ਪੜਚੋਲ ਕਰੋ

ਏਅਰਟੈਲ ਤੇ ਵੋਡਾਫੋਨ-ਆਈਡੀਆ ਦੇ ਗਾਹਕਾਂ ਲਈ ਬੁਰੀ ਖ਼ਬਰ! 

  ਚੰਡੀਗੜ੍ਹ: ਭਾਰਤੀ ਟੈਲੀਕਾਮ ਉਦਯੋਗ ਵਿੱਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਹਾਲਾਂਕਿ ਇਹ ਬਦਲਾਅ ਸਿਰਫ਼ ਵੋਡਾਫੋਨ-ਆਈਡੀਆ ਤੇ ਏਅਰਟੈਲ ਦੇ ਗਾਹਕਾਂ ਲਈ ਹੀ ਹੈ। ਦਰਅਸਲ ਇਹ ਤਿੰਨੇ ਕੰਪਨੀਆਂ ਨੇ ਆਪਣੇ ਗਾਹਕਾਂ ਲਈ ਘੱਟੋ-ਘੱਟ ਮਹੀਨਾਵਾਰ ਪਲਾਨ ਸ਼ੁਰੂ ਕੀਤਾ ਹੈ। ਹਰ ਗਾਹਕ ਨੂੰ ਆਪਣਾ ਨੰਬਰ ਚਾਲੂ ਰੱਖਣ ਲਈ ਇਹ ਰਿਚਾਰਜ ਕਰਾਉਣਾ ਜ਼ਰੂਰੀ ਹੈ। ਇਸ ਲਈ ਹਰ ਮਹੀਨੇ 35 ਰੁਪਏ ਖਰਚਣੇ ਪੈਣਗੇ। ਰਿਚਾਰਜ ਕਰਾਉਣਾ ਕਿਉਂ ਜ਼ਰੂਰੀ? ਦਰਅਸਲ ਅੱਜਕਲ੍ਹ ਹਰ ਕੋਈ ਦੋ ਸਿੰਮਾਂ ਵਾਲਾ ਫੋਨ ਵਰਤ ਰਿਹਾ ਹੈ। ਲੋਕ ਇੱਕ ਸਿੰਮ ਵਿੱਚ ਤਾਂ ਰਿਚਾਰਜ ਕਰਵਾ ਲੈਂਦੇ ਹਨ, ਪਰ ਦੂਜੀ ਸਿੰਮ ਨੂੰ ਚਾਲੂ ਰੱਖਣ ਲਈ ਉਸ ਵਿੱਚ 10 ਕੁ ਰੁਪਏ ਦਾ ਰਿਚਾਰਜ ਕਰਵਾ ਛੱਡਦੇ ਹਨ। ਇਸ ਨਾਲ ਦੂਜੀ ਸਿੰਮ ਵਾਲੀਆਂ ਕੰਪਨੀਆਂ ਦੀ ਕਮਾਈ ਘਟ ਜਾਂਦੀ ਹੈ। ਹਾਲਾਂਕਿ ਇਨ੍ਹਾਂ ਤਿੰਨਾਂ ਕੰਪਨੀਆਂ ਨੇ ਸਿਰਫ 2G ਨੈੱਟਵਰਕ ਵਰਤ ਰਹੇ ਗਾਹਕਾਂ ਲਈ ਹੀ ਅਜਿਹਾ ਕੀਤਾ ਹੈ। ਇਸ ਕਾਰਨ ਦੇ ਇਲਾਵਾ 2G ਗਾਹਕਾਂ ਦੀ ਗਿਣਤੀ ਘਟਾਉਣ ਤੇ 4G ਗਾਹਕਾਂ ਦੀ ਗਿਣਤੀ ਵਧਾਉਣ ਲਈ ਵੀ ਇਹ ਕਦਮ ਚੁੱਕਿਆ ਗਿਆ ਹੈ। ਅੱਜਕਲ੍ਹ ਸਸਤਾ ਡੇਟਾ ਤੇ ਫ੍ਰੀ ਆਊਟਗੋਇੰਗ ਕਾਲਾਂ ਮਿਲਣ ਕਰਕੇ ਗਾਹਕ ਆਪਣੇ ਨੰਬਰ ’ਤੇ ਰਿਚਾਰਜ ਹੀ ਨਹੀਂ ਕਰਾਉਂਦੇ, ਜਿਸ ਕਾਰਨ ਵੀ ਕੰਪਨੀਆਂ ਦਾ ਮਾਲੀਆ ਘਟ ਰਿਹਾ ਹੈ। ਇਸੇ ਵਜ੍ਹਾ ਕਰਕੇ ਕੰਪਨੀਆਂ ‘ਮਿਨੀਮਮ ਮੰਥਲੀ ਪਲਾਨ’ ਰਾਹੀਂ ਕਮਾਈ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਘੱਟੋ-ਘੱਟ 35 ਰੁਪਏ ਦਾ ਰਿਚਾਰਜ ਕਰਾਉਣਾ ਜ਼ਰੂਰੀ ਮੀਡੀਆ ਰਿਪੋਰਟਾਂ ਮੁਤਾਬਕ ਏਅਰਟੈਲ ਦੇ 10 ਕਰੋੜ ਤੇ ਵੋਡਾਫੋਨ-ਆਈਡੀਆ ਦੇ 15 ਕਰੋੜ ਗਾਹਕ ਹਰ ਮਹੀਨੇ 35 ਰੁਪਏ ਤੋਂ ਵੀ ਘੱਟ ਦਾ ਰਿਚਾਰਜ ਕਰਵਾਉਂਦੇ ਹਨ। ਇਸ ਲਈ ਇਨ੍ਹਾਂ ਕੰਪਨੀਆਂ ਨੇ ਆਪਣੇ ਮਿਨੀਮਮ ਮੰਥਲੀ ਪਲਾਨ ਦੀ ਵੀ 35 ਰੁਪਏ ਤੋਂ ਹੀ ਸ਼ੁਰੂਆਤ ਕੀਤੀ ਹੈ। ਇਸ ਲਈ ਇਨ੍ਹਾਂ ਕੰਪਨੀਆਂ ਦੇ ਗਾਹਕਾਂ ਨੂੰ ਇਸ ਪਲਾਨ ਦਾ ਰਿਚਾਰਜ ਕਰਵਾਉਣਾ ਲਾਜ਼ਮੀ ਹੈ। ਇਸ ਵਿੱਚ ਗਾਹਕ ਨੂੰ 26 ਰੁਪਏ ਦਾ ਟਾਕਟਾਈਮ ਤੇ 100MB ਡੇਟਾ ਦਿੱਤਾ ਜਾਏਗਾ। ਕਾਲ ਲਈ ਇੱਕ ਪੈਸਾ ਪ੍ਰਤੀ ਸੈਕਿੰਡ ਵਸੂਲ ਕੀਤਾ ਜਾਏਗਾ। ਇਸ ਪਲਾਨ ਤੋਂ ਇਲਾਵਾ ਕੰਪਨੀ ਨੇ 100 ਦੇ ਅੰਦਰ ਹੋਰ ਪਲਾਨ ਵੀ ਪੇਸ਼ ਕੀਤੇ ਹਨ। ਇਨ੍ਹਾਂ ਵਿੱਚ 65 ਤੇ 95 ਰੁਪਏ ਦ ਪਲਾਨ ਸ਼ਾਮਲ ਹੈ। ਸਾਰੇ ਪਲਾਨ 28 ਦਿਨਾਂ ਦੀ ਮਿਆਦ ਨਾਲ ਆਉਣਗੇ। ਧਿਆਨ ਦੇਣ ਵਾਲੀ ਗੱਲ ਹੈ ਕਿ ਜੇ ਗਾਹਕ ਇਹ ਰਿਚਾਰਜ ਨਹੀਂ ਕਰਵਾਉਣਗੇ ਤਾਂ 15 ਦਿਨਾਂ ਬਾਅਦ ਇਨਕਮਿੰਗ ਕਾਲਾਂ ਤੇ 90 ਦਿਨਾਂ ਬਾਅਦ ਗਾਹਕ ਦਾ ਨੰਬਰ ਵੀ ਬੰਦ ਕਰ ਦਿੱਤਾ ਜਾਏਗਾ।

ਟਾਪ ਹੈਡਲਾਈਨ

Billionaire : ਰਾਤੋ-ਰਾਤ ਖਾਤੇ 'ਚ ਆਏ 3,500 ਕਰੋੜ ਰੁਪਏ! ਆਮ ਆਦਮੀ ਬਣ ਗਿਆ ਅਰਬਪਤੀ, ਫਿਰ ਜੋ ਹੋਇਆ...

ਪੀਰੀਅਡਜ਼ ਤੋਂ ਪਹਿਲਾਂ ਸਰੀਰ ਕਿਉਂ ਦਿੰਦਾ ਹੈ ਅਜੀਬ ਸੰਕੇਤ? ਜਾਣੋ ਕਿਹੜੇ ਬਦਲਾਅ ਹਨ ਨਾਰਮਲ

Free LPG Cylinder :  ਚੋਣਾਂ ਤੋਂ ਪਹਿਲਾਂ ਸਰਕਾਰ ਦਾ ਵੱਡਾ ਐਲਾਨ, ਹੋਲੀ-ਦੀਵਾਲੀ ’ਤੇ ਮਿਲਣਗੇ 2 ਮੁਫ਼ਤ LPG ਸਿਲੰਡਰ

Punjab News : ਪੰਜਾਬ ਸਰਕਾਰ ਨੇ ਸੱਦਿਆ ਵਿਧਾਨ ਸਭਾ ਸੈਸ਼ਨ , 22 ਅਕਤੂਬਰ ਤੋਂ ਹੋਵੇਗਾ ਸ਼ੁਰੂ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Billionaire : ਰਾਤੋ-ਰਾਤ ਖਾਤੇ 'ਚ ਆਏ 3,500 ਕਰੋੜ ਰੁਪਏ! ਆਮ ਆਦਮੀ ਬਣ ਗਿਆ ਅਰਬਪਤੀ, ਫਿਰ ਜੋ ਹੋਇਆ...
Billionaire : ਰਾਤੋ-ਰਾਤ ਖਾਤੇ 'ਚ ਆਏ 3,500 ਕਰੋੜ ਰੁਪਏ! ਆਮ ਆਦਮੀ ਬਣ ਗਿਆ ਅਰਬਪਤੀ, ਫਿਰ ਜੋ ਹੋਇਆ...
ਪੀਰੀਅਡਜ਼ ਤੋਂ ਪਹਿਲਾਂ ਸਰੀਰ ਕਿਉਂ ਦਿੰਦਾ ਹੈ ਅਜੀਬ ਸੰਕੇਤ? ਜਾਣੋ ਕਿਹੜੇ ਬਦਲਾਅ ਹਨ ਨਾਰਮਲ
ਪੀਰੀਅਡਜ਼ ਤੋਂ ਪਹਿਲਾਂ ਸਰੀਰ ਕਿਉਂ ਦਿੰਦਾ ਹੈ ਅਜੀਬ ਸੰਕੇਤ? ਜਾਣੋ ਕਿਹੜੇ ਬਦਲਾਅ ਹਨ ਨਾਰਮਲ
Free LPG Cylinder :  ਚੋਣਾਂ ਤੋਂ ਪਹਿਲਾਂ ਸਰਕਾਰ ਦਾ ਵੱਡਾ ਐਲਾਨ, ਹੋਲੀ-ਦੀਵਾਲੀ ’ਤੇ ਮਿਲਣਗੇ 2 ਮੁਫ਼ਤ LPG ਸਿਲੰਡਰ
Free LPG Cylinder :  ਚੋਣਾਂ ਤੋਂ ਪਹਿਲਾਂ ਸਰਕਾਰ ਦਾ ਵੱਡਾ ਐਲਾਨ, ਹੋਲੀ-ਦੀਵਾਲੀ ’ਤੇ ਮਿਲਣਗੇ 2 ਮੁਫ਼ਤ LPG ਸਿਲੰਡਰ
Punjab News : ਪੰਜਾਬ ਸਰਕਾਰ ਨੇ ਸੱਦਿਆ ਵਿਧਾਨ ਸਭਾ ਸੈਸ਼ਨ , 22 ਅਕਤੂਬਰ ਤੋਂ ਹੋਵੇਗਾ ਸ਼ੁਰੂ
Punjab News : ਪੰਜਾਬ ਸਰਕਾਰ ਨੇ ਸੱਦਿਆ ਵਿਧਾਨ ਸਭਾ ਸੈਸ਼ਨ , 22 ਅਕਤੂਬਰ ਤੋਂ ਹੋਵੇਗਾ ਸ਼ੁਰੂ
Punjab News : CM ਮਾਨ ਤੇ ਸੁਖਬੀਰ ਬਾਦਲ ਖ਼ਿਲਾਫ਼ ਚੋਣ ਲੜ ਸਕਦੇ ਹਨ ਅੰਮ੍ਰਿਤਪਾਲ ਸਿੰਘ ! 2 ਸੀਟਾਂ ਤੋਂ ਭਰਨਗੇ ਨਾਮਜ਼ਦਗੀ

 Punjab News : ਪੰਜਾਬ ਦੇ ਇਨ੍ਹਾਂ ਸ਼ਹਿਰਾਂ ’ਚ ਲੱਗੀਆਂ ਸਖ਼ਤ ਪਾਬੰਦੀਆਂ, ਜ਼ਿਲ੍ਹਾ ਮੈਜਿਸਟ੍ਰੇਟਾਂ ਨੇ ਜਾਰੀ ਕੀਤੇ ਹੁਕਮ

ਪੰਜਾਬ ਪੁਲਿਸ ਨੂੰ ਮਿਲਿਆ ਪੱਕਾ DGP, ਗੌਰਵ ਯਾਦਵ ਨੂੰ ਮਿਲੀ ਅਹਿਮ ਜ਼ਿੰਮੇਵਾਰੀ

ਤਰਨਤਾਰਨ 'ਚ ਨੰਬਰਦਾਰ ਦੇ ਘਰ 'ਤੇ ਫਾਈਰਿੰਗ, ਬਾਈਕ 'ਤੇ ਆਏ 2 ਬਦਮਾਸ਼, ਗੇਟ 'ਤੇ 5-6 ਗੋਲੀਆਂ ਚਲਾਈਆਂ; ਜਾਣੋ ਪੂਰਾ ਮਾਮਲਾ

Embed widget