜਾਣੋ ਕਿ ਇਹ ਤਕਨਾਲੋਜੀ ਹੈਕਰਾਂ ਲਈ ਕਿਵੇਂ ਸਮੱਸਿਆ ਬਣ ਰਹੀ ਹੈ।
ਮੋਬਾਈਲ ਫੋਨ ਚਾਰਜ ਕਰਨ 'ਤੇ ਕਿੰਨੀ ਯੂਨਿਟ ਬਿਜਲੀ ਦੀ ਖਪਤ ਹੁੰਦੀ ਹੈ, ਜਾਣੋ ਇੱਕ ਘੰਟੇ ਦਾ ਹਿਸਾਬ?
ਮੋਬਾਈਲ ਫੋਨ ਚਾਰਜ ਕਰਨ 'ਤੇ ਕਿੰਨੀ ਯੂਨਿਟ ਬਿਜਲੀ ਦੀ ਖਪਤ ਹੁੰਦੀ ਹੈ, ਜਾਣੋ ਇੱਕ ਘੰਟੇ ਦਾ ਹਿਸਾਬ?
Facebook Down :  ਫੇਸਬੁੱਕ ਹੋਇਆ ਡਾਊਨ, ਦੁਨੀਆ ਭਰ ਦੇ ਯੂਜ਼ਰਾਂ ਨੂੰ ਆਈਆਂ ਵੱਡੀਆਂ ਸਮੱਸਿਆਵਾਂ
Facebook Down :  ਫੇਸਬੁੱਕ ਹੋਇਆ ਡਾਊਨ, ਦੁਨੀਆ ਭਰ ਦੇ ਯੂਜ਼ਰਾਂ ਨੂੰ ਆਈਆਂ ਵੱਡੀਆਂ ਸਮੱਸਿਆਵਾਂ

ਵੀਡੀਓਜ਼

ਚੇਨ ਸਨੈਚਰਾਂ ਦੀ ਉਲਟੀ ਪੈ ਗਈ ਚਾਲ! ਲੋਕਾਂ ਨੇ ਇੱਕ ਨੂੰ ਮੌਕੇ 'ਤੇ ਹੀ ਦਬੋਚਿਆ
ਖੰਨਾ 'ਚ ਲੁੱਟ! ਕਾਰੋਬਾਰੀ ਪਰਿਵਾਰ ਨੂੰ ਖ਼ੂਨ ਨਾਲ ਲੱਥਪੱਥ ਕਰਕੇ ਫ਼ਰਾਰ ਹੋਏ ਬਦਮਾਸ਼
ਕੂੜਾ ਚੁੱਕਣ ਪਹੁੰਚਿਆ ਪ੍ਰਸ਼ਾਸਨ, ਰੋਕਣ ਆਏ ਸਫ਼ਾਈ ਸੇਵਕਾਂ ਨੂੰ ਪੁਲਿਸ ਨੇ ਚੁੱਕਿਆ
14 ਸਾਲਾ ਲੜਕੀ ਨਾਲ ਕਥਿਤ ਘਟਨਾ! ਦੋ ਨਾਬਾਲਗ ਪੁਲਿਸ ਦੀ ਗ੍ਰਿਫ਼ਤ 'ਚ
1 ਹਫ਼ਤੇ ਦਾ ਅਲਟੀਮੇਟਮ! ਪਾਰਕਾਂ ਨੂੰ ਲੈ ਕੇ ਧਰਨੇ ਦੀ ਚੇਤਾਵਨੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਵੱਡਾ ਸਿਆਸੀ ਧਮਾਕਾ, ਸੀਨੀਅਰ ਆਗੂ ਨੇ ਅਕਾਲੀ ਦਲ ਦਾ ਛੱਡਿਆ ਸਾਥ; ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ...
ਪੰਜਾਬ 'ਚ ਵੱਡਾ ਸਿਆਸੀ ਧਮਾਕਾ, ਸੀਨੀਅਰ ਆਗੂ ਨੇ ਅਕਾਲੀ ਦਲ ਦਾ ਛੱਡਿਆ ਸਾਥ; ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ...
ਪੇਰੂ 'ਚ ਲੱਗੇ ਭੂਚਾਲ ਦੇ ਝਟਕੇ, 5.5 ਦੀ ਤੀਬਰਤਾ ਨਾਲ ਕੰਬੀ ਧਰਤੀ, 5 ਦੀ ਮੌਤ; ਡਿੱਗੀਆਂ ਕਈ ਇਮਾਰਤਾਂ
ਪੇਰੂ 'ਚ ਲੱਗੇ ਭੂਚਾਲ ਦੇ ਝਟਕੇ, 5.5 ਦੀ ਤੀਬਰਤਾ ਨਾਲ ਕੰਬੀ ਧਰਤੀ, 5 ਦੀ ਮੌਤ; ਡਿੱਗੀਆਂ ਕਈ ਇਮਾਰਤਾਂ
Petrol and Diesel Price: ਗੱਡੀ 'ਚ ਤੇਲ ਪਵਾਉਣ ਵਾਲਿਆਂ ਲਈ ਰਾਹਤ, ਅੱਜ ਕਿੰਨੇ ਦਾ ਮਿਲ ਰਿਹਾ ਪੈਟਰੋਲ-ਡੀਜ਼ਲ? ਜਾਣ ਲਓ ਅੱਜ ਦੇ ਰੇਟ
Petrol and Diesel Price: ਗੱਡੀ 'ਚ ਤੇਲ ਪਵਾਉਣ ਵਾਲਿਆਂ ਲਈ ਰਾਹਤ, ਅੱਜ ਕਿੰਨੇ ਦਾ ਮਿਲ ਰਿਹਾ ਪੈਟਰੋਲ-ਡੀਜ਼ਲ? ਜਾਣ ਲਓ ਅੱਜ ਦੇ ਰੇਟ
ਉੱਤਰਾਖੰਡ 'ਚ ਭਾਰੀ ਮੀਂਹ ਦਾ ਅਲਰਟ, ਬੰਦ ਰਹਿਣਗੇ ਸਕੂਲ ਅਤੇ ਆਂਗਨਬਾੜੀ ਕੇਂਦਰ
ਉੱਤਰਾਖੰਡ 'ਚ ਭਾਰੀ ਮੀਂਹ ਦਾ ਅਲਰਟ, ਬੰਦ ਰਹਿਣਗੇ ਸਕੂਲ ਅਤੇ ਆਂਗਨਬਾੜੀ ਕੇਂਦਰ
ਪੰਜਾਬ 'ਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ, ਕਾਲਜ ਸਣੇ ਦਫਤਰ ਰਹਿਣਗੇ ਬੰਦ
ਪੰਜਾਬ 'ਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ, ਕਾਲਜ ਸਣੇ ਦਫਤਰ ਰਹਿਣਗੇ ਬੰਦ
ਪੰਜਾਬ ਅਤੇ ਚੰਡੀਗੜ੍ਹ 'ਚ 4 ਦਿਨਾਂ ਲਈ ਮੀਂਹ ਦਾ ਅਲਰਟ, ਜਲੰਧਰ 'ਚ ਹੋਇਆ ਬੱਦਲ; ਮਿਲੇਗੀ ਕੜਾਕੇ ਦੀ ਗਰਮੀ ਤੋਂ ਰਾਹਤ
ਪੰਜਾਬ ਅਤੇ ਚੰਡੀਗੜ੍ਹ 'ਚ 4 ਦਿਨਾਂ ਲਈ ਮੀਂਹ ਦਾ ਅਲਰਟ, ਜਲੰਧਰ 'ਚ ਹੋਇਆ ਬੱਦਲ; ਮਿਲੇਗੀ ਕੜਾਕੇ ਦੀ ਗਰਮੀ ਤੋਂ ਰਾਹਤ
16 ਸਾਲਾਂ ਬਾਅਦ ਸਪੇਨ ਬਣਿਆ ਵਿਸ਼ਵ ਚੈਂਪੀਅਨ, ਫੀਫਾ ਵਿਸ਼ਵ ਕੱਪ ਦੇ ਫਾਈਨਲ ਵਿੱਚ ਅਰਜਨਟੀਨਾ ਨੂੰ 1-0 ਨਾਲ ਹਰਾਇਆ
16 ਸਾਲਾਂ ਬਾਅਦ ਸਪੇਨ ਬਣਿਆ ਵਿਸ਼ਵ ਚੈਂਪੀਅਨ, ਫੀਫਾ ਵਿਸ਼ਵ ਕੱਪ ਦੇ ਫਾਈਨਲ ਵਿੱਚ ਅਰਜਨਟੀਨਾ ਨੂੰ 1-0 ਨਾਲ ਹਰਾਇਆ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 20 ਜੁਲਾਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 20 ਜੁਲਾਈ 2026
Embed widget