ਪੜਚੋਲ ਕਰੋ

ਸਾਵਧਾਨ! ਤੁਹਾਡੇ ਫ਼ੋਨ ਨੂੰ ਕੰਟਰੋਲ ਕਰ ਰਿਹਾ FMWhatsApp, ਬੈਂਕ ਅਕਾਊਂਟ ਤੱਕ ਹੋ ਸਕਦਾ ਖਾਲੀ

ਵਟਸਐਪ ਨੂੰ ਗੂਗਲ ਪਲੇਅ ਸਟੋਰ, ਐਪਲ ਸਟੋਰ ਅਤੇ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਤੋਂ ਡਾਉਨਲੋਡ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ, ਇਸ ਨੂੰ ਡਾਉਨਲੋਡ ਕਰਨ ਦੇ ਹੋਰ ਬਹੁਤ ਸਾਰੇ ਸਰੋਤ ਹਨ।

FMWhatsApp: ਵਟਸਐਪ ਨੂੰ ਗੂਗਲ ਪਲੇਅ ਸਟੋਰ, ਐਪਲ ਸਟੋਰ ਅਤੇ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਤੋਂ ਡਾਉਨਲੋਡ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ, ਇਸ ਨੂੰ ਡਾਉਨਲੋਡ ਕਰਨ ਦੇ ਹੋਰ ਬਹੁਤ ਸਾਰੇ ਸਰੋਤ ਹਨ। ਕਈ ਵਾਰ ਯੂਜ਼ਰ/ਖਪਤਕਾਰ ਇਨ੍ਹਾਂ ਸ੍ਰੋਤਾਂ ਤੋਂ ਗਲਤ ਵਟਸਐਪ ਡਾਉਨਲੋਡ ਕਰਦੇ ਹਨ। ਇਸ ਤੋਂ ਬਾਅਦ ਉਨ੍ਹਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਵ੍ਹਟਸਐਪ ਦਾ ਅਜਿਹਾ ਹੀ ਸੋਧਿਆ ਹੋਇਆ ਐਂਡਰਾਇਡ ਸੰਸਕਰਣ ਮਿਲਿਆ ਹੈ। ਇਹ ਯੂਜ਼ਰ ਦੇ ਸਮਾਰਟਫੋਨ ਨੂੰ ਪੂਰੀ ਤਰ੍ਹਾਂ ਕੰਟਰੋਲ ਕਰ ਸਕਦਾ ਹੈ।

ਸਾਈਬਰ ਸਕਿਓਰਿਟੀ ਫਰਮ ਕੈਸਪੇਰਸਕੀ ਦੀ ਰਿਪੋਰਟ ਅਨੁਸਾਰ, ਵ੍ਹਟਸਐਪ ਦਾ ਸੋਧਿਆ ਹੋਇਆ ਸੰਸਕਰਣ ਐਫਐਮ ਵਟਸਐਪ (FMWhatsApp) 16.80.0 ਹੈ। ਇਸ ਐਪ ਨਾਲ, ਖਪਤਕਾਰਾਂ ਨੂੰ ਵਾਧੂ ਫ਼ੀਚਰ ਦਿੱਤੇ ਜਾਂਦੇ ਹਨ, ਜੋ ਅਸਲ ਐਪ ਵਿੱਚ ਨਹੀਂ ਹੁੰਦੇ। ਇਸੇ ਲਈ, ਲੋਕ ਇਸ ਨੂੰ ਡਾਉਨਲੋਡ ਕਰਦੇ ਹਨ। ਬਾਅਦ ਵਿੱਚ, ਉਨ੍ਹਾਂ ਦੇ ਸਮਾਰਟਫੋਨ ਤੋਂ ਇਹ ਐਪ ਹਰ ਤਰ੍ਹਾਂ ਦੇ ਵੇਰਵੇ ਚੁੱਕ ਸਕਦੀ ਹੈ ਤੇ ਸਭ ਕੁਝ ਕੰਟਰੋਲ ਵੀ ਕਰ ਸਕਦੀ ਹੈ।

ਕਾਸਪੇਰਸਕੀ ਨੇ ਰਿਪੋਰਟ ਦਿੱਤੀ ਕਿ ਟ੍ਰੌਜਨ ਟ੍ਰਾਈਡਾ (TRIADA) ਇਸ ਐਫਐਮਵ੍ਹਟਸਐਪ (FMWhatsApp) ਦੇ ਨਵੇਂ ਸੰਸਕਰਣ ਵਿੱਚ ਮੌਜੂਦ ਹੈ। ਇਸ ਦੇ ਨਾਲ ਐਡਵਰਟਾਈਜ਼ਿੰਗ ਸੌਫ਼ਟਵੇਅਰ ਡਿਵੈਲਪਮੈਂਟ ਕਿੱਟ (ਐਸਡੀਕੇ) ਵੀ ਇੰਸਟਾਲ ਹੁੰਦੀ ਹੈ ਹੈ। ਇਸ ਦੀ ਮਦਦ ਨਾਲ ਇਹ ਇਸ ਤਰ੍ਹਾਂ ਦੇ ਜਾਸੂਸੀ ਵਾਲੇ ਕੰਮ ਲਏ ਜਾ ਸਕਦੇ ਹਨ। ਟ੍ਰੌਜਨ ਦੁਆਰਾ ਪ੍ਰਭਾਵਿਤ ਇਸ ਐਪ ਨੂੰ ਲਾਂਚ ਕਰਨ ’ਤੇ, ਇਹ ਡਿਵਾਈਸ ਦੇ ਯੂਨੀਕ ਡਿਵਾਈਸ ਆਇਡੈਂਟੀਫ਼ਾਇਰਜ਼; ਜਿਵੇਂ ਕਿ ਡਿਵਾਈਸ ਆਈਡੀ, ਸਬਸਕ੍ਰਾਈਬਰ ਆਈਡੀ, ਮੈਕ ਐਡਰੈਸ ਪ੍ਰਾਪਤ ਕਰ ਲਏ ਜਾਂਦੇ ਹਨ।

ਇਸ ਤੋਂ ਬਾਅਦ ਇਹ ਇਸ ਨੂੰ ਰਿਮੋਟ ਸਰਵਰ ’ਤੇ ਭੇਜਦਾ ਹੈ। ਇੱਕ ਵਾਰ ਜਦੋਂ ਜਾਣਕਾਰੀ ਸਰਵਰ ’ਤੇ ਪਹੁੰਚ ਜਾਂਦੀ ਹੈ, ਸਰਵਰ ਨਵੇਂ ਉਪਕਰਣ ਨੂੰ ਰਜਿਸਟਰ ਕਰਦਾ ਹੈ। ਇਹ ਫਿਰ ਲਾਗ ਵਾਲੇ ਉਪਕਰਣ ਤੇ ਐਪ ਵਿੱਚ ਮੌਜੂਦ ਟ੍ਰੌਜਨ ਪੇਅਲੋਡ ਨੂੰ ਡਾਉਨਲੋਡ ਕਰਦਾ ਹੈ। ਇਸ ਤੋਂ ਬਾਅਦ, ਇਹ ਸਮਗਰੀ ਨੂੰ ਡੀਕ੍ਰਿਪਟ ਕਰਦਾ ਹੈ ਅਤੇ ਇਸਨੂੰ ਸੰਚਾਲਨ ਲਈ ਲਾਂਚ ਕਰਦਾ ਹੈ।

ਫ਼ੋਨ ਤੇ ਪੇਅਲੋਡ ਡਾਉਨਲੋਡ ਕੀਤਾ ਜਾਂਦਾ
ਖੋਜਕਾਰਾਂ ਨੇ FMWhatsApp ਰਾਹੀਂ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਕਰਨ ਵਾਲੇ ਬਹੁਤ ਸਾਰੇ ਮਾਲਵੇਅਰ ਬਾਰੇ ਦੱਸਿਆ ਹੈ। ਇਹ ਮਾਲਵੇਅਰ ਡਿਵਾਈਸ ਤੇ ਡਾਉਨਲੋਡ ਹੋਣ ਤੋਂ ਬਾਅਦ ਪੇਅਲੋਡ ਨੂੰ ਡਾਉਨਲੋਡ ਕਰਦਾ ਹੈ ਅਤੇ ਇਹ ਹੈਕਰਜ਼ ਨੂੰ ਡਿਵਾਈਸ ’ਤੇ ਕਈ ਕੁਝ ਕਰਨ ਦੀ ਆਗਿਆ ਦਿੰਦਾ ਹੈ। ਇਸ ਵਿੱਚ ਪੂਰੀ ਸਕ੍ਰੀਨ ਦੇ ਇਸ਼ਤਿਹਾਰ ਪ੍ਰਦਰਸ਼ਤ ਕਰਨਾ, ਪਿਛੋਕੜ ਵਿੱਚ ਅਦਿੱਖ ਇਸ਼ਤਿਹਾਰ ਚਲਾਉਣਾ ਅਤੇ ਡਿਵਾਈਸ ਦੇ ਮਾਲਕ ਨੂੰ ਜਾਣੇ ਬਗੈਰ ਪੇਡ–ਸਬਸਕ੍ਰਿਪਸ਼ਨ ਨੂੰ ਐਕਟੀਵੇਟ ਕਰਨਾ ਸ਼ਾਮਲ ਹੈ।

ਬੈਂਕ ਖਾਤਾ ਵੀ ਹੋ ਸਕਦਾ ਖਾਲੀ
ਰਿਪੋਰਟ ਵਿੱਚ ਦੱਸਿਆ ਗਿਆ ਸੀ ਕਿ FMWhatsApp ਡਿਵਾਈਸ ਦੇ SMS ਨੂੰ ਪੜ੍ਹਨ ਦੀ ਇਜਾਜ਼ਤ ਤੱਕ ਲੈ ਲੈਂਦਾ ਹੈ। ਇਸ ਕਾਰਨ, ਇਹ ਪੇਡ ਸਬਸਕ੍ਰਿਪਸ਼ਨ ਨੂੰ ਸਬਸਕ੍ਰਾਈਬ ਕਰ ਕੇ ਬੈਂਕ ਖਾਤੇ ਨੂੰ ਅਸਾਨੀ ਨਾਲ ਖਾਲੀ ਕਰਨਾ ਸ਼ੁਰੂ ਕਰ ਦਿੰਦਾ ਹੈ।

ਟਾਪ ਹੈਡਲਾਈਨ

Billionaire : ਰਾਤੋ-ਰਾਤ ਖਾਤੇ 'ਚ ਆਏ 3,500 ਕਰੋੜ ਰੁਪਏ! ਆਮ ਆਦਮੀ ਬਣ ਗਿਆ ਅਰਬਪਤੀ, ਫਿਰ ਜੋ ਹੋਇਆ...
Billionaire : ਰਾਤੋ-ਰਾਤ ਖਾਤੇ 'ਚ ਆਏ 3,500 ਕਰੋੜ ਰੁਪਏ! ਆਮ ਆਦਮੀ ਬਣ ਗਿਆ ਅਰਬਪਤੀ, ਫਿਰ ਜੋ ਹੋਇਆ...
ਪੀਰੀਅਡਜ਼ ਤੋਂ ਪਹਿਲਾਂ ਸਰੀਰ ਕਿਉਂ ਦਿੰਦਾ ਹੈ ਅਜੀਬ ਸੰਕੇਤ? ਜਾਣੋ ਕਿਹੜੇ ਬਦਲਾਅ ਹਨ ਨਾਰਮਲ
ਪੀਰੀਅਡਜ਼ ਤੋਂ ਪਹਿਲਾਂ ਸਰੀਰ ਕਿਉਂ ਦਿੰਦਾ ਹੈ ਅਜੀਬ ਸੰਕੇਤ? ਜਾਣੋ ਕਿਹੜੇ ਬਦਲਾਅ ਹਨ ਨਾਰਮਲ
Free LPG Cylinder :  ਚੋਣਾਂ ਤੋਂ ਪਹਿਲਾਂ ਸਰਕਾਰ ਦਾ ਵੱਡਾ ਐਲਾਨ, ਹੋਲੀ-ਦੀਵਾਲੀ ’ਤੇ ਮਿਲਣਗੇ 2 ਮੁਫ਼ਤ LPG ਸਿਲੰਡਰ
Free LPG Cylinder :  ਚੋਣਾਂ ਤੋਂ ਪਹਿਲਾਂ ਸਰਕਾਰ ਦਾ ਵੱਡਾ ਐਲਾਨ, ਹੋਲੀ-ਦੀਵਾਲੀ ’ਤੇ ਮਿਲਣਗੇ 2 ਮੁਫ਼ਤ LPG ਸਿਲੰਡਰ
Punjab News : ਪੰਜਾਬ ਸਰਕਾਰ ਨੇ ਸੱਦਿਆ ਵਿਧਾਨ ਸਭਾ ਸੈਸ਼ਨ , 22 ਅਕਤੂਬਰ ਤੋਂ ਹੋਵੇਗਾ ਸ਼ੁਰੂ
Punjab News : ਪੰਜਾਬ ਸਰਕਾਰ ਨੇ ਸੱਦਿਆ ਵਿਧਾਨ ਸਭਾ ਸੈਸ਼ਨ , 22 ਅਕਤੂਬਰ ਤੋਂ ਹੋਵੇਗਾ ਸ਼ੁਰੂ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Billionaire : ਰਾਤੋ-ਰਾਤ ਖਾਤੇ 'ਚ ਆਏ 3,500 ਕਰੋੜ ਰੁਪਏ! ਆਮ ਆਦਮੀ ਬਣ ਗਿਆ ਅਰਬਪਤੀ, ਫਿਰ ਜੋ ਹੋਇਆ...
Billionaire : ਰਾਤੋ-ਰਾਤ ਖਾਤੇ 'ਚ ਆਏ 3,500 ਕਰੋੜ ਰੁਪਏ! ਆਮ ਆਦਮੀ ਬਣ ਗਿਆ ਅਰਬਪਤੀ, ਫਿਰ ਜੋ ਹੋਇਆ...
ਪੀਰੀਅਡਜ਼ ਤੋਂ ਪਹਿਲਾਂ ਸਰੀਰ ਕਿਉਂ ਦਿੰਦਾ ਹੈ ਅਜੀਬ ਸੰਕੇਤ? ਜਾਣੋ ਕਿਹੜੇ ਬਦਲਾਅ ਹਨ ਨਾਰਮਲ
ਪੀਰੀਅਡਜ਼ ਤੋਂ ਪਹਿਲਾਂ ਸਰੀਰ ਕਿਉਂ ਦਿੰਦਾ ਹੈ ਅਜੀਬ ਸੰਕੇਤ? ਜਾਣੋ ਕਿਹੜੇ ਬਦਲਾਅ ਹਨ ਨਾਰਮਲ
Free LPG Cylinder :  ਚੋਣਾਂ ਤੋਂ ਪਹਿਲਾਂ ਸਰਕਾਰ ਦਾ ਵੱਡਾ ਐਲਾਨ, ਹੋਲੀ-ਦੀਵਾਲੀ ’ਤੇ ਮਿਲਣਗੇ 2 ਮੁਫ਼ਤ LPG ਸਿਲੰਡਰ
Free LPG Cylinder :  ਚੋਣਾਂ ਤੋਂ ਪਹਿਲਾਂ ਸਰਕਾਰ ਦਾ ਵੱਡਾ ਐਲਾਨ, ਹੋਲੀ-ਦੀਵਾਲੀ ’ਤੇ ਮਿਲਣਗੇ 2 ਮੁਫ਼ਤ LPG ਸਿਲੰਡਰ
Punjab News : ਪੰਜਾਬ ਸਰਕਾਰ ਨੇ ਸੱਦਿਆ ਵਿਧਾਨ ਸਭਾ ਸੈਸ਼ਨ , 22 ਅਕਤੂਬਰ ਤੋਂ ਹੋਵੇਗਾ ਸ਼ੁਰੂ
Punjab News : ਪੰਜਾਬ ਸਰਕਾਰ ਨੇ ਸੱਦਿਆ ਵਿਧਾਨ ਸਭਾ ਸੈਸ਼ਨ , 22 ਅਕਤੂਬਰ ਤੋਂ ਹੋਵੇਗਾ ਸ਼ੁਰੂ
Punjab News : CM ਮਾਨ ਤੇ ਸੁਖਬੀਰ ਬਾਦਲ ਖ਼ਿਲਾਫ਼ ਚੋਣ ਲੜ ਸਕਦੇ ਹਨ ਅੰਮ੍ਰਿਤਪਾਲ ਸਿੰਘ ! 2 ਸੀਟਾਂ ਤੋਂ ਭਰਨਗੇ ਨਾਮਜ਼ਦਗੀ
Punjab News : CM ਮਾਨ ਤੇ ਸੁਖਬੀਰ ਬਾਦਲ ਖ਼ਿਲਾਫ਼ ਚੋਣ ਲੜ ਸਕਦੇ ਹਨ ਅੰਮ੍ਰਿਤਪਾਲ ਸਿੰਘ ! 2 ਸੀਟਾਂ ਤੋਂ ਭਰਨਗੇ ਨਾਮਜ਼ਦਗੀ
 Punjab News : ਪੰਜਾਬ ਦੇ ਇਨ੍ਹਾਂ ਸ਼ਹਿਰਾਂ ’ਚ ਲੱਗੀਆਂ ਸਖ਼ਤ ਪਾਬੰਦੀਆਂ, ਜ਼ਿਲ੍ਹਾ ਮੈਜਿਸਟ੍ਰੇਟਾਂ ਨੇ ਜਾਰੀ ਕੀਤੇ ਹੁਕਮ
 Punjab News : ਪੰਜਾਬ ਦੇ ਇਨ੍ਹਾਂ ਸ਼ਹਿਰਾਂ ’ਚ ਲੱਗੀਆਂ ਸਖ਼ਤ ਪਾਬੰਦੀਆਂ, ਜ਼ਿਲ੍ਹਾ ਮੈਜਿਸਟ੍ਰੇਟਾਂ ਨੇ ਜਾਰੀ ਕੀਤੇ ਹੁਕਮ
ਪੰਜਾਬ ਪੁਲਿਸ ਨੂੰ ਮਿਲਿਆ ਪੱਕਾ DGP, ਗੌਰਵ ਯਾਦਵ ਨੂੰ ਮਿਲੀ ਅਹਿਮ ਜ਼ਿੰਮੇਵਾਰੀ
ਪੰਜਾਬ ਪੁਲਿਸ ਨੂੰ ਮਿਲਿਆ ਪੱਕਾ DGP, ਗੌਰਵ ਯਾਦਵ ਨੂੰ ਮਿਲੀ ਅਹਿਮ ਜ਼ਿੰਮੇਵਾਰੀ
ਤਰਨਤਾਰਨ 'ਚ ਨੰਬਰਦਾਰ ਦੇ ਘਰ 'ਤੇ ਫਾਈਰਿੰਗ, ਬਾਈਕ 'ਤੇ ਆਏ 2 ਬਦਮਾਸ਼, ਗੇਟ 'ਤੇ 5-6 ਗੋਲੀਆਂ ਚਲਾਈਆਂ; ਜਾਣੋ ਪੂਰਾ ਮਾਮਲਾ
ਤਰਨਤਾਰਨ 'ਚ ਨੰਬਰਦਾਰ ਦੇ ਘਰ 'ਤੇ ਫਾਈਰਿੰਗ, ਬਾਈਕ 'ਤੇ ਆਏ 2 ਬਦਮਾਸ਼, ਗੇਟ 'ਤੇ 5-6 ਗੋਲੀਆਂ ਚਲਾਈਆਂ; ਜਾਣੋ ਪੂਰਾ ਮਾਮਲਾ
Embed widget