ਪੜਚੋਲ ਕਰੋ
Advertisement
ਕੀ ਤੁਸੀਂ ਮੋਬਾਈਲ ਫ਼ੋਨ ਦਾ ਪਾਸਵਰਡ, ਪਿਨ ਜਾਂ ਪੈਟਰਨ ਭੁੱਲ ਗਏ ਹੋ, ਮਿੰਟਾਂ ’ਚ ਕਰੋ ਅਨਲੌਕ
ਜੇ ਤੁਸੀਂ ਆਪਣੇ ਫ਼ੋਨ ਦਾ ਪਾਸਵਰਡ, ਪਿਨ ਜਾਂ ਪੈਟਰਨ ਭੁੱਲ ਗਏ ਹੋ ਅਤੇ ਫ਼ੋਨ ਲੌਕ ਹੋ ਗਿਆ ਹੈ, ਤਾਂ ਪ੍ਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ। ਤੁਸੀਂ ਸਿਰਫ਼ ਕੁਝ ਹੀ ਛਿਣਾਂ ਅੰਦਰ ਆਪਣਾ ਫ਼ੋਨ ਅਨਲੌਕ ਕਰ ਸਕੋਗੇ।
ਨਵੀਂ ਦਿੱਲੀ: ਸਾਡੇ ਵਿੱਚੋਂ ਜ਼ਿਆਦਾਤਰ ਲੋਕ ਆਪਣੀਆਂ ਨਿੱਜੀ ਤਸਵੀਰਾਂ ਤੋਂ ਲੈ ਕੇ ਚੈਟ ਤੱਕ ਸੁਰੱਖਿਅਤ ਰੱਖਣ ਲਈ ਮੋਬਾਈਲ ਵਿੱਚ ਪਾਸਵਰਡ, ਪਿਨ ਜਾਂ ਪੈਟਰਨ ਲਾ ਕੇ ਰੱਖਦੇ ਹਾਂ। ਪਰ ਕਈ ਵਾਰ ਅਸੀਂ ਇਹ ਪਾਸਵਰਡ, ਪਿਨ ਜਾਂ ਪੈਟਰਨ ਭੁੱਲ ਜਾਂਦੇ ਹਾਂ, ਜਿਸ ਤੋਂ ਬਾਅਦ ਸਾਨੂੰ ਲੌਕ ਖੁਲ੍ਹਵਾਉਣ ਲਈ ਸਰਵਿਸ ਸੈਂਟਰ ਦੇ ਚੱਕਰ ਲਾਉਣੇ ਪੈਂਦੇ ਹਨ।
ਜੇ ਤੁਸੀਂ ਆਪਣੇ ਫ਼ੋਨ ਦਾ ਪਾਸਵਰਡ, ਪਿਨ ਜਾਂ ਪੈਟਰਨ ਭੁੱਲ ਗਏ ਹੋ ਅਤੇ ਫ਼ੋਨ ਲੌਕ ਹੋ ਗਿਆ ਹੈ, ਤਾਂ ਪ੍ਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ। ਤੁਸੀਂ ਸਿਰਫ਼ ਕੁਝ ਹੀ ਛਿਣਾਂ ਅੰਦਰ ਆਪਣਾ ਫ਼ੋਨ ਅਨਲੌਕ ਕਰ ਸਕੋਗੇ।
ਇੰਝ ਕਰੋ ਫ਼ੋਨ ਅਨਲੌਕ
- ਜਿਹੜਾ ਐਂਡ੍ਰਾਇਡ ਸਮਾਰਟਫ਼ੋਨ ਤੁਸੀਂ ਅਨਲੌਕ ਕਰਨਾ ਚਾਹੁੰਦੇ ਹੋ, ਪਹਿਲਾਂ ਉਸ ਨੂੰ ਸਵਿੱਚ ਆਫ਼ ਕਰਕੇ ਇੱਕ ਮਿੰਟ ਤੱਕ ਰੁਕੋ।
- ਹੁਣ ਵਾਲਿਯੂਮ ਤੋਂ ਹੇਠਲਾ ਬਟਨ ਤੇ ਪਾਵਰ ਬਟਨ ਇੱਕੋ ਵਾਰੀ ਦਬਾਓ।
- ਫਿਰ ਫ਼ੋਨ ਰੀਕਵਰੀ ਮੋਡ ’ਚ ਚਲਾ ਜਾਵੇਗਾ, ਇਸ ਵਿੱਚ ਫ਼ੈਕਟਰੀ ਰੀਸੈੱਟ ਬਟਨ ਉੱਤੇ ਕਲਿੱਕ ਕਰੋ।
- ਡਾਟਾ ਕਲੀਨ ਕਰਨ ਲਈ Wipe Cache ਉੱਤੇ ਟੈਪ ਕਰੋ।
- ਦੁਬਾਰਾ ਇੱਕ ਮਿੰਟ ਤੱਕ ਉਡੀਕੋ ਤੇ ਫਿਰ ਆਪਣਾ ਐਂਡ੍ਰਾਇਡ ਡਿਵਾਈਸ ਸਟਾਰਟ ਕਰੋ। ਹੁਣ ਤੁਹਾਡਾ ਫ਼ੋਨ ਅਨਲੌਕ ਹੋ ਜਾਵੇਗਾ। ਭਾਵੇਂ ਸਾਰੇ ਲੌਗ ਇਨ ਆਈਡੀ ਤੇ ਐਕਸਟਰਨਲ ਮੋਬਾਇਲ ਐਪ ਡਿਲੀਟ ਹੋ ਜਾਣਗੇ
ਪੈਟਰਨ ਲੌਕ ਨੂੰ ਆਪਣੇ ਮੋਬਾਈਲ ਤੋਂ ਬਾਈਪਾਸ ਕਰੋ
- ਇਹ ਟ੍ਰਿੱਕ ਕੇਵਲ ਤਦ ਹੀ ਕੰਮ ਕਰੇਗਾ, ਜਦੋਂ ਤੁਹਾਡੇ ਕੋਲ ਲੌਕ ਮੋਬਾਈਲ ਡਿਵਾਈਸ ਵਿੱਚ ਐਕਟਿਵ ਇੰਟਰਨੈੱਟ ਕੁਨੈਕਸ਼ਨ ਹੋਵੇਗਾ। ਜੇ ਤੁਹਾਡਾ ਡਾਟਾ ਕੁਨੈਕਸ਼ਨ ਆਨ ਹੈ, ਤਾਂ ਤੁਸੀਂ ਆਸਾਨੀ ਨਾਲ ਇਹ ਡਿਵਾਈਸ ਅਨਲੌਕ ਕਰ ਸਕਦੇ ਹੋ।
- ਆਪਣਾ ਸਮਾਰਟਫ਼ੋਨ ਲਵੋ ਤੇ ਉਸ ਵਿੱਚ 5 ਵਾਰ ਗ਼ਲਤ ਪੈਟਰਨ ਲੌਕ ਡ੍ਰਾਅ ਕਰੋ।
- ਹੁਣ ਤੁਹਾਨੂੰ ਇੱਕ ਨੋਟੀਫ਼ਿਕੇਸ਼ਨ ਵਿਖਾਈ ਦੇਵੇਗਾ, ਜਿਸ ਵਿੱਚ ਲਿਖਿਆ ਹੋਵੇਗਾ ਕਿ 30 ਸੈਕੰਡਾਂ ਬਾਅਦ ਟ੍ਰਾਈ ਕਰੋ। ਹੁਣ ਉਸ ਵਿੱਚ ‘ਫ਼ਾਰਗੈੱਟ ਪਾਸਵਰਡ’ ਦਾ ਵਿਕਲਪ ਆਵੇਗਾ।
- ਉਸ ਵਿੱਚ ਆਪਣੀ ਜੀਮੇਲ ਆਈਡੀ ਤੇ ਪਾਸਵਰਡ ਪਾਓ, ਜੋ ਤੁਸੀਂ ਆਪਣੇ ਲੌਕਡ ਡਿਵਾਈਸ ’ਚ ਪਾਈ ਹੈ।
- ਇਸ ਤੋਂ ਬਾਅਦ ਤੁਹਾਡਾ ਫ਼ੋਨ ਅਨਲੌਕ ਹੋ ਜਾਵੇਗਾ।
- ਹੁਣ ਤੱਕ ਤੁਸੀਂ ਨਵਾਂ ਪੈਟਰਨ ਲੌਕ ਸੈੱਟ ਕਰ ਸਕਦੇ ਹੋ।
ਇਹ ਵੀ ਪੜ੍ਹੋ: ਕਿਸਾਨ ਨੂੰ ਦੇ ਦਿੱਤੇ 10-10 ਰੁਪਏ ਦੇ 17 ਹਜ਼ਾਰ ਦੇ ਸਿੱਕੇ, ਹੁਣ ਬੈਂਕ ਜਮ੍ਹਾਂ ਕਰਨ ਤੋਂ ਇਨਕਾਰੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਲੁਧਿਆਣਾ
ਦੇਸ਼
Advertisement