ਆਖਿਰ ਕਿਉਂ ਫੇਸਬੁੱਕ, ਇੰਸਟਾਗ੍ਰਾਮ ਤੇ ਵਟਸਐਪ ਦੀਆਂ ਸੇਵਾਵਾਂ ਹੋਈਆਂ ਪ੍ਰਭਾਵਿਤ
ਫੇਸਬੁੱਕ ਨੇ ਟਵਿਟਰ 'ਤੇ ਕਿਹਾ, 'ਸਾਨੂੰ ਖੇਦ ਹੈ। ਦੁਨੀਆਂਭਰ ਦੇ ਲੋਕ ਤੇ ਵਪਾਰ ਸਾਡੇ 'ਤੇ ਨਿਰਭਰ ਹੈ। ਅਸੀਂ ਆਪਣੀਆਂ ਐਪਸ ਤੇ ਸੇਵਾਵਾਂ ਨੂੰ ਪੂਰੀ ਤਰ੍ਹਾਂ ਬਹਾਲ ਕਰਨ ਲਈ ਸਖ਼ਤ ਮਿਹਨਤ ਕਰ ਰਹੇ ਹਾਂ।
Facebook, Instagram, WhatsApp Down: ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ, ਇੰਸਟਾਗ੍ਰਾਮ ਨੇ ਛੇ ਘੰਟੇ ਤੋਂ ਜ਼ਿਆਦਾ ਸਮੇਂ ਤਕ ਡਾਊਨ ਰਹਿਣ ਤੋਂ ਬਾਅਦ ਫਿਰ ਤੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਫੇਸਬੁੱਕ, ਇੰਸਟਾਗ੍ਰਾਮ, ਵਟਸਐਪ ਦੀ ਵੈਬਸਾਈਟ ਫਿਰ ਬਹਾਲ ਹੋ ਗਈ ਹੈ। ਹਾਲਾਂਕਿ ਸਾਈਟ ਅਜੇ ਹੌਲੀ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਸਮੱਸਿਆ ਨੂੰ ਪੂਰੀ ਤਰ੍ਹਾਂ ਨਾਲ ਠੀਕ ਹੋਣ 'ਚ ਥੋੜਾ ਹੋਰ ਸਮਾਂ ਲੱਗ ਸਕਦਾ ਹੈ।
ਫੇਸਬੁੱਕ ਨੇ ਟਵਿਟਰ 'ਤੇ ਕਿਹਾ, 'ਸਾਨੂੰ ਖੇਦ ਹੈ। ਦੁਨੀਆਂਭਰ ਦੇ ਲੋਕ ਤੇ ਵਪਾਰ ਸਾਡੇ 'ਤੇ ਨਿਰਭਰ ਹੈ। ਅਸੀਂ ਆਪਣੀਆਂ ਐਪਸ ਤੇ ਸੇਵਾਵਾਂ ਨੂੰ ਪੂਰੀ ਤਰ੍ਹਾਂ ਬਹਾਲ ਕਰਨ ਲਈ ਸਖ਼ਤ ਮਿਹਨਤ ਕਰ ਰਹੇ ਹਾਂ। ਇਹ ਦੱਸਦਿਆਂ ਸਾਨੂੰ ਖੁਸ਼ੀ ਹੋ ਰਹੀ ਹੈ ਕਿ ਦੁਬਾਰਾ ਆਨਲਾਈਨ ਵਾਪਸ ਆ ਰਹੇ ਹਨ। ਸਾਡੇ ਨਾਲ ਬਣੇ ਰਹਿਣ ਲਈ ਧੰਨਵਾਦ।' ਇੰਸਟਾਗ੍ਰਾਮ ਵੱਲੋਂ ਟਵੀਟ ਕਰਕੇ ਕਿਹਾ ਗਿਆ, 'ਇੰਸਟਾਗ੍ਰਾਮ ਹੌਲੀ-ਹੌਲੀ ਤੇ ਨਿਸ਼ਚਿਤ ਰੂਪ ਨਾਲ ਹੁਣ ਵਾਪਸ ਆ ਰਿਹਾ ਹੈ। ਸਾਡੇ ਨਾਲ ਬਣੇ ਰਹਿਣ ਲਈ ਧੰਨਵਾਦ ਤੇ ਇੰਤਜ਼ਾਰ ਕਰਨ ਲਈ ਖੇਦ ਹੈ।
ਇੰਟਰਨੈੱਟ ਦੇ ਮੁੱਦਿਆਂ 'ਤੇ ਨਜ਼ਰ ਰੱਖਣ ਵਾਲੇ Downdetector ਨੇ ਕਿਹਾ ਕਿ ਫੇਸਬੁੱਕ ਦਾ ਇਹ outage ਸਭ ਤੋਂ ਵੱਡਾ ਸੀ ਜਿਸ ਦੀਆਂ ਦੁਨੀਆਂ ਭਰ 'ਚ 10.6 ਰਿਪੋਰਟਾਂ ਹਨ। ਸੋਮਵਾਰ ਫੇਸਬੁੱਕ ਦੇ ਸ਼ੇਅਰਾਂ 'ਚ 4.9 ਫੀਸਦ ਦੀ ਗਿਰਾਵਟ ਆਈ ਜੋ ਕਿ ਪਿਛਲੇ ਨਵੰਬਰ ਤੋਂ ਬਾਅਦ ਉਨ੍ਹਾਂ ਦੀ ਸਭ ਤੋਂ ਵੱਡੀ ਰੋਜ਼ਾਨਾ ਗਿਰਾਵਟ ਹੈ ਤੇ ਵਿਗਿਆਪਣ ਮਾਪਣ ਵਾਲੀ ਫਰਮ ਸਟੈਂਡਰਡ ਮੀਡੀਆ ਇੰਡੈਕਸ ਦੇ ਮੁਤਾਬਕ outage ਦੌਰਾਨ ਯੂਐਸ ਵਿਗਿਆਨ ਦੀ ਆਮਦਨੀ 'ਚ ਫੇਸਬੁੱਕ ਨੂੰ ਕਰੀਬ 5,45,000 ਡਾਲਰ ਦਾ ਨੁਕਸਾਨ ਹੋ ਰਿਹਾ ਸੀ।
ਕੰਪਨੀ ਦੇ ਆਪਣੇ ਈਮੇਲ ਸਿਸਟਮ ਸਮੇਤ ਫਸਬੁੱਕ ਦੀਆਂ ਕੁਝ ਅੰਦਰੂਨੀ ਐਪਲੀਕੇਸ਼ਨਾਂ 'ਤੇ ਵੀ ਇਸ ਦੀ ਮਾਰ ਪਈ। ਬਲੂਮਬਰਗ ਨੇ ਰਿਪੋਰਟ ਦਿੱਤੀ ਕਿ ਟਵਿਟਰ 'ਤੇ ਉਪਭੋਗਤਾਵਾਂ ਨੇ ਇਹ ਵੀ ਕਿਹਾ ਕਿ ਕੰਪਨੀ ਦੇ ਮੈਨਲੋ ਪਾਰਕ, ਕੈਲੇਫੋਰਨੀਆ, ਕੈਂਪਸ ਦੇ ਕਰਮਚਾਰੀ ਉਨ੍ਹਾਂ ਦਫ਼ਤਰਾਂ ਤੇ ਕਾਨਫਰੰਸ ਰੂਮਾਂ ਤਕ ਪਹੁੰਚ ਕਰਨ 'ਚ ਅਸਮਰੱਥ ਸਨ, ਜਿੰਨ੍ਹਾ ਲਈ ਸੁਰੱਖਿਆ ਬੈਜ ਦੀ ਲੋੜ ਹੁੰਦੀ ਹੈ।
ਫੇਸਬੁੱਕ ਨੇ ਇਹ ਜ਼ਰੂਰ ਮੰਨਿਆ ਸੀ ਕਿ ਕੁਝ ਲੋਕਾਂ ਨੂੰ ਫੇਸਬੁੱਕ ਐਪ ਐਕਸੈਸ ਕਰਨ 'ਚ ਮੁਸ਼ਕਿਲ ਆ ਰਹੀ ਹੈ ਤੇ ਕਿਹਾ ਕਿ ਇਹ ਐਕਸੈਸ ਬਹਾਲ ਕਰਨ 'ਤੇ ਕੰਮ ਕੀਤਾ ਜਾ ਰਿਹਾ ਹੈ, ਪਰ ਇਸ ਦੇ ਬੰਦ ਹੋਣ ਕਾਰਨ ਜਾਂ ਪ੍ਰਭਾਵਤ ਉਪਭੋਗਤਾਵਾਂ ਦੀ ਬਾਰੇ ਵਿਸਥਾਰ 'ਚ ਨਹੀਂ ਦੱਸਿਆ।
ਇੰਸਟਾਗ੍ਰਾਮ ਦੇ ਮੁਖੀ ਐਡਮ ਮੋਸੇਰੀ ਨੇ ਟਵੀਟ ਕੀਤਾ ਕਿ ਇਹ ਇਕ ਬਰਫ਼ ਦਾ ਦਿਨ ਵਰਗਾ ਮਹਿਸੂਸ ਹੁੰਦਾ ਹੈ ਤੇ ਫੇਸਬੁੱਕ ਦੇ ਬਾਹਰ ਜਾਣ ਵਾਲੇ ਮੁੱਖ ਟੈਕਨਾਲੋਜੀ ਅਧਿਕਾਰੀ ਮਾਈਕ ਸ਼੍ਰੋਫਰ ਨੇ ਨੈੱਟਵਰਕਿੰਗ ਮੁੱਦਿਆਂ ਨੂੰ ਜ਼ਿੰਮੇਵਾਰ ਠਹਿਰਾਇਆ।