ਪੜਚੋਲ ਕਰੋ
Advertisement
Flipkart ਤੇ Amazon 'ਤੇ ਇਨ੍ਹਾਂ ਚੀਜ਼ਾਂ 'ਤੇ ਮਿਲ ਰਹੀ ਬੰਪਰ ਛੂਟ, ਜਾਣੋ ਕੀ ਹੈ ਖਾਸ ਆਫਰਸ
ਫੈਸਟੀਵਲ ਸੀਜ਼ਨ ਕਾਰਨ ਫਲਿੱਪਕਾਰਟ ਤੇ ਐਮਜ਼ੋਨ ਦੀ ਸੇਲ 'ਚ ਹੈਡਫੋਨ, ਬਲੂਟੂਥ ਸਪੀਕਰ, ਵਾਸ਼ਿੰਗ ਮਸ਼ੀਨ, ਟੀਵੀ ਵਰਗੇ ਉਪਕਰਣਾਂ 'ਤੇ ਭਾਰੀ ਛੂਟ ਮਿਲ ਰਹੀ ਹੈ। ਜੇ ਤੁਸੀਂ ਤਿਉਹਾਰ ਤੋਂ ਪਹਿਲਾਂ ਇਨ੍ਹਾਂ ਚੀਜ਼ਾਂ ਨੂੰ ਘਰ ਲਿਆਉਣਾ ਚਾਹੁੰਦੇ ਹੋ, ਤਾਂ ਇਨ੍ਹਾਂ ਆਫਰਸ 'ਤੇ ਇੱਕ ਵਾਰ ਨਜ਼ਰ ਮਾਰੋ।
ਨਵੀਂ ਦਿੱਲੀ: ਪੂਰੇ ਦੇਸ਼ ਵਿੱਚ ਫੈਸਟੀਵਲ ਸੀਜ਼ਨ ਸ਼ੁਰੂ ਹੋ ਗਿਆ ਹੈ। ਅਜਿਹੀ ਸਥਿਤੀ ਵਿੱਚ ਇਲੈਕਟ੍ਰਾਨਿਕ ਮਾਰਕੀਟ ਛੂਟਾਂ ਤੇ ਵਧੀਆ ਆਫਰਸ ਨਾਲ ਭਰਪੂਰ ਹੈ। ਬਿੱਗ ਬਿਲੀਅਨ ਡੇਅਸ ਸੇਲ ਫਲਿੱਪਕਾਰਟ ਤੋਂ 16 ਤੋਂ 21 ਅਕਤੂਬਰ ਤੱਕ ਸ਼ੁਰੂ ਹੋਵੇਗੀ। ਇਸ ਸੇਲ ਵਿੱਚ ਤੁਹਾਨੂੰ ਸਮਾਰਟ ਟੀਵੀ ਤੋਂ ਲੈ ਕੇ ਵਾਸ਼ਿੰਗ ਮਸ਼ੀਨ ਤੱਕ ਹਰ ਚੀਜ 'ਤੇ ਬਹੁਤ ਵਧੀਆ ਡੀਲ ਮਿਲ ਸਕਦੀ ਹੋ।
ਟੀਵੀ 'ਚੇ ਮਿਲਗੀ ਬੈਸਟ ਡੀਲ: Big Billion Days ਸੇਲ 'ਚ Oneplus ਦੇ ਟੀਵੀ 'ਤੇ ਤੁਹਾਨੂੰ ਵਧੀਆ ਡਿਸਕਾਉਂਟ ਮਿਲ ਜਾਏਗਾ। ਕੰਪਨੀ ਦੇ 'Y' ਟੀਵੀ ਸੀਰੀਜ਼ 'ਤੇ ਇਸ ਸੇਲ 'ਚ ਤੁਹਾਨੂੰ ਬੈਸਟ ਡਿਸਕਾਉਂਟ ਮਿਲੇਗਾ। ਵਨਪਲੱਸ 32 ਇੰਚ ਦੀ ਐਚਡੀ ਟੀਵੀ ਨੂੰ 13,999 ਰੁਪਏ ਵਿੱਚ ਖਰੀਦੋ ਸਕਦੇ ਹੋ। ਇਸ ਤੋਂ ਇਲਾਵਾ ਕੰਪਨੀ ਦੇ 43 ਇੰਚ ਦੇ ਫੁੱਲ ਐਚਰਾਇਡ ਟੀਵੀ ਨੂੰ 23,999 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ। ਦੱਸ ਦੇਈਏ ਕਿ ਵਾਈ ਟੀਵੀ ਸੀਰੀਜ਼ ਕੰਪਨੀ ਦੀ ਸਸਤੀ ਤੇ ਕਫਾਇਤੀ ਸੀਰੀਜ਼ ਹੈ।
ਜੇ ਤੁਸੀਂ ਥੌਮਸਨ ਦਾ ਟੀਵੀ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਹਾਨੂੰ ਫਲਿੱਪਕਾਰਟ ਬਿੱਗ ਬਿਲੀਅਨ ਡੇਅ ਸੇਲ ਤਹਿਤ ਕੰਪਨੀ ਦੇ ਟੀਵੀ 'ਤੇ ਬਹੁਤ ਸਾਰੀਆਂ ਵਧੀਆ ਆਫਰਸ ਮਿਲਣਗੀਆਂ। ਸਭ ਤੋਂ ਵਧੀਆ ਕੀਮਤ ਤਹਿਤ, ਕੰਪਨੀ ਦੀ 24 ਇੰਚ ਦੀ LED ਐਚਡੀ ਟੀਵੀ ਨੂੰ 5,999 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ। ਜਦੋਂਕਿ ਇਸ ਦੀ 75 ਇੰਚ ਦੀ ਓਥਪ੍ਰੋ ਸੀਰੀਜ਼ ਸਮਾਰਟ ਟੀਵੀ ਨੂੰ ਸਿਰਫ 94,499 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ।
ਵਾਸ਼ਿੰਗ ਮਸ਼ੀਨ 'ਤੇ ਵੀ ਵਧੀਆ ਆਫਰਸ:
17 ਅਕਤੂਬਰ ਤੋਂ ਐਮਜ਼ੋਨ ਗ੍ਰੇਟ ਇੰਡੀਅਨ ਫੈਸਟੀਵਲ ਸੇਲ ਨੂੰ ਅਮਰੀਕੀ ਬ੍ਰਾਂਡ ਵ੍ਹਾਈਟ-ਵੈਸਟਿੰਗਹਾਊਸ ਦੀ ਸੈਮੀ-ਆਟੋਮੈਟਿਕ ਵਾਸ਼ਿੰਗ ਮਸ਼ੀਨ 'ਤੇ ਬਹੁਤ ਵੱਡਾ ਆਫਰ ਮਿਲੇਗਾ। ਇਸ ਤੋਂ ਇਲਾਵਾ ਐਚਡੀਐਫਸੀ ਕਾਰਡ ਧਾਰਕਾਂ ਨੂੰ 10% ਫੀਸਦ ਇੰਸਟੈਟ ਡਿਸਕਾਉਂਟ ਵੀ ਮਿਲੇਗਾ। ਕੰਪਨੀ ਦੀ ਵਾਸ਼ਿੰਗ ਮਸ਼ੀਨ ਦੀ ਕੀਮਤ 7,299 ਰੁਪਏ ਤੋਂ 9,799 ਰੁਪਏ ਤੱਕ ਜਾਂਦੀ ਹੈ।
ਇਸ ਤੋਂ ਇਲਾਵਾ ਗੋਦਰੇਜ ਦੀ ਸੈਮੀ-ਆਟੋਮੈਟਿਕ ਵਾਸ਼ਿੰਗ ਮਸ਼ੀਨ ਨੂੰ 8,490 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਖਰੀਦਿਆ ਜਾ ਸਕਦਾ ਹੈ, ਜਦੋਂਕਿ haier ਦੀ ਵਾਸ਼ਿੰਗ ਮਸ਼ੀਨ 7,990 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਖਰੀਦੀ ਜਾ ਸਕਦੀ ਹੈ। ਐਮਜ਼ੋਨ ਗ੍ਰੇਟ ਇੰਡੀਅਨ ਫੈਸਟੀਵਲ ਸੇਲ ਵਿਚ ਤੁਸੀਂ ਟੀਵੀ 'ਤੇ ਸਿਰਫ 99 ਰੁਪਏ ਦੇ ਕੇ ਇੱਕ ਸਾਲ ਦੀ ਵਾਰੰਟੀ ਵਧਾ ਸਕਦੇ ਹੋ, ਇਸ ਤੋਂ ਇਲਾਵਾ ਤੁਸੀਂ ਕਈ ਹੋਰ ਆਫਰਸ ਦਾ ਲਾਭ ਵੀ ਲੈ ਸਕਦੇ ਹੋ।
ਅਕਾਲੀ ਦਲ ਦਾ ਮੋਦੀ ਸਰਕਾਰ 'ਤੇ ਹਮਲਾ ਹੋਰ ਤੇਜ਼
ਇਹ ਪੇਸ਼ਕਸ਼ ਹੈੱਡਫੋਨ ਅਤੇ ਸਪੀਕਰਾਂ ਨਾਲ ਉਪਲਬਧ ਹਨ:
ਇਸ ਦੇ ਨਾਲ ਹੀ Flipkart Big Billion Days ਸੇਲ 'ਚ ਹੈਡਫੋਨ ਤੇ ਸਪੀਕਰਾਂ 'ਤੇ ਯੂਜ਼ਰਸ ਨੂੰ 80 ਪ੍ਰਤੀਸ਼ਤ ਤੱਕ ਦੀ ਛੂਟ ਦਿੱਤੀ ਜਾ ਰਹੀ ਹੈ। ਸੇਲ ਦੌਰਾਨ ਤੁਹਾਨੂੰ ਬਹੁਤ ਬ੍ਰਾਂਡਾਂ ਦੇ ਮਹਿੰਗੇ ਹੈੱਡਫੋਨ ਘੱਟ ਕੀਮਤਾਂ 'ਚ ਮਿਲਣਗੇ। ਇਸ ਵਿੱਚ ਬਲੂਟੁੱਥ ਹੈੱਡਸੈੱਟ, ਸੱਚੇ ਵਾਇਰਲੈੱਸ ਹੈੱਡਫੋਨ ਦੇ ਨਾਲ-ਨਾਲ ਬਲੂਟੁੱਥ ਸਪੀਕਰ ਤੇ ਸਾਉਂਡ ਬਾਰ ਸ਼ਾਮਲ ਹਨ। ਤੁਹਾਨੂੰ ਵੱਖ-ਵੱਖ ਆਫਰਸ ਮੁਤਾਬਕ ਸਾਰੇ ਉਤਪਾਦਾਂ 'ਤੇ ਛੂਟ ਮਿਲੇਗੀ।
ਇਨ੍ਹਾਂ ਡਿਵਾਈਸਾਂ 'ਤੇ ਆਫਰਸ:
ਇਸ ਫੈਸਟੀਵਲ ਸੀਜ਼ਨ 'ਚ ਜੇ ਤੁਸੀਂ ਬਲੂਟੁੱਥ ਹੈੱਡਫੋਨ ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਤੁਸੀਂ BoAt Rockerz 255F ਪ੍ਰੋ ਨੂੰ ਸਿਰਫ 1,599 ਰੁਪਏ ਵਿੱਚ ਖਰੀਦ ਸਕਦੇ ਹੋ। ਇਸ ਤੋਂ ਇਲਾਵਾ PTron Avento Plus Magnetic ਵਾਇਰਲੈਸ ਹੈੱਡਫੋਨਸ ਸਿਰਫ 699 ਰੁਪਏ ਵਿੱਚ ਉਪਲਬਧ ਹਨ। ਇਸ ਦੇ ਨਾਲ ਹੀ Mivi DuoPods M20 True Wireless ਬਲੂਟੁੱਥ ਹੈੱਡਫੋਨਸ ਨੂੰ ਸਿਰਫ 1,999 ਰੁਪਏ 'ਚ ਖਰੀਦਣ ਦਾ ਮੌਕਾ ਮਿਲੇਗਾ। ਜਦੋਂਕਿ boAt Airdopes 381 True Wireless ਬਲੂਟੁੱਥ ਹੈੱਡਫੋਨ ਸਿਰਫ 1,899 ਰੁਪਏ ਵਿੱਚ ਉਪਲਬਧ ਹਨ।
Apple ਨੇ ਲਾਂਚ ਕੀਤਾ iPhone 12 Pro Max, ਬਾਕਮਾਲ ਫੀਚਰਸ ਨਾਲ ਲੈਸ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਤਕਨਾਲੌਜੀ
ਲੁਧਿਆਣਾ
ਬਾਲੀਵੁੱਡ
Advertisement