ਪੜਚੋਲ ਕਰੋ
(Source: ECI/ABP News)
ਹੁਣ ਗੁਆਂਢੀਆਂ ਨੂੰ ਚੰਗੀ ਤਰ੍ਹਾਂ ਜਾਣ ਸਕਣਗੇ ਫੇਸਬੁੱਕ ਯੂਜ਼ਰਸ, ਆ ਰਿਹਾ ਇਹ ਖ਼ਾਸ ਫ਼ੀਚਰ
ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਇੱਕ ਨਵੇਂ ਫ਼ੀਚਰ 'ਤੇ ਕੰਮ ਕਰ ਰਿਹਾ ਹੈ, ਜਿਸ ਰਾਹੀਂ ਯੂਜ਼ਰ ਆਪਣੇ ਗੁਆਂਢੀਆਂ ਬਾਰੇ ਬਿਹਤਰ ਢੰਗ ਨਾਲ ਜਾਣ ਸਕਣਗੇ। ਫਿਲਹਾਲ ਕੰਪਨੀ ਇਸ ਦੀ ਜਾਂਚ ਕਰ ਰਹੀ ਹੈ। ਇਸ ਫ਼ੀਚਰ ਨੂੰ ਨੇਬਰਹੁੱਡਜ਼ ਦੇ ਤੌਰ 'ਤੇ ਲਾਂਚ ਕੀਤਾ ਜਾ ਸਕਦਾ ਹੈ।

ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਇੱਕ ਨਵੇਂ ਫ਼ੀਚਰ 'ਤੇ ਕੰਮ ਕਰ ਰਿਹਾ ਹੈ, ਜਿਸ ਰਾਹੀਂ ਯੂਜ਼ਰ ਆਪਣੇ ਗੁਆਂਢੀਆਂ ਬਾਰੇ ਬਿਹਤਰ ਢੰਗ ਨਾਲ ਜਾਣ ਸਕਣਗੇ। ਫਿਲਹਾਲ ਕੰਪਨੀ ਇਸ ਦੀ ਜਾਂਚ ਕਰ ਰਹੀ ਹੈ। ਇਸ ਫ਼ੀਚਰ ਨੂੰ ਨੇਬਰਹੁੱਡਜ਼ ਦੇ ਤੌਰ 'ਤੇ ਲਾਂਚ ਕੀਤਾ ਜਾ ਸਕਦਾ ਹੈ।
ਟੈਸਟਿੰਗ ਜਾਰੀ:
ਸੋਸ਼ਲ ਮੀਡੀਆ ਸਲਾਹਕਾਰ ਮੈਟ ਨਵਰਾ ਨੇ ਟਵਿੱਟਰ 'ਤੇ ਇਕ ਪੋਸਟ ਸ਼ੇਅਰ ਕੀਤੀ, ਜਿਸ 'ਚ ਉਨ੍ਹਾਂ ਇਕ ਸਕਰੀਨ ਸ਼ਾਟ ਦੇ ਜ਼ਰੀਏ ਫੇਸਬੁੱਕ ਦੇ ਇਸ ਫ਼ੀਚਰ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਫਿਲਹਾਲ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਅਨੁਸਾਰ, ਕੰਪਨੀ ਇਸ ਦਾ ਨਾਮ ਨੇਬਰਹੁੱਡ ਰੱਖ ਸਕਦੀ ਹੈ।
VIVO ਦਾ ਨਵਾਂ ਸਮਾਰਟਫ਼ੋਨ ਭਾਰਤ ’ਚ ਲਾਂਚ, ਵਾਜ਼ਬ ਕੀਮਤ 'ਚ ਸ਼ਾਨਦਾਰ ਫੀਚਰ
ਫ਼ੀਚਰ ਇਸ ਤਰ੍ਹਾਂ ਕੰਮ ਕਰੇਗਾ:
ਫੇਸਬੁੱਕ ਦੇ ਇਸ ਫ਼ੀਚਰ ਦੇ ਜ਼ਰੀਏ, ਯੂਜ਼ਰ ਆਪਣਾ ਪਤਾ ਭਰ ਸਕਣਗੇ ਤੇ ਇਕ ਵਿਲੱਖਣ ਯੂਨੀਕ ਪ੍ਰੋਫਾਈਲ ਬਣਾ ਸਕਣਗੇ। ਇਸ 'ਤੇ ਇਕ ਕੰਪਨੀ ਦੇ ਬੁਲਾਰੇ ਨੇ ਕਿਹਾ ਕਿ, ਇਹ ਸੱਚ ਹੈ ਕਿ ਫੇਸਬੁੱਕ ਕੈਨੇਡੀਅਨ ਕੈਲਗਰੀ ਬਾਜ਼ਾਰ 'ਚ ਨਵੇਂ ਫ਼ੀਚਰ ਦੀ ਜਾਂਚ ਕਰ ਰਿਹਾ ਹੈ।
ਰਾਜਪਾਲ ਪਾਸ ਕਰਨਗੇ ਬਿੱਲ ਜਾਂ ਮੁੱਖ ਮੰਤਰੀ ਦੇਣਗੇ ਅਸਤੀਫ਼ਾ? 'ਏਬੀਪੀ ਸਾਂਝਾ' ਨਾਲ ਗੱਲਬਾਤ 'ਚ ਕੈਪਟਨ ਨੇ ਦੱਸਿਆ
ਨੈਕਸਟਡੋਰ ਪਹਿਲਾਂ ਹੀ ਲਿਆ ਚੁਕਾ ਫ਼ੀਚਰ:
ਫੇਸਬੁੱਕ ਤੋਂ ਪਹਿਲਾਂ, ਨੈਕਸਟਡੋਰ 2008 'ਚ ਇਹ ਫ਼ੀਚਰ ਲੈ ਕੇ ਆਇਆ ਹੈ। ਕੰਪਨੀ ਨੇ ਲਗਪਗ 470 ਮਿਲੀਅਨ ਡਾਲਰ ਦਾ ਫੰਡ ਵੀ ਇਕੱਠਾ ਕੀਤਾ। ਇਸ ਫ਼ੀਚਰ ਵਿੱਚ ਹਰੇਕ ਨੇਬਰਹੁੱਡ ਆਪਣੇ ਖੁਦ ਦੇ ਮਿੰਨੀ ਸੋਸ਼ਲ ਨੈਟਵਰਕ ਦੇ ਤੌਰ 'ਤੇ ਕੰਮ ਕਰਦੇ ਹਨ। ਲੋਕ ਗੁਆਂਢ 'ਚ ਹੋ ਰਹੀਆਂ ਅਪਰਾਧ ਵਰਗੀਆਂ ਘਟਨਾਵਾਂ ਨੂੰ ਪੋਸਟ ਕਰਦੇ ਹਨ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਪੰਜਾਬ
ਧਰਮ
Advertisement
ਟ੍ਰੈਂਡਿੰਗ ਟੌਪਿਕ
