ਪੜਚੋਲ ਕਰੋ

Apple ਦੇ ਖ਼ਿਲਾਫ਼ ਸਰਕਾਰ ਨੇ ਕੀਤੀ ਸਖ਼ਤੀ, ਸਾਫਟਵੇਅਰ ਅਪਡੇਟ ਤੋਂ ਬਾਅਦ ਆਈ ਵੱਡੀ ਦਿੱਤਕ, ਭੇਜਿਆ ਨੋਟਿਸ, ਜਾਣੋ ਪੂਰਾ ਮਾਮਲਾ

ਪਿਛਲੇ ਕੁਝ ਸਮੇਂ ਤੋਂ ਆਈਫੋਨ ਉਪਭੋਗਤਾਵਾਂ ਨੂੰ ਕਾਲ ਡ੍ਰੌਪ ਅਤੇ ਕਨੈਕਟੀਵਿਟੀ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸੰਬੰਧੀ ਕੀਤੀਆਂ ਗਈਆਂ ਸ਼ਿਕਾਇਤਾਂ ਦਾ ਨੋਟਿਸ ਲੈਂਦੇ ਹੋਏ, ਸਰਕਾਰ ਨੇ ਐਪਲ ਨੂੰ ਨੋਟਿਸ ਜਾਰੀ ਕੀਤਾ ਹੈ।

ਕੇਂਦਰ ਸਰਕਾਰ ਨੇ ਐਪਲ ਨੂੰ ਨੋਟਿਸ ਭੇਜਿਆ ਹੈ। ਦਰਅਸਲ, iOS 18 ਅਪਡੇਟ ਤੋਂ ਬਾਅਦ ਬਹੁਤ ਸਾਰੇ ਉਪਭੋਗਤਾਵਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਗਾਹਕਾਂ ਨੇ ਰਾਸ਼ਟਰੀ ਖਪਤਕਾਰ ਹੈਲਪਲਾਈਨ 'ਤੇ ਇਨ੍ਹਾਂ ਬਾਰੇ ਕਈ ਸ਼ਿਕਾਇਤਾਂ ਕੀਤੀਆਂ ਸਨ। ਇੱਕ ਸਰਵੇਖਣ ਤੋਂ ਪਤਾ ਲੱਗਾ ਹੈ ਕਿ ਬਹੁਤ ਸਾਰੇ ਐਪਲ ਉਪਭੋਗਤਾ ਕਾਲ ਡ੍ਰੌਪ ਤੇ ਜਲਦੀ ਬੈਟਰੀ ਡਿਸਚਾਰਜ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਮੱਸਿਆਵਾਂ iOS 18 ਨੂੰ ਅਪਡੇਟ ਕਰਨ ਤੋਂ ਬਾਅਦ ਆ ਰਹੀਆਂ ਹਨ।

ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਐਪਲ ਨੂੰ ਨੋਟਿਸ ਭੇਜਣ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰੀ ਖਪਤਕਾਰ ਹੈਲਪਲਾਈਨ ਨੂੰ iOS 18+ ਸਾਫਟਵੇਅਰ ਅਪਡੇਟ ਤੋਂ ਬਾਅਦ ਆਈਫੋਨ ਵਿੱਚ ਪ੍ਰਦਰਸ਼ਨ ਸਮੱਸਿਆਵਾਂ ਸੰਬੰਧੀ ਬਹੁਤ ਸਾਰੀਆਂ ਸ਼ਿਕਾਇਤਾਂ ਮਿਲੀਆਂ ਸਨ। ਇਨ੍ਹਾਂ ਸ਼ਿਕਾਇਤਾਂ ਦੀ ਜਾਂਚ ਕਰਨ ਤੋਂ ਬਾਅਦ, ਕੇਂਦਰੀ ਖਪਤਕਾਰ ਸੁਰੱਖਿਆ ਅਥਾਰਟੀ (CCPA) ਰਾਹੀਂ ਐਪਲ ਨੂੰ ਇੱਕ ਨੋਟਿਸ ਭੇਜਿਆ ਗਿਆ ਹੈ ਅਤੇ ਇਸ ਮਾਮਲੇ ਵਿੱਚ ਜਵਾਬ ਮੰਗਿਆ ਗਿਆ ਹੈ।

ਇਹ ਐਪਲ ਨੂੰ ਨੋਟਿਸ ਦੇਣ ਦਾ ਪਹਿਲਾ ਮਾਮਲਾ ਨਹੀਂ ਹੈ। ਪਿਛਲੇ ਸਾਲ ਵੀ ਕੇਂਦਰ ਸਰਕਾਰ ਨੇ ਐਪਲ ਨੂੰ ਉਪਭੋਗਤਾਵਾਂ ਦੀਆਂ ਸ਼ਿਕਾਇਤਾਂ 'ਤੇ ਚੇਤਾਵਨੀ ਦਿੱਤੀ ਸੀ ਫਿਰ ਉਪਭੋਗਤਾਵਾਂ ਨੇ ਆਈਫੋਨ ਵਿੱਚ ਦੋ ਖਾਮੀਆਂ ਵੱਲ ਧਿਆਨ ਖਿੱਚਿਆ ਤੇ ਕਿਹਾ ਕਿ ਇਨ੍ਹਾਂ ਕਾਰਨ ਡਾਟਾ ਚੋਰੀ ਹੋਣ ਡਿਵਾਈਸ ਹੈਕਰਾਂ ਦੇ ਹੱਥਾਂ ਵਿੱਚ ਜਾਣ ਤੇ ਅਣਅਧਿਕਾਰਤ ਪਹੁੰਚ ਦਾ ਖ਼ਤਰਾ ਹੈ। ਹੁਣ ਇੱਕ ਵਾਰ ਫਿਰ ਉਪਭੋਗਤਾਵਾਂ ਦੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਕੰਪਨੀ ਨੂੰ ਇੱਕ ਨੋਟਿਸ ਭੇਜਿਆ ਗਿਆ ਹੈ।

ਲੋਕਲਸਰਕਲਜ਼ ਨੇ ਦਸੰਬਰ ਵਿੱਚ ਇੱਕ ਸਰਵੇਖਣ ਕੀਤਾ ਸੀ। ਇਸ ਵਿੱਚ, 10 ਵਿੱਚੋਂ 6 ਆਈਫੋਨ ਉਪਭੋਗਤਾਵਾਂ ਨੇ ਕਾਲ ਡਰਾਪ ਅਤੇ ਨੈੱਟਵਰਕ ਸੰਬੰਧੀ ਸਮੱਸਿਆਵਾਂ ਦੀ ਰਿਪੋਰਟ ਕੀਤੀ ਹੈ। ਇਨ੍ਹਾਂ ਕਾਰਨਾਂ ਕਰਕੇ, ਆਈਫੋਨ ਦੀ ਬੈਟਰੀ ਵੀ ਜਲਦੀ ਡਿਸਚਾਰਜ ਹੋ ਰਹੀ ਹੈ। ਜ਼ਿਆਦਾਤਰ ਉਪਭੋਗਤਾਵਾਂ ਨੇ ਰਿਪੋਰਟ ਕੀਤੀ ਹੈ ਕਿ iOS 18 ਅਪਡੇਟ ਤੋਂ ਬਾਅਦ ਉਨ੍ਹਾਂ ਨਾਲ ਅਜਿਹਾ ਹੋ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ iOS 18 ਨੂੰ 18.1 ਅਤੇ 18.2 ਵਿੱਚ ਅਪਗ੍ਰੇਡ ਕਰਨ ਤੋਂ ਬਾਅਦ ਵੀ ਸਮੱਸਿਆਵਾਂ ਦਾ ਹੱਲ ਨਹੀਂ ਹੋਇਆ ਹੈ। ਇਸ ਸਰਵੇਖਣ ਵਿੱਚ 45,000 ਲੋਕਾਂ ਨੇ ਹਿੱਸਾ ਲਿਆ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਵੱਡੀ ਗਿਣਤੀ ਵਿੱਚ ਆਈਫੋਨ ਉਪਭੋਗਤਾਵਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਟਾਪ ਹੈਡਲਾਈਨ

Jio vs Airtel Vs Vi... ਕਿਹੜੀ ਕੰਪਨੀ ਦਾ 1 ਸਾਲ ਦਾ ਰਿਚਾਰਜ ਸਭ ਤੋਂ ਸਸਤਾ? ਦੇਖੋ ਪੂਰੀ ਲਿਸਟ
Jio vs Airtel Vs Vi... ਕਿਹੜੀ ਕੰਪਨੀ ਦਾ 1 ਸਾਲ ਦਾ ਰਿਚਾਰਜ ਸਭ ਤੋਂ ਸਸਤਾ? ਦੇਖੋ ਪੂਰੀ ਲਿਸਟ
Wired ਜਾਂ Wireless Internet ? ਘਰ ਲਈ ਕਿਹੜਾ ਕਨੈਕਸ਼ਨ ਬਿਹਤਰ, ਜਾਣੋ ਫਾਇਦੇ ਤੇ ਨੁਕਸਾਨ
Wired ਜਾਂ Wireless Internet ? ਘਰ ਲਈ ਕਿਹੜਾ ਕਨੈਕਸ਼ਨ ਬਿਹਤਰ, ਜਾਣੋ ਫਾਇਦੇ ਤੇ ਨੁਕਸਾਨ
Jio VIP Number : ਸਿਰਫ਼ 50 ਰੁਪਏ 'ਚ ਮਿਲ ਸਕਦਾ ਹੈ Jio ਦਾ VIP ਨੰਬਰ! ਇੰਝ ਚੁਣੋ ਆਪਣੀ ਪਸੰਦ ਦਾ ਨੰਬਰ
Jio VIP Number : ਸਿਰਫ਼ 50 ਰੁਪਏ 'ਚ ਮਿਲ ਸਕਦਾ ਹੈ Jio ਦਾ VIP ਨੰਬਰ! ਇੰਝ ਚੁਣੋ ਆਪਣੀ ਪਸੰਦ ਦਾ ਨੰਬਰ
iPhone Feature : ਇੱਕ ਮੋਬਾਈਲ ਨੰਬਰ, ਦੋ iPhone! Apple ਦਾ ਨਵਾਂ ਫੀਚਰ, ਜਾਣੋ ਕਿਵੇਂ ਕਰਦਾ ਹੈ ਕੰਮ
iPhone Feature : ਇੱਕ ਮੋਬਾਈਲ ਨੰਬਰ, ਦੋ iPhone! Apple ਦਾ ਨਵਾਂ ਫੀਚਰ, ਜਾਣੋ ਕਿਵੇਂ ਕਰਦਾ ਹੈ ਕੰਮ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Political News: ਸਿਆਸੀ ਜਗਤ 'ਚ ਮੱਚੀ ਤਰਥੱਲੀ, ਕੇਂਦਰੀ ਮੰਤਰੀ ਚਿਰਾਗ ਪਾਸਵਾਨ ਨੂੰ ਲੈ ਕੇ ਵੱਡਾ ਖੁਲਾਸਾ, ਜਾਣੋ ਕਿਸਨੇ ਦੱਸਿਆ 'ਟ੍ਰਾਂਸਜੈਂਡਰ...'
ਸਿਆਸੀ ਜਗਤ 'ਚ ਮੱਚੀ ਤਰਥੱਲੀ, ਕੇਂਦਰੀ ਮੰਤਰੀ ਚਿਰਾਗ ਪਾਸਵਾਨ ਨੂੰ ਲੈ ਕੇ ਵੱਡਾ ਖੁਲਾਸਾ, ਜਾਣੋ ਕਿਸਨੇ ਦੱਸਿਆ 'ਟ੍ਰਾਂਸਜੈਂਡਰ...'
DC ਦਫ਼ਤਰਾਂ 'ਚ 8 ਤੋਂ 20 ਅਕਤੂਬਰ ਤੱਕ ਕੰਮਕਾਜ ਰਹੇਗਾ ਠੱਪ, ਮੁਲਾਜ਼ਮਾਂ ਦਾ ਵੱਡਾ ਐਲਾਨ
DC ਦਫ਼ਤਰਾਂ 'ਚ 8 ਤੋਂ 20 ਅਕਤੂਬਰ ਤੱਕ ਕੰਮਕਾਜ ਰਹੇਗਾ ਠੱਪ, ਮੁਲਾਜ਼ਮਾਂ ਦਾ ਵੱਡਾ ਐਲਾਨ
ਅੰਮ੍ਰਿਤਸਰ 'ਚ ਬਿਨਾਂ ਵੈਲਿਡ ਨੰਬਰ ਪਲੇਟ ਤੋਂ ਗੱਡੀ ਚਲਾਉਣਾ ਪਵੇਗਾ ਮਹਿੰਗਾ, ਪੈਟਰੋਲ-ਡੀਜ਼ਲ ਅਤੇ CNG 'ਤੇ ਲੱਗੀ ਰੋਕ; ਨਿਯਮ ਤੋੜਿਆ ਤਾਂ ਹੋਵੇਗੀ ਕਾਰਵਾਈ
ਅੰਮ੍ਰਿਤਸਰ 'ਚ ਬਿਨਾਂ ਵੈਲਿਡ ਨੰਬਰ ਪਲੇਟ ਤੋਂ ਗੱਡੀ ਚਲਾਉਣਾ ਪਵੇਗਾ ਮਹਿੰਗਾ, ਪੈਟਰੋਲ-ਡੀਜ਼ਲ ਅਤੇ CNG 'ਤੇ ਲੱਗੀ ਰੋਕ; ਨਿਯਮ ਤੋੜਿਆ ਤਾਂ ਹੋਵੇਗੀ ਕਾਰਵਾਈ
ਰਾਤੋ ਰਾਤ ਹੋਇਆ ਵੱਡਾ ਪ੍ਰਸ਼ਾਸਨਿਕ ਫੇਰਬਦਲ, IAS ਅਧਿਕਾਰੀਆਂ ਦੇ ਹੋਏ ਤਬਾਦਲੇ, 10 ਡੀਐਮ ਵੀ ਬਦਲੇ; ਦੇਖੋ UP ਦੇ ਅਧਿਕਾਰੀਆਂ ਦੇ ਟਰਾਂਸਫਰ ਦੀ List
ਰਾਤੋ ਰਾਤ ਹੋਇਆ ਵੱਡਾ ਪ੍ਰਸ਼ਾਸਨਿਕ ਫੇਰਬਦਲ, IAS ਅਧਿਕਾਰੀਆਂ ਦੇ ਹੋਏ ਤਬਾਦਲੇ, 10 ਡੀਐਮ ਵੀ ਬਦਲੇ; ਦੇਖੋ UP ਦੇ ਅਧਿਕਾਰੀਆਂ ਦੇ ਟਰਾਂਸਫਰ ਦੀ List
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 22 ਸਤੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 22 ਸਤੰਬਰ 2026
300 ਰੁਪਏ ਤੱਕ ਘੱਟ ਗਏ ਗੈਸ ਸਿਲੰਡਰ ਦੇ ਰੇਟ! ਚੈੱਕ ਕਰੋ ਆਪਣੇ ਸ਼ਹਿਰ ਦੀਆਂ ਕੀਮਤਾਂ
300 ਰੁਪਏ ਤੱਕ ਘੱਟ ਗਏ ਗੈਸ ਸਿਲੰਡਰ ਦੇ ਰੇਟ! ਚੈੱਕ ਕਰੋ ਆਪਣੇ ਸ਼ਹਿਰ ਦੀਆਂ ਕੀਮਤਾਂ
ਅੱਜ ਟੈਂਕੀ ਫੁੱਲ ਕਰਵਾਉਣ ਲਈ ਕਿੰਨੇ ਪੈਸੇ ਕਰਨੇ ਪੈਣਗੇ ਖਰਚ? ਜਾਣੋ ਪੈਟਰੋਲ-ਡੀਜ਼ਲ ਦਾ ਰੇਟ
ਅੱਜ ਟੈਂਕੀ ਫੁੱਲ ਕਰਵਾਉਣ ਲਈ ਕਿੰਨੇ ਪੈਸੇ ਕਰਨੇ ਪੈਣਗੇ ਖਰਚ? ਜਾਣੋ ਪੈਟਰੋਲ-ਡੀਜ਼ਲ ਦਾ ਰੇਟ
ਪੰਜਾਬ-ਚੰਡੀਗੜ੍ਹ 'ਚ 6 ਦਿਨ ਡ੍ਰਾਈ ਰਹੇਗਾ ਮੌਸਮ, ਮਾਨਸੂਨ ਦੀ ਵਿਦਾਈ ਸ਼ੁਰੂ; ਸੂਬੇ 'ਚ 12 ਸਾਲ 'ਚ ਘੱਟ ਮੀਂਹ
ਪੰਜਾਬ-ਚੰਡੀਗੜ੍ਹ 'ਚ 6 ਦਿਨ ਡ੍ਰਾਈ ਰਹੇਗਾ ਮੌਸਮ, ਮਾਨਸੂਨ ਦੀ ਵਿਦਾਈ ਸ਼ੁਰੂ; ਸੂਬੇ 'ਚ 12 ਸਾਲ 'ਚ ਘੱਟ ਮੀਂਹ
Embed widget