ਨਵੀਂ ਦਿੱਲੀ: ਐਪਲ ਨੇ 2018 ‘ਚ ਬੈਟਰੀ ਰੀਪਲੈਸਮੈਂਟ ਪ੍ਰੋਗ੍ਰਾਮ ਰਾਹੀਂ 1.10 ਕਰੋੜ ਤੋਂ ਜ਼ਿਆਦਾ ਆਈਫੋਨਾਂ ਦੀ ਬੈਟਰੀਆਂ ਨੂੰ ਬਦਲਿਆ ਹੈ, ਜਦਕਿ ਇਸ ਪ੍ਰੋਗ੍ਰਾਮ ਰਾਹੀਂ ਐਪਲ ਨੂੰ 20 ਲੱਖ ਬੈਟਰੀਆਂ ਰੀਪਲੇਸ ਕਰਨ ਦਾ ਅੰਦਾਜ਼ਾ ਸੀ। ਇਸ ਗੱਲ ਦੀ ਜਾਣਕਾਰੀ ਐਪਲ ‘ਤੇ ਨਜ਼ਰ ਰੱਖਣ ਵਾਲੇ ਡੌਨ ਗੂਰਬਰ ਨੇ ਦਿੱਤੀ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਐਪਲ ਦੇ ਸੀਈਓ ਟੀਮ ਕੁੱਕ ਨੇ ਆਈਫੋਨ ਦੀ ਬੈਟਰੀ ਰੀਪਲੇਸ ਕਰਨ ਦੇ ਅੰਕੜੇ ਇੱਕ ਇੰਟਰਵਿਊ ‘ਚ ਦੱਸੇ ਹਨ।

ਐਪਲ ਨੇ ਬੈਟਰੀ ਰੀਪਲੇਸਮੈਂਟ ਪ੍ਰੋਗ੍ਰਾਮ ਤਹਿਤ ਆਈਫੋਨ ਯੂਜ਼ਰ ਸਿਰਫ 29 ਡਾਲਰ ‘ਚ ਬੈਟਰੀ ਬਦਲਵਾ ਸਕਦੇ ਸੀ। ਰਿਪੋਰਟ ਮੁਤਾਬਕ ਇਸ ਪ੍ਰੋਗ੍ਰਾਮ ਤਹਿਤ ਕਈ ਯੂਜ਼ਰਸ ਨੇ 1000 ਡਾਲਰ ‘ਚ ਨਵਾਂ ਆਈਫੋਨ ਖਰੀਦਣ ਦੀ ਥਾਂ ਆਪਣੇ ਪੁਰਾਣੇ ਫੋਨ ਦੀ ਬੈਟਰੀ ਨੂੰ ਬਦਲਣਾ ਸਹੀ ਸਮਝਿਆ। ਇਸ ਨਾਲ ਐਪਲ ਨੂੰ 11 ਬਿਲੀਅਨ ਡਾਲਰ ਯਾਨੀ ਕਰੀਬ 77 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਝੱਲਿਆ ਹੈ।



ਇਸ ਦੇ ਨਾਲ ਹੀ ਐਪਲ ਨੇ 1.10 ਕਰੋੜ ਯੂਜ਼ਰਸ ਨੇ ਆਪਣੇ ਪੁਰਾਣੇ ਫੋਨ ਦੀ ਬੈਟਰੀ ਨੂੰ 29 ਡਾਲਰ ‘ਚ ਬਦਲ ਕੇ ਕੰਪਨੀ ਨੂੰ 319 ਮਿਲੀਅਨ ਡਾਲਰ ਕਰੀਬ 22.66 ਅਰਬ ਰੁਪਏ ਦਾ ਫਾਇਦਾ ਵੀ ਕੀਤਾ ਹੈ। ਐਪਲ ‘ਤੇ ਕਈ ਵਾਰ ਪੁਰਾਣੇ ਫੋਨਾਂ ਦੀ ਬੈਟਰੀ ਲਾਈਫ ਤੇ ਪਰਫਾਰਮੈਂਸ ਨੂੰ ਸਲੋਅ ਕਰਨ ਦੇ ਇਲਜ਼ਾਮ ਲੱਗੇ ਹਨ।

ਇਨ੍ਹਾਂ ਇਲਜ਼ਾਮਾਂ ਤੋਂ ਬਾਅਦ ਹੀ ਕੰਪਨੀ ਨੇ ਬੈਟਰੀ ਰੀਪਲੇਸਮੈਂਟ ਪ੍ਰੋਗ੍ਰਾਮ ਸ਼ੁਰੂ ਕੀਤਾ ਸੀ। ਜਿਸ ਨੂੰ ਭਾਰਤ ‘ਚ ਪਿਛਲੇ ਸਾਲ ਹੀ ਸ਼ੁਰੂ ਕੀਤਾ ਗਿਆ ਸੀ। ਜਿਸ ’ਚ ਭਾਰਤੀ ਯੂਜ਼ਰਸ ਦੋ ਹਜ਼ਾਰ ਰੁਪਏ ‘ਚ ਆਪਣੇ ਫੋਨ ਦੀ ਬੈਟਰੀ ਨੂੰ ਬਦਲ ਸਕਦੇ ਸੀ। ਜਦਕਿ ਆਮ ਤੌਰ ‘ਤੇ ਫੋਨ ਦੀ ਬੈਟਰੀ ਰੀਪਲੇਸ ਕਰਨ ‘ਚ 6500 ਰੁਪਏ ਲੱਗਦੇ ਹਨ।