ਪੜਚੋਲ ਕਰੋ

Cooling ਹੋ ਰਹੀ ਗਾਇਬ ! ਫਰਿੱਜ ਦੀ ਵਰਤੋਂ ਕਰਦੇ ਸਮੇਂ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ

Refrigerator Tips : ਗਰਮੀ ਦੇ ਮੌਸਮ ਵਿੱਚ ਫਰਿੱਜ ਘਰ ਦਾ ਸਭ ਤੋਂ ਜ਼ਰੂਰੀ ਡਿਵਾਈਸ ਬਣ ਜਾਂਦਾ ਹੈ। ਪਰ ਕਈ ਵਾਰ ਲੋਕ ਸ਼ਿਕਾਇਤ ਕਰਦੇ ਹਨ ਕਿ ਫਰਿੱਜ ਪਹਿਲਾਂ ਵਾਂਗ ਠੰਡਾ ਨਹੀਂ ਹੋ ਰਿਹਾ  , ਸਮਾਨ ਜਲਦੀ ਖਰਾਬ ਹੋ ਰਿਹਾ ਹੈ

Refrigerator Tips : ਗਰਮੀ ਦੇ ਮੌਸਮ ਵਿੱਚ ਫਰਿੱਜ ਘਰ ਦਾ ਸਭ ਤੋਂ ਜ਼ਰੂਰੀ ਡਿਵਾਈਸ ਬਣ ਜਾਂਦਾ ਹੈ। ਪਰ ਕਈ ਵਾਰ ਲੋਕ ਸ਼ਿਕਾਇਤ ਕਰਦੇ ਹਨ ਕਿ ਫਰਿੱਜ ਪਹਿਲਾਂ ਵਾਂਗ ਠੰਡਾ ਨਹੀਂ ਹੋ ਰਿਹਾ  , ਸਮਾਨ ਜਲਦੀ ਖਰਾਬ ਹੋ ਰਿਹਾ ਹੈ ਜਾਂ ਬਿਜਲੀ ਦਾ ਬਿੱਲ ਅਚਾਨਕ ਵੱਧ ਗਿਆ ਹੈ। ਅਕਸਰ ਇਸ ਦੇ ਪਿੱਛੇ ਕੋਈ ਵੱਡੀ ਤਕਨੀਕੀ ਖ਼ਰਾਬੀ ਨਹੀਂ, ਸਗੋਂ ਸਾਡੀਆਂ ਰੋਜ਼ਾਨਾ ਦੀਆਂ ਕੁਝ ਗਲਤ ਆਦਤਾਂ ਹੁੰਦੀਆਂ ਹਨ। ਜੇ ਸਮੇਂ ਸਿਰ ਇਨ੍ਹਾਂ ਗਲਤੀਆਂ ਨੂੰ ਨਾ ਸੁਧਾਰਿਆ ਗਿਆ ਤਾਂ ਫਰਿੱਜ ਦੀ ਉਮਰ ਵੀ ਘੱਟ ਹੋ ਸਕਦੀ ਹੈ।

ਵਾਰ-ਵਾਰ ਫਰਿੱਜ ਖੋਲ੍ਹਣਾ ਪੈ ਸਕਦਾ ਹੈ ਮਹਿੰਗਾ

ਕਈ ਲੋਕ ਬਿਨਾਂ ਲੋੜ ਫਰਿੱਜ ਨੂੰ ਵਾਰ-ਵਾਰ ਖੋਲ੍ਹਦੇ ਰਹਿੰਦੇ ਹਨ। ਇਸ ਨਾਲ ਬਾਹਰ ਦੀ ਗਰਮ ਹਵਾ ਅੰਦਰ ਚਲੀ ਜਾਂਦੀ ਹੈ ਅਤੇ ਫਰਿੱਜ ਨੂੰ ਦੁਬਾਰਾ ਠੰਢਾ ਕਰਨ ਲਈ ਵੱਧ ਮਿਹਨਤ ਕਰਨੀ ਪੈਂਦੀ ਹੈ। ਇਸ ਕਾਰਨ ਕੂਲਿੰਗ ਘੱਟ ਹੋਣ ਲੱਗਦੀ ਹੈ ਅਤੇ ਬਿਜਲੀ ਦੀ ਖਪਤ ਵੀ ਵਧ ਜਾਂਦੀ ਹੈ। ਕੋਸ਼ਿਸ਼ ਕਰੋ ਕਿ ਲੋੜੀਂਦਾ ਸਮਾਨ ਇੱਕ ਵਾਰ ਵਿੱਚ ਹੀ ਕੱਢ ਲਓ ਅਤੇ ਫਰਿੱਜ ਨੂੰ ਲੰਬੇ ਸਮੇਂ ਲਈ ਖੁੱਲ੍ਹਾ ਨਾ ਰੱਖੋ ।

ਗਰਮ ਖਾਣਾ ਸਿੱਧਾ ਫਰਿੱਜ ਵਿੱਚ ਰੱਖਣਾ ਵੱਡੀ ਗਲਤੀ

ਅਕਸਰ ਲੋਕ ਜਲਦੀ ਵਿੱਚ ਗਰਮ ਖਾਣਾ ਸਿੱਧਾ ਫਰਿੱਜ ਵਿੱਚ ਰੱਖ ਦਿੰਦੇ ਹਨ। ਇਸ ਨਾਲ ਫ੍ਰਿਜ ਦਾ ਅੰਦਰੂਨੀ ਤਾਪਮਾਨ ਅਚਾਨਕ ਵੱਧ ਜਾਂਦਾ ਹੈ ਅਤੇ ਹੋਰ ਸਮਾਨ ਦੀ ਕੂਲਿੰਗ ਵੀ ਪ੍ਰਭਾਵਿਤ ਹੁੰਦੀ ਹੈ। ਇੰਨਾ ਹੀ ਨਹੀਂ, ਕੰਪ੍ਰੈਸਰ ’ਤੇ ਵੱਧ ਦਬਾਅ ਪੈਂਦਾ ਹੈ ਜਿਸ ਨਾਲ ਫ੍ਰਿਜ ਜਲਦੀ ਖਰਾਬ ਹੋ ਸਕਦਾ ਹੈ। ਖਾਣਾ ਹਮੇਸ਼ਾ ਆਮ ਤਾਪਮਾਨ ’ਤੇ ਆਉਣ ਤੋਂ ਬਾਅਦ ਹੀ ਫਰਿੱਜ ਵਿੱਚ ਰੱਖੋ।

 ਫਰਿੱਜ ਨੂੰ ਕੰਧ ਨਾਲ ਬਿਲਕੁਲ ਨਾ ਲਗਾਓ

ਜੇ ਫ੍ਰਿਜ ਦੇ ਪਿੱਛੇ ਹਵਾ ਲੰਘਣ ਲਈ ਜਗ੍ਹਾ ਨਹੀਂ ਹੋਵੇਗੀ ਤਾਂ ਉਸਦੀ ਗਰਮੀ ਬਾਹਰ ਨਹੀਂ ਨਿਕਲ ਸਕੇਗੀ। ਇਸ ਨਾਲ ਕੰਪ੍ਰੈਸਰ ਲਗਾਤਾਰ ਗਰਮ ਰਹੇਗਾ ਅਤੇ ਕੂਲਿੰਗ ਘੱਟ ਹੋਣ ਲੱਗੇਗੀ। ਫ੍ਰਿਜ ਨੂੰ ਕੰਧ ਤੋਂ ਘੱਟੋ-ਘੱਟ 4 ਤੋਂ 6 ਇੰਚ ਦੂਰ ਰੱਖਣਾ ਚਾਹੀਦਾ ਹੈ ਤਾਂ ਜੋ ਹਵਾ ਆਸਾਨੀ ਨਾਲ ਗੁਜ਼ਰ ਸਕੇ।

ਬਹੁਤ ਜ਼ਿਆਦਾ ਸਮਾਨ ਭਰਨਾ ਵੀ ਨੁਕਸਾਨਦਾਇਕ

ਕੁਝ ਲੋਕ ਫ੍ਰਿਜ ਵਿੱਚ ਲੋੜ ਤੋਂ ਵੱਧ ਸਮਾਨ ਠੂਂਸ ਦਿੰਦੇ ਹਨ। ਇਸ ਨਾਲ ਠੰਢੀ ਹਵਾ ਠੀਕ ਤਰੀਕੇ ਨਾਲ ਘੁੰਮ ਨਹੀਂ ਸਕਦੀ ਅਤੇ ਹਰ ਹਿੱਸੇ ਤੱਕ ਇੱਕੋ ਜਿਹੀ ਕੂਲਿੰਗ ਨਹੀਂ ਪਹੁੰਚਦੀ। ਨਤੀਜੇ ਵਜੋਂ ਕੁਝ ਚੀਜ਼ਾਂ ਜਲਦੀ ਖਰਾਬ ਹੋਣ ਲੱਗਦੀਆਂ ਹਨ। ਫ੍ਰਿਜ ਵਿੱਚ ਹਮੇਸ਼ਾ ਕੁਝ ਖਾਲੀ ਜਗ੍ਹਾ ਜ਼ਰੂਰ ਛੱਡੋ।

ਸਮੇਂ-ਸਮੇਂ ’ਤੇ ਸਫਾਈ ਕਰਨੀ ਵੀ ਜ਼ਰੂਰੀ

 ਫਰਿੱਜ ਦੀ ਰਬਰ ਸੀਲ, ਪਿੱਛੇ ਲੱਗੀ ਕੌਇਲ ਅਤੇ ਅੰਦਰ ਦੀਆਂ ਟ੍ਰੇਆਂ ਜੇ ਗੰਦੀਆਂ ਹੋ ਜਾਣ ਤਾਂ ਇਸ ਦਾ ਅਸਰ ਕੂਲਿੰਗ ’ਤੇ ਪੈਂਦਾ ਹੈ। ਧੂੜ ਜਮਣ ਕਾਰਨ ਮਸ਼ੀਨ ਨੂੰ ਵੱਧ ਮਿਹਨਤ ਕਰਨੀ ਪੈਂਦੀ ਹੈ। ਮਹੀਨੇ ਵਿੱਚ ਘੱਟੋ-ਘੱਟ ਇੱਕ ਵਾਰ ਫ੍ਰਿਜ ਦੀ ਚੰਗੀ ਤਰ੍ਹਾਂ ਸਫਾਈ ਜ਼ਰੂਰ ਕਰੋ।

ਸਹੀ ਤਾਪਮਾਨ ਸੈੱਟ ਕਰਨਾ ਬਹੁਤ ਜ਼ਰੂਰੀ

ਕਈ ਲੋਕ ਫ੍ਰਿਜ ਨੂੰ ਹਮੇਸ਼ਾ ਸਭ ਤੋਂ ਵੱਧ ਕੂਲਿੰਗ ਮੋਡ ’ਤੇ ਰੱਖਦੇ ਹਨ। ਇਸ ਨਾਲ ਬਿਜਲੀ ਦੀ ਖਪਤ ਵਧਦੀ ਹੈ ਅਤੇ ਕਈ ਵਾਰ ਫ੍ਰਿਜ ਦੇ ਪਾਰਟਸ ’ਤੇ ਵੱਧ ਦਬਾਅ ਪੈਂਦਾ ਹੈ। ਆਮ ਤੌਰ ’ਤੇ ਫ੍ਰਿਜ ਦਾ ਤਾਪਮਾਨ 3 ਤੋਂ 5 ਡਿਗਰੀ ਸੈਲਸੀਅਸ ਵਿਚਕਾਰ ਰੱਖਣਾ ਠੀਕ ਮੰਨਿਆ ਜਾਂਦਾ ਹੈ।

ਛੋਟੀ ਲਾਪਰਵਾਹੀ ਬਣ ਸਕਦੀ ਹੈ ਵੱਡਾ ਖਰਚਾ

ਜੇ ਫ੍ਰਿਜ ਦੀ ਕੂਲਿੰਗ ਘੱਟ ਹੋ ਰਹੀ ਹੈ ਤਾਂ ਹਰ ਵਾਰ ਸਰਵਿਸ ਸੈਂਟਰ ਨੂੰ ਦੋਸ਼ ਦੇਣਾ ਜ਼ਰੂਰੀ ਨਹੀਂ। ਕਈ ਵਾਰ ਸਾਡੀਆਂ ਛੋਟੀਆਂ-ਛੋਟੀਆਂ ਗਲਤੀਆਂ ਹੀ ਇਸ ਦੀ ਵਜ੍ਹਾ ਹੁੰਦੀਆਂ ਹਨ। ਸਹੀ ਵਰਤੋਂ ਅਤੇ ਨਿਯਮਿਤ ਦੇਖਭਾਲ ਨਾਲ ਫ੍ਰਿਜ ਲੰਬੇ ਸਮੇਂ ਤੱਕ ਵਧੀਆ ਕੂਲਿੰਗ ਦਿੰਦਾ ਹੈ ਅਤੇ ਬਿਜਲੀ ਦਾ ਬਿੱਲ ਵੀ ਕੰਟਰੋਲ ਵਿੱਚ ਰਹਿੰਦਾ ਹੈ।

ਟਾਪ ਹੈਡਲਾਈਨ

iphone 18 Pro : 9 ਸਤੰਬਰ ਨੂੰ ਲਾਂਚ ਹੋਇਆ iPhone, 18 ਸਤੰਬਰ ਤੋਂ ਕਿਉਂ ਵਿਕੇਗਾ? ਜਾਣੋ ਵਜ੍ਹਾ
iphone 18 Pro : 9 ਸਤੰਬਰ ਨੂੰ ਲਾਂਚ ਹੋਇਆ iPhone, 18 ਸਤੰਬਰ ਤੋਂ ਕਿਉਂ ਵਿਕੇਗਾ? ਜਾਣੋ ਵਜ੍ਹਾ
iPhone 18 Pro ਛੱਡੋ, ਸਿੱਧਾ ਮਹਿੰਗੇ ਹੋ ਗਏ iPhone 17 ਦੇ ਮਾਡਲ, ਜਾਣੋ ਕਿੰਨੇ ਵੱਧ ਗਏ ਰੇਟ; ਉੱਡ ਜਾਣਗੇ ਹੋਸ਼
iPhone 18 Pro ਛੱਡੋ, ਸਿੱਧਾ ਮਹਿੰਗੇ ਹੋ ਗਏ iPhone 17 ਦੇ ਮਾਡਲ, ਜਾਣੋ ਕਿੰਨੇ ਵੱਧ ਗਏ ਰੇਟ; ਉੱਡ ਜਾਣਗੇ ਹੋਸ਼
Apple ਨੇ ਪਹਿਲੀ ਵਾਰ ਲਾਂਚ ਕੀਤਾ ਫੋਲਡੇਬਲ iPhone, ਜਾਣੋ ਫੀਚਰਸ ਸਣੇ ਸਾਰੀ ਡਿਟੇਲ
Apple ਨੇ ਪਹਿਲੀ ਵਾਰ ਲਾਂਚ ਕੀਤਾ ਫੋਲਡੇਬਲ iPhone, ਜਾਣੋ ਫੀਚਰਸ ਸਣੇ ਸਾਰੀ ਡਿਟੇਲ
1199 ਡਾਲਰ ਦੀ ਕੀਮਤ ਨਾਲ ਲਾਂਚ ਹੋਇਆ iPhone 18 Pro ਅਤੇ Pro Max! ਜਾਣੋ ਫੀਚਰਸ
1199 ਡਾਲਰ ਦੀ ਕੀਮਤ ਨਾਲ ਲਾਂਚ ਹੋਇਆ iPhone 18 Pro ਅਤੇ Pro Max! ਜਾਣੋ ਫੀਚਰਸ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 Punjab News : ਕੈਨੇਡਾ 'ਚ ਪੰਜਾਬੀ ਨੌਜਵਾਨ ਦੀ ਦਰਦਨਾਕ ਹਾਦਸੇ 'ਚ ਮੌਤ , 2 ਸਾਲ ਪਹਿਲਾਂ ਗਿਆ ਸੀ ਵਿਦੇਸ਼ 
 Punjab News : ਕੈਨੇਡਾ 'ਚ ਪੰਜਾਬੀ ਨੌਜਵਾਨ ਦੀ ਦਰਦਨਾਕ ਹਾਦਸੇ 'ਚ ਮੌਤ , 2 ਸਾਲ ਪਹਿਲਾਂ ਗਿਆ ਸੀ ਵਿਦੇਸ਼ 
BRICS Summit 2026 : ਪਿਆਕੜਾਂ ਲਈ ਵੱਡੀ ਖ਼ਬਰ ! ਕੀ ਬੰਦ ਰਹਿਣਗੀਆਂ ਸ਼ਰਾਬ ਦੀਆਂ ਦੁਕਾਨਾਂ ?
BRICS Summit 2026 : ਪਿਆਕੜਾਂ ਲਈ ਵੱਡੀ ਖ਼ਬਰ ! ਕੀ ਬੰਦ ਰਹਿਣਗੀਆਂ ਸ਼ਰਾਬ ਦੀਆਂ ਦੁਕਾਨਾਂ ?
Viral Video : ਵਿਦਿਆਰਥਣ ਨੂੰ Kiss ਕਰਦੇ ਰੰਗੇ ਹੱਥੀਂ ਫੜਿਆ ਗਿਆ ਅਧਿਆਪਕ, ਐਕਸਟਰਾ ਕਲਾਸ ਦੇ ਬਹਾਨੇ ਰੋਕਿਆ ਸੀ
Viral Video : ਵਿਦਿਆਰਥਣ ਨੂੰ Kiss ਕਰਦੇ ਰੰਗੇ ਹੱਥੀਂ ਫੜਿਆ ਗਿਆ ਅਧਿਆਪਕ, ਐਕਸਟਰਾ ਕਲਾਸ ਦੇ ਬਹਾਨੇ ਰੋਕਿਆ ਸੀ
Punjab News  : ਬਰਨਾਲਾ 'ਚ ਚਾਚੀ ਨੇ ਬੱਚੇ ਨੂੰ ਗਰਮ ਤਵੇ-ਚਿਮਟੇ ਨਾਲ ਕੁੱਟਿਆ , ਮਾਂ ਦੀ ਹੋ ਚੁੱਕੀ ਹੈ ਮੌਤ
Punjab News  : ਬਰਨਾਲਾ 'ਚ ਚਾਚੀ ਨੇ ਬੱਚੇ ਨੂੰ ਗਰਮ ਤਵੇ-ਚਿਮਟੇ ਨਾਲ ਕੁੱਟਿਆ , ਮਾਂ ਦੀ ਹੋ ਚੁੱਕੀ ਹੈ ਮੌਤ
Health News : ਖਾਲੀ ਪੇਟ ਹੋਣ 'ਤੇ ਗੁੜਗੁੜ ਦੀ ਆਵਾਜ਼ ਕਿਉਂ ਆਉਂਦੀ ਹੈ, ਕੀ ਹੈ ਇਸ ਦੀ ਵਜ੍ਹਾ?
Health News : ਖਾਲੀ ਪੇਟ ਹੋਣ 'ਤੇ ਗੁੜਗੁੜ ਦੀ ਆਵਾਜ਼ ਕਿਉਂ ਆਉਂਦੀ ਹੈ, ਕੀ ਹੈ ਇਸ ਦੀ ਵਜ੍ਹਾ?
Behbal Kalan Firing Case : ਬਹਿਬਲ ਕਲਾਂ ਗੋਲੀ ਕਾਂਡ ਮਾਮਲੇ 'ਚ ਵੱਡਾ ਅੱਪਡੇਟ , ਅੱਜ ਸੁਖਬੀਰ ਬਾਦਲ ਤੋਂ ਹੋਵੇਗੀ ਪੁੱਛਗਿੱਛ 
Behbal Kalan Firing Case : ਬਹਿਬਲ ਕਲਾਂ ਗੋਲੀ ਕਾਂਡ ਮਾਮਲੇ 'ਚ ਵੱਡਾ ਅੱਪਡੇਟ , ਅੱਜ ਸੁਖਬੀਰ ਬਾਦਲ ਤੋਂ ਹੋਵੇਗੀ ਪੁੱਛਗਿੱਛ 
BRICS ਸੰਮੇਲਨ ਦੇ ਕਰਕੇ ਕਈ ਰੇਲਾਂ ਰੱਦ, ਕਈਆਂ ਦੇ ਰਸਤੇ ਬਦਲੇ; ਦੇਖੋ ਪੂਰੀ ਲਿਸਟ
BRICS ਸੰਮੇਲਨ ਦੇ ਕਰਕੇ ਕਈ ਰੇਲਾਂ ਰੱਦ, ਕਈਆਂ ਦੇ ਰਸਤੇ ਬਦਲੇ; ਦੇਖੋ ਪੂਰੀ ਲਿਸਟ
 BJP ਆਗੂ ਉਮਾ ਭੂਸ਼ਣ ਤਾਂਤੀ ਦੀ ਦਿਨ-ਦਿਹਾੜੇ ਗੋਲੀਆਂ ਮਾਰ ਕੇ ਹੱਤਿਆ , ਮਚਿਆ ਹੜਕੰਪ 
 BJP ਆਗੂ ਉਮਾ ਭੂਸ਼ਣ ਤਾਂਤੀ ਦੀ ਦਿਨ-ਦਿਹਾੜੇ ਗੋਲੀਆਂ ਮਾਰ ਕੇ ਹੱਤਿਆ , ਮਚਿਆ ਹੜਕੰਪ 
Embed widget