ਦੁਨੀਆ ਦਾ ਸਭ ਤੋਂ ਅਮੀਰ ਆਦਮੀ ਐਲਨ ਮਸਕ ਇਨਾਮ 'ਚ ਦਵੇਗਾ 730 ਕਰੋੜ ਰੁਪਏ, ਪਰ ਕਰਨਾ ਪਏਗਾ ਇਹ ਕੰਮ
ਦੁਨੀਆ ਦੀ ਸਭ ਤੋਂ ਵੱਡੀ ਇਲੈਕਟ੍ਰਿਕ ਕਾਰ ਨਿਰਮਾਤਾ ਕੰਪਨੀ Tesla Inc. ਅਤੇ Space X ਦੇ ਸੀਈਓ ਐਲਨ ਮਸਕ ਨੇ ਕਾਰਬਨ ਡਾਈਆਕਸਾਈਡ ਦੇ ਨਿਕਾਸ ਨੂੰ ਘਟਾਉਣ ਵਾਲੀ ਕਾਰਬਨ ਕੈਪਚਰ ਟੈਕਨਾਲੌਜੀ ਬਾਰੇ ਜਾਣਕਾਰੀ ਦੇਣ ਵਾਲੇ ਨੂੰ 10 ਕਰੋੜ ਡਾਲਰ ਯਾਨੀ ਭਾਰਤੀ ਮੁਦਰਾ ਮੁਤਾਬਕ 730 ਕਰੋੜ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ।

ਦੱਸ ਦਈਏ ਕਿ ਐਲਨ ਮਸਕ ਦੁਆਰਾ ਇੰਨੀ ਵੱਡੀ ਰਕਮ ਦਾ ਐਲਾਨ ਕਰਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਹੜਕੰਪ ਮਚਿਆ ਹੋਇਆ ਹੈ। ਉਸ ਦੇ ਟਵੀਟ ਨੂੰ ਹੁਣ ਤੱਕ 3 ਲੱਖ ਤੋਂ ਵੱਧ ਪਸੰਦ ਅਤੇ ਟਿੱਪਣੀਆਂ ਮਿਲੀਆਂ ਹਨ।Am donating $100M towards a prize for best carbon capture technology
— Elon Musk (@elonmusk) January 21, 2021
ਜਾਣੋ ਐਲਨ ਨੇ ਇਨਾਮ ਦਾ ਐਲਾਨ ਕਿਉਂ ਕੀਤਾ ਹੁਣ ਸਵਾਲ ਇਹ ਉੱਠਦਾ ਹੈ ਕਿ ਐਲਨ ਨੇ ਕਾਰਬਨ ਕੈਪਚਰ ਟੈਕਨੋਲੋਜੀ ਲਈ ਇੰਨੀ ਵੱਡੀ ਇਨਾਮੀ ਰਾਸ਼ੀ ਦਾ ਐਲਾਨ ਕਿਉਂ ਕੀਤਾ ਹੈ? ਤਾਂ ਦੱਸ ਦੇਈਏ ਕਿ ਐਲਨ ਮਸਕ ਵਲੋਂ ਕੀਤਾ ਇਹ ਐਲਾਨ ਉਸਦੇ ਕਈ ਕਿਸਮਾਂ ਦੇ ਕਾਰੋਬਾਰ ਨਾਲ ਸਬੰਧਿਤ ਹੈ। ਦਰਅਸਲ ਐਲਨ ਦੀ ਰੁਚੀ ਵਾਤਾਵਰਣ ਦੀਆਂ ਸਮੱਸਿਆਵਾਂ ਦੇ ਤਕਨੀਕੀ ਹੱਲਾਂ ਵਿੱਚ ਹੈ। ਉਧਰ ਕਾਰਬਨ ਕੈਪਚਰ ਅਤੇ ਸਟੋਰੇਜ ਬਹੁਤ ਸਾਰੀਆਂ ਟੈਕਨਾਲੋਜੀਆਂ ਨਾਲ ਬਣੀ ਹੈ ਜਿਸਦਾ ਇਕੋ ਉਦੇਸ਼ ਗ੍ਰੀਨਹਾਉਸ ਗੈਸ ਕਾਰਬਨ ਡਾਈਆਕਸਾਈਡ ਨੂੰ ਟੈਪ ਕਰਨਾ ਅਤੇ ਇਸਨੂੰ ਵਾਤਾਵਰਣ ਵਿਚ ਦਾਖਲ ਹੋਣ ਤੋਂ ਰੋਕਣਾ ਹੈ।Details next week
— Elon Musk (@elonmusk) January 21, 2021
WATCH: Elon Musk is offering a $100 million prize for the best technology to scrub carbon dioxide out of the atmosphere. Capturing carbon emissions is becoming a critical part of many plans to keep climate change in check https://t.co/Q8kx0ur57r pic.twitter.com/3MlvFWtyrH
— Reuters India (@ReutersIndia) January 23, 2021
ਇਹ ਵੀ ਪੜ੍ਹੋ: ਦਿੱਲੀ ਮੋਰਚੇ ਤੇ ਜਾਂਦੇ ਹੋਏ ਕਿਸਾਨ ਦੀ ਸੜਕ ਹਾਦਸੇ 'ਚ ਮੌਤ, 6 ਹੋਰ ਜ਼ਖਮੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904






















