ਪੜਚੋਲ ਕਰੋ
Advertisement
ਭਾਰਤੀਆਂ ਨੂੰ ਫੇਸਬੁੱਕ ਦਾ ਨਵਾਂ ਤੋਹਫਾ, 'Avatar' ਫੀਚਰ ਨਾਲ ਕਰੋ ਕਮਾਲ
ਟੈਕ ਜਾਇੰਟ ਕੰਪਨੀ ਫੇਸਬੁੱਕ ਆਪਣੇ ਯੂਜ਼ਰਸ ਲਈ ਨਵੇਂ ਫੀਚਰਸ ਲਿਆਉਂਦੀ ਰਹਿੰਦੀ ਹੈ। ਫੇਸਬੁੱਕ ਇੱਕ ਵਾਰ ਫਿਰ ਮਜ਼ੇਦਾਰ ਫੀਚਰ ਲੈ ਕੇ ਆਈ ਹੈ। ਕੰਪਨੀ ਨੇ ਆਪਣੇ ਖਾਸ ਫੀਚਰ ਨੂੰ Avatars ਨਾਂ ਦਿੱਤਾ ਹੈ।
ਨਵੀਂ ਦਿੱਲੀ: Facebook ਮੁਤਾਬਕ ਨਵਾਂ ਫੀਚਰ ‘Avtar’ ਬਹੁਤ ਸਾਰੇ ਚਿਹਰਿਆਂ, ਹੇਅਰ ਸਟਾਈਲ ਤੇ ਆਉਟਫਿੱਟ ਨੂੰ ਸਪੋਰਟ ਕਰਦਾ ਹੈ ਜੋ ਖਾਸ ਤੌਰ ‘ਤੇ ਭਾਰਤੀ ਯੂਜ਼ਰਸ ਲਈ ਬਣਾਏ ਗਏ ਹਨ। ਇੱਕ ਵਾਰ ਜਦੋਂ ਤੁਸੀਂ ਰੂਪ ਬਣਾ ਲਓਗੇ, ਉਪਯੋਗਕਰਤਾ ਇਸ ਦੀ ਮਦਦ ਨਾਲ ਆਪਣੇ ਚਿਹਰੇ ਦੇ ਸਟਿੱਕਰਾਂ ਨੂੰ ਮੈਸੇਂਜਰ 'ਤੇ ਭੇਜ ਸਕਣਗੇ ਤੇ ਕੁਮੈਂਟ ਵਿੱਚ ਵੀ ਇਸ ਦੀ ਵਰਤੋਂ ਕਰ ਸਕਣਗੇ।
ਆਪਣਾ ਖੁਦ ਦਾ ਰੂਪ ਬਣਾਓ: ਫੇਸਬੁੱਕ ਲੰਬੇ ਸਮੇਂ ਤੋਂ ਇਸ ਫੀਚਰ ‘ਤੇ ਕੰਮ ਕਰ ਰਿਹਾ ਸੀ। ਇਸ ਫੀਚਰ ਜ਼ਰੀਏ ਯੂਜ਼ਰ ਆਪਣਾ ਐਨੀਮੇਟਡ ਕਿਰਦਾਰ ਬਣਾਉਣ ਦੇ ਨਾਲ-ਨਾਲ ਐਪ 'ਚ ਇਸ ਦੀ ਵਰਤੋਂ ਕਰਨ ਦੇ ਯੋਗ ਹੋਣਗੇ।
ਇਹ ਇਸ ਤਰ੍ਹਾਂ ਕੰਮ ਕਰੇਗਾ: ਅਵਤਾਰ ਫੀਚਰ ਲਈ ਯੂਜ਼ਰ ਦੇ ਫੋਨ ‘ਚ ਲੇਟੇਸਟ ਵਰਜਨ ਫੇਸਬੁੱਕ ਤੇ ਮੈਸੇਂਜਰ ਐਪ ਹੋਣਾ ਜ਼ਰੂਰੀ ਹੈ। ਇਸ ਲੇਟੇਸਟ ਵਰਜਨ ਵਿੱਚ ਯੂਜ਼ਰਸ ਨੂੰ ਬਹੁਤ ਸਾਰੀਆਂ ਥਾਂਵਾਂ ‘ਤੇ ਰੂਪ ਕ੍ਰਿਏਟ ਕਰਨ ਦਾ ਆਪਸ਼ਨ ਮਿਲੇਗਾ। ਜੇ ਤੁਸੀਂ ਕੁਮੈਂਟ ਸੈਕਸ਼ਨ ‘ਤੇ ਜਾਂਦੇ ਹੋ ਤੇ ਸਟਿੱਕਰਾਂ ਨਾਲ 'ਸਮਾਈਲੀ' ਆਈਕਨ 'ਤੇ ਟੈਪ ਕਰੋ, ਤਾਂ 'Make your Avatar' ਨਜ਼ਰ ਆਵੇਗਾ। ਉਧਰ, ਫੇਸਬੁੱਕ ਐਪ ਖੋਲ੍ਹਣ ਤੋਂ ਬਾਅਦ ਤੁਸੀਂ ਕੰਢੇ 'ਤੇ ਤਿੰਨ ਲਾਈਨ ਵਾਲੇ 'ਹੈਮਬਰਗਰ ਆਈਕਨ' 'ਤੇ ਟੈਪ ਕਰ ਸਕਦੇ ਹੋ।
ਟੈਪ ਕਰਨ ‘ਤੇ ਇੱਕ ਛੋਟਾ ਪਰਪਲ ਕਲਰ ਦਾ ਆਈਕਨ 'Avatars' ਦੇ ਨਾਲ ਦਿਖਾਈ ਦੇਵੇਗਾ। ਜੇ ਇਹ ਆਪਸ਼ਨ ਦਿਖਾਈ ਨਹੀਂ ਦੇ ਰਿਹਾ, ਤਾਂ ਹੇਠਾਂ ਸਕ੍ਰੌਲ ਕਰ See More ‘ਤੇ ਟੈਪ ਕਰੋ। ਇਸ ਦੇ ਨਾਲ ਹੀ ਜੇ ਤੁਹਾਡੇ ਕਿਸੇ ਦੋਸਤ ਨੇ ਆਪਣਾ ਅਵਤਾਰ ਟਾਈਮਲਾਈਨ 'ਤੇ ਸਾਂਝਾ ਕੀਤਾ ਹੈ, ਤਾਂ ਉਹ 'ਟ੍ਰਾਈ ਇਟ' ਦਾ ਵਿਕਲਪ ਵੀ ਮਿਲ ਜਾਏਗਾ, ਜਿਸ 'ਤੇ ਕਲਿੱਕ ਕਰਕੇ ਤੁਸੀਂ ਆਪਣਾ ਰੂਪ ਤਿਆਰ ਕਰ ਸਕਦੇ ਹੋ।
ਸਭ ਕੁਝ ਸੈਟ ਹੋਣ ਤੋਂ ਬਾਅਦ 'Done' ‘ਤੇ ਕਲਿੱਕ ਕਰੋ। ਹੁਣ ਤੁਸੀਂ ਰੂਪ ਨੂੰ ਸਾਂਝਾ ਕਰ ਸਕਦੇ ਹੋ। ਰੂਪ ਬਣਾਉਣ ਤੋਂ ਬਾਅਦ ਉਸੇ ਰੂਪ ਦੇ ਕਸਟਮਾਈਜ਼ਡ ਸਟਿੱਕਰ ਵੀ ਐਪ 'ਤੇ ਉਪਲਬਧ ਹੋਣਗੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement