ਪੜਚੋਲ ਕਰੋ
Advertisement
Apple ਇਸ ਹਫਤੇ ਲਾਂਚ ਕਰ ਸਕਦਾ 16 ਇੰਚ ਦਾ ਮੈਕਬੁੱਕ ਪ੍ਰੋ, ਇਹ ਹੋ ਸਕਦੇ ਫੀਚਰਸ
ਐਪਲ ਕੰਪਨੀ ਇਸ ਹਫਤੇ 16 ਇੰਚ ਦੀ ਮੈਕਬੁੱਕ ਪ੍ਰੋ ਨੂੰ ਪੂਰੀ ਤਰ੍ਹਾਂ ਨਵੇਂ ਅੰਦਾਜ਼ 'ਚ ਲਾਂਚ ਕਰ ਸਕਦੀ ਹੈ। ਇਸ ਤੋਂ ਪਹਿਲਾਂ ਪਿਛਲੇ ਕੁਝ ਦਿਨਾਂ ਤੋਂ 16 ਇੰਚ ਦੇ ਮੈਕਬੁੱਕ ਪ੍ਰੋ ਦੇ ਲਾਂਚ ਹੋਣ ਦੀਆਂ ਬਹੁਤ ਸਾਰੀਆਂ ਖਬਰਾਂ ਲਗਾਤਾਰ ਆ ਰਹੀਆਂ ਸੀ।
ਨਿਊ ਯਾਰਕ: ਐਪਲ ਕੰਪਨੀ ਇਸ ਹਫਤੇ 16 ਇੰਚ ਦੀ ਮੈਕਬੁੱਕ ਪ੍ਰੋ ਨੂੰ ਪੂਰੀ ਤਰ੍ਹਾਂ ਨਵੇਂ ਅੰਦਾਜ਼ 'ਚ ਲਾਂਚ ਕਰ ਸਕਦੀ ਹੈ। ਇਸ ਤੋਂ ਪਹਿਲਾਂ ਪਿਛਲੇ ਕੁਝ ਦਿਨਾਂ ਤੋਂ 16 ਇੰਚ ਦੇ ਮੈਕਬੁੱਕ ਪ੍ਰੋ ਦੇ ਲਾਂਚ ਹੋਣ ਦੀਆਂ ਬਹੁਤ ਸਾਰੀਆਂ ਖਬਰਾਂ ਲਗਾਤਾਰ ਆ ਰਹੀਆਂ ਸੀ। 16 ਇੰਚ ਦੇ ਮੈਕਬੁੱਕ ਪ੍ਰੋ 'ਚ ਐਪਲ ਦੇ ਡਿਫੈਕਟਿਵ ਬਟਰਫਲਾਈ ਕੀਬੋਰਡ ਦੇ ਮੌਜੂਦ ਹੋਣ ਦੀ ਸੰਭਾਵਨਾ ਨਹੀਂ। ਖਬਰਾਂ ਮੁਤਾਬਕ ਐਪਲ ਇਸ ਮੈਕਬੁੱਕ ਪ੍ਰੋ ਦੇ ਲਾਂਚ ਹੋਣ ਤੋਂ ਪਹਿਲਾਂ ਪ੍ਰਾਈਵੇਟ ਪ੍ਰੈੱਸ ਬ੍ਰੀਫਿੰਗ ਕਰ ਰਿਹਾ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਇਸ ਨੂੰ ਹਫਤੇ ਦੇ ਅੰਦਰ ਲਾਂਚ ਕੀਤਾ ਜਾ ਸਕਦਾ ਹੈ।
ਨਵੇਂ ਕੀਬੋਰਡ ਤੋਂ ਇਲਾਵਾ 9th GEN ਦਾ ਸੀਪੀਯੂ ਤੇ ਨਵਾਂ ਏਐਮਡੀ ਜੀਪੀਯੂ ਵੀ ਨਵੇਂ ਮੈਕਬੁੱਕ 'ਚ ਆਉਣ ਦੀ ਉਮੀਦ ਹੈ। ਮੈਕਬੁੱਕ ਦੇ ਇਸ ਨਵੇਂ ਵਰਜਨ 'ਚ 'esc' ਕੀ ਦੇ ਵਾਪਸ ਆਉਣ ਦੀ ਖਬਰ ਹੈ। ਪ੍ਰੋਗਰਾਮਰ ਤੇ ਲੇਖਕ ਇਸ ਦੀ ਬਹੁਤ ਵਰਤੋਂ ਕਰਦੇ ਹਨ। 16 ਇੰਚ ਦੇ ਇਸ MacBook Pro ਦਾ ਰੈਜ਼ੋਲੂਸ਼ਨ 3072–1920 ਦੱਸਿਆ ਗਿਆ ਹੈ। ਨਵੇਂ ਫੀਚਰਸ ਬਾਰੇ ਗੱਲ ਕਰੀਏ ਤਾਂ ਇਸ 'ਚ ਇੱਕ ਨਵਾਂ ਸੀਜ਼ਰ ਸਵਿੱਚ ਕੀਬੋਰਡ, ਰੀ-ਡਿਜ਼ਾਇਨ ਟਚ ਬਾਰ ਅਤੇ ਟਚ ਆਈਡੀ ਆ ਸਕਦਾ ਹੈ।
ਇਸਦੇ ਨਾਲ ਹੀ ਐਪਲ ਨੇ ਹਾਲ ਹੀ 'ਚ ਐਪਲ ਟੀਵੀ + ਦੀ ਸ਼ੁਰੂਆਤ ਕੀਤੀ ਹੈ। ਇਸ 'ਚ ਦਰਸ਼ਕ ਪ੍ਰਸਿੱਧ ਫਿਲਮਾਂ, ਸ਼ੋਅ ਅਤੇ ਅਸਲ ਟੀਵੀ ਪ੍ਰੋਗਰਾਮਾਂ ਨੂੰ ਇੱਕ ਮਹੀਨੇ 99 ਰੁਪਏ ਦੇ ਚਾਰਜ 'ਤੇ ਵੇਖ ਸਕਦੇ ਹਨ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਸਿਹਤ
ਪੰਜਾਬ
Advertisement