ਛੇਤੀ ਹੀ ਸ਼ੁਰੂ ਹੋ ਜਾਵੇਗੀ BSNL ਦੀ 5G ਸਰਵਿਸ, ਸਰਕਾਰ ਨੇ ਟੈਸਟਿੰਗ ਤੋਂ ਬਾਅਦ ਦਿੱਤੀ ਹਰੀ ਝੰਡੀ
ਕੇਂਦਰੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੇ ਖੁਦ ਇਸ ਦੀ ਜਾਂਚ ਕੀਤੀ ਹੈ। ਇਸ ਦੇ ਲਈ ਸਿੰਧੀਆ ਸੈਂਟਰ ਫਾਰ ਡਿਵੈਲਪਮੈਂਟ ਆਫ ਟੈਲੀਮੈਟਿਕਸ (C-DOT) ਪਹੁੰਚੇ ਅਤੇ 5G ਤਕਨੀਕ ਦੀ ਵਰਤੋਂ ਕਰਕੇ ਵੀਡੀਓ ਕਾਲ ਕੀਤੀ। ਕੇਂਦਰੀ ਮੰਤਰੀ ਨੇ ਖੁਦ 5ਜੀ ਨੈੱਟਵਰਕ ਦੀ ਸਮਰੱਥਾ ਦੀ ਜਾਂਚ ਕੀਤੀ।
BSNL 5G Network: ਪ੍ਰਾਈਵੇਟ ਟੈਲੀਕਾਮ ਕੰਪਨੀਆਂ Jio-Airtel ਅਤੇ Vodafone Idea ਦੇ ਰੀਚਾਰਜ ਪਲਾਨ ਦੀਆਂ ਕੀਮਤਾਂ ਵਧਣ ਤੋਂ ਬਾਅਦ ਲੋਕਾਂ ਨੇ BSNL 'ਤੇ ਭਰੋਸਾ ਜਤਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਇਕ ਵੱਡੀ ਖਬਰ ਸਾਹਮਣੇ ਆਈ ਹੈ ਕਿ ਹੁਣ BSNL 5G ਦਾ ਰਸਤਾ ਸਾਫ ਹੋ ਗਿਆ ਹੈ। ਭਾਵ ਕਿ ਜਿਹੜੇ ਲੋਕ BSNL 5G ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ, ਇਹ ਉਨ੍ਹਾਂ ਲਈ ਵੱਡੀ ਖਬਰ ਹੈ।
ਕੇਂਦਰੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੇ ਖੁਦ ਇਸ ਦੀ ਜਾਂਚ ਕੀਤੀ ਹੈ। ਇਸ ਦੇ ਲਈ ਸਿੰਧੀਆ ਸੈਂਟਰ ਫਾਰ ਡਿਵੈਲਪਮੈਂਟ ਆਫ ਟੈਲੀਮੈਟਿਕਸ (C-DOT) ਪਹੁੰਚੇ ਅਤੇ 5G ਤਕਨੀਕ ਦੀ ਵਰਤੋਂ ਕਰਕੇ ਵੀਡੀਓ ਕਾਲ ਕੀਤੀ। ਕੇਂਦਰੀ ਮੰਤਰੀ ਨੇ ਖੁਦ 5ਜੀ ਨੈੱਟਵਰਕ ਦੀ ਸਮਰੱਥਾ ਦੀ ਜਾਂਚ ਕੀਤੀ।
ਕੇਂਦਰੀ ਮੰਤਰੀ ਜਯੋਤਿਰਾਦਿੱਤਿਆ ਸਿੰਧੀਆ ਵੱਲੋਂ ਇਸ 5ਜੀ ਟੈਸਟਿੰਗ ਤੋਂ ਬਾਅਦ ਕਾਫੀ ਹੱਦ ਤੱਕ ਇਹ ਸਾਫ ਹੋ ਗਿਆ ਹੈ ਕਿ BSNL 5G ਨੈੱਟਵਰਕ ਜਲਦ ਹੀ ਲੋਕਾਂ ਤੱਕ ਆਉਣ ਵਾਲਾ ਹੈ। ਅਜਿਹੇ 'ਚ ਨਿੱਜੀ ਟੈਲੀਕਾਮ ਕੰਪਨੀਆਂ ਲਈ ਇਹ ਚਿੰਤਾ ਦਾ ਵਿਸ਼ਾ ਹੈ।
ਜਯੋਤੀਰਾਦਿੱਤਿਆ ਸਿੰਧੀਆ ਨੇ ਆਪਣੇ ਅਧਿਕਾਰਿਕ ਐਕਸ ਹੈਂਡਲ ਤੋਂ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ BSNL 5G ਨੈਟਵਰਕ 'ਤੇ ਵੀਡੀਓ ਕਾਲ ਕਰਦੇ ਹੋਏ ਨਜ਼ਰ ਆ ਰਹੇ ਹਨ। ਇੰਨਾ ਹੀ ਨਹੀਂ ਸਿੰਧੀਆ ਨੇ ਵੀਡੀਓ ਦੇ ਕੈਪਸ਼ਨ 'ਚ ਲਿਖਿਆ ਹੈ ਕਿ ਅੱਜ BSNL 5G ਇਨੇਬਲ ਫੋਨ 'ਤੇ ਵੀਡੀਓ ਕਾਲ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਨੇ ਆਪਣੀ ਪੋਸਟ 'ਚ BSNL ਇੰਡੀਆ ਨੂੰ ਵੀ ਟੈਗ ਕੀਤਾ।
Connecting India!
— Jyotiraditya M. Scindia (@JM_Scindia) August 2, 2024
Tried @BSNLCorporate ‘s #5G enabled phone call.
📍C-DoT Campus pic.twitter.com/UUuTuDNTqT
ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਸਰਕਾਰ ਨੇ BSNL 5G ਲਈ 700MHz, 2200MHz, 3300MHz ਅਤੇ 26GHz ਸਪੈਕਟ੍ਰਮ ਬੈਂਡ ਅਲਾਟ ਕੀਤੇ ਹਨ। ਵਰਤਮਾਨ ਵਿੱਚ BSNL 700MHz ਸਪੈਕਟ੍ਰਮ ਬੈਂਡ 'ਤੇ 5G ਸੇਵਾ ਦਾ ਟ੍ਰਾਇਲ ਕਰ ਰਿਹਾ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।