10 ਕਰੋੜ ਭਾਰਤੀਆਂ 'ਤੇ ਡਾਰਕ ਵੈੱਬ ਦਾ ਸਾਇਆ, ਨਿੱਜੀ ਡੇਟਾ ਨੂੰ ਲੱਗੀ ਸੰਨ੍ਹ
ਉਨ੍ਹਾਂ ਕਿਹਾ ਕਿ ਪਹਿਲਾਂ ਵੀ ਪੇਮੈਂਟ ਐਪ ਨੂੰ ਸਾਵਧਾਨ ਕੀਤਾ ਗਿਆ ਸੀ, ਪਰ ਉਨ੍ਹਾਂ ਨੇ ਧਿਆਨ ਨਹੀਂ ਦਿੱਤਾ। ਹੈਕਰ ਗਰੁੱਪ ਲੀਕ ਕੀਤੇ ਗਏ ਡਾਟਾ ਨੂੰ 26 ਮਾਰਚ ਤੋਂ ਆਨਲਾਈਨ ਵੇਚ ਰਹੇ ਹਨ।
ਨਵੀਂ ਦਿੱਲੀ: ਜੇ ਤੁਸੀਂ ਆਪਣੇ ਮੋਬਾਈਲ ਤੋਂ ਨੈੱਟ ਬੈਂਕਿੰਗ ਕਰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਕਾਫ਼ੀ ਅਹਿਮ ਹੈ। ਸਾਈਬਰ ਸਕਿਊਰਿਟੀ ਰਿਸਰਚਰ ਰਾਜਸ਼ੇਖਰ ਰਾਜਹਾਰਿਆ ਤੇ ਫ੍ਰੈਂਚ ਸਾਈਬਰ ਸਕਿਊਰਿਟੀ ਐਕਸਪਰਟ ਇਲੀਅਟ ਐਂਡਰਸਨ ਦਾ ਦਾਅਵਾ ਹੈ ਕਿ 10 ਕਰੋੜ ਭਾਰਤੀਆਂ ਦਾ ਨਿੱਜੀ ਡਾਟਾ ਇੱਕ ਹੈਕਰ ਫ਼ੋਰਮ ਡਾਰਕ ਵੈੱਬ 'ਤੇ ਵੇਚਣ ਲਈ ਪਾਇਆ ਗਿਆ ਹੈ। ਹਿੰਦੀ ਅਖ਼ਬਾਰ 'ਦੈਨਿਕ ਭਾਸਕਰ' ਦੀ ਰਿਪੋਰਟ ਮੁਤਾਬਕ ਰਾਜਸ਼ੇਖਰ ਨੇ ਦੱਸਿਆ ਕਿ ਇਹ ਡਾਟਾ ਇੱਕ ਪੇਮੈਂਟ ਐਪ ਦੀ ਵਰਤੋਂ ਕਰਨ ਵਾਲੇ ਯੂਜਰਾਂ ਦਾ ਹੈ।
ਉਨ੍ਹਾਂ ਕਿਹਾ ਕਿ ਪਹਿਲਾਂ ਵੀ ਪੇਮੈਂਟ ਐਪ ਨੂੰ ਸਾਵਧਾਨ ਕੀਤਾ ਗਿਆ ਸੀ, ਪਰ ਉਨ੍ਹਾਂ ਨੇ ਧਿਆਨ ਨਹੀਂ ਦਿੱਤਾ। ਹੈਕਰ ਗਰੁੱਪ ਲੀਕ ਕੀਤੇ ਗਏ ਡਾਟਾ ਨੂੰ 26 ਮਾਰਚ ਤੋਂ ਆਨਲਾਈਨ ਵੇਚ ਰਹੇ ਹਨ। ਹੈਕਰ ਗਰੁੱਫ ਦੀ ਇਕ ਪੋਸਟ ਮੁਤਾਬਕ ਡਾਟਾ 1.5 ਬਿਟਕੋਇਨ (ਲਗਪਗ 63 ਲੱਖ ਰੁਪਏ) 'ਚ ਵੇਚਿਆ ਜਾ ਰਿਹਾ ਹੈ। ਡਾਰਕ ਵੈੱਬ 'ਤੇ ਸ਼ੇਅਰ ਕੀਤੇ ਗਏ ਇਸ ਡਾਟਾ ਦਾ ਸਾਈਜ਼ ਲਗਭਗ 350 ਜੀਬੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਪੇਮੈਂਟ ਪਲੇਟਫ਼ਾਰਮ ਮੋਬੀਕਵਿੱਕ ਤੋਂ ਲੀਕ ਹੋਇਆ ਹੈ। ਦੇਸ਼ 'ਚ ਮਬੀਕਵਿਕ ਦੇ 12 ਕਰੋੜ ਤੋਂ ਵੱਧ ਯੂਜਰ ਹਨ।
ਸੋਸ਼ਲ ਮੀਡੀਆ 'ਤੇ ਕਈ ਉਪਭੋਗਤਾਵਾਂ ਨੇ ਪੋਸਟ ਕੀਤਾ ਕਿ ਉਹ ਸਰਚ ਕਰਨ ਮਰਗੋਂ ਆਪਣੇ ਵੇਰਵਿਆਂ ਨੂੰ ਲੱਭਣ ਦੇ ਯੋਗ ਸੀ।
ਮੋਬੀਕਵਿੱਕ ਦਾ ਸਪੱਸ਼ਟੀਕਰਨ - ਡਾਟਾ ਸਾਡੇ ਤੋਂ ਲੀਕ ਨਹੀਂ ਹੋਇਆ
ਮੋਬੀਕਵਿੱਕ ਨੇ ਆਪਣੇ ਬਲਾਗ 'ਚ ਲਿਖਿਆ, "ਕੁਝ ਯੂਜਰਾਂ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਡਾਟਾ ਡਾਰਕ ਵੈੱਬ ਉੱਤੇ ਹੈ। ਯੂਜਰ ਆਪਣੇ ਡਾਟਾ ਨੂੰ ਬਹੁਤ ਸਾਰੇ ਪਲੇਟਫ਼ਾਰਮਾਂ 'ਤੇ ਸਾਂਝਾ ਕਰਦੇ ਹਨ। ਅਜਿਹੇ 'ਚ ਇਹ ਕਹਿਣਾ ਗਲਤ ਹੈ ਕਿ ਉਨ੍ਹਾਂ ਦਾ ਡਾਟਾ ਸਾਡੇ ਤੋਂ ਲੀਕ ਹੋਇਆ ਹੈ। ਐਪ ਤੋਂ ਲੈਣ-ਦੇਣ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਓਟੀਪੀ ਅਧਾਰਤ ਹੈ।
ਇਹ ਮਾਮਲਾ ਪਹਿਲੀ ਵਾਰ ਪਿਛਲੇ ਮਹੀਨੇ ਸਾਹਮਣੇ ਆਇਆ ਸੀ ਤਾਂ ਕੰਪਨੀ ਨੇ ਬਾਹਰੀ ਸੁਰੱਖਿਆ ਮਾਹਿਰਾਂ ਦੀ ਮਦਦ ਨਾਲ ਪੂਰੀ ਜਾਂਚ ਕੀਤੀ ਸੀ। ਕਿਸੇ ਤਰ੍ਹਾਂ ਦੀ ਗੜਬੜੀ ਦੇ ਸਬੂਤ ਨਹੀਂ ਮਿਲੇ ਸਨ। ਕੰਪਨੀ ਪੂਰੀ ਸਾਵਧਾਨੀ ਨਾਲ ਸੇਫ਼ਟੀ ਪ੍ਰੋਟੋਕੋਲ ਦੀ ਪਾਲਣਾ ਕਰਦੀ ਹੈ।
ਜੀਪੀਐਸ ਲੋਕੇਸ਼ਨ, ਕ੍ਰੈਡਿਟ-ਡੈਬਿਟ ਕਾਰਡ ਨੰਬਰ ਵੀ ਲੀਕ
ਜਿਸ ਡਾਟਾ ਨੂੰ ਵੇਚਣ ਲਈ ਉਪਲੱਬਧ ਕਰਵਾਇਆ ਗਿਆ ਹੈ, ਉਸ 'ਚ 9.9 ਕਰੋੜ ਈਮੇਲ, ਫ਼ੋਨ ਪਾਸਵਰਡ, ਪਤਾ ਅਤੇ ਇੰਸਟਾਲਡ ਐਪਸ ਡਾਟਾ, ਆਈ.ਪੀ. ਐਡਰੈੱਸ ਅਤੇ ਜੀਪੀਐਸ ਲੋਕੇਸ਼ਨ ਸ਼ਾਮਲ ਹੈ। ਇਸ ਸਭ ਤੋਂ ਇਲਾਵਾ ਇਸ 'ਚ ਪਾਸਪੋਰਟ ਡਿਟੇਲਸ, ਪੈਨ ਕਾਰਡ ਡਿਟੇਲਸ, ਕ੍ਰੈਡਿਟ ਕਾਰਡ ਨੰਬਰ, ਡੈਬਿਟ ਕਾਰਡ ਨੰਬਰ ਅਤੇ ਆਧਾਰ ਕਾਰਡ ਦੇ ਵੇਰਵੇ ਸ਼ਾਮਲ ਹਨ।
ਇਤਿਹਾਸ ਦਾ ਸਭ ਤੋਂ ਵੱਡਾ ਡਾਟਾ ਲੀਕ
ਪੇਮੈਂਟ ਐਪ ਦੇ ਇਸ ਕਥਿਤ ਡਾਟਾ ਲੀਕ ਦਾ ਦਾਅਵਾ ਰਾਜਸ਼ੇਖਰ ਤੋਂ ਇਲਾਵਾ ਇੱਕ ਫ੍ਰੈਂਚ ਸਾਈਬਰ ਸੁਰੱਖਿਆ ਮਾਹਿਰ ਇਲੀਅਟ ਐਂਡਰਸਨ ਨੇ ਵੀ ਕੀਤਾ ਹੈ। ਐਲੀਅਟ ਐਂਡਰਸਨ ਨੇ 29 ਮਾਰਚ ਨੂੰ ਇੱਕ ਟਵੀਟ 'ਚ ਖੁਲਾਸਾ ਕੀਤਾ ਕਿ ਇਹ ਇਤਿਹਾਸ ਦਾ ਸਭ ਤੋਂ ਵੱਡਾ ਡਾਟਾ ਲੀਕ ਹੈ।
ਇਹ ਵੀ ਪੜ੍ਹੋ: Entry Fee in Markets: ਹੁਣ ਬਾਜ਼ਾਰ ਜਾਣ ਲਈ ਵੀ ਪ੍ਰਤੀ ਘੰਟੇ ਮੁਤਾਬਕ ਦੇਣੇ ਪੈਣਗੇ ਪੈਸੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904