ਚੰਡੀਗੜ੍ਹ: ਇੰਸਟੈਂਟ ਮੈਸੇਜਿੰਗ ਐਪ WhatsApp ਨੇ ਲੋਕਾਂ ਵਿਚਕਾਰ ਦੂਰੀ ਇੰਨੀ ਘੱਟ ਕਰ ਦਿੱਤੀ ਹੈ ਕਿ ਜਦੋਂ ਵੀ ਤੁਸੀਂ ਚਾਹੋ ਵੀਡੀਓ ਕਾਲ ਕਰਕੇ ਆਪਣੇ ਅਜ਼ੀਜ਼ਾਂ ਨਾਲ ਗੱਲ ਕਰ ਸਕਦੇ ਹੋ ਪਰ ਹੈਕਰ ਵੀ ਇਸ ਐਪ 'ਤੇ ਨਜ਼ਰ ਰੱਖ ਰਹੇ ਹਨ। ਹੁਣ ਇਸ ਐਪ ਜ਼ਰੀਏ ਆਨਲਾਈਨ ਬੈਂਕ ਧੋਖਾਧੜੀ ਵੀ ਕੀਤੀ ਜਾ ਸਕਦੀ ਹੈ ਜਾਂ ਕੋਈ ਈ-ਵਾਲਿਟ ਅਕਾਊਂਟ ਨੂੰ ਹੈਕ ਕਰ ਸਕਦਾ ਹੈ। ਜੇ ਤੁਸੀਂ ਵ੍ਹੱਟਸਐਪ ਦੀ ਵਰਤੋਂ ਕਰਦੇ ਸਮੇਂ ਕੁਝ ਚੀਜ਼ਾਂ ਦਾ ਧਿਆਨ ਰੱਖਦੇ ਹੋ, ਤਾਂ ਤੁਹਾਡੇ ਬੈਂਕ ਖਾਤਿਆਂ ਨੂੰ ਹੈਕ ਨਹੀਂ ਕੀਤਾ ਜਾ ਸਕੇਗਾ।

ਜੇ ਕੋਈ ਅਣਜਾਣ ਵਿਅਕਤੀ ਤੁਹਾਨੂੰ ਕਾਨਟੈਕਟ ਕਰਦਾ ਹੈ, ਤਾਂ ਉਸ ਨੂੰ ਜਵਾਬ ਨਾ ਦਿਓ। ਇਸ ਤੋਂ ਇਲਾਵਾ ਜੇ ਕੋਈ ਅਣਜਾਣ ਵਿਅਕਤੀ ਤੁਹਾਡੇ ਨਾਲ ਕੋਈ ਲਿੰਕ ਸ਼ੇਅਰ ਕਰਦਾ ਹੈ, ਤਾਂ ਇਸ ਨੂੰ ਨਾ ਖੋਲ੍ਹੋ।

ਆਪਣੇ ਬੈਂਕ ਦੀ ਜਾਣਕਾਰੀ ਕਦੇ ਵੀ ਕਿਸੇ ਨਾਲ ਸ਼ੇਅਰ ਨਾ ਕਰੋ। ਜੇ ਕੋਈ ਡੈਬਿਟ ਕਾਰਡ, ਕ੍ਰੈਡਿਟ ਕਾਰਡ ਪਿੰਨ ਤੇ ਇੰਟਰਨੈਟ ਬੈਂਕਿੰਗ ਪਾਸਵਰਡ ਪੁੱਛਦਾ ਹੈ, ਤਾਂ ਇਸ ਨੂੰ ਕਦੇ ਵੀ ਸ਼ੇਅਰ ਨਹੀਂ ਕਰਨਾ ਚਾਹੀਦਾ।

ਜੇ ਨਵੇਂ ਨੰਬਰ ਤੋਂ ਕੋਈ ਮੀਡੀਆ ਫਾਈਲ ਆਈ ਹੈ ਤਾਂ ਇਸ ਨੂੰ ਕਦੇ ਵੀ ਡਾਊਨਲੋਡ ਨਾ ਕਰੋ। ਉਸ ਫਾਈਲ ਵਿੱਚ ਵਾਇਰਸ ਹੋ ਸਕਦਾ ਹੈ ਜੋ ਤੁਹਾਡਾ ਖਾਤਾ ਹੈਕ ਕਰ ਸਕਦਾ ਹੈ।

ਆਪਣੇ ਫੋਨ ਵਿੱਚ ਆਟੋ ਡਾਊਨਲੋਡ ਨੂੰ ਡਿਸੇਬਲ ਕਰ ਦਿਓ। ਵ੍ਹੱਟਸਐਪ ਦੀਆਂ ਸੈਟਿੰਗਾਂ 'ਤੇ ਜਾਓ ਤੇ ਡਾਟਾ ਤੇ ਸਟੋਰੇਜ ਦੀ ਵਰਤੋਂ 'ਤੇ ਜਾ ਕੇ ਸੈਟਿੰਗਜ਼ ਨੂੰ ਬਦਲੋ। ਇਸ ਨਾਲ ਕੋਈ ਵੀ ਫਾਈਲ ਆਪਣੇ ਆਪ ਡਾਊਨਲੋਡ ਨਹੀਂ ਹੋਏਗੀ।

ਕੋਈ ਛੋਟਾ ਜਾਂ ਵੱਡਾ ਨਕਦ ਲੈਣ-ਦੇਣ ਦੌਰਾਨ ਫੋਨ 'ਤੇ ਆਇਆ ਓਟੀਪੀ ਕਦੇ ਕਿਸੇ ਨਾਲ ਸ਼ੇਅਰ ਨਹੀਂ ਕਰਨਾ ਚਾਹੀਦਾ।

ਜੇ ਤੁਸੀਂ ਆਪਣਾ ਫੋਨ ਕਿਤੇ ਗੁਮ ਜਾਂਦਾ ਹੈ ਤਾਂ ਪਹਿਲਾਂ ਵ੍ਹੱਟਸਐਪ ਨੂੰ ਡੀਐਕਟਿਵੇਟ ਕਰੋ। ਇਸ ਲਈ ਤੁਸੀਂ support@whatsapp.com ਨੂੰ ਈਮੇਲ ਕਰ ਸਕਦੇ ਹੋ ਜਾਂ ਕਿਸੇ ਹੋਰ ਫੋਨ ਤੋਂ ਵ੍ਹੱਟਸਐਪ ਲੌਗਇਨ ਕਰ ਸਕਦੇ ਹੋ ਤੇ ਫਿਰ ਲੌਗਇਨ ਨੂੰ ਡਿਲੀਟ ਜਾਂ ਡੀਐਕਟਿਵੇਟ ਕਰ ਸਕਦੇ ਹੋ।

ਫ਼ੋਨ ਬਦਲਣ ਤੋਂ ਬਾਅਦ ਸਭ ਤੋਂ ਪਹਿਲਾਂ ਫੋਨ ਦੀ ਸੈਟਿੰਗਾਂ 'ਤੇ ਜਾਓ ਤੇ ਫੋਨ ਦਾ ਸਾਰਾ ਡਾਟਾ ਡਿਲੀਟ ਤੇ ਇਸ ਨੂੰ ਫੈਕਟਰੀ ਵਰਜ਼ਨ 'ਤੇ ਰੀਸੈਟ ਕਰੋ ਤਾਂ ਜੋ ਤੁਹਾਡੀ ਜਾਣਕਾਰੀ ਸੁਰੱਖਿਅਤ ਰਹੇ।

ਇਸ ਦੇ ਨਾਲ ਹੀ ਅਣਜਾਣ ਜਾਂ ਜਨਤਕ Wi-Fi ਦੀ ਵਰਤੋਂ ਕਰਨ ਤੋਂ ਪ੍ਰਹੇਜ਼ ਕਰੋ, ਇਸ ਨਾਲ ਹੈਕਿੰਗ ਦੀ ਸੰਭਾਵਨਾ ਵਧ ਜਾਂਦੀ ਹੈ। ਕਈ ਵਾਰ ਹੈਕਰ ਤੁਹਾਡੇ ਫੋਨ ਨੂੰ Wi-Fi ਨਾਲ ਆਨਲਾਈਨ ਹੈਕ ਕਰ ਸਕਦੇ ਹਨ।

US Elections 2020: ਰਾਸ਼ਟਰਪਤੀ ਚੋਣਾਂ 'ਚ ਸੋਸ਼ਲ ਮੀਡੀਆ 'ਤੇ ਪਨੀਰ ਟਿੱਕਾ ਕਿਉਂ ਬਣਿਆ ਟੌਪ ਟ੍ਰੈਂਡ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904