(Source: ECI/ABP News)
YouTube ਤੋਂ ਕਮਾਈ ਕਰਨਾ ਹੋਵੇਗਾ ਆਸਾਨ, ਸੋਸ਼ਲ ਮੀਡੀਆ ਪਲੇਟਫਾਰਮ ਨੇ ਪੇਸ਼ ਕੀਤਾ ਇਹ ਨਵਾਂ ਫੀਚਰ
YouTube : ਯੂਟਿਊਬ ਨੇ ਟਰਾਇਲ ਤੋਂ ਬਾਅਦ ਬੁੱਧਵਾਰ ਨੂੰ ਇਸ ਨਵੇਂ ਫੀਚਰ ਨੂੰ ਆਪਣੇ ਯੂਜ਼ਰਸ ਲਈ ਐਕਟੀਵੇਟ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਇਸ ਨਵੇਂ ਫੀਚਰ ਦਾ ਫਾਇਦਾ ਨਵੇਂ ਅਤੇ ਉੱਭਰਦੇ ਕ੍ਰਿਏਟਰਸ ਨੂੰ ਮਿਲੇਗਾ।
![YouTube ਤੋਂ ਕਮਾਈ ਕਰਨਾ ਹੋਵੇਗਾ ਆਸਾਨ, ਸੋਸ਼ਲ ਮੀਡੀਆ ਪਲੇਟਫਾਰਮ ਨੇ ਪੇਸ਼ ਕੀਤਾ ਇਹ ਨਵਾਂ ਫੀਚਰ Earning from YouTube will be easy, the social media platform introduced this new feature YouTube ਤੋਂ ਕਮਾਈ ਕਰਨਾ ਹੋਵੇਗਾ ਆਸਾਨ, ਸੋਸ਼ਲ ਮੀਡੀਆ ਪਲੇਟਫਾਰਮ ਨੇ ਪੇਸ਼ ਕੀਤਾ ਇਹ ਨਵਾਂ ਫੀਚਰ](https://feeds.abplive.com/onecms/images/uploaded-images/2024/09/26/a4bd843ad5c2c9e5f06976f8794bf84f1727327794176996_original.jpeg?impolicy=abp_cdn&imwidth=1200&height=675)
YouTube Announced ‘Hype’ Button to Boost Creators: ਕ੍ਰਿਏਟਰਸ ਨੂੰ ਉਤਸ਼ਾਹਿਤ ਕਰਨ ਲਈ YouTube ਨੇ 'ਹਾਈਪ' ਬਟਨ ਦਾ ਐਲਾਨ ਕੀਤਾ ਹੈ, YouTube ਅੱਜ ਹਰ ਉਮਰ ਦੇ ਲੋਕਾਂ ਲਈ ਇੱਕ ਲੋੜ ਬਣ ਗਿਆ ਹੈ। ਮਨੋਰੰਜਨ ਹੋਵੇ ਜਾਂ ਖ਼ਬਰਾਂ, ਖਾਣਾ ਪਕਾਉਣਾ ਜਾਂ ਸਿਹਤ, ਹਰ ਕੋਈ ਯੂਟਿਊਬ 'ਤੇ ਆਪਣੀ ਪਸੰਦ ਦੀ ਸਮੱਗਰੀ ਨੂੰ ਖੋਜ ਅਤੇ ਤਿਆਰ ਕਰ ਰਿਹਾ ਹੈ। ਇਸ ਨੂੰ ਦੇਖਦੇ ਹੋਏ ਯੂਟਿਊਬ ਨੇ ਕੰਟੈਂਟ ਕ੍ਰਿਏਟਰਸ ਲਈ ਨਵਾਂ ਹਾਈਪ ਬਟਨ ਪੇਸ਼ ਕੀਤਾ ਹੈ।
ਕਿਵੇਂ ਕੰਮ ਕਰੇਗਾ YouTube ਹਾਈਪ ਬਟਨ ?
ਯੂਟਿਊਬ ਨੇ ਟਰਾਇਲ ਤੋਂ ਬਾਅਦ ਬੁੱਧਵਾਰ ਨੂੰ ਇਸ ਨਵੇਂ ਫੀਚਰ ਨੂੰ ਆਪਣੇ ਯੂਜ਼ਰਸ ਲਈ ਐਕਟੀਵੇਟ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਇਸ ਨਵੇਂ ਫੀਚਰ ਦਾ ਫਾਇਦਾ ਨਵੇਂ ਅਤੇ ਉੱਭਰਦੇ ਕ੍ਰਿਏਟਰਸ ਨੂੰ ਮਿਲੇਗਾ। ਅਸਲ ਵਿੱਚ, ਕਈ ਵਾਰ ਨਵੇਂ ਕ੍ਰਿਏਟਰਸ, ਚੰਗੀ ਸਮੱਗਰੀ ਹੋਣ ਦੇ ਬਾਵਜੂਦ, ਵੱਡੀ ਗਿਣਤੀ ਵਿੱਚ ਦਰਸ਼ਕਾਂ ਤੱਕ ਨਹੀਂ ਪਹੁੰਚ ਪਾਉਂਦੇ ਹਨ। ਯੂਟਿਊਬ ਦੇ ਅਨੁਸਾਰ, ਜੇਕਰ ਕਿਸੇ ਚੈਨਲ ਦੇ 5 ਲੱਖ ਤੋਂ ਘੱਟ ਸਬਸਕ੍ਰਾਈਬਰ ਹਨ, ਤਾਂ ਦਰਸ਼ਕ ਚੈਨਲ 'ਤੇ ਵੀਡੀਓ ਨੂੰ "ਹਾਈਪ" ਕਰਨ ਦੇ ਯੋਗ ਹੋਣਗੇ, ਜਿਸਦਾ ਅਸਰ YouTube 'ਤੇ ਵੀਡੀਓ ਨੂੰ ਸਾਂਝਾ ਕਰਨ ਜਾਂ ਲਾਈਕ ਕਰਨ ਨਾਲੋਂ ਜ਼ਿਆਦਾ ਹੋਵੇਗਾ।
YouTube will launch ‘Hype’ a way for viewers to help smaller creators like myself with 500-500K subs be discovered by new audiences.
— Jayyster (@_jesuss323) September 19, 2024
Viewers can Hype a creator's video, generating points that push it onto a weekly leaderboard. Hyped videos also get a special badge. 🎮📷 pic.twitter.com/8YTrzrMO6v
ਯੂਟਿਊਬ ਉਨ੍ਹਾਂ ਵੀਡੀਓਜ਼ ਦਾ ਪ੍ਰਚਾਰ ਕਰੇਗਾ ਜੋ ਹਾਈਪ ਕੀਤੇ ਗਏ ਹਨ
ਯੂਟਿਊਬ ਦੇ ਅਨੁਸਾਰ, ਜਦੋਂ ਕੋਈ ਦਰਸ਼ਕ ਹਾਈਪ ਬਟਨ ਨੂੰ ਟੈਪ ਕਰਦਾ ਹੈ, ਤਾਂ ਇਹ ਹਾਈਪ ਇਕੱਠੇ ਹੁੰਦੇ ਰਹਿਣਗੇ ਅਤੇ ਉਸ ਵੀਡੀਓ ਲਈ ਲੀਡਰਬੋਰਡ ਵਧਣਾ ਸ਼ੁਰੂ ਹੋ ਜਾਵੇਗਾ। ਇਸ ਤੋਂ ਇਲਾਵਾ ਯੂਜ਼ਰਸ ਨਵੇਂ ਵੀਡੀਓ ਆਪਸ਼ਨ 'ਚ ਹਫਤੇ ਦੇ ਸਭ ਤੋਂ ਜ਼ਿਆਦਾ ਹਾਈਪ ਵਾਲੇ ਵੀਡੀਓ ਦੇਖ ਸਕਣਗੇ, ਤਾਂ ਜੋ ਉਹ ਜਾਣ ਸਕਣ ਕਿ ਕਿਹੜੇ ਚੈਨਲਾਂ ਨੂੰ ਸਭ ਤੋਂ ਜ਼ਿਆਦਾ ਹਾਈਪ ਮਿਲਿਆ ਹੈ। ਇਸ ਤਰ੍ਹਾਂ, ਇਹ ਵੀਡੀਓ ਵੱਧ ਤੋਂ ਵੱਧ ਦਰਸ਼ਕਾਂ ਤੱਕ ਪਹੁੰਚਣਗੇ।
ਹਾਲਾਂਕਿ ਹੈ ਭਾਰਤ ਵਿਚ ਇਹ ਫ਼ੀਚਰ ਉਪਲਭਦ ਨਹੀਂ ਹੈ ਪਰ ਯੂਟਿਊਬ ਨੇ ਅਮਰੀਕਾ ਵਿਚ ਇਸਨੂੰ ਪੂਰਨ ਰੂਪ ਤੋਂ ਲਾਗੂ ਕਰ ਦਿੱਤਾ ਹੈ। ਜਲਦੀ ਹੀ ਇਹ ਫ਼ੀਚਰ ਭਾਰਤੀ ਕ੍ਰਿਏਟਰਸ ਲਈ ਵੀ ਉਪਲਭਦ ਹੋਵੇਗਾ ਅਤੇ ਉਹ ਇਸ ਨਵੇਂ 'HYPE' ਫ਼ੀਚਰ ਦਾ ਫਾਇਦਾ ਚੁੱਕਣ ਯੋਗ ਹੋਣਗੇ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)