ਕੋਰੋਨਾ ਕਾਲ 'ਚ ਫੇਸਬੁੱਕ ਨੇ ਦੀਵਾਲੀ ਮਨਾਉਣ ਦਾ ਲੱਭਿਆ ਨਵਾਂ ਢੰਗ, ਤੁਸੀਂ ਵੀ ਆਨੰਦ ਮਾਣੋ
ਕੋਰੋਨਾ ਵਾਇਰਸ ਇਨਫੈਕਸ਼ਨ ਨੂੰ ਧਿਆਨ ‘ਚ ਰੱਖਦਿਆਂ ਹੋਇਆ Facebook ਨੇ ਦੀਵਾਲੀ ਮੌਕੇ ‘ਤੇ #DiwaliAtHomeChallenge ਪੇਸ਼ ਕੀਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਫੀਚਰ ਦੀ ਮਦਦ ਨਾਲ ਯੂਜਰਸ ਆਪਣੀ ਪਸੰਦ ਦਾ ਦੀਵਾਲੀ ਥੀਮ ਬੈਕਗ੍ਰਾਊਂਡ ਬਣਾ ਕੇ ਆਪਣੇ ਦੋਸਤਾਂ ਨਾਲ ਇਸ ਤਿਉਹਾਰ ਨੂੰ ਸੈਲੀਬ੍ਰੇਟ ਕਰ ਸਕਦੇ ਹਨ।

ਨਵੀਂ ਦਿੱਲੀ: ਹਾਲ ਹੀ ‘ਚ ਮਾਇਕ੍ਰੋ ਬਲੌਗਿੰਗ ਸਾਈਟ Twitter ਨੇ ਆਪਣੇ ਪਲੇਟਫਾਰਮ ‘ਤੇ ਦੀਵਾਲੀ ਇਮੋਜੀ ਨੂੰ ਜੋੜਿਆ ਸੀ। ਉੱਥੇ ਹੀ ਹੁਣ ਸੋਸ਼ਲ ਮੀਡੀਆ ਪਲੇਟਫਾਰਮ Facebook ਨੇ ਵੀ ਦੀਵਾਲੀ ਦੀ ਪੂਰੀ ਤਿਆਰੀ ਕਰ ਲਈ ਹੈ। ਦੀਵਾਲੀ ਨੂੰ ਖਾਸ ‘ਤੇ ਵਰਚੂਅਲ ਤਰੀਕੇ ਨਾਲ ਸੈਲੀਬ੍ਰੇਟ ਕਰਨ ਲਈ ਇਸ ਵਾਰ ਦੀਵਾਲੀ ਰੈਡੀ ਅਵਤਾਰ ‘ਤੇ ਚੈਲੇਂਜ ਫਾਰ ਫ੍ਰੈਂਡਸ ਐਂਡ ਫੈਮਿਲੀ ਜਿਹੇ ਕਈ ਫੀਚਰ ਪੇਸ਼ ਕੀਤੇ ਗਏ ਹਨ। ਇਸ ਫੀਚਰ ਦਾ ਉਪਯੋਗ ਕਰਕੇ ਯੂਜ਼ਰਸ ਆਪਣੇ ਫੇਸਬੁੱਕ ਫ੍ਰੈਂਡ ਨੂੰ ਫੋਟੋ ਜਾਂ ਵੀਡੀਓ ਬਣਾ ਕੇ #DiwaliAtHomeChallenge ਭੇਜ ਸਕਦੇ ਹਨ। ਆਉ ਇਸ ਫੀਚਰ ਬਾਰੇ ਡਿਟੇਲ ਵਿਚ ਜਾਣਦੇ ਹਾਂ।
ਕੋਰੋਨਾ ਵਾਇਰਸ ਇਨਫੈਕਸ਼ਨ ਨੂੰ ਧਿਆਨ ‘ਚ ਰੱਖਦਿਆਂ ਹੋਇਆ Facebook ਨੇ ਦੀਵਾਲੀ ਮੌਕੇ ‘ਤੇ #DiwaliAtHomeChallenge ਪੇਸ਼ ਕੀਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਫੀਚਰ ਦੀ ਮਦਦ ਨਾਲ ਯੂਜਰਸ ਆਪਣੀ ਪਸੰਦ ਦਾ ਦੀਵਾਲੀ ਥੀਮ ਬੈਕਗ੍ਰਾਊਂਡ ਬਣਾ ਕੇ ਆਪਣੇ ਦੋਸਤਾਂ ਨਾਲ ਇਸ ਤਿਉਹਾਰ ਨੂੰ ਸੈਲੀਬ੍ਰੇਟ ਕਰ ਸਕਦੇ ਹਨ। ਇਸ ਫੀਚਰ ਦਾ ਉਪਯੋਗ ਕਰਨ ਲਈ ਯੂਜਰਸ ਨੂੰ ਫੇਸਬੁੱਕ ਐਪ ਤੋਂ ਫੇਸਬੁੱਕ ਅਵਤਾਰ ਬਣਾਉਣਾ ਹੋਵੇਗਾ।
ਜੇਕਰ ਤੁਸੀਂ ਵੀ ਫੇਸਬੁੱਕ ਦੇ ਅਵਤਾਰ ਚੈਂਲੇਂਜ ਦੇ ਨਾਲ ਦੀਵਾਲੀ ਸੈਲੀਬ੍ਰੇਟ ਕਰਨਾ ਚਾਹੁੰਦੇ ਹੋ ਤਾਂ ਇਸ ਲਈ ਤਹਾਨੂੰ ਫੇਸਬੁੱਕ ਐਪ ਦਾ ਉਪਯੋਗ ਕਰਨਾ ਹੋਵੇਗਾ। ਇਸ ਤੋਂ ਬਾਅਦ ਕ੍ਰੀਏਟ ਪੋਸਟ ‘ਤੇ ਜਾਕੇ ਬੈਕਗ੍ਰਾਊਂਡ ‘ਤੇ ਕਲਿੱਕ ਕਰੋ ਤੇ ਉੱਥੇ ਦਿੱਤੇ ਗਏ ਦੀਵਾਲੀ ਬੈਕਗ੍ਰਾਊਂਡ ‘ਤੇ ਜਾਓ। ਇਸ ਚੈਲੇਂਜ ਨੂੰ ਸ਼ੁਰੂ ਕਰਨ ਲਈ ਤਹਾਨੂੰ ਅੰਗ੍ਰੇਜੀ ‘ਚ #DiwaliAtHomeChallenge ਲਿਖ ਕੇ ਸ਼ੇਅਰ ਕਰੋ। ਇਸ ਤੋਂ ਬਾਅਦ ਤੁਸੀਂ ਇਸ ਚੈਲੇਂਜ ਨੂੰ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨਾਲ ਇਨਜਾਓ ਕਰ ਸਕਦੇ ਹੋ। ਤੁਸੀਂ ਚਾਹੋ ਤਾਂ ਇਸ ਚੈਲੇਂਜ ਲਈ ਕਿਸੇ ਨੂੰ ਨੌਮੀਨੇਟ ਵੀ ਕਰ ਸਕਦੇ ਹੋ।
ਸੰਨੀ ਦਿਓਲ ਕਿਸਾਨਾਂ ਦੇ ਹੱਕ ’ਚ ਕਦੋਂ ਚੁੱਕਣਗੇ ਆਪਣਾ ਢਾਈ ਕਿਲੋ ਦਾ ਹੱਥ?
Facebook ਨੇ ਦੀਵਾਲੀ ਮੌਕੇ ‘ਤੇ ਆਪਣੇ ਯੂਜ਼ਰਸ ਦੀ ਸੁਵਿਧਾ ਲਈ ਸਪੈਸ਼ਲ ਗ੍ਰੀਟਿੰਗਸ ਵੀ ਪੇਸ਼ ਕੀਤੇ ਹਨ। ਯੂਜਰਸ ਆਪਣੀ ਪਸੰਦ ਦੇ ਹਿਸਾਬ ਨਾਲ ਖੁਦ ਗ੍ਰੀਟਿੰਗਸ ਬਣਾ ਕੇ ਉਨ੍ਹਾਂ ਨੂੰ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਦੇ ਨਾਲ ਸ਼ੇਅਰ ਕਰ ਸਕਦੇ ਹੋ। ਇਸ ਦੇ ਨਾਲ ਹੀ ਯੂਜ਼ਰਸ ਲਾਈਟ ਬਲਬ, ਕੈਂਡਲ ਹੋਲਡਰਸ, ਦੀਪਕ ਤੇ ਲੈਂਟਰਸ ਨੂੰ ਰਿਸਾਇਕਲ ਕਰਨ ਦਾ ਡੀਆਈਵਾਈ ਵੀਡੀਓ ਵੀ ਬਣਾ ਸਕਦੇ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ




















