ਪੜਚੋਲ ਕਰੋ
Advertisement
(Source: ECI/ABP News/ABP Majha)
Apple ਦੇ ਨਵੇਂ ਪ੍ਰੋਡਕਟ ਹੋ ਸਕਦੇ ਇਸ ਸਾਲ ਸਤੰਬਰ ਵਿੱਚ ਲਾਂਚ, iPhone 12 ਤੇ ਨਵੇਂ MacBook ਆਉਣ ਦੀ ਉਮੀਦ
ਐਪਲ ਇਸ ਸਾਲ ਆਪਣੇ ਗਾਹਕਾਂ ਨੂੰ iPhone 12 ਤੇ ਨਵੇਂ MacBook ਦਾ ਤੋਹਫਾ ਦੇ ਸਕਦਾ ਹੈ। ਕਿਹਾ ਜਾ ਰਿਹਾ ਹੈ ਕਿ ਐਪਲ ਆਪਣੇ 5 ਜੀ ਆਈਫੋਨ 12 ਮਾਡਲ ਅਤੇ ਨਵੇਂ ਐਪਲ ਵਾਚ ਨੂੰ ਇਸ ਸਾਲ ਸਤੰਬਰ ਵਿਚ ਇੱਕ ਆਨਲਾਈਨ ਪ੍ਰੋਗਰਾਮ ਜ਼ਰੀਏ ਲਾਂਚ ਕਰ ਸਕਦਾ ਹੈ।
ਨਵੀਂ ਦਿੱਲੀ: ਐਪਲ ਯੂਜ਼ਰਸ ਲਈ ਇੱਕ ਚੰਗੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸ ਦਈਏ ਕਿ ਇਸ ਸਾਲ ਐਪਲ ਆਪਣਾ ਨਵਾਂ ਆਈਫੋਨ ਲਾਂਚ ਕਰ ਸਕਦਾ ਹੈ। ਕਿਹਾ ਜਾ ਰਿਹਾ ਹੈ ਕਿ ਆਈਫੋਨ 12 ਨਾਲ ਐਪਲ ਆਪਣਾ ਨਵਾਂ ਮੈਕਬੁੱਕ ਅਤੇ ਐਪਲ ਵਾਚ ਲਾਂਚ ਕਰ ਸਕਦਾ ਹੈ।
iPhone12 ਲਾਂਚ ਕਰ ਸਕਦਾ ਹੈ:
ਮਾਈਕ੍ਰੋ-ਬਲੌਗਿੰਗ ਸਾਈਟ 'ਤੇ ਇੱਕ ਟਵੀਟ ਤੋਂ ਖੁਲਾਸਾ ਹੋਇਆ ਹੈ ਕਿ Apple 8 ਸਤੰਬਰ ਲਈ ਇੱਕ ਆਨਲਾਈਨ ਈਵੈਂਟ ਦੀ ਯੋਜਨਾ ਬਣਾ ਰਿਹਾ ਹੈ, ਜਿੱਥੇ ਉਹ ਨਵਾਂ 5 ਜੀ ਆਈਫੋਨ 12 ਮਾਡਲ, ਨਵਾਂ ਐਪਲ ਵਾਚ ਅਤੇ ਕੁਝ ਹੋਰ ਪ੍ਰੋਡਕਟ ਲਾਂਚ ਕਰ ਸਕਦਾ ਹੈ। ਇਸ ਤੋਂ ਇਲਾਵਾ, ਟਿਪਸਟਰ ਨੇ ਇਹ ਵੀ ਕਿਹਾ ਕਿ ਤਕਨੀਕੀ ਦਿੱਗਜ਼ ਐਪਲ ਨੇ 27 ਅਕਤੂਬਰ ਨੂੰ ਇੱਕ ਹੋਰ ਪ੍ਰੋਗਰਾਮ ਦੀ ਯੋਜਨਾ ਬਣਾ ਰਿਹਾ ਹੈ, ਜਿੱਥੇ ਇਹ ਆਈਪੈਡ ਪ੍ਰੋ ਤੋਂ ਪਰਦਾ ਚੁੱਕੇਗਾ, ਜਦਕਿ ਇੱਕ ਮੈਕਬੁੱਕ ਮਾਡਲ ਵੀ ਇੰਨ ਹਾਊਸ ਪ੍ਰੋਸੈਸਰ ਵਲੋਂ ਸੰਚਾਲਿਤ ਕੀਤਾ ਜਾ ਸਕਦਾ ਹੈ। ਇਹ ਅਜੇ ਸਾਫ ਨਹੀਂ ਹੈ ਕਿ ਅਕਤੂਬਰ ਦਾ ਪ੍ਰੋਗਰਾਮ ਆਨਲਾਈਨ ਆਯੋਜਿਤ ਕੀਤਾ ਜਾਵੇਗਾ ਜਾਂ ਇਹ ਕਿਸੇ ਥਾਂ 'ਤੇ ਆਯੋਜਿਤ ਕੀਤਾ ਜਾਵੇਗਾ।
ਟਿਪਸਟਰ ਦਾ ਇਹ ਵੀ ਦਾਅਵਾ ਹੈ ਕਿ ਐਪਲ ਏਅਰਪਾਵਰ ਵਾਲਾ ਵਾਇਰਲੈੱਸ ਚਾਰਜਿੰਗ ਪੈਡ ਵੀ ਲਾਂਚ ਕਰੇਗਾ। ਜਿਸ ਨੂੰ ਪਿਛਲੇ ਸਾਲ ਮਾਰਚ ਵਿੱਚ ਰੱਦ ਕਰ ਦਿੱਤਾ ਗਿਆ ਸੀ। ਇਸਦੇ ਇਲਾਵਾ, ਕੰਪਨੀ ਇੱਕ ਨਵੇਂ ਆਈਪੈਡ ਦਾ ਐਲਾਨ ਵੀ ਕਰ ਸਕਦੀ ਹੈ ਅਤੇ ਪਰ ਟਿਪਸਟਰ ਨੇ ਇਹ ਨਹੀਂ ਦੱਸਿਆ ਕਿ ਇਹ ਕਿਹੜਾ ਆਈਪੈਡ ਹੋਵੇਗਾ।
ਇਸ ਦੇ ਨਾਲ ਹੀ 27 ਅਕਤੂਬਰ 'ਚ ਐਪਲ ਨੇ ਇੱਕ ਨਵਾਂ ਆਈਪੈਡ ਪ੍ਰੋ ਲਾਂਚ ਕਰਨ ਦੀ ਗੱਲ ਕਹੀ ਹੈ। ਇਹ ਸੰਭਵ ਤੌਰ 'ਤੇ 5 ਜੀ ਆਈਪੈਡ ਪ੍ਰੋ ਹੋ ਸਕਦਾ ਹੈ। ਜਿਸ ਨੂੰ 2021 ਤੱਕ ਮੁਲਤਵੀ ਕਰ ਦਿੱਤਾ ਗਿਆ ਸੀ। ਟਿਪਸਟਰ ਦਾ ਦਾਅਵਾ ਹੈ ਕਿ ਨਵਾਂ ਮੈਕਬੁੱਕ ਅਤੇ ਮੈਕਬੁੱਕ 13 ਇੰਚ ਦਾ ਹੋਵੇਗਾ। ਨਾਲ ਹੀ ਟਿਪਸਟਰ ਦਾ ਦਾਅਵਾ ਹੈ ਕਿ ਕਪਰਟਿਨੋ ਕੰਪਨੀ ਆਪਣੇ ਐਪਲ ਗਲਾਸ ਨੂੰ ਅਕਤੂਬਰ ਵਿੱਚ ਲਾਂਚ ਕਰ ਸਕਦੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਦੇਸ਼
ਪੰਜਾਬ
ਪੰਜਾਬ
Advertisement