Fact Check: ਕਿਤੇ ਤੁਹਾਨੂੰ 'ਮੁਫ਼ਤ ਇੰਟਰਨੈਟ ਡਾਟਾ' ਦਾ ਲਾਲਚ ਨਾ ਪੈ ਜਾਵੇ ਮਹਿੰਗਾ! ਸਰਕਾਰ ਨੇ ਲੋਕਾਂ ਨੂੰ ਕੀਤਾ ਸਾਵਧਾਨ, ਜਾਣੋ ਪੂਰਾ ਮਾਮਲਾ
ਕਈ ਵਾਰ ਟੈਲੀਕਾਮ ਕੰਪਨੀ (Telecom Company) ਦੇ ਨਾਂਅ 'ਤੇ ਮੋਬਾਈਲ ਯੂਜਰਾਂ ਨੂੰ ਮੈਸੇਜ ਭੇਜਿਆ ਜਾਂਦਾ ਹੈ ਕਿ ਇਸ ਲਿੰਕ 'ਤੇ ਕਲਿੱਕ ਕਰਨ ਨਾਲ ਤੁਹਾਨੂੰ ਮੁਫ਼ਤ ਰੀਚਾਰਜ ਦੀ ਸਹੂਲਤ ਮਿਲੇਗੀ। ਅਜਿਹੇ ਫਰਜ਼ੀ ਮੈਸੇਜ 'ਤੇ ਕਲਿੱਕ ਨਾ ਕਰੋ।
PIB Fact Check of Free Recharge Offer: ਭਾਰਤ 'ਚ ਸਮਾਰਟਫ਼ੋਨ ਯੂਜਰਾਂ (Smartphone Users) ਦੀ ਗਿਣਤੀ ਬਹੁਤ ਵੱਡੀ ਹੈ। ਵਧਦੇ ਡਿਜੀਟਾਈਜੇਸ਼ਨ (Digitalisation) ਕਰਕੇ ਸਮਾਰਟਫ਼ੋਨ ਅਤੇ ਇੰਟਰਨੈੱਟ ਸਾਡੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣ ਚੁੱਕਾ ਹੈ। ਇੰਟਰਨੈੱਟ ਯੂਜ਼ਰਸ (Internet Users) ਨੂੰ ਆਪਣੇ ਵੱਲ ਆਕਰਸ਼ਿਤ ਕਰਨ ਲਈ ਟੈਲੀਕਾਮ ਕੰਪਨੀਆਂ ਕਈ ਤਰ੍ਹਾਂ ਦੇ ਆਫ਼ਰ ਲੈ ਕੇ ਆਉਂਦੀਆਂ ਰਹਿੰਦੀਆਂ ਹਨ, ਪਰ ਕਈ ਵਾਰ ਸਾਈਬਰ ਅਪਰਾਧ ਕਰਨ ਵਾਲੇ ਲੋਕਾਂ ਨੂੰ ਮੁਫ਼ਤ ਇੰਟਰਨੈੱਟ ਅਤੇ ਰੀਚਾਰਜ ਦਾ ਆਫ਼ਰ (Free Internet and Recharge Offers) ਦਿੰਦੇ ਹਨ।
ਇਨ੍ਹਾਂ ਆਫ਼ਰਾਂ ਬਾਰੇ ਬਗੈਰ ਸੋਚੇ-ਸਮਝੇ ਭਰੋਸਾ ਕਰਨਾ ਤੁਹਾਨੂੰ ਵੱਡੀ ਮੁਸੀਬਤ 'ਚ ਪਾ ਸਕਦਾ ਹੈ। ਕਈ ਵਾਰ ਟੈਲੀਕਾਮ ਕੰਪਨੀ (Telecom Company) ਦੇ ਨਾਂਅ 'ਤੇ ਮੋਬਾਈਲ ਯੂਜਰਾਂ ਨੂੰ ਮੈਸੇਜ ਭੇਜਿਆ ਜਾਂਦਾ ਹੈ ਕਿ ਇਸ ਲਿੰਕ 'ਤੇ ਕਲਿੱਕ ਕਰਨ ਨਾਲ ਤੁਹਾਨੂੰ ਮੁਫ਼ਤ ਰੀਚਾਰਜ ਦੀ ਸਹੂਲਤ ਮਿਲੇਗੀ। ਜੇਕਰ ਤੁਹਾਨੂੰ ਵੀ ਈਮੇਲ ਜਾਂ ਐਸਐਮਐਸ ਰਾਹੀਂ ਅਜਿਹੇ ਮੈਸੇਜ ਆਉਂਦੇ ਹਨ ਤਾਂ ਅਸੀਂ ਤੁਹਾਨੂੰ ਇਸ ਮੈਸੇਜ ਦੀ ਸੱਚਾਈ ਦੱਸਦੇ ਹਾਂ। ਆਓ ਜਾਣਦੇ ਹਾਂ ਕਿ ਕੀ ਅਜਿਹੇ ਮੈਸੇਜ 'ਤੇ ਭਰੋਸਾ ਕੀਤਾ ਜਾਣਾ ਚਾਹੀਦਾ ਹੈ (PIB Fact Check of Free Recharge Offer) ਜਾਂ ਨਹੀਂ? ਪੀਆਈਬੀ ਨੇ ਅਜਿਹੇ ਮੈਸੇਜ਼ਾਂ ਦਾ ਫੈਕਟ ਚੈੱਕ ਕੀਤਾ ਹੈ।
PIB ਨੇ ਟਵੀਟ ਕਰਕੇ ਦਿੱਤੀ ਜਾਣਕਾਰੀ
ਦੱਸ ਦੇਈਏ ਕਿ ਇਸ ਵਾਇਰਲ ਮੈਸੇਜ ਦੀ ਸੱਚਾਈ ਜਾਣਨ ਲਈ ਪੀਆਈਬੀ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ। ਪੀਆਈਬੀ ਨੇ ਆਪਣੇ ਟਵੀਟ 'ਚ ਕਿਹਾ ਹੈ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਮੁਫ਼ਤ ਇੰਟਰਨੈਟ ਡਾਟਾ ਦਾ ਆਫ਼ਰ (Free Internet Offer) ਬਹੁਤ ਆਕਰਸ਼ਕ ਹੈ, ਪਰ ਕਈ ਵਾਰ ਇਹ ਗਲਤ ਹੁੰਦਾ ਹੈ। ਅਜਿਹੇ ਫਰਜ਼ੀ ਮੈਸੇਜ ਤੋਂ ਬਚਣ ਲਈ ਬਗੈਰ ਸੋਚੇ-ਸਮਝੇ ਕਿਸੇ ਵੀ ਲਿੰਕ 'ਤੇ ਕਲਿੱਕ ਨਾ ਕਰੋ।
ਇਸ ਤਰ੍ਹਾਂ ਸਾਈਬਰ ਧੋਖਾਧੜੀ ਤੋਂ ਖੁਦ ਨੂੰ ਰੱਖੋ ਸੁਰੱਖਿਅਤ
ਇੰਟਰਨੈੱਟ ਦੀ ਵਧਦੀ ਵਰਤੋਂ ਨਾਲ ਸਾਈਬਰ ਅਪਰਾਧ ਦੇ ਮਾਮਲੇ ਵੀ ਤੇਜ਼ੀ ਨਾਲ ਵੱਧ ਰਹੇ ਹਨ। ਅਜਿਹੇ 'ਚ PIB ਨੇ ਲੋਕਾਂ ਨੂੰ ਸੁਚੇਤ ਕਰਨ ਲਈ ਕੁਝ ਟਿਪਸ ਦਿੱਤੇ ਹਨ। ਇਸ ਨਾਲ ਤੁਸੀਂ ਇਸ ਸਾਈਬਰ ਧੋਖਾਧੜੀ ਤੋਂ ਆਪਣੇ ਆਪ ਨੂੰ ਸੁਰੱਖਿਅਤ ਰੱਖ ਸਕਦੇ ਹੋ। ਜੇਕਰ ਤੁਹਾਨੂੰ ਇਸ ਤਰ੍ਹਾਂ ਦਾ ਫ੍ਰੀ ਰੀਚਾਰਜ ਮੈਸੇਜ ਮਿਲਦਾ ਹੈ ਤਾਂ ਅਜਿਹੇ ਫਰਜ਼ੀ ਲਿੰਕਾਂ 'ਤੇ ਕਲਿੱਕ ਨਾ ਕਰੋ।
ਇਸ ਤਰ੍ਹਾਂ ਇਸ ਲਿੰਕ 'ਤੇ ਕਲਿੱਕ ਕਰਕੇ ਤੁਹਾਡੀ ਨਿੱਜੀ ਜਾਣਕਾਰੀ ਚੋਰੀ ਕੀਤੀ ਜਾ ਸਕਦੀ ਹੈ। ਨਾਲ ਹੀ ਆਪਣਾ ਨਿੱਜੀ ਡਾਟਾ ਕਿਸੇ ਨਾਲ ਸ਼ੇਅਰ ਨਾ ਕਰੋ। ਨਾਲ ਹੀ ਅਜਿਹੇ ਮੈਸੇਜਾਂ ਦੀ ਪੁਸ਼ਟੀ ਕੀਤੇ ਬਗੈਰ ਅੱਗੇ ਨਾ ਭੇਜੋ। ਅਜਿਹੇ ਮੈਸੇਜ ਨੂੰ ਤੁਰੰਤ ਡਿਲੀਟ ਕਰ ਦਿਓ।