ਪੜਚੋਲ ਕਰੋ
Advertisement
ਕੰਮ ਦੀ ਗੱਲ: ਲੋਕੇਸ਼ਨ ਸਰਵਿਸ ਬੰਦ ਕਰਨ ਤੋਂ ਬਾਅਦ ਵੀ ਟਰੈਕ ਹੋ ਸਕਦੀ ਤੁਹਾਡੀ ਲੋਕੇਸ਼ਨ, ਜਾਣੋ ਪੂਰੀ ਤਰ੍ਹਾਂ ਬੰਦ ਕਰਨ ਲਈ ਕੀ ਕਰੀਏ?
ਸਰਵਿਸ ਲੋਕੇਸ਼ਨਨੂੰ ਬੰਦ ਕਰਨ ਤੋਂ ਬਾਅਦ ਵੀ ਤੁਹਾਡੀ ਬੈਕਗਰਾਉਂਡ ਲੋਕੇਸ਼ਨ ਦੀ ਜਾਣਕਾਰੀ ਗੂਗਲ ਨਾਲ ਸ਼ੇਅਰ ਹੁੰਦੀ ਹੈ। ਜਿਸ ਨਾਲ ਕੋਈ ਵੀ ਤੁਹਾਡੀ ਲੋਕੇਸ਼ਨ ਲੱਭ ਸਕਦਾ ਹੈ।
ਪੇਸ਼ਕਸ਼: ਪਵਨਪ੍ਰੀਤ ਕੌਰ
ਅੱਜ ਕੱਲ੍ਹ ਕਿਸੇ ਦੀ ਵੀ ਲੋਕੇਸ਼ਨ ਨੂੰ ਟਰੈਕ ਕਰਨਾ ਕਾਫ਼ੀ ਅਸਾਨ ਹੈ। ਤੁਹਾਡੇ ਸਮਾਰਟਫੋਨ ਵਿੱਚ ਅਜਿਹੀਆਂ ਬਹੁਤ ਸਾਰੀਆਂ ਐਪਸ ਹਨ, ਜੋ ਲੋਕੇਸ਼ਨ ਸਰਵਿਸ 'ਤੇ ਅਧਾਰਤ ਹਨ। ਕਈ ਵਾਰ ਅਸੀਂ ਆਪਣੀ ਲੋਕੇਸ਼ਨ ਹਾਈਡ ਕਰਨਾ ਚਾਹੁੰਦੇ ਹਾਂ ਅਤੇ ਅਸੀਂ ਮਹਿਸੂਸ ਕਰਦੇ ਹਾਂ ਕਿ ਕੋਈ ਵੀ ਸਰਵਿਸ ਲੋਕੇਸ਼ਨ ਨੂੰ ਆਫ ਕਰਕੇ ਸਾਡੀ ਲੋਕੇਸ਼ਨ ਨੂੰ ਨਹੀਂ ਜਾਣਦਾ, ਪਰ ਇਹ ਤੁਹਾਡੀ ਗਲਤਫਹਿਮੀ ਹੈ। ਸਰਵਿਸ ਲੋਕੇਸ਼ਨਨੂੰ ਬੰਦ ਕਰਨ ਤੋਂ ਬਾਅਦ ਵੀ ਤੁਹਾਡੀ ਬੈਕਗਰਾਉਂਡ ਲੋਕੇਸ਼ਨ ਦੀ ਜਾਣਕਾਰੀ ਗੂਗਲ ਨਾਲ ਸ਼ੇਅਰ ਹੁੰਦੀ ਹੈ। ਜਿਸ ਨਾਲ ਕੋਈ ਵੀ ਤੁਹਾਡੀ ਲੋਕੇਸ਼ਨ ਲੱਭ ਸਕਦਾ ਹੈ।
ਗੂਗਲ ਤੁਹਾਡੇ ਫੋਨ ਵਿੱਚ ਵਰਤੀਆਂ ਜਾਂਦੀਆਂ ਐਪਲੀਕੇਸ਼ਨਾਂ ਅਤੇ ਸਰਵਿਸ ਦੇ ਅਧਾਰ 'ਤੇ ਲੋਕੇਸ਼ਨ ਟਰੈਕ ਕਰਦਾ ਹੈ। ਗੂਗਲ ਆਈ ਪੀ ਐਡਰੈਸ ਤੋਂ ਲੋਕੇਸ਼ਨ ਟਰੈਕ ਕਰਨ ਲਈ ਵੀ ਕੰਮ ਕਰਦਾ ਹੈ। ਇਸ ਸਥਿਤੀ ਵਿੱਚ ਸਿਰਫ ਤੁਹਾਡੇ ਸਮਾਰਟਫੋਨ ਦੀ ਲੋਕੇਸ਼ਨ ਸਰਵਿਸ ਬੰਦ ਕਰਨ ਨਾਲ ਕੰਮ ਨਹੀਂ ਚੱਲੇਗਾ।
ਇਨ੍ਹਾਂ 5 ਆਊਟਸਾਈਡਰਸ ਨੂੰ ਹਿੱਟ ਫ਼ਿਲਮਾਂ ਤੋਂ ਬਾਅਦ ਵੀ ਨਹੀਂ ਮਿਲਿਆ ਬਾਲੀਵੁੱਡ 'ਚ ਕੰਮ
ਲੋਕੇਸ਼ਨ ਸਰਵਿਸ ਨੂੰ ਕਿਵੇਂ ਪੂਰੀ ਤਰ੍ਹਾਂ ਬੰਦ ਕਰੀਏ?
ਇਸ ਦੇ ਲਈ ਪਹਿਲਾਂ ਤੁਹਾਨੂੰ ਗੂਗਲ ਨੂੰ ਆਪਣੀ ਲੋਕੇਸ਼ਨ ਨੂੰ ਟਰੈਕ ਕਰਨ ਤੋਂ ਬਚਣਾ ਹੋਵੇਗਾ। ਤੁਹਾਨੂੰ ਆਪਣੇ ਫੋਨ ਵਿੱਚ ਗੂਗਲ ਅਕਾਊਂਟ ਤੋਂ ਵੈਬ ਅਤੇ ਐਪ ਐਕਟੀਵਿਟੀ ਨੂੰ ਬੰਦ ਕਰਨਾ ਹੋਵੇਗਾ। ਜਾਣੋ ਸਾਰੀ ਪ੍ਰੋਸੈੱਸ:
1. ਪਹਿਲਾਂ ਤੁਸੀਂ ਆਪਣੇ ਫੋਨ 'ਚ ਗੂਗਲ 'ਤੇ https://myactivity.google.com/ 'ਤੇ ਲੌਗਇਨ ਕਰੋ।
2. ਇਸਤੋਂ ਬਾਅਦ ਤੁਸੀਂ ਲੇਫ਼ਟ ਨੇਵੀਗੇਸ਼ਨ ਪੈਨਲ ਤੋਂ ਐਕਟੀਵਿਟੀ ਕੰਟਰੋਲ ਆਪਸ਼ਨ ਦੀ ਚੋਣ ਕਰੋ।
15 ਹਜ਼ਾਰ ਤੋਂ ਘੱਟ ਹੈ ਬਜਟ ਤਾਂ ਇਹ ਸਮਾਰਟਫੋਨ ਬਣ ਸਕਦੇ ਤੁਹਾਡੀ ਪਸੰਦ, ਚੁਣੋ ਘੱਟ ਕੀਮਤ 'ਚ ਜ਼ਿਆਦਾ ਫੀਚਰਸ
3. ਹੁਣ ਤੁਸੀਂ ਇੱਥੇ ਬਹੁਤ ਸਾਰੀਆਂ ਐਕਟੀਵਿਟੀਸ ਵੇਖੋਗੇ। ਇਨ੍ਹਾਂ ਵਿੱਚੋਂ ਕਿਸੇ ਵੀ ਐਕਟੀਵਿਟੀ ਨੂੰ ਬੰਦ ਕਰੋ ਜਿਸ ਨੂੰ ਤੁਸੀਂ ਬੰਦ ਕਰਨਾ ਚਾਹੁੰਦੇ ਹੋ।
4. ਇਸ ਦੇ ਬਾਅਦ ਇਹ ਸੁਨਿਸ਼ਚਿਤ ਕਰੋ ਕਿ ਤੁਸੀਂ ਵੈੱਬ ਅਤੇ ਐਪ ਐਕਟੀਵਿਟੀ ਅਤੇ ਲੋਕੇਸ਼ਨ ਹਿਸਟਰੀ ਸਰਵਿਸ ਨੂੰ ਬੰਦ ਕਰ ਦਿੱਤਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਕ੍ਰਿਕਟ
ਕ੍ਰਿਕਟ
ਪੰਜਾਬ
Advertisement