ਪੜਚੋਲ ਕਰੋ
(Source: ECI/ABP News)
ਸਮਾਰਟ ਕਾਰ ਐਮਜੀ ਹੈਕਟਰ ਦੀ ਬੁਕਿੰਗ ਸ਼ੁਰੂ
ਹੈਕਟਰ ਐਸਯੂਵੀ ਚਾਰ ਵਰਸ਼ਨਾਂ ਸਟਾਈਲ, ਸੁਪਰ, ਸਮਾਰਟ ਤੇ ਸ਼ਾਰਪ ਵਿੱਚ ਆਏਗੀ। ਇਹ ਪੰਜ ਐਕਸਟੀਰੀਅਰ ਕਲਰ ਅਰੋਰਾ, ਸਿਲਵਰ, ਕੈਂਡੀ ਵ੍ਹਾਈਟ, ਸਟੇਰੀ ਬਲੈਕ, ਬਰਗੰਡੀ ਲਾਲ ਤੇ ਬਲੈਜ਼ ਰੈਡ ਵਿੱਚ ਮਿਲੇਗੀ।

ਚੰਡੀਗੜ੍ਹ: ਸਮਾਰਟ ਕਾਰ MG ਹੈਕਟਰ ਦੀ ਬੁਕਿੰਗ ਸ਼ੁਰੂ ਹੋ ਗਈ ਹੈ। ਇਸ ਨੂੰ 50 ਹਜ਼ਾਰ ਰੁਪਏ ਵਿੱਚ ਬੁਕ ਕੀਤਾ ਜਾ ਸਕਦਾ ਹੈ। ਭਾਰਤ ਵਿੱਚ ਹੈਕਟਰ ਕੰਪਨੀ ਦੀ ਉਹ ਪਹਿਲੀ ਕਾਰ ਹੋਏਗੀ। ਇਸ ਨੂੰ ਆਉਣ ਵਾਲੇ ਕੁਝ ਸਮੇਂ ਵਿੱਚ ਲਾਂਚ ਕੀਤਾ ਜਾ ਸਕਦਾ ਹੈ। ਇੱਥੇ ਇਸ ਦੀ ਕੀਮਤ 10-20 ਲੱਖ ਦੇ ਵਿਚਾਲੇ ਹੋ ਸਕਦੀ ਹੈ। ਇਸ ਮੁਕਾਬਲਾ ਟਾਟਾ ਹੈਰੀਅਰ, ਮਹਿੰਦਾਰ XUV300 ਤੇ ਜੀਪ ਕੰਪਾਸ ਨਾਲ ਹੋਏਗਾ।
ਹੈਕਟਰ ਐਸਯੂਵੀ ਚਾਰ ਵਰਸ਼ਨਾਂ ਸਟਾਈਲ, ਸੁਪਰ, ਸਮਾਰਟ ਤੇ ਸ਼ਾਰਪ ਵਿੱਚ ਆਏਗੀ। ਇਹ ਪੰਜ ਐਕਸਟੀਰੀਅਰ ਕਲਰ ਅਰੋਰਾ, ਸਿਲਵਰ, ਕੈਂਡੀ ਵ੍ਹਾਈਟ, ਸਟੇਰੀ ਬਲੈਕ, ਬਰਗੰਡੀ ਲਾਲ ਤੇ ਬਲੈਜ਼ ਰੈਡ ਵਿੱਚ ਮਿਲੇਗੀ। ਸੈਗਮੈਂਟ ਫਰਸਟ ਫੀਚਰ ਦੇ ਤੌਰ 'ਤੇ ਕੰਪਨੀ ਇਸ ਵਿੱਚ ਈ-ਸਿਮ ਤਕਨਾਲੋਜੀ ਦਏਗੀ, ਜੋ ਕਾਰ ਨੂੰ ਇੰਟਰਨੈਟ ਨਾਲ ਕੁਨੈਕਟ ਕਰਨ ਵਿੱਚ ਮਦਦ ਦਏਗੀ।
ਐਮਜੀ ਹੈਕਟਰ ਨੂੰ ਪੈਟਰੋਲ ਤੇ ਡੀਜ਼ਲ ਦੋਵਾਂ ਇੰਜਣਾਂ ਵਿੱਚ ਉਤਾਰਿਆ ਗਿਆ ਹੈ। ਪੈਟਰੋਲ ਇੰਜਣ ਨਾਲ ਕੰਪਨੀ ਮਾਈਲਡ ਹਾਈਬ੍ਰਿਡ ਤਕਨੀਕ ਤੇ ਏਐਮਟੀ ਗਿਅਰਬਾਕਸ ਦਾ ਵਿਕਲਪ ਵੀ ਦਏਗੀ। ਡੀਜ਼ਲ ਇੰਜਣ ਦੇ ਨਾਲ ਸਿਰਫ ਮੈਨੁਅਲ ਗਿਅਰਬਾਕਸ ਮਿਲੇਗਾ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਤਕਨਾਲੌਜੀ
ਆਟੋ
ਆਟੋ
Advertisement
ਟ੍ਰੈਂਡਿੰਗ ਟੌਪਿਕ
