ਰਾਤ ਨੂੰ ਫੋਨ ਚਾਰਜਿੰਗ 'ਤੇ ਲਾ ਕੇ ਸੁੱਤੀ ਸੀ ਕੁੜੀ, ਬੈਟਰੀ ਫਟਣ ਨਾਲ ਮੌਤ
ਕਜ਼ਾਕਿਸਤਾਨ ਦੇ ਬਾਸਟੋਬ ਪਿੰਡ ਵਿੱਚ ਅਲੂਆ ਐਸੇਟਕੀ ਨਾਂ ਦੀ ਇੱਕ ਲੜਕੀ ਨੇ ਸੌਣ ਤੋਂ ਪਹਿਲਾਂ ਆਪਣੇ ਫੋਨ ਨੂੰ ਚਾਰਜਿੰਗ 'ਤੇ ਲਾਇਆ ਤੇ ਉਸ 'ਤੇ ਗਾਣੇ ਸੁਣਨ ਲਈ ਫੋਨ ਨੂੰ ਆਪਣੇ ਬਿਸਤਰੇ ਲਾਗੇ ਰੱਖ ਲਿਆ। ਸਵੇਰ ਹੋਣ ਤੋਂ ਪਹਿਲਾਂ ਫੋਨ ਦੀ ਬੈਟਰੀ ਫਟ ਗਈ ਤੇ ਲੜਕੀ ਦੀ ਮੌਤ ਹੋ ਗਈ।
ਨਵੀਂ ਦਿੱਲੀ: ਲੋਕਾਂ ਦੀ ਆਦਤ ਹੁੰਦੀ ਹੈ ਕਿ ਰਾਤ ਨੂੰ ਫੋਨ ਦੀ ਵਰਤੋਂ ਕਰਨ ਤੋਂ ਬਾਅਦ ਉਹ ਆਪਣੇ ਸਿਰਹਾਣੇ ਦੇ ਹੇਠਾਂ ਜਾਂ ਮੰਜੇ ਦੇ ਕੋਲ ਫੋਨ ਨੂੰ ਚਾਰਜਿੰਗ 'ਤੇ ਲਾ ਕੇ ਸੌਂ ਜਾਂਦੇ ਹਨ। ਤੁਹਾਨੂੰ ਦੱਸ ਦੇਈਏ ਕਿ ਫੋਨ ਚਾਰਜਿੰਗ 'ਤੇ ਲਾ ਕੇ ਸੌਣ ਦੀ ਇਹ ਆਦਤ ਤੁਹਾਡੀ ਜਾਨ ਵੀ ਲੈ ਸਕਦੀ ਹੈ। ਕਜ਼ਾਕਿਸਤਾਨ ਵਿੱਚ ਇੱਕ 14 ਸਾਲ ਦੀ ਲੜਕੀ ਨਾਲ ਇਹੀ ਹਾਦਸਾ ਵਾਪਰਿਆ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।
ਰਿਪੋਰਟ ਦੇ ਅਨੁਸਾਰ ਕਜ਼ਾਕਿਸਤਾਨ ਦੇ ਬਾਸਟੋਬ ਪਿੰਡ ਵਿੱਚ ਅਲੂਆ ਐਸੇਟਕੀ ਨਾਂ ਦੀ ਇੱਕ ਲੜਕੀ ਨੇ ਸੌਣ ਤੋਂ ਪਹਿਲਾਂ ਆਪਣੇ ਫੋਨ ਨੂੰ ਚਾਰਜਿੰਗ 'ਤੇ ਲਾਇਆ ਤੇ ਉਸ 'ਤੇ ਗਾਣੇ ਸੁਣਨ ਲਈ ਫੋਨ ਨੂੰ ਆਪਣੇ ਬਿਸਤਰੇ ਲਾਗੇ ਰੱਖ ਲਿਆ। ਸਵੇਰ ਹੋਣ ਤੋਂ ਪਹਿਲਾਂ ਫੋਨ ਦੀ ਬੈਟਰੀ ਫਟ ਗਈ ਤੇ ਲੜਕੀ ਦੀ ਮੌਤ ਹੋ ਗਈ।
ਨਿਊਜ਼ੀਲੈਂਡ ਹੈਰਾਲਡ ਅਖਬਾਰ ਦੀ ਇੱਕ ਰਿਪੋਰਟ ਦੇ ਅਨੁਸਾਰ ਜਦੋਂ ਸਵੇਰੇ ਲੜਕੀ ਦੀ ਮਾਂ ਉਸ ਨੂੰ ਜਗਾਉਣ ਗਈ ਤਾਂ ਲੜਕੀ ਉੱਥੇ ਮਰੀ ਹੋਈ ਪਈ ਮਿਲੀ। ਜਾਣਕਾਰੀ ਅਨੁਸਾਰ ਫੋਨ ਦੀ ਬੈਟਰੀ ਚਾਰਜਿੰਗ ਦੌਰਾਨ ਇੰਨੀ ਗਰਮ ਹੋ ਗਈ ਸੀ ਕਿ ਉਸ ਵਿੱਚ ਧਮਾਕਾ ਹੋ ਗਿਆ।
ਇਸ ਹਾਦਸੇ ਕਾਰਨ ਅਲੂਆ ਐਸੇਟਕੀ ਅਬਜ਼ੇਲਬੇਕ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ। ਫੋਰੈਂਸਿਕ ਮਾਹਰ ਵੀ ਇਹੀ ਮੰਨਦੇ ਹਨ ਕਿ ਲੜਕੀ ਦੀ ਮੌਤ ਫੋਨ ਦੀ ਬੈਟਰੀ ਫਟਣ ਕਾਰਨ ਹੋਈ ਹੈ। ਅਜੇ ਤੱਕ ਇਸ ਬ੍ਰਾਂਡ ਦਾ ਖੁਲਾਸਾ ਨਹੀਂ ਹੋਇਆ ਹੈ ਕਿ ਸਮਾਰਟਫੋਨ ਕਿਸ ਕੰਪਨੀ ਨਾਲ ਸਬੰਧਤ ਸੀ।