ਨਵੀਂ ਦਿੱਲੀ: ਭਾਰਤ ਵਿੱਚ 5 ਜੀ ਸਮਾਰਟਫੋਨ ਲਾਂਚ ਕਰਨ ਦਾ ਰੁਝਾਨ ਸ਼ੁਰੂ ਹੋ ਗਿਆ ਹੈ। ਭਾਰਤ ਦਾ ਪਹਿਲਾ 5 ਜੀ ਸਮਾਰਟਫੋਨ Realme X50 Pro 5G ਲਾਂਚ ਹੋ ਗਿਆ ਹੈ। ਇਸ ਦੇ ਨਾਲ ਹੀ, iQOO 3 5G ਵੀ ਅੱਜ ਭਾਰਤ 'ਚ ਦਸਤਕ ਦੇ ਰਿਹਾ ਹੈ। ਇਸ ਸਭ 'ਚ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਇੱਕ ਪਾਸੇ ਭਾਰਤੀ ਦੂਰਸੰਚਾਰ ਕੰਪਨੀਆਂ ਨੇ ਪੂਰੀ ਤਰ੍ਹਾਂ 4ਜੀ ਨੂੰ ਅਪਣਾਇਆ ਨਹੀਂ। ਅਜਿਹੇ 'ਚ ਟੈਲੀਕਾਮ ਕੰਪਨੀਆਂ 5ਜੀ ਤਕਨਾਲੋਜੀ 'ਤੇ ਕਿੰਨਾ ਕੁ ਕਾਮਯਾਬ ਹੋ ਸਕਣਗੀਆਂ?
ਹੁਣ ਇਹ ਪੂਰੀ ਤਰ੍ਹਾਂ ਟੈਲੀਕਾਮ ਕੰਪਨੀਆਂ 'ਤੇ ਨਿਰਭਰ ਕਰਦਾ ਹੈ ਕਿ ਉਹ ਕਿੰਨੀ ਜਲਦੀ ਇਸ ਤਕਨਾਲੋਜੀ ਨੂੰ ਅਪਣਾਉਣਗੇ ਤੇ ਉਪਭੋਗਤਾ ਦੇ ਤਜ਼ਰਬੇ ਨੂੰ ਬਿਹਤਰ ਬਣਾਏਗੀ। ਅਸੀਂ ਇਸ ਗੱਲ ਦੀ ਜਾਣਕਾਰੀ ਨਹੀਂ ਦੇ ਸਕਦੇ ਕਿ ਟੈਲੀਕਾਮ ਕੰਪਨੀਆਂ ਉਪਭੋਗਤਾ ਦੇ ਤਜ਼ਰਬੇ ਨੂੰ ਕਿੰਨਾ ਸਮਾਂ ਬਿਹਤਰ ਬਣਾਉਣਗੀਆਂ, ਪਰ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ 5ਜੀ ਕੀ ਹੈ ਤੇ ਇਹ 4ਜੀ ਤੋਂ ਵੱਖ ਕਿਵੇਂ ਹੈ।
5 ਜੀ ਕੀ ਹੈ? ਕੁਆਲਕਾਮ ਮੁਤਾਬਕ ਇਹ 5ਵੀਂ ਪੀੜ੍ਹੀ ਦਾ ਮੋਬਾਈਲ ਨੈਟਵਰਕ ਹੈ। ਇਹ ਨੈਟਵਰਕ ਸਿਰਫ ਲੋਕਾਂ ਨੂੰ ਇੱਕ ਦੂਜੇ ਨਾਲ ਜੋੜਨ ਦਾ ਕੰਮ ਨਹੀਂ ਕਰੇਗਾ, ਬਲਕਿ ਮਸ਼ੀਨਾਂ, ਆਬਜੈਕਟ ਤੇ ਡਿਵਾਈਸਿਸ ਨੂੰ ਕਨੈਕਟ ਕਰਨ ਤੇ ਕੰਟਰੋਲ ਕਰਨ ਲਈ ਵੀ ਕੰਮ ਕਰੇਗਾ। ਇਹ ਯੂਜ਼ਰਸ ਦੇ ਤਜ਼ਰਬੇ ਨੂੰ ਵਧਾਉਣ ਲਈ ਇੱਕ ਵੱਖਰਾ ਪੱਧਰ ਦੀ ਕਾਰਗੁਜ਼ਾਰੀ ਦੇਵੇਗਾ। 5ਜੀ ਮਲਟੀ- Gbps ਪੀਕ ਰੇਟ, ਅਲਟ੍ਰਾ- ਲੋ ਲੇਟੈਂਸੀ, ਵਧੇਰੇ ਸਮਰੱਥਾ ਤੇ ਬਿਹਤਰ ਉਪਭੋਗਤਾ ਅਨੁਭਵ ਪ੍ਰਦਾਨ ਕਰਨ 'ਚ ਮਦਦਗਾਰ ਹੋਵੇਗਾ।
5ਜੀ ਤੇ 4ਜੀ 'ਚ ਕੀ ਹੋਣਗੇ ਫਰਕ:
ਸਪੀਡ: ਇੱਕ ਰਿਪੋਰਟ ਮੁਤਾਬਕ ਇਨ੍ਹਾਂ ਦੋਵਾਂ ਪੀੜ੍ਹੀਆਂ 'ਚ ਮੁੱਖ ਅੰਤਰ ਸਪੀਡ ਦਾ ਹੋਵੇਗਾ। 5ਜੀ ਨੈੱਟਵਰਕ 4ਜੀ ਨਾਲੋਂ 100 ਗੁਣਾ ਤੇਜ਼ ਹੋਵੇਗਾ। ਜੇ ਤੁਸੀਂ ਸਪੀਡ ਬਾਰੇ ਗੌਰ ਕਰਦੇ ਹੋ ਤਾਂ 2 ਘੰਟੇ ਦੀ ਫ਼ਿਲਮ 10 ਸਕਿੰਟਾਂ ਤੋਂ ਵੀ ਘੱਟ ਸਮੇਂ 'ਚ ਡਾਊਨਲੋਡ ਕੀਤੀ ਜਾ ਸਕਦੀ ਹੈ। 4 ਜੀ 'ਚ ਇਹ ਸਮਾਂ 7 ਮਿੰਟ ਦਾ ਹੈ।
ਸਮਰੱਥਾ: 5 ਜੀ ਉਪਭੋਗਤਾਵਾਂ ਨੂੰ ਇੰਟਰਨੈੱਟ ਦੀ ਪ੍ਰੇਸ਼ਾਨੀ ਤੋਂ ਛੁਟਕਾਰਾ ਦੇਵੇਗਾ। ਇਸ ਦੀ ਸਮਰੱਥਾ 4ਜੀ ਤੋਂ ਵੱਧ ਹੋਵੇਗੀ। 5 ਜੀ ਦੇ ਜ਼ਰੀਏ ਵੱਧ ਤੋਂ ਵੱਧ ਜੰਤਰ ਕਿਸੇ ਵੀ ਨੈੱਟਵਰਕ ਨਾਲ ਕਨੈਕਟ ਕੀਤੇ ਜਾ ਸਕਣਗੇ।
ਲੇਟੈਂਸੀ: ਸਪੀਡ ਤੇ ਲੇਟੈਂਸੀ 'ਚ ਬਹੁਤ ਛੋਟਾ ਫਰਕ ਹੁੰਦਾ ਹੈ। ਤੁਸੀਂ ਫੋਨ 'ਚ ਵੈੱਬਪੇਜ ਨੂੰ ਓਪਨ ਕਰਦੇ ਹੋ ਇਸ 'ਚ ਤੁਹਾਨੂੰ ਕਿੰਨਾ ਸਮਾਂ ਲੱਗ ਰਿਹਾ ਹੈ ਇਸ ਦੀ ਸਪੀਡ 'ਤੇ ਨਿਰਭਰ ਕਰਦਾ ਹੈ। ਜਦਕਿ ਤੁਸੀਂ ਕਿਸੇ ਦੋਸਤ ਨੂੰ ਮੈਸੇਜ ਭੇਜਦੇ ਹੋ, ਤਾਂ ਉਹ ਕਿੰਨੇ ਸਮੇਂ 'ਚ ਉਸ ਤੱਕ ਪਹੁੰਚਦਾ ਹੈ ਇਸ ਦੀ ਲੇਟੈਂਸੀ 'ਤੇ ਨਿਰਭਰ ਕਰਦਾ ਹੈ।
ਦੱਸ ਦੇਈਏ ਕਿ ਲੇਟੈਂਸੀ ਮਿਲੀ ਸਕਿੰਟ 'ਤੇ ਨਿਰਭਰ ਕਰਦੀ ਹੈ। 4ਜੀ ਦੇ ਨਾਲ ਵੀ ਲੇਟੈਂਸੀ ਕਾਫ਼ੀ ਘੱਟ ਹੈ ਪਰ 5ਜੀ ਦੇ ਨਾਲ ਇਹ ਜ਼ੀਰੋ ਹੋ ਸਕਦਾ ਹੈ। ਭਾਵ, ਜੇ ਤੁਸੀਂ ਕਿਸੇ ਨੂੰ ਮੈਸੇਜ ਕਰੋਗੇ ਤਾਂ ਇਹ ਤੁਰੰਤ ਦੂਜੇ ਵਿਅਕਤੀ ਤੱਕ ਪਹੁੰਚ ਜਾਵੇਗਾ।
2 ਘੰਟੇ ਦੀ ਫ਼ਿਲਮ 10 ਸੈਕਿੰਡ ਤੋਂ ਵੀ ਘੱਟ ਸਮੇਂ 'ਚ ਹੋਵੇਗੀ ਡਾਉਨਲੋਡ, 5G ਤੇ 4G 'ਚ ਮੁੱਖ ਫਰਕ
ਏਬੀਪੀ ਸਾਂਝਾ
Updated at:
25 Feb 2020 03:14 PM (IST)
ਭਾਰਤ ਵਿੱਚ 5 ਜੀ ਸਮਾਰਟਫੋਨ ਲਾਂਚ ਕਰਨ ਦਾ ਰੁਝਾਨ ਸ਼ੁਰੂ ਹੋ ਗਿਆ ਹੈ। ਭਾਰਤ ਦਾ ਪਹਿਲਾ 5 ਜੀ ਸਮਾਰਟਫੋਨ Realme X50 Pro 5G ਲਾਂਚ ਹੋ ਗਿਆ ਹੈ। ਇਸ ਦੇ ਨਾਲ ਹੀ, iQOO 3 5G ਵੀ ਅੱਜ ਭਾਰਤ 'ਚ ਦਸਤਕ ਦੇ ਰਿਹਾ ਹੈ। ਇਸ ਸਭ 'ਚ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਇੱਕ ਪਾਸੇ ਭਾਰਤੀ ਦੂਰਸੰਚਾਰ ਕੰਪਨੀਆਂ ਨੇ ਪੂਰੀ ਤਰ੍ਹਾਂ 4ਜੀ ਨੂੰ ਅਪਣਾਇਆ ਨਹੀਂ।
- - - - - - - - - Advertisement - - - - - - - - -