ਪੜਚੋਲ ਕਰੋ
Advertisement
PUBG Mobile ਬੈਨ ਹੋਣ ਮਗਰੋਂ Free Fire ਤੇ Call of Duty ਦੀ ਡਾਊਨਲੋਡਿੰਗ 'ਚ ਆਇਆ ਬੰਪਰ ਉਛਾਲ
ਕੇਂਦਰ ਸਰਕਾਰ ਨੇ ਹਾਲ ਹੀ ਵਿੱਚ ਭਾਰਤ ਵਿੱਚ PUBG ਮੋਬਾਈਲ ਸਮੇਤ 118 ਐਪਸ 'ਤੇ ਪਾਬੰਦੀ ਲਾਈ ਹੈ। ਪਾਬੰਦੀ ਲਾਏ ਜਾਣ ਤੋਂ ਬਾਅਦ ਇਹ ਐਪਸ ਪਲੇਅ ਸਟੋਰ 'ਤੇ ਵੀ ਨਜ਼ਰ ਨਹੀਂ ਆ ਰਹੀਆਂ ਹਨ।
ਕੇਂਦਰ ਸਰਕਾਰ ਨੇ ਹਾਲ ਹੀ ਵਿੱਚ ਭਾਰਤ ਵਿੱਚ PUBG ਮੋਬਾਈਲ ਸਮੇਤ 118 ਐਪਸ 'ਤੇ ਪਾਬੰਦੀ ਲਾਈ ਹੈ। ਪਾਬੰਦੀ ਲਾਏ ਜਾਣ ਤੋਂ ਬਾਅਦ ਇਹ ਐਪਸ ਪਲੇਅ ਸਟੋਰ 'ਤੇ ਵੀ ਨਜ਼ਰ ਨਹੀਂ ਆ ਰਹੀਆਂ ਹਨ। ਇਸ ਪ੍ਰਸਿੱਧ ਗੇਮ 'ਤੇ ਪਾਬੰਦੀ ਲਾਉਣ ਦਾ ਫਾਇਦਾ ਕਾਲ ਆਫ ਡਿਊਟੀ: ਮੋਬਾਈਲ (Call of Duty: Mobile) ਤੇ ਗਰੇਨਾ ਫਰੀ ਫਾਇਰ (Garen Free Fire) ਨੂੰ ਮਿਲ ਰਿਹਾ ਹੈ। ਯੂਜ਼ਰ ਜੰਮ ਕੇ ਇਹ ਦੋਵੇਂ ਗੇਮਸ ਡਾਊਨਲੋਡ ਕਰ ਰਹੇ ਹਨ।
ਇੱਕ ਤਾਜ਼ਾ ਰਿਪੋਰਟ ਅਨੁਸਾਰ ਗਰੇਨਾ ਫਰੀ ਫਾਇਰ ਤੇ ਕਾਲ ਆਫ ਡਿਊਟੀ: ਮੋਬਾਈਲ ਗੇਮਜ਼ 2 ਤੋਂ 5 ਸਤੰਬਰ ਦੇ ਵਿੱਚ ਪਲੇਅ ਸਟੋਰ ਤੇ ਐਪਲ ਐਪ ਸਟੋਰ ਤੋਂ ਸਭ ਵੱਧ ਡਾਉਨਲੋਡ ਕੀਤੀਆਂ ਗੇਮਾਂ ਬਣ ਗਈਆਂ ਹਨ। ਪਬਜੀ 'ਤੇ ਪਾਬੰਦੀ ਲਾਏ ਜਾਣ ਤੋਂ ਬਾਅਦ ਗਰੇਨਾ ਫਰੀ ਫਾਇਰ ਨੂੰ 21 ਲੱਖ ਵਾਰ ਜਦਕਿ ਕਾਲ ਆਫ ਡਿਊਟੀ: ਮੋਬਾਈਲ 11.5 ਲੱਖ ਵਾਰਡਾਉਨਲੋਡ ਕੀਤਾ ਗਿਆ।
ਕੰਮ ਦੀ ਗੱਲ: ਲੋਕੇਸ਼ਨ ਸਰਵਿਸ ਬੰਦ ਕਰਨ ਤੋਂ ਬਾਅਦ ਵੀ ਟਰੈਕ ਹੋ ਸਕਦੀ ਤੁਹਾਡੀ ਲੋਕੇਸ਼ਨ, ਜਾਣੋ ਪੂਰੀ ਤਰ੍ਹਾਂ ਬੰਦ ਕਰਨ ਲਈ ਕੀ ਕਰੀਏ?
ਗੈਰੇਨਾ ਫ੍ਰੀ ਫਾਇਰ ਪਲੇਅ ਸਟੋਰ ਦੀਆਂ ਟੌਪ ਦੀਆਂ ਮੁਫਤ ਗੇਮਸ 'ਤੇ ਕਬਜ਼ਾ ਕਰ ਰਹੀ ਹੈ। ਪਬਜੀ 'ਤੇ ਪਾਬੰਦੀ ਲਾਏ ਜਾਣ ਤੋਂ ਬਾਅਦ ਕਾਲ ਆਫ ਡਿਊਟੀ: ਮੋਬਾਈਲ ' ਤੇ ਵੀ ਪਾਬੰਦੀ ਲਗਾਈ ਜਾ ਸਕਦੀ ਹੈ। ਇਹ ਇਸ ਲਈ ਹੋ ਰਿਹਾ ਸੀ ਕਿਉਂਕਿ ਐਕਟੀਵੇਸ਼ਨ ਨੇ ਟੇਨਸੈਂਟ ਗੇਮਸ ਨਾਲ ਭਾਈਵਾਲੀ ਕੀਤੀ ਹੈ ਹਾਲਾਂਕਿ, ਅਗਸਤ 'ਚ ਅਮਰੀਕਾ ਤੇ ਚੀਨ ਵਿਚਾਲੇ ਹੋਏ ਇਕ ਵਿਵਾਦ ਦੇ ਬਾਅਦ, ਐਕਟੀਵੇਸ਼ਨ ਨੇ ਟੇਨਸੈਂਟ ਨਾਲ ਸਾਂਝੇਦਾਰੀ ਤੋੜ ਦਿੱਤੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਸਿੱਖਿਆ
ਕਾਰੋਬਾਰ
ਪੰਜਾਬ
Advertisement