ਓਸਲੋ: ਨਾਰਵੇ ਵਿੱਚ ਕਾਰਬਨ ਡਾਈਆਕਸਾਈਡ ਦੀ ਵਧਦੀ ਮਾਤਰਾ ਉੱਤੇ ਕਾਬੂ ਪਾਉਣ ਦੀ ਆਸ ਲਈ ਸਰਕਾਰ ਨੇ ਸੜਕਾਂ ‘ਤੇ ਅਨੋਖੀਆਂ ਲਾਈਟਾਂ ਲਾਈਆਂ ਹਨ। ਲੰਬੇ ਹਾਈਵੇ ‘ਤੇ ਲੱਗੀਆਂ ਇਨ੍ਹਾਂ ਐਲਈਡੀ ਲਾਈਟਾਂ ਦੀ ਖ਼ਾਸੀਅਤ ਇਹ ਹੈ ਕਿ ਜੇ ਦੂਰ ਤੱਕ ਕੋਈ ਗੱਡੀ, ਬਾਈਕ ਜਾਂ ਪੈਦਲ ਚੱਲਣ ਵਾਲਾ ਸ਼ਖ਼ਸ ਨਹੀਂ ਹੁੰਦਾ ਤਾਂ ਲਾਈਟਾਂ ਦੀ ਰੌਸ਼ਨੀ ਆਪਣੇ ਆਪ ਘੱਟ ਹੋ ਕੇ 20 ਫ਼ੀਸਦੀ ਰਹਿ ਜਾਂਦੀ ਹੈ। ਜਦੋਂ ਵੀ ਕੋਈ ਗੱਡੀ, ਸਾਈਕਲ ਜਾਂ ਪੈਦਲ ਯਾਤਰੀ ਇਨ੍ਹਾਂ ਸਟਰੀਟ ਲਾਈਟਾਂ ‘ਚ ਲੱਗੇ ਰਡਾਰ ਸੈਂਸਰ ਤੋਂ ਹੋ ਕੇ ਲੰਘੇਗਾ ਲਾਈਟਾਂ ਆਪਣੇ ਆਪ 100 ਫ਼ੀਸਦੀ ਰੌਸ਼ਨੀ ਦੇਣ ਲੱਗਦੀਆਂ ਹਨ।


ਸੜਕ ਖ਼ਾਲੀ ਹੁੰਦੇ ਹੀ ਇਨ੍ਹਾਂ ਲਾਈਟਾਂ ਦੀ ਰੌਸ਼ਨੀ ਘੱਟ ਹੋ ਕੇ 20 ਫ਼ੀਸਦੀ ਤੱਕ ਰਹਿ ਜਾਂਦੀ ਹੈ। ਅੱਠ ਕਿੱਲੋਮੀਟਰ ਲੰਬੇ ਇਸ ਹਾਈਵੇ ‘ਤੇ ਲੱਗੀਆਂ ਇਹ ਲਾਈਟਾਂ ਹਰ ਹਫ਼ਤੇ 2100 ਕਿੱਲੋਵਾਟ ਊਰਜਾ ਦੀ ਬੱਚਤ ਕਰਦੀਆਂ ਹਨ, ਜੋ 21 ਘੰਟੇ ਤੱਕ ਪ੍ਰੈੱਸ ਕਰਨ ਜਾਂ ਚਾਰ ਘੰਟੇ ਤੱਕ ਪਲਾਜ਼ਮਾ ਟੀਵੀ ਵੇਖਣ ਦੇ ਬਰਾਬਰ ਹੈ। ਇੰਨਾ ਹੀ ਨਹੀਂ ਇਨ੍ਹਾਂ ਐਲਈਡੀ ਲਾਈਟਾਂ ਨਾਲ ਕਾਰਬਨ ਨਿਕਾਸੀ ਘੱਟ ਕਰਨ ‘ਚ ਵੀ ਮਦਦ ਮਿਲਦੀ ਹੈ।


ਇਨ੍ਹਾਂ ਲਾਈਟਾਂ ਨੂੰ ਲਾਉਣ ‘ਚ ਕਿੰਨਾ ਖ਼ਰਚ ਆਇਆ, ਇਹ ਸਾਫ਼ ਨਹੀਂ। ਸਾਲ 2000 ਤੋਂ ਬਾਅਦ ਓਸਲੋ ‘ਚ ਇੰਟੈਲੀਜੈਂਸ ਲਾਈਟਿੰਗ ਸਿਸਟਮ ਤੋਂ ਬਾਅਦ ਤੋਂ ਊਰਜਾ ਦੀ ਖਪਤ ਤੇਜ਼ੀ ਨਾਲ ਘਟੀ ਹੈ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904