ਪੜਚੋਲ ਕਰੋ
Advertisement
Diwali Sale: ਫਲਿੱਪਕਾਰਟ ਨੇ ਸ਼ੁਰੂ ਕੀਤੀ ਦੀਵਾਲੀ ਸੇਲ, ਬੇਹੱਦ ਸਸਤਾ ਮਿਲ ਰਿਹਾ ਜ਼ਰੂਰਤ ਦਾ ਸਾਮਾਨ
Flipkart Big Diwali Sale ਅੱਜ ਤੋਂ ਸ਼ੁਰੂ ਹੋ ਰਹੀ ਹੈ ਤੇ 4 ਨਵੰਬਰ ਤੱਕ ਚੱਲੇਗੀ। ਇਸ ਦੇ ਨਾਲ ਹੀ ਪਲੱਸ ਮੈਂਬਰਾਂ ਲਈ ਇਸ ਸੇਲ ਨੂੰ ਬੀਤੀ ਰਾਤ 12 ਵਜੇ ਤੋਂ ਸ਼ੁਰੂ ਕੀਤਾ ਗਿਆ ਹੈ।
ਨਵੀਂ ਦਿੱਲੀ: Flipkart ਦੀ ਬਿੱਗ ਬਿਲੀਅਨ ਡੇਅ ਸੇਲ ਤੋਂ ਬਾਅਦ ਹੁਣ ਕੰਪਨੀ ਨੇ ਅੱਜ ਤੋਂ ਬਿੱਗ ਦੀਵਾਲੀ ਸੇਲ ਦੀ ਸ਼ੁਰੂਆਤ ਕਰ ਦਿੱਤੀ ਹੈ। ਇਹ ਵਿਕਰੀ ਸੇਲ ਤੋਂ ਪਹਿਲਾਂ 4 ਨਵੰਬਰ ਤੱਕ ਚੱਲੇਗੀ। ਇਸ ਸੇਲ ਵਿੱਚ ਤੁਸੀਂ ਲਗਪਗ ਹਰ ਚੀਜ਼ ਜਿਸ ਦੀ ਤੁਹਾਨੂੰ ਜ਼ਰੂਰਤ ਹੈ, ਬੇਹੱਦ ਸਸਤੀ ਖਰੀਦ ਸਕਦੇ ਹੋ। ਜੇ ਤੁਸੀਂ ਬਿੱਗ ਬਿਲੀਅਨ ਸੇਲ ਦਾ ਲਾਭ ਨਹੀਂ ਲਿਆ, ਤਾਂ ਤੁਹਾਡੇ ਕੋਲ ਡਿਸਕਾਉਂਟ ਆਫਰ ਦੇ ਨਾਲ ਖਰੀਦਦਾਰੀ ਕਰਨ ਦਾ ਇੱਕ ਹੋਰ ਮੌਕਾ ਹੈ। ਇਸ ਸੇਲ ਵਿੱਚ ਤੁਸੀਂ ਬਿਜਲੀ ਦੇ ਉਪਕਰਨ, ਮੋਬਾਈਲ, ਲੈਪਟਾਪ ਦੇ ਨਾਲ ਕੱਪੜਿਆਂ 'ਤੇ ਵੀ ਛੂਟ ਹਾਸਲ ਕਰ ਸਕਦੇ ਹੋ।
ਇਹ ਹਨ ਆਫਰਸ:
ਫਲਿੱਪਕਾਰਟ ਦੀ ਇਸ Big Diwali Sale 'ਚ ਕੰਪਨੀ ਵਲੋਂ ਪਲੱਸ ਮੈਂਬਰਾਂ ਨੂੰ ਪਹਿਲੀ ਸੇਲ ਦਾ ਲਾਭ ਲੈਣ ਦਾ ਮੌਕਾ ਮਿਲ ਰਿਹਾ ਹੈ। ਇਹ ਸੇਲ ਪਲੱਸ ਮੈਂਬਰਾਂ ਲਈ 12 ਵਜੇ ਤੋਂ ਸ਼ੁਰੂ ਕੀਤੀ ਗਈ ਹੈ। ਫਲਿੱਪਕਾਰਟ ਮੁਤਾਬਕ ਐਸਬੀਆਈ, ਆਈਸੀਆਈਸੀਆਈ ਬੈਂਕ, ਐਚਡੀਐਫਸੀ ਤੇ ਐਕਸਿਸ ਬੈਂਕ ਕਾਰਡਾਂ ਨਾਲ ਖਰੀਦਦਾਰੀ ਕਰਨ 'ਤੇ ਨੋ ਕੋਸਟ ਈਐਮਆਈ ਆਪਸ਼ਨ ਉਪਲਬਧ ਹੋਵੇਗਾ। ਇਸ ਦੇ ਨਾਲ ਹੀ EMI ਦਾ ਵਿਕਲਪ ਡੈਬਿਟ ਕਾਰਡ 'ਤੇ ਵੀ ਮਿਲੇਗਾ।
'ਨਾਗਿਨ' ਦੇ ਕਿਰਦਾਰ 'ਚ ਨਜ਼ਰ ਆਏਗੀ ਸ਼ਰਧਾ ਕਪੂਰ
ਇਨ੍ਹਾਂ 'ਤੇ ਮਿਲੇਗੀ ਡਿਸਕਾਉਂਟ:
ਫਲਿੱਪਕਾਰਟ ਸੇਲ 'ਚ ਸਮਾਰਟਫੋਨ 'ਤੇ ਬੰਪਰ ਛੂਟ ਮਿਲੇਗੀ। ਇਸ 'ਚ ਗਾਹਕ 70,000 ਰੁਪਏ ਦੇ LG G8X ਡਿਊਲ ਫੋਨ ਨੂੰ 24,990 ਰੁਪਏ 'ਚ ਖਰੀਦ ਸਕਣਗੇ। Vivo V20 ਨੂੰ 27,990 ਰੁਪਏ ਦੀ ਕੀਮਤ ਦੇ ਨਾਲ ਇਸ ਸੈੱਲ 'ਚ 24,990 ਰੁਪਏ ਵਿੱਚ ਖਰੀਦਣ ਦਾ ਮੌਕਾ ਮਿਲੇਗਾ।
ਇਸ ਦੇ ਨਾਲ ਹੀ Samsung Galaxy F41 ਦੀ ਕੀਮਤ 19,999 ਰੁਪਏ ਹੈ, ਪਰ ਤੁਸੀਂ ਇਸ ਸੇਲ 'ਚ ਇਸ ਫੋਨ ਨੂੰ 15,499 ਰੁਪਏ 'ਚ ਆਰਡਰ ਕਰ ਸਕਦੇ ਹੋ। ਇੰਨਾ ਹੀ ਨਹੀਂ ਸਮਾਰਟਫੋਨ ਤੋਂ ਇਲਾਵਾ ਹੋਰ ਇਲੈਕਟ੍ਰਾਨਿਕ ਚੀਜ਼ਾਂ ਜਿਵੇਂ ਟੀਵੀ, ਲੈਪਟਾਪ, ਸਪੀਕਰ, ਕੈਮਰੇ ਤੇ ਹੈੱਡਫੋਨ 'ਤੇ ਵੀ ਛੂਟ ਮਿਲੇਗੀ। ਤੁਸੀਂ ਇਸ ਸੇਲ ਵਿਚ ਰਸੋਈ ਦੀਆਂ ਚੀਜ਼ਾਂ ਵੀ ਸਸਤੀਆਂ ਕੀਮਤਾਂ 'ਤੇ ਖਰੀਦ ਸਕਦੇ ਹੋ।
ਕੈਪਟਨ ਦੀ ਪ੍ਰਿਅੰਕਾ ਗਾਂਧੀ ਕੋਲ ਸ਼ਿਕਾਇਤ, ਮਹਿਲਾ ਵਿਧਾਇਕਾ ਨੇ ਲਾਏ ਗੰਭੀਰ ਇਲਜ਼ਾਮ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਵਿਸ਼ਵ
ਪੰਜਾਬ
ਸਿਹਤ
Advertisement