ਪੜਚੋਲ ਕਰੋ
Advertisement
Apple ਯੂਜ਼ਰਜ਼ ਲਈ ਖੁਸ਼ਖਬਰੀ!
ਨਵੀਂ ਦਿੱਲੀ: ਜੇਕਰ ਤੁਸੀਂ iOS ਯੂਜ਼ਰ ਹੋ ਤਾਂ ਤੁਹਾਨੂੰ ਪਤਾ ਹੋਵੇਗਾ ਕਿ ਤੁਹਾਡੇ ਡੇਟਾ ਨੂੰ ਸਟੋਰ ਕਰਨ ਲਈ iCloud ਸਟੋਰੇਜ਼ ਦੀ ਕਿੰਨੀ ਅਹਿਮੀਅਤ ਹੈ। ਤਕਰੀਬਨ ਹਰ ਵਰਤੋਂਕਾਰ ਨੂੰ ਆਪਣੀ ਫ਼ੋਟੋ ਜਾਂ ਦਸਤਾਵੇਜ਼ ਬੈਕਅੱਪ ਕਰਨ ਲਈ ਇਹ ਮੈਸੇਜ ਜ਼ਰੂਰ ਮਿਲਿਆ ਹੋਵੇਗਾ, ''You do not have enough space in iCloud to back up your iPhone. ''
ਐੱਪਲ ਆਪਣੇ ਵਰਤੋਂਕਾਰਾਂ ਦੀ ਇਸ ਸਮੱਸਿਆ ਨੂੰ ਦੂਰ ਕਰਨ ਲਈ ਅੱਗੇ ਆਇਆ ਹੈ। AppleInsider ਦੀ ਰਿਪੋਰਟ ਮੁਤਾਬਕ ਦੁਨੀਆ ਦੀ ਮੰਨੀ ਪ੍ਰਮੰਨੀ ਕੰਪਨੀ ਐੱਪਲ ਆਪਣੇ ਗਾਹਕਾਂ ਨੂੰ ਇੱਕ ਮਹੀਨੇ ਲਈ ਮੁਫ਼ਤ iCloud ਸਟੋਰੇਜ ਦੇ ਰਹੀ ਹੈ। ਇਹ ਉਨ੍ਹਾਂ ਗਾਹਕਾਂ ਲਈ ਬੇਹੱਦ ਕੰਮ ਦਾ ਹੋਵੇਗਾ ਜਿਨ੍ਹਾਂ ਦੀ ਪੰਜ ਜੀਬੀ ਕਲਾਊਡ ਸਟੋਰੇਜ ਭਰ ਚੁੱਕੀ ਹੋਵੇ ਜਾਂ ਹੋਣ ਵਾਲੀ ਹੋਵੇ।
ਹੁਣ ਮਿਲਦੀ ਸਿਰਫ਼ ਪੰਜ ਜੀਬੀ iCloud ਸਟੋਰਜ਼
ਐੱਪਲ ਨੇ ਸਾਲ 2011 ਵਿੱਚ ਪੰਜ ਜੀਬੀ ਮੁਫ਼ਤ iCloud ਸਟੋਰੇਜ਼ ਦੇਣ ਦੀ ਸ਼ੁਰੂਆਤ ਕੀਤੀ ਸੀ। ਇੰਨੇ ਸਾਲਾਂ ਵਿੱਚ ਵੀ ਐੱਪਲ ਨੇ ਇਸ ਸਟੋਰੇਜ ਨੂੰ ਵਧਾਇਆ ਨਹੀਂ। ਇਸ ਪੰਜ ਜੀਬੀ ਡੇਟਾ ਵਿੱਟ ਯੂਜ਼ਰ ਆਪਣੀ ਫ਼ੋਟੋ, ਦਸਤਾਵੇਜ਼ ਤੇ ਹੋਰ ਵੀ ਕਈ ਤਰ੍ਹਾਂ ਦੇ ਡੇਟਾ ਨੂੰ ਸੰਭਾਲ ਕੇ ਰੱਖ ਸਕਦਾ ਹੈ। ਅਜਿਹੇ ਵਿੱਚ ਪੰਜ ਜੀਬੀ ਸਟੋਰੇਜ਼ ਬਹੁਤ ਛੇਤੀ ਭਰ ਜਾਂਦੀ ਹੈ।
ਜੇਕਰ ਇਸ ਤੋਂ ਵਾਧੂ iCloud ਸਪੇਸ ਚਾਹੀਦੀ ਹੈ ਤਾਂ ਵਰਤੋਂਕਾਰ ਨੂੰ ਇਸ ਲਈ ਵੱਧ ਭੁਗਤਾਨ ਕਰਨਾ ਹੋਵੇਗਾ। ਐਪਲ ਦੀ ਆਮਦਨ ਦਾ ਇਹ ਇੱਕ ਵੱਡਾ ਸਰੋਤ ਹੈ। ਐਪਲ ਦਾ ਮੁਫ਼ਤ iCloud ਸਟੋਰੇਜ ਵਰਤੋਂਕਾਰ ਲਈ ਇੱਕ ਬਿਹਤਰ ਕਦਮ ਹੈ। ਕੰਪਨੀ ਨੂੰ ਇਸ ਤਰ੍ਹਾਂ ਦੇ ਸਥਾਈ ਹੱਲ ਬਾਰੇ ਵੀ ਗ਼ੌਰ ਕਰਨਾ ਚਾਹੀਦਾ ਹੈ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪਾਲੀਵੁੱਡ
Advertisement