ਫੋਨ ਦੇ ਹਿਸਾਬ ਨਾਲ ਕਿਰਾਇਆ ਲੈਂਦੀ Uber? ਪੜ੍ਹ ਲਓ ਪੂਰੀ ਰਿਪੋਰਟ, ਉੱਡ ਜਾਣਗੇ ਹੋਸ਼
ਕੇਂਦਰ ਸਰਕਾਰ ਨੇ ਓਲਾ ਅਤੇ Uber ਨੂੰ ਨੋਟਿਸ ਜਾਰੀ ਕਰਕੇ ਫੋਨ ਦੇ ਆਧਾਰ 'ਤੇ ਵੱਖ-ਵੱਖ ਕਿਰਾਇਆ ਵਸੂਲਣ ਦੇ ਦੋਸ਼ਾਂ 'ਤੇ ਉਨ੍ਹਾਂ ਤੋਂ ਜਵਾਬ ਮੰਗਿਆ ਸੀ। ਹੁਣ Uber ਨੇ ਅਜਿਹੇ ਦੋਸ਼ਾਂ ਤੋਂ ਸਾਫ ਮਨ੍ਹਾ ਕਰ ਦਿੱਤਾ ਹੈ।

ਪਿਛਲੇ ਕੁਝ ਸਮੇਂ ਤੋਂ Ola ਅਤੇ Uber 'ਤੇ ਫੋਨ ਦੇ ਆਧਾਰ 'ਤੇ ਉਪਭੋਗਤਾਵਾਂ ਤੋਂ ਵੱਖ-ਵੱਖ ਕਿਰਾਇਆ ਲੈਣ ਦਾ ਦੋਸ਼ ਲਗਾਇਆ ਸੀ। ਸੋਸ਼ਲ ਮੀਡੀਆ 'ਤੇ ਬਹੁਤ ਸਾਰੇ ਲੋਕਾਂ ਨੇ ਦਾਅਵਾ ਕੀਤਾ ਸੀ ਕਿ ਜਦੋਂ ਉਹ ਆਈਫੋਨ ਦੀ ਵਰਤੋਂ ਕਰਕੇ ਕੈਬ ਬੁੱਕ ਕਰਦੇ ਹਨ, ਤਾਂ ਕਿਰਾਇਆ ਐਂਡਰਾਇਡ ਨਾਲੋਂ ਵੱਧ ਹੁੰਦਾ ਹੈ। ਸਰਕਾਰ ਨੇ ਇਸ ਸਬੰਧੀ ਇਨ੍ਹਾਂ ਕੰਪਨੀਆਂ ਨੂੰ ਨੋਟਿਸ ਭੇਜਿਆ ਸੀ। ਹੁਣ ਇਸ ਮਾਮਲੇ ਵਿੱਚ Uber ਦਾ ਜਵਾਬ ਆਇਆ ਹੈ। ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ ਅਤੇ Uber ਨੇ ਕੀ ਜਵਾਬ ਦਿੱਤਾ ਹੈ।
Same pickup point, destination & time but 2 different phones get 2 different rates. It happens with me as I always get higher rates on my Uber as compared to my daughter’s phone. So most of the time, I request her to book my Uber. Does this happen with you also? What is the hack? pic.twitter.com/bFqMT0zZpW
— SUDHIR (@seriousfunnyguy) December 23, 2024
ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਇੰਸਟਾਗ੍ਰਾਮ 'ਤੇ ਪੋਸਟ ਕਰਕੇ ਜਾਣਕਾਰੀ ਦਿੱਤੀ ਕਿ OLA ਅਤੇ UBER ਨੂੰ ਮੋਬਾਈਲ ਫੋਨਾਂ ਦੇ ਵੱਖ-ਵੱਖ ਮਾਡਲਾਂ ਦੇ ਆਧਾਰ 'ਤੇ ਵੱਖ-ਵੱਖ ਕਿਰਾਇਆ ਵਸੂਲਣ ਲਈ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ ਉਨ੍ਹਾਂ ਤੋਂ ਜਵਾਬ ਮੰਗਿਆ ਗਿਆ ਹੈ। ਜੋਸ਼ੀ ਨੇ ਪਿਛਲੇ ਮਹੀਨੇ ਵੀ ਵੱਖ-ਵੱਖ ਕਿਰਾਏ ਵਸੂਲਣ ਨੂੰ ਅਣਉਚਿਤ ਦੱਸਿਆ ਸੀ ਅਤੇ ਕਿਹਾ ਸੀ ਕਿ ਇਹ ਖਪਤਕਾਰਾਂ ਦੇ ਅਧਿਕਾਰਾਂ ਦੀ ਅਣਦੇਖੀ ਹੈ। ਦਰਅਸਲ, ਬਹੁਤ ਸਾਰੇ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਆਪਣੇ ਅਨੁਭਵ ਸਾਂਝਾ ਕਰਦਿਆਂ ਕਿਹਾ ਕਿ UBER ਉਨ੍ਹਾਂ ਤੋਂ ਆਈਫੋਨ ਅਤੇ ਐਂਡਰਾਇਡ 'ਤੇ ਇੱਕੋ ਸਵਾਰੀ ਲਈ ਵੱਖ-ਵੱਖ ਰਕਮ ਵਸੂਲਦਾ ਹੈ। ਇੱਕ ਯੂਜ਼ਰ ਨੇ ਲਿਖਿਆ ਕਿ ਪਿਕਅੱਪ ਪੁਆਇੰਟ, ਡੈਸਟੀਨੇਸ਼ਨ ਅਤੇ ਸਮਾਂ ਇੱਕੋ ਹੀ ਹੈ, ਪਰ 2 ਵੱਖ-ਵੱਖ ਫੋਨਾਂ 'ਤੇ ਦੋ ਤਰ੍ਹਾਂ ਦੇ ਕਿਰਾਏ ਦਿਖਾਈ ਦਿੰਦੇ ਹਨ।
ਨੋਟਿਸ ਮਿਲਣ ਤੋਂ ਬਾਅਦ UBER ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰ ਦਿੱਤਾ ਹੈ। ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਰਾਈਡਰ ਦੇ ਫੋਨ ਦੀ ਕੰਪਨੀ ਨੂੰ ਦੇਖ ਕੇ ਕਿਰਾਇਆ ਸੈੱਟ ਨਹੀਂ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕੰਪਨੀ ਸਰਕਾਰ ਦੇ ਸਹਿਯੋਗ ਨਾਲ ਇਸ ਗਲਤਫਹਿਮੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੇਗੀ। ਤੁਹਾਨੂੰ ਦੱਸ ਦਈਏ ਕਿ ਕੰਪਨੀ ਨੇ ਆਪਣੀ ਵੈੱਬਸਾਈਟ 'ਤੇ ਲਿਖਿਆ ਹੈ ਕਿ ਉਹ ਯਾਤਰਾ ਦੀ ਅਨੁਮਾਨਿਤ ਦੂਰੀ ਅਤੇ ਸਮੇਂ ਦੇ ਆਧਾਰ 'ਤੇ ਕਿਰਾਇਆ ਨਿਰਧਾਰਤ ਕਰਦੀ ਹੈ। ਇਹ ਅਨੁਮਾਨ ਡਿਮਾਂਡ ਪੈਟਰਨ ਅਤੇ ਟ੍ਰੈਫਿਕ ਵਰਗੇ ਫੈਕਟਰਸ ਕਰਕੇ ਬਦਲ ਸਕਦੇ ਹਨ।





















