(Source: ECI/ABP News/ABP Majha)
X (Twitter) Down: ਐਲੋਨ ਮਸਕ ਦਾ ਸੋਸ਼ਲ ਮੀਡੀਆ ਪਲੇਟਫਾਰਮ X ਹੋਇਆ ਡਾਊਨ, ਯੂਜ਼ਰਸ ਨੂੰ ਹੋ ਰਹੀ ਸਮੱਸਿਆ
Elon Musk X Down: ਯੂਜ਼ਰਸ ਦੀਆਂ ਰਿਪੋਰਟਾਂ ਮੁਤਾਬਕ, ਜਦੋਂ ਉਹ ਵੈੱਬ ਬ੍ਰਾਊਜ਼ਰ ਦੀ ਵਰਤੋਂ ਕਰ ਰਹੇ ਹਨ, ਤਾਂ ਉਨ੍ਹਾਂ ਨੂੰ ਆਪਣੀ ਟਾਈਮਲਾਈਨ ਦੇਖਣ, ਟਵੀਟ ਪੋਸਟ ਕਰਨ ਜਾਂ ਟ੍ਰੈਂਡਿੰਗ ਵਿਸ਼ਿਆਂ ਨੂੰ ਬ੍ਰਾਊਜ਼ ਕਰਨ 'ਚ ਮੁਸ਼ਕਲ ਹੋ ਰਹੀ ਹੈ।
Elon Musk X Down: ਐਲੋਨ ਮਸਕ ਦੇ ਮਾਈਕ੍ਰੋਬਲਾਗਿੰਗ ਪਲੇਟਫਾਰਮ X ਦਾ ਵੈੱਬ ਸੰਸਕਰਣ ਇੱਕ ਵਾਰ ਫਿਰ ਤਕਨੀਕੀ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਪਹਿਲਾਂ ਇਸਨੂੰ ਟਵਿਟਰ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਕੁਝ ਸਮਾਂ ਪਹਿਲਾਂ ਵੀ ਪਲੇਟਫਾਰਮ ਨੂੰ ਅਜਿਹੀ ਹੀ ਖਰਾਬੀ ਦਾ ਸਾਹਮਣਾ ਕਰਨਾ ਪਿਆ ਸੀ। ਇਸ ਕਾਰਨ ਯੂਜ਼ਰਸ ਆਪਣੇ ਖਾਤਿਆਂ ਨੂੰ ਲੌਗ ਇਨ ਨਹੀਂ ਕਰ ਪਾ ਰਹੇ ਹਨ।
ਕੰਪਨੀ ਨੇ ਇਸ ਆਊਟੇਜ ਬਾਰੇ ਕੋਈ ਸਹੀ ਜਾਣਕਾਰੀ ਨਹੀਂ ਦਿੱਤੀ ਹੈ। ਹਾਲਾਂਕਿ, ਕੁਝ ਭਰਤਕ ਉਪਭੋਗਤਾਵਾਂ ਨੇ ਡਾਊਨ ਡਿਟੈਕਟਰ ਦੀ ਸਾਈਟ 'ਤੇ ਸਮੱਸਿਆਵਾਂ ਦੀ ਰਿਪੋਰਟ ਕੀਤੀ ਹੈ ਅਤੇ ਕਿਹਾ ਹੈ ਕਿ ਪਲੇਟਫਾਰਮ ਦਾ ਵੈਬ ਸੰਸਕਰਣ ਕੰਮ ਨਹੀਂ ਕਰ ਰਿਹਾ ਹੈ।
ਸਮੱਸਿਆ ਕੀ ਹੈ?
ਯੂਜ਼ਰਸ ਦੀਆਂ ਰਿਪੋਰਟਾਂ ਮੁਤਾਬਕ, ਜਦੋਂ ਉਹ ਵੈੱਬ ਬ੍ਰਾਊਜ਼ਰ ਦੀ ਵਰਤੋਂ ਕਰ ਰਹੇ ਹਨ, ਤਾਂ ਉਨ੍ਹਾਂ ਨੂੰ ਆਪਣੀ ਟਾਈਮਲਾਈਨ ਦੇਖਣ, ਟਵੀਟ ਪੋਸਟ ਕਰਨ ਜਾਂ ਟ੍ਰੈਂਡਿੰਗ ਵਿਸ਼ਿਆਂ ਨੂੰ ਬ੍ਰਾਊਜ਼ ਕਰਨ 'ਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਐਕਸ ਨੂੰ ਆਊਟੇਜ ਦਾ ਸਾਹਮਣਾ ਕਰਨਾ ਪਿਆ ਹੈ, ਕੁਝ ਦਿਨ ਪਹਿਲਾਂ ਹੀ ਯੂਜ਼ਰਸ ਨੇ ਇਸ ਸਮੱਸਿਆ ਦੀ ਜਾਣਕਾਰੀ ਦਿੱਤੀ ਸੀ। ਹਾਲਾਂਕਿ ਲੋਕਾਂ ਨੂੰ ਮੋਬਾਈਲ 'ਤੇ ਕੋਈ ਸਮੱਸਿਆ ਨਹੀਂ ਹੈ।
ਇਸਦਾ ਮਤਲਬ ਹੈ ਕਿ X ਮੋਬਾਈਲ ਐਪ ਆਮ ਤੌਰ 'ਤੇ ਕੰਮ ਕਰ ਰਿਹਾ ਹੈ। ਅਜਿਹੇ 'ਚ ਜੇਕਰ ਐਪ ਤੁਹਾਡੇ ਫੋਨ ਜਾਂ ਟੈਬਲੇਟ 'ਤੇ ਡਾਊਨਲੋਡ ਕੀਤੀ ਹੋਈ ਹੈ ਤਾਂ ਤੁਸੀਂ ਇਸ ਨੂੰ ਆਸਾਨੀ ਨਾਲ ਇਸਤੇਮਾਲ ਕਰ ਸਕਦੇ ਹੋ।
ਭਾਰਤੀ ਉਪਭੋਗਤਾਵਾਂ ਨੂੰ ਕਰਨਾ ਪੈ ਰਿਹਾ ਮੁਸ਼ਕਲਾਂ ਦਾ ਸਾਹਮਣਾ
ਰਿਪੋਰਟਾਂ 'ਚ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ ਕਿ ਇਸ ਆਊਟੇਜ ਨਾਲ ਕਿੰਨੇ ਯੂਜ਼ਰਸ ਪ੍ਰਭਾਵਿਤ ਹੋਏ ਹਨ। ਹਾਲਾਂਕਿ, ਇਹ ਸਮੱਸਿਆ ਫਿਲਹਾਲ ਸਿਰਫ ਭਾਰਤੀ ਉਪਭੋਗਤਾਵਾਂ ਦੁਆਰਾ ਦੱਸੀ ਗਈ ਹੈ। ਇਸ ਤੋਂ ਇਲਾਵਾ ਦੂਜੇ ਦੇਸ਼ਾਂ ਦੇ ਯੂਜ਼ਰਸ ਨੇ ਅਜਿਹੀ ਕੋਈ ਸ਼ਿਕਾਇਤ ਨਹੀਂ ਕੀਤੀ ਹੈ।
ਤੁਹਾਨੂੰ ਦੱਸ ਦੇਈਏ ਕਿ ਕੰਪਨੀ ਨੇ ਇਸ ਆਊਟੇਜ ਦੇ ਕਾਰਨ ਅਤੇ ਹੱਲ ਨੂੰ ਲੈ ਕੇ ਕੋਈ ਟਿੱਪਣੀ ਨਹੀਂ ਕੀਤੀ ਹੈ। ਇੱਥੋਂ ਤੱਕ ਕਿ ਕੰਪਨੀ ਨੇ ਇਸ ਆਊਟੇਜ ਬਾਰੇ ਕੋਈ ਪੋਸਟ ਨਹੀਂ ਕੀਤੀ ਹੈ।