ਪੜਚੋਲ ਕਰੋ

ਫੇਸਬੁੱਕ ਰਿਪੋਰਟ 'ਚ ਖੁਲਾਸਾ, ਐਮਰਜੈਂਸੀ ਦੇ ਨਾਂ 'ਤੇ ਭਾਰਤ ਸਰਕਾਰ ਮੰਗ ਰਹੀ ਯੂਜ਼ਰਸ ਦਾ ਡੇਟਾ

ਪਿਛਲੇ ਸਾਲ ਆਮ ਚੋਣਾਂ ਤੋਂ ਲੈ ਕੇ ਕਈ ਤਰ੍ਹਾਂ ਦੇ ਵਿਵਾਦਪੂਰਨ ਮੁੱਦਿਆਂ ਨੂੰ ਲੈ ਕੇ ਸਾਰੇ ਦੇਸ਼ ਵਿਚ ਜ਼ਬਰਦਸਤ ਅੰਦੋਲਨ ਹੋਏ ਸੀ। ਇਨ੍ਹਾਂ ਵਿੱਚ ਸੀਏਏ-ਐਨਆਰਸੀ ਤੋਂ ਇਲਾਵਾ ਆਰਟਿਕਲ 370 ਵਰਗੇ ਮੁੱਦੇ ਸ਼ਾਮਲ ਹਨ।

ਨਵੀਂ ਦਿੱਲੀ: ਸੋਸ਼ਲ ਮੀਡੀਆ (Social media) ਪਲੇਟਫਾਰਮ ਫੇਸਬੁੱਕ (Facebook) ਨੇ ਇੱਕ ਰਿਪੋਰਟ ਜਾਰੀ ਕੀਤੀ ਹੈ, ਜਿਸ ਮੁਤਾਬਕ ਭਾਰਤ ਸਰਕਾਰ (Indian Government) ਤੇ ਦੇਸ਼ ਦੀਆਂ ਕਾਨੂੰਨੀ ਏਜੰਸੀਆਂ ਵੱਲੋਂ ਯੂਜ਼ਰਸ ਦੇ ਡੇਟਾ ਦੀ ਮੰਗ ਨਾਲ ਜੁੜੀ ਬੇਨਤੀ ਵਿੱਚ ਵਾਧਾ ਹੋਇਆ ਹੈ। ਰਿਪੋਰਟ ਮੁਤਾਬਕ, 'ਐਮਰਜੈਂਸੀ ਰਿਕਵੈਸਟ' ਦੁੱਗਣੀ ਹੋ ਗਈ ਹੈ। ਇਹ ਰਿਪੋਰਟ ਸਾਲ 2019 ਦੇ ਅੰਕੜਿਆਂ ‘ਤੇ ਅਧਾਰਤ ਹੈ। ਇੱਕ ਅੰਗਰੇਜ਼ੀ ਅਖ਼ਬਾਰ ਮੁਤਾਬਕ, ਫੇਸਬੁੱਕ ਨੇ ਮੰਗਲਵਾਰ ਦੇਰ ਰਾਤ ਆਪਣੀ ਪਾਰਦਰਸ਼ਤਾ ਰਿਪੋਰਟ ਜਾਰੀ ਕੀਤੀ, ਜਿਸ ਵਿੱਚ ਕਿਹਾ ਗਿਆ ਹੈ ਕਿ 2019 ਵਿੱਚ ਭਾਰਤ ਸਰਕਾਰ ਨੇ ਯੂਜ਼ਰਸ ਦੀ ਡੇਟਾ ਪੁੱਛਣ ਲਈ 3,369 ‘ਐਮਰਜੈਂਸੀ ਰਿਕਵੈਸਟ’ ਭੇਜੀ। ਇਹ ਸਾਲ 2018 ‘ਚ ਭੇਜੀ ਗਈ 1,478 ਅਜਿਹੀਆਂ ਰਿਕਵੈਸਟ ਨਾਲੋਂ ਦੁੱਗਣੀ ਹੈ। ਰਿਪੋਰਟ ‘ਚ ਫੇਸਬੁੱਕ ਦੇ ਹਵਾਲੇ ਨਾਲ ਕਿਹਾ ਹੈ ਕਿ ਐਮਰਜੈਂਸੀ ਦੇ ਸਮੇਂ ਸਰਕਾਰ ਜਾਂ ਕਾਨੂੰਨੀ ਏਜੰਸੀਆਂ ਬਗੈਰ ਕਿਸੇ ਕਾਨੂੰਨੀ ਪ੍ਰਕਿਰਿਆ ਦੇ ਯੂਜ਼ਰਸ ਦੇ ਡੇਟਾ ਦੀ ਮੰਗ ਕਰ ਸਕਦੀਆਂ ਹਨ। ਫੇਸਬੁੱਕ ਦੇ ਬਿਆਨ ਮੁਤਾਬਕ, ਅਜਿਹੀਆਂ ਸਥਿਤੀਆਂ ਵਿੱਚ ਜੇ ਕੰਪਨੀ ਨੂੰ ਸਰਕਾਰ ਜਾਂ ਏਜੰਸੀਆਂ ਦੇ ਦੱਸੇ ਕਾਰਨਾਂ ‘ਤੇ ਭਰੋਸਾ ਹੈ, ਤਾਂ ਉਹ ਖੁਦ ਉਪਭੋਗਤਾ ਦੀ ਜਾਣਕਾਰੀ ਉਨ੍ਹਾਂ ਨੂੰ ਦਿੰਦੇ ਹਨ। ਓਨਰਆਲ ਰਿਕਵੈਸਟ 50 ਹਜ਼ਾਰ ਤੱਕ ਪਹੁੰਚੀ: ਇਸ ਫੇਸਬੁੱਕ ਰਿਪੋਰਟ ਦੇ ਅਨੁਸਾਰ, ਓਨਰਆਲ ਰਿਕਵੈਸਟ ਡੇਟਾ ਦੇ ਮਾਮਲੇ ‘ਚ 2018 ਦੇ ਮੁਕਾਬਲੇ ਬਹੁਤ ਜ਼ਿਆਦਾ ਵਾਧਾ ਹੋਇਆ ਹੈ। ਰਿਪੋਰਟ ਵਿਚ ਦਿੱਤੇ ਅੰਕੜੇ ਦਰਸਾਉਂਦੇ ਹਨ ਕਿ ਸਾਲ 2018 ਵਿਚ ਸਰਕਾਰ (ਕਾਨੂੰਨੀ ਏਜੰਸੀਆਂ) ਨੇ ਕੰਪਨੀ ਨੂੰ 37,000 ਤੋਂ ਵੱਧ ਰਿਕਵੈਸਟ ਭੇਜੀਆਂ, ਜਦੋਂਕਿ 2019 ‘ਚ ਇਹ ਵਧ ਕੇ ਲਗਪਗ 50 ਹਜ਼ਾਰ ਹੋ ਗਈਆਂ ਹਨ। ਉਧਰ, ਸਰਕਾਰੀ ਬੇਨਤੀਆਂ ਦੇ ਅਧਾਰ ‘ਤੇ ਸਾਈਟ ਤੋਂ ਕਿਸੇ ਵੀ ਸਮਗਰੀ ਨੂੰ ਹਟਾਉਣ ਵਰਗੇ ਮਾਮਲਿਆਂ ਵਿੱਚ ਇੱਕ ਅਹਿਮ ਕਮੀ ਵੇਖੀ ਗਈ। ਸਾਲ 2019 ‘ਚ 2000 ਅਜਿਹੇ ਕੇਸ ਸਾਹਮਣੇ ਆਏ, ਜਦੋਂਕਿ ਸਾਲ 2018 ਵਿੱਚ 20 ਹਜ਼ਾਰ ਮਾਮਲੇ ਸਾਹਮਣੇ ਆਏ ਸੀ। ਰਿਪੋਰਟ ਮੁਤਾਬਕ, ਸਮਗਰੀ ਨੂੰ ਹਟਾਉਣ ਨਾਲ ਸਬੰਧਤ ਜ਼ਿਆਦਾਤਰ ਬੇਨਤੀਆਂ ਇੰਸਟਾਗ੍ਰਾਮ ਪੋਸਟਾਂ ਬਾਰੇ ਸੀ। ਫੋਟੋ ਸ਼ੇਅਰਿੰਗ ਪਲੇਟਫਾਰਮ ਇੰਸਟਾਗ੍ਰਾਮ ਖੁਦ ਫੇਸਬੁੱਕ ਦਾ ਹਿੱਸਾ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904

ਟਾਪ ਹੈਡਲਾਈਨ

iphone 18 Pro : 9 ਸਤੰਬਰ ਨੂੰ ਲਾਂਚ ਹੋਇਆ iPhone, 18 ਸਤੰਬਰ ਤੋਂ ਕਿਉਂ ਵਿਕੇਗਾ? ਜਾਣੋ ਵਜ੍ਹਾ
iphone 18 Pro : 9 ਸਤੰਬਰ ਨੂੰ ਲਾਂਚ ਹੋਇਆ iPhone, 18 ਸਤੰਬਰ ਤੋਂ ਕਿਉਂ ਵਿਕੇਗਾ? ਜਾਣੋ ਵਜ੍ਹਾ
iPhone 18 Pro ਛੱਡੋ, ਸਿੱਧਾ ਮਹਿੰਗੇ ਹੋ ਗਏ iPhone 17 ਦੇ ਮਾਡਲ, ਜਾਣੋ ਕਿੰਨੇ ਵੱਧ ਗਏ ਰੇਟ; ਉੱਡ ਜਾਣਗੇ ਹੋਸ਼
iPhone 18 Pro ਛੱਡੋ, ਸਿੱਧਾ ਮਹਿੰਗੇ ਹੋ ਗਏ iPhone 17 ਦੇ ਮਾਡਲ, ਜਾਣੋ ਕਿੰਨੇ ਵੱਧ ਗਏ ਰੇਟ; ਉੱਡ ਜਾਣਗੇ ਹੋਸ਼
Apple ਨੇ ਪਹਿਲੀ ਵਾਰ ਲਾਂਚ ਕੀਤਾ ਫੋਲਡੇਬਲ iPhone, ਜਾਣੋ ਫੀਚਰਸ ਸਣੇ ਸਾਰੀ ਡਿਟੇਲ
Apple ਨੇ ਪਹਿਲੀ ਵਾਰ ਲਾਂਚ ਕੀਤਾ ਫੋਲਡੇਬਲ iPhone, ਜਾਣੋ ਫੀਚਰਸ ਸਣੇ ਸਾਰੀ ਡਿਟੇਲ
1199 ਡਾਲਰ ਦੀ ਕੀਮਤ ਨਾਲ ਲਾਂਚ ਹੋਇਆ iPhone 18 Pro ਅਤੇ Pro Max! ਜਾਣੋ ਫੀਚਰਸ
1199 ਡਾਲਰ ਦੀ ਕੀਮਤ ਨਾਲ ਲਾਂਚ ਹੋਇਆ iPhone 18 Pro ਅਤੇ Pro Max! ਜਾਣੋ ਫੀਚਰਸ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪਾਕਿਸਤਾਨ ਤੋਂ ਆਏ 104 ਸਿੱਖ ਸ਼ਰਧਾਲੂ ਏਅਰਪੋਰਟ 'ਤੇ ਰੋਕੇ, 12 ਘੰਟੇ ਰੋਕੇ; ਵੀਜ਼ੇ ਤੋਂ ਬਾਵਜੂਦ ਨਹੀਂ ਮਿਲੀ ਇਜਾਜ਼ਤ
ਪਾਕਿਸਤਾਨ ਤੋਂ ਆਏ 104 ਸਿੱਖ ਸ਼ਰਧਾਲੂ ਏਅਰਪੋਰਟ 'ਤੇ ਰੋਕੇ, 12 ਘੰਟੇ ਰੋਕੇ; ਵੀਜ਼ੇ ਤੋਂ ਬਾਵਜੂਦ ਨਹੀਂ ਮਿਲੀ ਇਜਾਜ਼ਤ
ਚੋਣਾਂ ਨੂੰ ਲੈਕੇ ਕਾਂਗਰਸ ਹਾਈਕਮਾਨ ਦੀ ਰਣਨੀਤੀ, ਹੋ ਸਕਦਾ ਵੱਡਾ ਫੇਰਬਦਲ
ਚੋਣਾਂ ਨੂੰ ਲੈਕੇ ਕਾਂਗਰਸ ਹਾਈਕਮਾਨ ਦੀ ਰਣਨੀਤੀ, ਹੋ ਸਕਦਾ ਵੱਡਾ ਫੇਰਬਦਲ
ਲਗਾਤਾਰ 4 ਦਿਨ ਬੈਂਕ ਬੰਦ! ਹੜਤਾਲ 'ਤੇ ਜਾ ਰਹੇ ਮੁਲਾਜ਼ਮ
ਲਗਾਤਾਰ 4 ਦਿਨ ਬੈਂਕ ਬੰਦ! ਹੜਤਾਲ 'ਤੇ ਜਾ ਰਹੇ ਮੁਲਾਜ਼ਮ
ਅੰਮ੍ਰਿਤਸਰ 'ਚ ਅੱਜ ਚੱਕਾ ਜਾਮ, ਲੁਧਿਆਣਾ 'ਚ ਡਾ. ਅੰਬੇਡਕਰ ਦੇ ਅਪਮਾਨ ਦਾ ਵਿਰੋਧ; ਭੰਡਾਰੀ ਪੁੱਲ ਤੋਂ ਤਿੰਨ ਘੰਟੇ ਤੱਕ ਬੰਦ ਰਹੇਗੀ ਆਵਾਜਾਈ
ਅੰਮ੍ਰਿਤਸਰ 'ਚ ਅੱਜ ਚੱਕਾ ਜਾਮ, ਲੁਧਿਆਣਾ 'ਚ ਡਾ. ਅੰਬੇਡਕਰ ਦੇ ਅਪਮਾਨ ਦਾ ਵਿਰੋਧ; ਭੰਡਾਰੀ ਪੁੱਲ ਤੋਂ ਤਿੰਨ ਘੰਟੇ ਤੱਕ ਬੰਦ ਰਹੇਗੀ ਆਵਾਜਾਈ
ਕੈਨੇਡਾ 'ਚ ਬਿਨਾਂ ਸਟੱਡੀ ਵੀਜ਼ਾ ਤੋਂ ਪੜ੍ਹ ਸਕਣਗੇ ਪੰਜਾਬੀ, ਨੌਕਰੀ ਛੱਡਣ ਦੀ ਲੋੜ ਨਹੀਂ; PR 'ਚ ਵੀ ਮਿਲੇਗਾ ਫਾਇਦਾ
ਕੈਨੇਡਾ 'ਚ ਬਿਨਾਂ ਸਟੱਡੀ ਵੀਜ਼ਾ ਤੋਂ ਪੜ੍ਹ ਸਕਣਗੇ ਪੰਜਾਬੀ, ਨੌਕਰੀ ਛੱਡਣ ਦੀ ਲੋੜ ਨਹੀਂ; PR 'ਚ ਵੀ ਮਿਲੇਗਾ ਫਾਇਦਾ
ਪੰਜਾਬ 'ਚ ਫਿਰ ਕੜਾਕੇ ਦੀ ਗਰਮੀ ਤੋਂ ਪਰੇਸ਼ਾਨ ਲੋਕ, ਦੋ ਦਿਨ ਭਾਰੀ ਮੀਂਹ ਦਾ ਅਲਰਟ; ਜਾਣੋ
ਪੰਜਾਬ 'ਚ ਫਿਰ ਕੜਾਕੇ ਦੀ ਗਰਮੀ ਤੋਂ ਪਰੇਸ਼ਾਨ ਲੋਕ, ਦੋ ਦਿਨ ਭਾਰੀ ਮੀਂਹ ਦਾ ਅਲਰਟ; ਜਾਣੋ
BSP 'ਚ ਭੱਖੀ ਸਿਆਸਤ, ਇੱਕ ਹੋਰ ਆਗੂ ਨੇ ਛੱਡੀ ਪਾਰਟੀ; ਮੱਚੀ ਹਲਚਲ
BSP 'ਚ ਭੱਖੀ ਸਿਆਸਤ, ਇੱਕ ਹੋਰ ਆਗੂ ਨੇ ਛੱਡੀ ਪਾਰਟੀ; ਮੱਚੀ ਹਲਚਲ
ਵੱਡਾ ਪ੍ਰਸ਼ਾਸਨਿਕ ਫੇਰਬਦਲ, 5 IAS ਅਤੇ 6 PCS ਅਫਸਰਾਂ ਦੇ ਹੋਏ ਤਬਾਦਲੇ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਵੱਡਾ ਪ੍ਰਸ਼ਾਸਨਿਕ ਫੇਰਬਦਲ, 5 IAS ਅਤੇ 6 PCS ਅਫਸਰਾਂ ਦੇ ਹੋਏ ਤਬਾਦਲੇ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
Embed widget