(Source: ECI/ABP News)
Jio ਦੇ ਰਿਹੈ ਰੋਜ਼ਾਨਾ 3 ਰੁਪਏ ਵਿੱਚ ਅਸੀਮਤ ਕਾਲਿੰਗ ਅਤੇ ਡੇਟਾ ਦਾ ਮਜ਼ਾ, ਚੁੱਕੋ ਫਾਇਦਾ
Jio Recharge : ਅੱਜ ਅਸੀਂ ਤੁਹਾਨੂੰ ਜੀਓ ਦੇ ਇੱਕ ਰੀਚਾਰਜ ਪਲਾਨ ਬਾਰੇ ਦੱਸਣ ਜਾ ਰਹੇ ਹਾਂ ਜੋ ਹਰ ਰੋਜ਼ 3 ਰੁਪਏ ਦੇ ਭੁਗਤਾਨ ਦੇ ਨਾਲ ਆਉਂਦਾ ਹੈ। ਆਓ ਜਾਣਦੇ ਹਾਂ ਪਲਾਨ ਨਾਲ ਤੁਹਾਨੂੰ ਕੀ ਲਾਭ ਮਿਲਣਗੇ?
![Jio ਦੇ ਰਿਹੈ ਰੋਜ਼ਾਨਾ 3 ਰੁਪਏ ਵਿੱਚ ਅਸੀਮਤ ਕਾਲਿੰਗ ਅਤੇ ਡੇਟਾ ਦਾ ਮਜ਼ਾ, ਚੁੱਕੋ ਫਾਇਦਾ Enjoy unlimited calling and data at Rs 3 per day from Jio, take advantage Jio ਦੇ ਰਿਹੈ ਰੋਜ਼ਾਨਾ 3 ਰੁਪਏ ਵਿੱਚ ਅਸੀਮਤ ਕਾਲਿੰਗ ਅਤੇ ਡੇਟਾ ਦਾ ਮਜ਼ਾ, ਚੁੱਕੋ ਫਾਇਦਾ](https://feeds.abplive.com/onecms/images/uploaded-images/2024/09/30/461207412ed7bc0908d04c9e43e4aad71727677211262996_original.jpeg?impolicy=abp_cdn&imwidth=1200&height=675)
Jio Cheapest Recharge Plan: ਜਦੋਂ ਦਾ Jio ਦੇ ਮਾਲਕ ਮੁਕੇਸ਼ ਅੰਬਾਨੀ ਨੇ ਦੂਰਸੰਚਾਰ ਖੇਤਰ ਵਿੱਚ ਪ੍ਰਵੇਸ਼ ਕੀਤਾ ਹੈ ਓਦੋਂ ਦਾ ਏਅਰਟੈੱਲ ਅਤੇ ਵੋਡਾਫੋਨ ਆਈਡੀਆ ਵਰਗੀਆਂ ਦੂਰਸੰਚਾਰ ਕੰਪਨੀਆਂ ਨੂੰ ਵਖਤ ਪਾ ਰੱਖਿਆ ਹੈ। ਦੋਵਾਂ ਕੰਪਨੀਆਂ ਵਿਚ ਤਣਾਅ ਵਧਾਉਣ ਲਈ ਰਿਲਾਇੰਸ ਜੀਓ ਦੇ ਸਸਤੇ ਪਲਾਨ ਬਾਜ਼ਾਰ 'ਚ ਲਾਂਚ ਕੀਤੇ ਹਨ। ਕੁਝ ਦਿਨ ਪਹਿਲਾਂ ਜੀਓ ਨੇ 336 ਦਿਨਾਂ ਦੀ ਵੈਧਤਾ ਵਾਲਾ ਰੀਚਾਰਜ ਪਲਾਨ ਪੇਸ਼ ਕੀਤਾ ਹੈ ਜਿਸ ਦੀ ਕੀਮਤ ਸਿਰਫ 895 ਰੁਪਏ ਹੈ। ਇਸ ਪਲਾਨ ਦੇ ਨਾਲ, ਉਪਭੋਗਤਾਵਾਂ ਨੂੰ ਲਗਭਗ 11 ਮਹੀਨਿਆਂ ਲਈ ਅਨਲਿਮਟਿਡ ਕਾਲਿੰਗ, 24 ਜੀਬੀ ਡੇਟਾ ਅਤੇ 100 ਐਸਐਮਐਸ ਪ੍ਰਤੀ ਦਿਨ ਮਿਲਦਾ ਹੈ।
ਅੱਜ ਅਸੀਂ ਤੁਹਾਨੂੰ ਜੀਓ ਦੇ ਇੱਕ ਰੀਚਾਰਜ ਪਲਾਨ ਬਾਰੇ ਦੱਸਣ ਜਾ ਰਹੇ ਹਾਂ ਜੋ ਹਰ ਰੋਜ਼ 3 ਰੁਪਏ ਦੇ ਭੁਗਤਾਨ ਦੇ ਨਾਲ ਆਉਂਦਾ ਹੈ। ਆਓ ਜਾਣਦੇ ਹਾਂ ਪਲਾਨ ਨਾਲ ਤੁਹਾਨੂੰ ਕੀ ਲਾਭ ਮਿਲਣਗੇ?
3 ਰੁਪਏ 'ਚ ਜਿਓ ਦੇ ਰਿਹਾ ਹੈ ਕਈ ਫਾਇਦੇ
ਜਿਓ ਤੋਂ ਕਾਲਿੰਗ, ਡਾਟਾ ਅਤੇ ਹੋਰ ਲਾਭ ਲਗਭਗ 3 ਰੁਪਏ ਵਿੱਚ ਉਪਲਬਧ ਹਨ। ਇਸ ਪਲਾਨ ਦੀ ਕੀਮਤ 75 ਰੁਪਏ ਹੈ। ਇਸ ਨਾਲ ਯੂਜ਼ਰਸ ਨੂੰ ਅਨਲਿਮਟਿਡ ਕਾਲਿੰਗ, 50 SMS ਅਤੇ ਰੋਜ਼ਾਨਾ 100 MB ਡਾਟਾ ਮਿਲਦਾ ਹੈ। ਇਸ ਦੇ ਨਾਲ, ਤੁਹਾਨੂੰ 200MB ਵਾਧੂ ਡੇਟਾ ਅਤੇ ਕੁੱਲ 2.5 GB ਡੇਟਾ ਦਾ ਲਾਭ ਮਿਲਦਾ ਹੈ। ਪਲਾਨ ਦੀ ਵੈਧਤਾ ਦੀ ਗੱਲ ਕਰੀਏ ਤਾਂ ਜੀਓ ਦਾ 75 ਰੁਪਏ ਵਾਲਾ ਪਲਾਨ 23 ਦਿਨਾਂ ਦੀ ਵੈਧਤਾ ਦੇ ਨਾਲ ਆਉਂਦਾ ਹੈ। ਹੋਰ ਫਾਇਦਿਆਂ ਦੀ ਗੱਲ ਕਰੀਏ ਤਾਂ 75 ਰੁਪਏ ਵਾਲੇ ਪਲਾਨ ਦੇ ਨਾਲ, ਤੁਹਾਨੂੰ Jio Cloud, Jio TV ਅਤੇ Jio Cinema ਵਰਗੀਆਂ OTT ਐਪਸ ਦੀ ਮੁਫਤ ਗਾਹਕੀ ਮਿਲਦੀ ਹੈ।
ਕੀ ਸਾਰੇ ਜੀਓ ਸਿਮ ਕਾਰਡ ਉਪਭੋਗਤਾਵਾਂ ਲਈ ਹੈ 75 ਰੁਪਏ ਦਾ ਪਲਾਨ ?
ਨਹੀਂ, ਜੀਓ ਦਾ ਇਹ 75 ਰੁਪਏ ਵਾਲਾ ਪਲਾਨ ਸਾਰੇ ਜਿਓ ਸਿਮ ਕਾਰਡ ਉਪਭੋਗਤਾਵਾਂ ਲਈ ਨਹੀਂ ਹੈ। ਇਸ ਪਲਾਨ ਦਾ ਲਾਭ ਸਿਰਫ ਜੀਓ ਫੋਨ ਉਪਭੋਗਤਾ ਹੀ ਲੈ ਸਕਦੇ ਹਨ। ਇਹ ਕਿਫਾਇਤੀ ਪਲਾਨ Jio ਫੋਨ ਉਪਭੋਗਤਾਵਾਂ ਲਈ ਹੈ। ਦਰਅਸਲ, ਕੰਪਨੀ ਨੇ ਇਸ ਦੇ ਕਈ ਪਲਾਨ ਸਿਰਫ Jio ਫੋਨ ਉਪਭੋਗਤਾਵਾਂ ਲਈ ਉਪਲਬਧ ਕਰਵਾਏ ਹਨ, ਜਿਨ੍ਹਾਂ ਵਿੱਚੋਂ ਇੱਕ ਇਹ ਹੈ।'
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)