ਪੜਚੋਲ ਕਰੋ

BSNL ਦਾ ਵੱਡਾ ਧਮਾਕਾ! ਹੁਣ ਟੀਵੀ ਦੇਖਣ ਲਈ ਸੈੱਟ-ਟਾਪ ਬਾਕਸ ਦੀ ਨਹੀਂ ਲੋੜ, ਬੱਸ BSNL ਦੇ ਸਿਮ 'ਤੇ ਚੱਲਣਗੇ 450 ਤੋਂ ਵੱਧ ਲਾਈਵ ਚੈਨਲ

BSNL Launches BiTV Services: ਪ੍ਰਾਈਵੇਟ ਕੰਪਨੀਆਂ ਤੋਂ ਪੱਛੜਣ ਮਗਰੋਂ ਸਰਕਾਰੀ ਟੈਲੀਕੌਮ ਕੰਪਨੀ BSNL ਮੁੜ ਐਕਟਿਵ ਹੋ ਗਈ ਹੈ। ਬੀਐਸਐਨਐਲ ਵੱਲੋਂ ਨਿੱਤ ਨਵੇਂ ਪਲਾਨ ਲਿਆਂਦੇ ਜਾ ਰਹੇ ਹਨ ਜੋ ਪ੍ਰਾਈਵੇਟ ਕੰਪਨੀਆਂ ਤੋਂ ਸਸਤੇ ਹਨ।

BSNL Launches BiTV Services: ਪ੍ਰਾਈਵੇਟ ਕੰਪਨੀਆਂ ਤੋਂ ਪੱਛੜਣ ਮਗਰੋਂ ਸਰਕਾਰੀ ਟੈਲੀਕੌਮ ਕੰਪਨੀ BSNL ਮੁੜ ਐਕਟਿਵ ਹੋ ਗਈ ਹੈ। ਬੀਐਸਐਨਐਲ ਵੱਲੋਂ ਨਿੱਤ ਨਵੇਂ ਪਲਾਨ ਲਿਆਂਦੇ ਜਾ ਰਹੇ ਹਨ ਜੋ ਪ੍ਰਾਈਵੇਟ ਕੰਪਨੀਆਂ ਤੋਂ ਸਸਤੇ ਹਨ। ਹੁਣ ਬੀਐਸਐਨਐਲ ਨੇ OTT Play ਨਾਲ ਸਾਂਝੇਦਾਰੀ ਵਿੱਚ BiTV ਲਾਈਵ ਟੀਵੀ ਸੇਵਾ ਸ਼ੁਰੂ ਕੀਤੀ ਹੈ। ਇਸ ਦੀ ਮਦਦ ਨਾਲ BSNL ਖਪਤਕਾਰ ਆਪਣੇ ਮੋਬਾਈਲ 'ਤੇ 450 ਤੋਂ ਵੱਧ ਲਾਈਵ ਚੈਨਲ ਦੇਖ ਸਕਣਗੇ। ਭਾਵ ਹੁਣ ਤੁਹਾਨੂੰ ਟੀਵੀ ਦੇਖਣ ਲਈ ਸੈੱਟ-ਟਾਪ ਬਾਕਸ ਦੀ ਲੋੜ ਨਹੀਂ ਰਹੇਗੀ। 

ਦਰਅਸਲ ਬੀਐਸਐਨਐਲ ਵੱਲੋਂ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਕਈ ਯਤਨ ਕੀਤੇ ਜਾ ਰਹੇ ਹਨ। ਇਸੇ ਕੜੀ ਤਹਿਤ ਸਰਕਾਰੀ ਟੈਲੀਕਾਮ ਆਪਰੇਟਰ BSNL ਨੇ ਆਪਣੇ ਉਪਭੋਗਤਾਵਾਂ ਨੂੰ ਲਾਈਵ ਟੀਟੀ ਸਹੂਲਤ ਪ੍ਰਦਾਨ ਕਰਨ ਲਈ BiTV ਸੇਵਾ ਸ਼ੁਰੂ ਕੀਤਾ ਹੈ, ਜਿਸ ਲਈ ਕੰਪਨੀ ਨੇ OTT Play ਨਾਲ ਹੱਥ ਮਿਲਾਇਆ ਹੈ। ਪਹਿਲਾਂ ਇਹ ਸੇਵਾ ਤਾਮਿਲਨਾਡੂ ਦੇ ਪੁਡੂਚੇਰੀ ਵਿੱਚ ਇੱਕ ਪਾਇਲਟ ਪ੍ਰੋਜੈਕਟ ਵਜੋਂ ਸ਼ੁਰੂ ਕੀਤੀ ਗਈ ਸੀ। ਹੁਣ ਇਸ ਨੂੰ ਪੂਰੇ ਦੇਸ਼ ਵਿੱਚ ਲਿਆਂਦਾ ਗਿਆ ਹੈ।

ਟੀਵੀ ਚੈਨਲ ਫ਼ੋਨ 'ਤੇ ਚੱਲਣਗੇ
BiTV ਸੇਵਾ ਦੀ ਮਦਦ ਨਾਲ BSNL ਆਪਣੇ ਉਪਭੋਗਤਾਵਾਂ ਨੂੰ ਸਮਾਰਟਫੋਨ 'ਤੇ ਸਿੱਧਾ ਇੰਟਰਨੈੱਟ ਟੀਵੀ ਪ੍ਰਦਾਨ ਕਰਨਾ ਚਾਹੁੰਦਾ ਹੈ। ਇਸ ਦੀ ਮਦਦ ਨਾਲ, ਉਪਭੋਗਤਾਵਾਂ ਨੂੰ 450 ਤੋਂ ਵੱਧ ਲਾਈਵ ਟੀਵੀ ਚੈਨਲ ਮਿਲਣਗੇ। ਇਸ ਵਿੱਚ ਕਈ ਪ੍ਰੀਮੀਅਮ ਚੈਨਲ ਵੀ ਸ਼ਾਮਲ ਕੀਤੇ ਗਏ ਹਨ। ਇਸ ਲਈ ਹੁਣ ਤੁਹਾਨੂੰ ਟੀਵੀ ਦੇਖਣ ਲਈ ਸੈੱਟ-ਟਾਪ ਬਾਕਸ ਦੀ ਲੋੜ ਨਹੀਂ ਰਹੇਗੀ। ਸਿਰਫ BSNL ਦਾ ਸਿਮ ਹੀ ਸਾਰਾ ਕੰਮ ਸਾਰ ਦੇਵੇਗਾ।

ਤੁਸੀਂ ਇਨ੍ਹਾਂ ਚੈਨਲਾਂ ਨੂੰ ਦੇਖ ਸਕੋਗੇ
BSNL ਦੀ BiTV ਸੇਵਾ ਤਹਿਤ Bhaktiflix, Kanccha Lannka, STAGE, Shortfundly, OM TV, Playflix, Fancode, Hubhopper, Distro ਤੇ Runn TV ਸਣੇ 450 ਤੋਂ ਵੱਧ ਟੀਵੀ ਚੈਨਲ ਦੇਖੇ ਜਾ ਸਕਦੇ ਹਨ। BSNL BiTV ਉਪਭੋਗਤਾਵਾਂ ਲਈ ਲਾਈਵ ਟੀਵੀ ਸੇਵਾ ਤੱਕ ਪਹੁੰਚ ਕਰਨਾ ਕਾਫ਼ੀ ਆਸਾਨ ਹੈ। ਜੇਕਰ ਤੁਸੀਂ ਇਸ ਨੂੰ ਵਰਤਣਾ ਚਾਹੁੰਦੇ ਹੋ ਤਾਂ ਤੁਹਾਨੂੰ (https://fms.bsnl.in/iptvreg) 'ਤੇ ਜਾਣਾ ਪਵੇਗਾ। ਇਸ ਤੋਂ ਬਾਅਦ ਰਾਜ ਦੀ ਚੋਣ ਕਰਨੀ ਪਵੇਗੀ। ਇਸ ਤੋਂ ਬਾਅਦ ਤੁਹਾਨੂੰ ਇੱਕ OTP ਭੇਜਿਆ ਜਾਵੇਗਾ, ਜਿਸ ਨੂੰ ਦਰਜ ਕਰਨ ਤੋਂ ਬਾਅਦ ਤੁਸੀਂ ਸੇਵਾ ਨੂੰ ਐਕਟਿਵ ਕਰ ਸਕਦੇ ਹੋ।

ਐਪ ਡਾਊਨਲੋਡ ਕਰੋ
ਤੁਸੀਂ ਗੂਗਲ ਪਲੇਅਸਟੋਰ 'ਤੇ ਜਾ ਕੇ OTT ਪਲੇਅ ਐਪ ਵੀ ਡਾਊਨਲੋਡ ਕਰ ਸਕਦੇ ਹੋ। ਐਪ ਦੀ ਵਰਤੋਂ ਕਰਨ ਲਈ ਤੁਹਾਨੂੰ ਆਪਣੇ ਰਜਿਸਟਰਡ ਮੋਬਾਈਲ ਨੰਬਰ ਨਾਲ ਲੌਗਇਨ ਕਰਨਾ ਹੋਵੇਗਾ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਅਕਾਲੀ ਦਲ ਦੀ ਹਿਤੈਸ਼ੀ ਲੀਡਰਸ਼ਿਪ ਨੇ ਪੰਥਕ ਰੌਸ਼ਨੀ ਲਈ ਸੱਤ ਮਤੇ ਕੀਤੇ ਪਾਸ
ਅਕਾਲੀ ਦਲ ਦੀ ਹਿਤੈਸ਼ੀ ਲੀਡਰਸ਼ਿਪ ਨੇ ਪੰਥਕ ਰੌਸ਼ਨੀ ਲਈ ਸੱਤ ਮਤੇ ਕੀਤੇ ਪਾਸ
ED ਦੀ ਟੀਮ 'ਤੇ ਹਮਲਾ, ਛਾਪੇਮਾਰੀ ਤੋਂ ਬਾਅਦ ਘਰ ਤੋਂ ਨਿਕਲਦਾ ਹੋਇਆ ਕੀਤਾ Attack
ED ਦੀ ਟੀਮ 'ਤੇ ਹਮਲਾ, ਛਾਪੇਮਾਰੀ ਤੋਂ ਬਾਅਦ ਘਰ ਤੋਂ ਨਿਕਲਦਾ ਹੋਇਆ ਕੀਤਾ Attack
ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰੇਗੀ ਪੰਜਾਬ ਪੁਲਿਸ ! 24 ਨਸ਼ਾ ਤਸਕਰਾਂ ਦੇ ਢਹਿ ਢੇਰੀ ਕੀਤੇ ਘਰ, 19 ਤਸਕਰ ਗੋਲੀ ਲੱਗਣ ਨਾਲ ਜ਼ਖਮੀ
ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰੇਗੀ ਪੰਜਾਬ ਪੁਲਿਸ ! 24 ਨਸ਼ਾ ਤਸਕਰਾਂ ਦੇ ਢਹਿ ਢੇਰੀ ਕੀਤੇ ਘਰ, 19 ਤਸਕਰ ਗੋਲੀ ਲੱਗਣ ਨਾਲ ਜ਼ਖਮੀ
17 ਮਾਰਚ ਨੂੰ ਹੋਵੇਗੀ SGPC ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ, ਹੋਣਗੇ ਵੱਡੇ ਫੈਸਲੇ
17 ਮਾਰਚ ਨੂੰ ਹੋਵੇਗੀ SGPC ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ, ਹੋਣਗੇ ਵੱਡੇ ਫੈਸਲੇ
Advertisement
ABP Premium

ਵੀਡੀਓਜ਼

ਤਖ਼ਤ ਸ੍ਰੀ ਕੇਸਗੜ ਸਾਹਿਬ ਦੇ ਨਵਨਿਯੁਕਤ ਜਥੇਦਾਰ ਦੀ ਹੋਈ ਤਾਜਪੋਸ਼ੀGiyani Harpreet Singh| SGPC ਆਪਣੇ ਕੀਤੇ ਫੈਸਲੇ 'ਤੇ ਹੀ ਘਿਰੀ, ਗਿਆਨੀ ਹਰਪ੍ਰੀਤ ਸਿੰਘ ਦਾ ਦਾਅਵਾ|SGPC|AKALI DALGiyani Harpreet Singh| ਗਿਆਨੀ ਹਰਪ੍ਰੀਤ ਸਿੰਘ ਨੇ ਕਰ ਦਿੱਤਾ ਵੱਡਾ ਐਲਾਨ| Akali Dal | Sri akal Takhat Sahibਇੱਕ ਪਰਿਵਾਰ ਨੂੰ ਬਚਾਉਣ ਲਈ ਪੰਥ ਦਾ ਨੁਕਸਾਨ, ਅਜੇ ਵੀ ਬਾਜ ਆਜੋ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅਕਾਲੀ ਦਲ ਦੀ ਹਿਤੈਸ਼ੀ ਲੀਡਰਸ਼ਿਪ ਨੇ ਪੰਥਕ ਰੌਸ਼ਨੀ ਲਈ ਸੱਤ ਮਤੇ ਕੀਤੇ ਪਾਸ
ਅਕਾਲੀ ਦਲ ਦੀ ਹਿਤੈਸ਼ੀ ਲੀਡਰਸ਼ਿਪ ਨੇ ਪੰਥਕ ਰੌਸ਼ਨੀ ਲਈ ਸੱਤ ਮਤੇ ਕੀਤੇ ਪਾਸ
ED ਦੀ ਟੀਮ 'ਤੇ ਹਮਲਾ, ਛਾਪੇਮਾਰੀ ਤੋਂ ਬਾਅਦ ਘਰ ਤੋਂ ਨਿਕਲਦਾ ਹੋਇਆ ਕੀਤਾ Attack
ED ਦੀ ਟੀਮ 'ਤੇ ਹਮਲਾ, ਛਾਪੇਮਾਰੀ ਤੋਂ ਬਾਅਦ ਘਰ ਤੋਂ ਨਿਕਲਦਾ ਹੋਇਆ ਕੀਤਾ Attack
ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰੇਗੀ ਪੰਜਾਬ ਪੁਲਿਸ ! 24 ਨਸ਼ਾ ਤਸਕਰਾਂ ਦੇ ਢਹਿ ਢੇਰੀ ਕੀਤੇ ਘਰ, 19 ਤਸਕਰ ਗੋਲੀ ਲੱਗਣ ਨਾਲ ਜ਼ਖਮੀ
ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰੇਗੀ ਪੰਜਾਬ ਪੁਲਿਸ ! 24 ਨਸ਼ਾ ਤਸਕਰਾਂ ਦੇ ਢਹਿ ਢੇਰੀ ਕੀਤੇ ਘਰ, 19 ਤਸਕਰ ਗੋਲੀ ਲੱਗਣ ਨਾਲ ਜ਼ਖਮੀ
17 ਮਾਰਚ ਨੂੰ ਹੋਵੇਗੀ SGPC ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ, ਹੋਣਗੇ ਵੱਡੇ ਫੈਸਲੇ
17 ਮਾਰਚ ਨੂੰ ਹੋਵੇਗੀ SGPC ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ, ਹੋਣਗੇ ਵੱਡੇ ਫੈਸਲੇ
ਪੰਜਾਬ ਦੇ ਰੇਲਵੇ ਸਟੇਸ਼ਨ ‘ਤੇ ਯਾਤਰੀ ਦੀ ਮੌਤ, ਜਾ ਰਿਹਾ ਸੀ ਦਿੱਲੀ, ਦਹਿਸ਼ਤ ਦਾ ਮਾਹੌਲ...
ਪੰਜਾਬ ਦੇ ਰੇਲਵੇ ਸਟੇਸ਼ਨ ‘ਤੇ ਯਾਤਰੀ ਦੀ ਮੌਤ, ਜਾ ਰਿਹਾ ਸੀ ਦਿੱਲੀ, ਦਹਿਸ਼ਤ ਦਾ ਮਾਹੌਲ...
ਸੇਵਾ ਸੰਭਾਲਣ ਮਗਰੋਂ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਪਹੁੰਚੇ ਗਿਆਨੀ ਕੁਲਦੀਪ ਸਿੰਘ ਗੜਗੱਜ, ਕਰ'ਤਾ ਵੱਡਾ ਐਲਾਨ
ਸੇਵਾ ਸੰਭਾਲਣ ਮਗਰੋਂ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਪਹੁੰਚੇ ਗਿਆਨੀ ਕੁਲਦੀਪ ਸਿੰਘ ਗੜਗੱਜ, ਕਰ'ਤਾ ਵੱਡਾ ਐਲਾਨ
Hair Care in Summer: ਵਾਲਾਂ ਦੀ ਦੇਖਭਾਲ 'ਚ ਬਹੁਤ ਫਾਇਦੇਮੰਦ ਨਿੰਬੂ ਦਾ ਰਸ, ਜਾਣੋ ਇਸਦੀ ਵਰਤੋਂ ਦਾ ਸਹੀ ਤਰੀਕਾ
Hair Care in Summer: ਵਾਲਾਂ ਦੀ ਦੇਖਭਾਲ 'ਚ ਬਹੁਤ ਫਾਇਦੇਮੰਦ ਨਿੰਬੂ ਦਾ ਰਸ, ਜਾਣੋ ਇਸਦੀ ਵਰਤੋਂ ਦਾ ਸਹੀ ਤਰੀਕਾ
FAO Report: ਕਿਸਾਨਾਂ ਲਈ ਖੁਸ਼ਖਬਰੀ! ਇਸ ਸਾਲ ਵਧੇਗਾ ਕਣਕ ਦਾ ਉਤਪਾਦਨ, ਝੋਨਾ ਵੀ ਤੋੜੇਗਾ ਰਿਕਾਰਡ
FAO Report: ਕਿਸਾਨਾਂ ਲਈ ਖੁਸ਼ਖਬਰੀ! ਇਸ ਸਾਲ ਵਧੇਗਾ ਕਣਕ ਦਾ ਉਤਪਾਦਨ, ਝੋਨਾ ਵੀ ਤੋੜੇਗਾ ਰਿਕਾਰਡ
Embed widget