ਪੜਚੋਲ ਕਰੋ

DeepSeek ਰਾਹੀਂ ਚੀਨ ਕਰ ਰਿਹਾ ਜਾਸੂਸੀ, ਰਿਸਰਚਰਸ ਨੇ ਖੋਲ੍ਹੀ ਪੋਲ, ਕਈ ਦੇਸ਼ਾਂ ਨੇ ਕੀਤਾ ਬੈਨ

DeepSeek R1 AI ਦੇ ਆਉਂਦੇ ਹੀ ਵਿਵਾਦਾਂ ਵਿੱਚ ਫਸ ਗਿਆ ਹੈ। ਇਸ AI ਟੂਲ ਨੂੰ ਅਮਰੀਕਾ ਸਮੇਤ ਕਈ ਦੇਸ਼ਾਂ 'ਚ ਬੈਨ ਕਰ ਦਿੱਤਾ ਗਿਆ ਹੈ। ਚੀਨੀ ਸਟਾਰਟਅੱਪ ਕੰਪਨੀ DeepSeek 'ਤੇ ਯੂਜ਼ਰ ਡੇਟਾ ਚੀਨ ਭੇਜਣ ਦਾ ਦੋਸ਼ ਲੱਗਿਆ ਹੈ। ਆਓ ਜਾਣਦੇ ਹਾਂ ਇਸ..

DeepSeek R1 AI ਦੇ ਆਉਂਦੇ ਹੀ ਵਿਵਾਦਾਂ ਵਿੱਚ ਫਸ ਗਿਆ ਹੈ। ਇਸ AI ਟੂਲ ਨੂੰ ਅਮਰੀਕਾ ਸਮੇਤ ਕਈ ਦੇਸ਼ਾਂ 'ਚ ਬੈਨ ਕਰ ਦਿੱਤਾ ਗਿਆ ਹੈ। ਚੀਨੀ ਸਟਾਰਟਅੱਪ ਕੰਪਨੀ DeepSeek 'ਤੇ ਯੂਜ਼ਰ ਡੇਟਾ ਚੀਨ ਭੇਜਣ ਦਾ ਦੋਸ਼ ਲੱਗਿਆ ਹੈ।

ਇੱਕ ਰਿਸਰਚ ਫਰਮ ਨੇ ਪੁਸ਼ਟੀ ਕੀਤੀ ਹੈ ਕਿ ਇਸ AI ਚੈਟਬਾਟ ਦੇ ਲਿੰਕ ਚੀਨ ਨਾਲ ਜੁੜੇ ਹਨ। ਰਿਪੋਰਟ ਮੁਤਾਬਕ, DeepSeek ਦੇ ਕੋਡ ਅਮਰੀਕਾ 'ਚ ਬੈਨ ਹੋ ਚੁੱਕੀ ਚਾਈਨਾ ਮੋਬਾਈਲ ਦੇ ਹਨ। ਇਹ ਚੀਨੀ ਟੈਲੀਕਾਮ ਕੰਪਨੀ 2019 ਤੋਂ ਅਮਰੀਕਾ 'ਚ ਬੈਨ ਹੈ।

DeepSeek ਦੀ ਖੋਲ੍ਹੀ ਪੋਲ

AP ਦੀ ਰਿਪੋਰਟ ਅਨੁਸਾਰ, DeepSeek ਵਿੱਚ ਅਜਿਹੇ ਕੋਡ ਹਨ ਜੋ ਯੂਜ਼ਰ ਦੀ ਲਾਗਿਨ ਜਾਣਕਾਰੀ ਨੂੰ ਚਾਈਨਾ ਮੋਬਾਈਲ ਨੂੰ ਭੇਜਦੇ ਹਨ। ਕੈਨੇਡਾ ਬੇਸਡ ਰਿਸਰਚ ਫਰਮ Feroot Security ਨੇ ਦਾਅਵਾ ਕੀਤਾ ਹੈ ਕਿ DeepSeek AI ਦਾ ਇਸਤੇਮਾਲ ਸੁਰੱਖਿਅਤ ਨਹੀਂ ਹੈ। ਕਈ ਹੋਰ ਇੰਡੀਪੈਂਡੈਂਟ ਐਕਸਪਰਟਸ ਨੇ ਵੀ ਦਾਅਵਾ ਕੀਤਾ ਹੈ ਕਿ DeepSeek AI ਯੂਜ਼ਰ ਡੇਟਾ ਚੀਨ ਨੂੰ ਭੇਜਦਾ ਹੈ।

ਡੋਨਾਲਡ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ 2019 ਵਿੱਚ ਅਮਰੀਕੀ ਸਰਕਾਰ ਨੇ ਚਾਈਨਾ ਮੋਬਾਈਲ 'ਤੇ ਪਾਬੰਦੀ ਲਗਾਈ ਸੀ। ਇਸ ਚੀਨੀ ਟੈਲੀਕਾਮ ਕੰਪਨੀ ਨੂੰ ਰਾਸ਼ਟਰੀ ਸੁਰੱਖਿਆ ਅਤੇ ਸਮਰੱਥਤਾ ਲਈ ਖਤਰਾ ਦੱਸਦੇ ਹੋਏ ਬੈਨ ਕੀਤਾ ਗਿਆ ਸੀ। ਹਾਲਾਂਕਿ, ਸਿਕਿਊਰਿਟੀ ਰਿਸਰਚ ਫਰਮ ਨੇ AI ਟੂਲ ਦੇ ਕੋਡ ਬਾਰੇ ਵਧੇਰੇ ਜਾਣਕਾਰੀ ਸਾਂਝੀ ਨਹੀਂ ਕੀਤੀ।

ਲਾਗਿਨ ਜਾਣਕਾਰੀ ਦੀ ਚੋਰੀ

ਰਿਸਰਚ ਫਰਮ ਦਾ ਦਾਅਵਾ ਹੈ ਕਿ DeepSeek AI ਦਾ ਇਹ ਕੋਡ ਯੂਜ਼ਰ ਦੀ ਲਾਗਿਨ ਜਾਣਕਾਰੀ ਨੂੰ ਚਾਈਨਾ ਮੋਬਾਈਲ ਤੱਕ ਭੇਜਦਾ ਹੈ। ਫਰਮ ਨੇ ਵੈੱਬ ਲਾਗਿਨ ਕੋਡ ਦੀ ਜਾਂਚ ਦੌਰਾਨ ਇਹ ਜਾਣਕਾਰੀ ਸਾਹਮਣੇ ਲਿਆਈ ਹੈ। ਹਾਲਾਂਕਿ, ਇਸ ਦੇ ਮੋਬਾਈਲ ਐਪ ਦੀ ਹਾਲੇ ਤੱਕ ਜਾਂਚ ਨਹੀਂ ਕੀਤੀ ਗਈ।

DeepSeek AI ਨੂੰ ਸਭ ਤੋਂ ਪਹਿਲਾਂ ਅਮਰੀਕੀ ਰਾਜ ਟੈਕਸਸ ਨੇ ਬੈਨ ਕੀਤਾ ਸੀ। ਸਰਕਾਰੀ ਕਰਮਚਾਰੀਆਂ ਨੂੰ ਆਪਣੇ ਡਿਵਾਈਸ ਵਿੱਚ ਇਸ AI ਟੂਲ ਨੂੰ ਨਾ ਰੱਖਣ ਦੇ ਹੁਕਮ ਦਿੱਤੇ ਗਏ ਸਨ। ਇਸ ਦੇ ਨਾਲ ਹੀ ਅਮਰੀਕਾ ਦੀ ਸਰਕਾਰੀ ਏਜੰਸੀ ਅਤੇ NASA ਨੇ ਵੀ DeepSeek ਦੇ ਵਰਤੋਂ 'ਤੇ ਰੋਕ ਲਗਾਈ ਹੈ। ਇਟਲੀ ਵਿੱਚ ਵੀ ਇਸ ਚੀਨੀ ਸਟਾਰਟਅਪ ਕੰਪਨੀ ਦੇ ਇਸ AI ਮਾਡਲ ਨੂੰ ਬੈਨ ਕੀਤਾ ਗਿਆ ਹੈ। ਭਾਰਤ ਦੇ ਵਿੱਤ ਮੰਤਰਾਲੇ ਨੇ ਵੀ ਆਪਣੇ ਕਰਮਚਾਰੀਆਂ ਨੂੰ DeepSeek ਅਤੇ ChatGPT ਵਰਗੇ ਕਿਸੇ ਵੀ AI ਟੂਲ ਦੇ ਵਰਤੋਂ ਤੋਂ ਰੋਕ ਦਿੱਤਾ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Weather Forecast Today: ਅਗਲੇ 48 ਘੰਟੇ ਮੁਸੀਬਤ ਭਰੇ, ਹੋਵੇਗੀ ਲਗਾਤਾਰ ਬਾਰਿਸ਼, 80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਣਗੀਆਂ ਤੇਜ਼ ਹਵਾਵਾਂ
Weather Forecast Today: ਅਗਲੇ 48 ਘੰਟੇ ਮੁਸੀਬਤ ਭਰੇ, ਹੋਵੇਗੀ ਲਗਾਤਾਰ ਬਾਰਿਸ਼, 80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਣਗੀਆਂ ਤੇਜ਼ ਹਵਾਵਾਂ
Punjab News: ਪੰਜਾਬ 'ਚ ਅੱਜ ਫਿਰ ਲੱਗੇਗਾ ਲੰਬਾ ਬਿਜਲੀ ਕੱਟ, ਲੋਕ ਹੋਣਗੇ ਪਰੇਸ਼ਾਨ; ਜਾਣੋ ਕਿੰਨੇ ਘੰਟੇ ਬੱਤੀ ਰਹੇਗੀ ਗੁੱਲ?
ਪੰਜਾਬ 'ਚ ਅੱਜ ਫਿਰ ਲੱਗੇਗਾ ਲੰਬਾ ਬਿਜਲੀ ਕੱਟ, ਲੋਕ ਹੋਣਗੇ ਪਰੇਸ਼ਾਨ; ਜਾਣੋ ਕਿੰਨੇ ਘੰਟੇ ਬੱਤੀ ਰਹੇਗੀ ਗੁੱਲ?
Punjab State Dear Holi Bumper Result: ਪੰਜਾਬ ਰਾਜ ਸਰਕਾਰ ਵੱਲੋਂ ਨਤੀਜੇ ਐਲਾਨ ਕਰਦੇ ਹੀ ਮੱਚੀ ਹਲਚਲ, ਜਾਣੋ ਕੌਣ-ਕੌਣ ਬਣਿਆ ਲੱਖ ਅਤੇ ਕਰੋੜਪਤੀ?
ਪੰਜਾਬ ਰਾਜ ਸਰਕਾਰ ਵੱਲੋਂ ਨਤੀਜੇ ਐਲਾਨ ਕਰਦੇ ਹੀ ਮੱਚੀ ਹਲਚਲ, ਜਾਣੋ ਕੌਣ-ਕੌਣ ਬਣਿਆ ਲੱਖ ਅਤੇ ਕਰੋੜਪਤੀ?
Punjab News: ਅੱਗ ਨਾਲ ਦਹਿਲਿਆ ਲੁਧਿਆਣਾ, ਅਸਮਾਨ ਨੂੰ ਛੂੰਹਦੀਆਂ ਅੱਗ ਦੀਆਂ ਭਿਆਨਕ ਲਪਟਾਂ ਨੇ ਡਰਾਏ ਲੋਕ
Punjab News: ਅੱਗ ਨਾਲ ਦਹਿਲਿਆ ਲੁਧਿਆਣਾ, ਅਸਮਾਨ ਨੂੰ ਛੂੰਹਦੀਆਂ ਅੱਗ ਦੀਆਂ ਭਿਆਨਕ ਲਪਟਾਂ ਨੇ ਡਰਾਏ ਲੋਕ
Advertisement
ABP Premium

ਵੀਡੀਓਜ਼

ਜੇਲ ਚ ਬੰਦ ਕਿਸਾਨਾਂ ਦਾ ਕੀ ਹੈ ਹਾਲJarnail Singh Bhindrawale| ਜਰਨੈਲ ਸਿੰਘ ਭਿੰਡਰਾਵਾਲਾ ਦੀ ਰੀਸ ਕਰਨਾ ਮਾੜੀ ਗੱਲ ਨਹੀਂ |Banta Singh|Amit Shah|ਜੇਲ੍ਹ 'ਚ ਬੰਦ ਕਿਸਾਨਾਂ ਦਾ ਕੀ ਹੈ ਹਾਲ, ਕੀ ਡੱਲੇਵਾਲ ਦਾ ਮਰਨ ਵਰਤ ਜਾਰੀ ?ਡੱਲੇਵਾਲ ਨੂੰ ਜਲੰਧਰ ਤੋਂ ਪਟਿਆਲਾ ਕੀਤਾ ਸ਼ਿਫਟ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Weather Forecast Today: ਅਗਲੇ 48 ਘੰਟੇ ਮੁਸੀਬਤ ਭਰੇ, ਹੋਵੇਗੀ ਲਗਾਤਾਰ ਬਾਰਿਸ਼, 80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਣਗੀਆਂ ਤੇਜ਼ ਹਵਾਵਾਂ
Weather Forecast Today: ਅਗਲੇ 48 ਘੰਟੇ ਮੁਸੀਬਤ ਭਰੇ, ਹੋਵੇਗੀ ਲਗਾਤਾਰ ਬਾਰਿਸ਼, 80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਣਗੀਆਂ ਤੇਜ਼ ਹਵਾਵਾਂ
Punjab News: ਪੰਜਾਬ 'ਚ ਅੱਜ ਫਿਰ ਲੱਗੇਗਾ ਲੰਬਾ ਬਿਜਲੀ ਕੱਟ, ਲੋਕ ਹੋਣਗੇ ਪਰੇਸ਼ਾਨ; ਜਾਣੋ ਕਿੰਨੇ ਘੰਟੇ ਬੱਤੀ ਰਹੇਗੀ ਗੁੱਲ?
ਪੰਜਾਬ 'ਚ ਅੱਜ ਫਿਰ ਲੱਗੇਗਾ ਲੰਬਾ ਬਿਜਲੀ ਕੱਟ, ਲੋਕ ਹੋਣਗੇ ਪਰੇਸ਼ਾਨ; ਜਾਣੋ ਕਿੰਨੇ ਘੰਟੇ ਬੱਤੀ ਰਹੇਗੀ ਗੁੱਲ?
Punjab State Dear Holi Bumper Result: ਪੰਜਾਬ ਰਾਜ ਸਰਕਾਰ ਵੱਲੋਂ ਨਤੀਜੇ ਐਲਾਨ ਕਰਦੇ ਹੀ ਮੱਚੀ ਹਲਚਲ, ਜਾਣੋ ਕੌਣ-ਕੌਣ ਬਣਿਆ ਲੱਖ ਅਤੇ ਕਰੋੜਪਤੀ?
ਪੰਜਾਬ ਰਾਜ ਸਰਕਾਰ ਵੱਲੋਂ ਨਤੀਜੇ ਐਲਾਨ ਕਰਦੇ ਹੀ ਮੱਚੀ ਹਲਚਲ, ਜਾਣੋ ਕੌਣ-ਕੌਣ ਬਣਿਆ ਲੱਖ ਅਤੇ ਕਰੋੜਪਤੀ?
Punjab News: ਅੱਗ ਨਾਲ ਦਹਿਲਿਆ ਲੁਧਿਆਣਾ, ਅਸਮਾਨ ਨੂੰ ਛੂੰਹਦੀਆਂ ਅੱਗ ਦੀਆਂ ਭਿਆਨਕ ਲਪਟਾਂ ਨੇ ਡਰਾਏ ਲੋਕ
Punjab News: ਅੱਗ ਨਾਲ ਦਹਿਲਿਆ ਲੁਧਿਆਣਾ, ਅਸਮਾਨ ਨੂੰ ਛੂੰਹਦੀਆਂ ਅੱਗ ਦੀਆਂ ਭਿਆਨਕ ਲਪਟਾਂ ਨੇ ਡਰਾਏ ਲੋਕ
ਨੂਰ ਦਾ ਕਹਿਰ, ਫਿਰ ਗਾਇਕਵਾੜ ਦਾ ਤੂਫਾਨ, CSK ਨੇ 4 ਵਿਕਟਾਂ ਨਾਲ ਜਿੱਤਿਆ ਮੈਚ; ਰਚਿਨ ਰਵਿੰਦਰਾ ਬਣਿਆ ਹੀਰੋ
ਨੂਰ ਦਾ ਕਹਿਰ, ਫਿਰ ਗਾਇਕਵਾੜ ਦਾ ਤੂਫਾਨ, CSK ਨੇ 4 ਵਿਕਟਾਂ ਨਾਲ ਜਿੱਤਿਆ ਮੈਚ; ਰਚਿਨ ਰਵਿੰਦਰਾ ਬਣਿਆ ਹੀਰੋ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (24-03-2025)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (24-03-2025)
Earthquake: ਤੜਕ ਸਵੇਰੇ ਹਿਲੀ ਧਰਤੀ! ਭਾਰਤ 'ਚ ਫਿਰ ਆਇਆ ਭੂਚਾਲ, ਲੋਕ ਘਰਾਂ ਤੋਂ ਬਾਹਰ ਨਿਕਲ ਭੱਜੇ
Earthquake: ਤੜਕ ਸਵੇਰੇ ਹਿਲੀ ਧਰਤੀ! ਭਾਰਤ 'ਚ ਫਿਰ ਆਇਆ ਭੂਚਾਲ, ਲੋਕ ਘਰਾਂ ਤੋਂ ਬਾਹਰ ਨਿਕਲ ਭੱਜੇ
ਪੈਰਾਂ 'ਚ ਨਜ਼ਰ ਆਉਣ ਵਾਲੇ ਇਹ ਸੰਕੇਤ ਕਿੰਨੇ ਗੰਭੀਰ, ਜਾਣੋ ਕਿਹੜੀ ਬਿਮਾਰੀ ਦੇ ਰਹੀ ਦਸਤਕ
ਪੈਰਾਂ 'ਚ ਨਜ਼ਰ ਆਉਣ ਵਾਲੇ ਇਹ ਸੰਕੇਤ ਕਿੰਨੇ ਗੰਭੀਰ, ਜਾਣੋ ਕਿਹੜੀ ਬਿਮਾਰੀ ਦੇ ਰਹੀ ਦਸਤਕ
Embed widget