ਪੜਚੋਲ ਕਰੋ
Advertisement
ਕੋਰੋਨਾਵਾਇਰਸ ਨੇ ਰੱਦ ਕਰਵਾਇਆ PUBG ਦਾ ਆਫਲਾਈਨ ਪ੍ਰੋਗਰਾਮ, Samsung ਨੇ ਵੀਅਤਨਾਮ ਸ਼ਿਫਟ ਕੀਤਾ ਪ੍ਰੋਡਕਸ਼ਨ
ਹੁਣ ਪਬਜੀ ਗੇਮ ਦਾ ਆਨਲਾਈਨ ਇਵੈਂਟ ਹੋਵੇਗਾ। ਭਾਰਤ ਵਿੱਚ ਕੋਰੋਨਾ ਕਰਕੇ Galaxy S20 Ultra ਦੀ ਆਮਦ ਵਿੱਚ ਵੀ ਦੇਰੀ ਹੋ ਸਕਦੀ ਹੈ।
ਨਵੀਂ ਦਿੱਲੀ: ਕੋਰੋਨਾਵਾਇਰਸ ਪੂਰੀ ਦੁਨੀਆ 'ਚ ਤਬਾਹੀ ਮਚਾ ਰਿਹਾ ਹੈ। ਕੋਰੋਨਾ ਕਰਕੇ ਵਿਸ਼ਵ ਦੀਆਂ ਵੱਡੀਆਂ ਘਟਨਾਵਾਂ ਨੂੰ ਰੱਦ ਕੀਤਾ ਜਾ ਰਿਹਾ ਹੈ ਜਾਂ ਉਨ੍ਹਾਂ ਦੀਆਂ ਤਰੀਕਾਂ ਨੂੰ ਵਧਾ ਦਿੱਤਾ ਗਿਆ ਹੈ। ਇਸ ਕਰਕੇ PUBG ਮੋਬਾਈਲ ਪ੍ਰੋ ਲੀਗ 2020 ਦੇ ਆਫਲਾਈਨ ਈਵੈਂਟ ਨੂੰ ਆਨਲਾਈਨ ਈਵੈਂਟ ਵਿੱਚ ਬਦਲ ਦਿੱਤਾ ਹੈ। ਇਸ ਤੋਂ ਇਲਾਵਾ ਕੋਰੋਨਾ ਦਾ ਸੈਮਸੰਗ 'ਤੇ ਵੀ ਅਸਰ ਪਿਆ ਹੈ। ਇਸ ਕਾਰਨ ਸੈਮਸੰਗ ਉਤਪਾਦਨ ਕੋਰੀਆ ਤੋਂ ਵੀਅਤਨਾਮ ਵਿੱਚ ਸ਼ਿਫਟ ਕੀਤਾ ਹੈ।
ਕੋਰੋਨਾਵਾਇਰਸ ਦੀ ਦੇਖਭਾਲ ਕਰਦੇ ਹੋਏ, PUBG ਨੇ ਇਸਦੇ ਮੈਗਾ ਗੇਮਿੰਗ ਈਵੈਂਟ PUBG ਮੋਬਾਈਲ ਪ੍ਰੋ ਲੀਗ 2020 ਨੂੰ ਆਫਲਾਈਨ ਰੱਦ ਕਰ ਦਿੱਤਾ ਹੈ। ਹੁਣ ਇਹ ਗੇਮਿੰਗ ਈਵੈਂਟ ਸਿਰਫ ਆਨਲਾਈਨ ਹੋਵੇਗਾ। ਹੁਣ ਇਹ ਖੇਡ ਸ਼ਾਨਦਾਰ ਮੁਕਾਬਲਾ ਸਿਰਫ ਆਪਣੀ ਨਿਸ਼ਚਤ ਮਿਤੀ 19 ਮਾਰਚ ਨੂੰ ਆਨਲਾਈਨ ਹੋਵੇਗਾ।
ਇਸ ਬਾਰੇ Tencent Games ਵੱਲੋਂ ਇੱਕ ਅਧਿਕਾਰਤ ਬਿਆਨ ਵੀ ਜਾਰੀ ਕੀਤਾ ਗਿਆ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਸਾਡੇ ਕਰਮਚਾਰੀਆਂ ਅਤੇ ਖਿਡਾਰੀਆਂ ਦੀ ਬਿਹਤਰ ਸਿਹਤ ਸਾਡੀ ਪਹਿਲ ਹੈ।
ਖ਼ਬਰਾਂ ਮੁਤਾਬਕ ਕੋਰੋਨਾ ਦਾ ਪ੍ਰਭਾਵ ਸੈਮਸੰਗ 'ਤੇ ਵੀ ਦਿਖਾਈ ਦੇ ਰਿਹਾ ਹੈ। ਸੈਮਸੰਗ ਨੇ ਆਪਣੇ ਕੁਝ ਫੋਨ ਦਾ ਉਤਪਾਦਨ ਕੋਰੀਆ ਤੋਂ ਵੀਅਤਨਾਮ ਵਿੱਚ ਸ਼ਿਫਟ ਕੀਤਾ ਹੈ। ਕੋਰੀਆ ਵਿੱਚ ਜੋ ਫੋਨ ਤਿਆਰ ਕੀਤੇ ਜਾ ਰਹੇ ਹਨ ਉਨ੍ਹਾਂ ਵਿੱਚ Galaxy S20 and Galaxy Z Flip ਸ਼ਾਮਲ ਹਨ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿਹਤ
ਲੁਧਿਆਣਾ
ਕ੍ਰਿਕਟ
ਲੁਧਿਆਣਾ
Advertisement