ਨਵੀਂ ਦਿੱਲੀ: ਇੰਟਰਨੈੱਟ ਦੀ ਦੁਨੀਆ ‘ਚ ਸਭ ਤੋਂ ਤੇਜ਼ ਨੈੱਟਵਰਕ 4ਜੀ ਨੈੱਟਵਰਕ ਤੋਂ ਬਾਅਦ 5ਜੀ ਦੀਆਂ ਤਿਆਰੀਆਂ ਜ਼ੋਰਾਂ ‘ਤੇ ਚੱਲ ਰਹੀਆਂ ਹਨ। ਦੁਨੀਆ ‘ਚ ਇੰਟਰਨੈੱਟ ਦੀ ਵਧਦੀ ਮੰਗ ਕਰਕੇ 4ਜੀ ਨੈੱਟਵਰਕ ਓਵਰਲੋਡਿੰਗ ਦਾ ਸ਼ਿਕਾਰ ਹੋ ਰਿਹਾ ਹੈ। ਇਸ ਨਾਲ ਨਜਿੱਠਣ ਲਈ 5ਜੀ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਇਸ ਨੈੱਟਵਰਕ ਦੇ ਨਾਲ ਜਿੱਥੇ 4ਜੀ ਤੋਂ ਕਿਤੇ ਜ਼ਿਆਦਾ ਸਪੀਡ ਮਿਲੇਗੀ, ਉਸ ਦੇ ਨਾਲ ਹੀ ਰੇਡੀਓਫ੍ਰੀਕਵੈਂਸੀ ਚਿੰਤਾ ਦਾ ਕਾਰਨ ਹੈ। 5ਜੀ ਦੇ ਸ਼ੁਰੂ ਹੋਣ ਦੇ ਨਾਲ ਹੀ ਮੋਬਾਈਲ ਟਾਵਰਾਂ ਦੀ ਗਿਣਤੀ ਵੀ ਵਧੇਗੀ ਤੇ ਆਰਐਫ ਸਿਗਨਲ ਦੀ ਤਾਕਤ ਵਧੇਗੀ। ਅਜਿਹੇ ‘ਚ ਟਾਵਰਾਂ ਤੋਂ ਨਿਕਲਣ ਵਾਲਿਆਂ ਤਰੰਗਾਂ ਨਾਲ ਸਿਹਤ ਖ਼ਰਾਬ ਹੋਣ ਦਾ ਖਦਸ਼ਾ ਸਭ ਤੋਂ ਜ਼ਿਆਦਾ ਰਹੇਗਾ।

ਫੋਰਟਿਜ਼ ਹਸਪਤਾਲ, ਨੋਇਡਾ ਦੇ ਕਾਰਡਿਅਕ ਸਰਜੀ ਵਿਭਾਗ ਦੇ ਡਾਇਰੈਕਟਰ ਵੈਭਵ ਮਿਸ਼ਰਾ ਨੇ ਕਿਹਾ ਕਿ ਆਰਐਫ ਨਾਲ ਵਹਿਮ ਦੇ ਨਾਲ ਨਾਲ ਡਰ ਤੇ ਗਲਤਫਹਿਮੀ ਵੀ ਪੈਦਾ ਹੁੰਦੀ ਹੈ। ਇਸ ਦੇ ਨਾਲ ਹੀ ਆਰਐਫ ਵਾਲੇ ਖੇਤਰ ਦਾ ਪ੍ਰਭਾਆ ਸਾਡੇ ਸਰੀਰ ਦੇ ਤਾਪਮਾਨ ‘ਤੇ ਵੀ ਲੈਂਦਾ ਹੈ। ਇਸ ਨਾਲ ਸਾਡੀਆਂ ਕੋਸ਼ਿਕਾਵਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ।