ਪੜਚੋਲ ਕਰੋ

ਬਾਬਾ ਰਾਮਦੇਵ ਨੇ ਸ਼ੁਰੂ ਕੀਤੀਆਂ ਮੋਬਾਈਲ ਸੇਵਾਵਾਂ, 144 'ਚ 2 GB ਡੇਟਾ, ਸਿਹਤ ਤੇ ਜੀਵਨ ਬੀਮਾ

ਨਵੀਂ ਦਿੱਲੀ: ਯੋਗ ਤੋਂ ਪ੍ਰਸਿੱਧੀ ਖੱਟ ਵੱਡੀ ਕਾਰਪੋਰੇਟ ਕੰਪਨੀ 'ਪਤੰਜਲੀ' ਖੜ੍ਹੀ ਕਰ ਚੁੱਕੇ ਬਾਬਾ ਰਾਮਦੇਵ ਨੇ ਹੁਣ ਟੈਲੀਕਾਮ ਖੇਤਰ ਵਿੱਚ ਐਂਟਰੀ ਮਾਰ ਲਈ ਹੈ। ਐਤਵਾਰ ਨੂੰ ਇੱਕ ਸਮਾਗਮ ਦੌਰਾਨ ਬਾਬਾ ਰਾਮਦੇਵ ਨੇ ਸਿੰਮ ਕਾਰਡ ਲਾਂਚ ਕਰ ਦਿੱਤਾ, ਜਿਸ ਨੂੰ 'ਸਵਦੇਸ਼ੀ ਸਮਰਿੱਧੀ ਸਿੰਮ ਕਾਰਡ' ਨਾਂ ਦਿੱਤਾ ਗਿਆ ਹੈ। ਇਸ ਨੂੰ ਦੇਸ਼ ਦੀ ਸਰਕਾਰੀ ਦੂਰਸੰਚਾਰ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ (BSNL) ਤੇ ਪਤੰਜਲੀ ਮਿਲ ਕੇ ਚਲਾਉਣਗੀਆਂ। ਆਓ ਅੱਗੇ ਤੁਹਾਨੂੰ ਦੱਸਦੇ ਹਾਂ ਕਿ ਬਾਬਾ ਰਾਮਦੇਵ ਦੇ ਸਿੰਮ ਵਿੱਚ ਕੀ ਹੈ ਖਾਸ   ਪਤੰਜਲੀ ਸਿੰਮ ਦੇ ਫਾਇਦੇ ਇਸ ਸਿੰਮ ਵਿੱਚ 144 ਰੁਪਏ ਦਾ ਰੀਚਾਰਜ ਕਰਵਾਉਣ ਨਾਲ ਦੋ ਜੀਬੀ ਡੇਟਾ, ਅਸੀਮਤ ਕਾਲਿੰਗ ਤੇ 100 ਐਸਐਮਐਸ ਭੇਜਣ ਦੀ ਸੁਵਿਧਾ ਮਿਲੇਗੀ। ਸਿੰਮ ਦੀ ਵਰਤੋਂ ਕਰਨ ਵਾਲੇ ਨੂੰ 2.5 ਲੱਖ ਰੁਪਏ ਤਕ ਦਾ ਮੈਡੀਕਲ ਬੀਮਾ ਤੇ ਪੰਜ ਲੱਖ ਰੁਪਏ ਤਕ ਦਾ ਜੀਵਨ ਬੀਮਾ ਦਿੱਤਾ ਜਾਵੇਗਾ। ਫਿਲਹਾਲ ਰਾਮਦੇਵ ਪਤੰਜਲੀ+ਬੀਐਸਐਨਐਲ ਸਿੰਮ ਆਪਣੇ ਕਰਮਚਾਰੀਆਂ ਨੂੰ ਹੀ ਦੇਣਗੇ ਪਰ ਜਦ ਇਸ ਨੂੰ ਆਮ ਜਨਤਾ ਲਈ ਜਾਰੀ ਕਰ ਦਿੱਤਾ ਤਾਂ ਸਿੰਮ ਰਾਹੀਂ ਪਤੰਜਲੀ ਉਤਪਾਦਾਂ ਉੱਪਰ 10% ਦੀ ਛੋਟ ਵੀ ਮਿਲੇਗੀ। ਰਾਮਦੇਵ ਨੇ ਦੱਸਿਆ ਆਪਣਾ ਟੀਚਾ ਸਿੰਮ ਜਾਰੀ ਕਰਨ ਵਾਲੇ ਸਮਾਗਮ ਵਿੱਚ ਰਾਮਦੇਵ ਨੇ ਕਿਹਾ ਕਿ ਬੀਐਸਐਨਐਲ ਤੇ ਪਤੰਜਲੀ ਨੇ ਮਿਲਕੇ ਦੇਸ਼ ਦੀ ਸੇਵਾ ਕਰਨੀ ਹੈ। ਰਾਮਦੇਵ ਨੇ ਕਿਹਾ ਕਿ ਉਨ੍ਹਾਂ ਦਾ ਟੀਚਾ ਸਿਰਫ਼ ਦਾਨ-ਪੁੰਨ ਕਰਨਾ ਹੈ। ਰਾਮਦੇਵ ਨੇ ਸਪੱਸ਼ਟ ਕੀਤਾ ਹੈ ਕਿ ਬੀਮੇ 'ਤੇ ਦਾਅਵਾ ਸਿਰਫ਼ ਸੜਕ ਦੁਰਘਟਨਾ ਹੋਣ 'ਤੇ ਹੀ ਕੀਤਾ ਜਾ ਸਕੇਗਾ। ਸੋਸ਼ਲ ਮੀਡੀਆ ਉੱਪਰ 'ਪਤੰਜਲੀ ਸਿੰਮ' ਨਾਂ ਹੇਠ ਪਿਛਲੇ ਲੰਮੇ ਸਮੇਂ ਤੋਂ ਪੋਸਟਾਂ ਆ ਰਹੀਆਂ ਹਨ ਤੇ ਬਾਬਾ ਰਾਮਦੇਵ ਦਾ ਕਾਫੀ ਮਜ਼ਾਕ ਵੀ ਉਡਾਇਆ ਜਾਂਦਾ ਰਿਹਾ ਹੈ। ਹੁਣ ਰਾਮਦੇਵ ਨੇ ਸੱਚਮੁੱਚ ਹੀ ਪਤੰਜਲੀ ਸਿੰਮ ਕਾਰਡ ਜਾਰੀ ਕਰ ਦਿੱਤਾ ਹੈ।

ਟਾਪ ਹੈਡਲਾਈਨ

ਐਪਲ ਦਾ ਆਈਫੋਨ ਅਤੇ ਹੋਰ ਉਤਪਾਦਾਂ ਨੂੰ ਲੀਜ਼ 'ਤੇ ਲੈਣ ਦਾ ਨਵਾਂ ਪ੍ਰੋਗਰਾਮ ਅਗਲੇ ਹਫਤੇ ਲਾਂਚ ਹੋਵੇਗਾ
ਐਪਲ ਦਾ ਆਈਫੋਨ ਅਤੇ ਹੋਰ ਉਤਪਾਦਾਂ ਨੂੰ ਲੀਜ਼ 'ਤੇ ਲੈਣ ਦਾ ਨਵਾਂ ਪ੍ਰੋਗਰਾਮ ਅਗਲੇ ਹਫਤੇ ਲਾਂਚ ਹੋਵੇਗਾ
ਗੂਗਲ ਇੱਕ ਨਵਾਂ ਡਿਵਾਈਸ ਵਿਕਸਤ ਕਰ ਰਿਹਾ ਹੈ ਜੋ ਸਕ੍ਰੀਨ ਤੋਂ ਬਿਨਾਂ ਵੀ ਤੁਹਾਡੀ ਫਿਟਨੈਸ ਦੀ ਨਿਗਰਾਨੀ ਕਰੇਗਾ।
ਗੂਗਲ ਇੱਕ ਨਵਾਂ ਡਿਵਾਈਸ ਵਿਕਸਤ ਕਰ ਰਿਹਾ ਹੈ ਜੋ ਸਕ੍ਰੀਨ ਤੋਂ ਬਿਨਾਂ ਵੀ ਤੁਹਾਡੀ ਫਿਟਨੈਸ ਦੀ ਨਿਗਰਾਨੀ ਕਰੇਗਾ।
ਜੈਮਰ ਇੰਟਰਨੈੱਟ ਕਿਵੇਂ ਬੰਦ ਕਰਦਾ ਹੈ? ਜਾਣੋ ਕਿ ਇਹ ਕਿਵੇਂ ਕੰਮ ਕਰਦਾ ਹੈ ਅਤੇ ਇਸਦਾ ਹੱਲ ਕੀ ਹੈ।
ਜੈਮਰ ਇੰਟਰਨੈੱਟ ਕਿਵੇਂ ਬੰਦ ਕਰਦਾ ਹੈ? ਜਾਣੋ ਕਿ ਇਹ ਕਿਵੇਂ ਕੰਮ ਕਰਦਾ ਹੈ ਅਤੇ ਇਸਦਾ ਹੱਲ ਕੀ ਹੈ।
ਮੋਬਾਈਲ ਫੋਨ ਚਾਰਜ ਕਰਨ 'ਤੇ ਕਿੰਨੀ ਯੂਨਿਟ ਬਿਜਲੀ ਦੀ ਖਪਤ ਹੁੰਦੀ ਹੈ, ਜਾਣੋ ਇੱਕ ਘੰਟੇ ਦਾ ਹਿਸਾਬ?
ਮੋਬਾਈਲ ਫੋਨ ਚਾਰਜ ਕਰਨ 'ਤੇ ਕਿੰਨੀ ਯੂਨਿਟ ਬਿਜਲੀ ਦੀ ਖਪਤ ਹੁੰਦੀ ਹੈ, ਜਾਣੋ ਇੱਕ ਘੰਟੇ ਦਾ ਹਿਸਾਬ?

ਵੀਡੀਓਜ਼

10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਅੱਜ ਤੋਂ ਤਿੰਨ ਦਿਨ ਮੀਂਹ ਹੀ ਮੀਂਹ! ਦੇਖੋ ਤੁਹਾਡਾ ਜ਼ਿਲ੍ਹਾ Alert 'ਚ ਹੈ ਜਾਂ ਨਹੀਂ
ਸ਼ੰਭੂ ਬਾਰਡਰ 'ਤੇ ਤਣਾਅ ਖ਼ਤਮ! 7 ਦਿਨਾਂ ਬਾਅਦ ਹੋਵੇਗੀ ਮੀਟਿੰਗ
India-US Trade Deal 'ਤੇ ਭੜਕੀ ਹਰਸਿਮਰਤ ਕੌਰ! ਕਿਹਾ- ਕਿਸਾਨਾਂ 'ਚ ਡਰ ਤੇ ਗੁੱਸਾ
ਵਿਦਿਆਰਥੀਆਂ 'ਤੇ ਲਾਠੀਚਾਰਜ ਤੋਂ ਭੜਕੇ ਕਿਸਾਨ! ਮੋਦੀ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪਠਾਨਕੋਟ 'ਚ ਮੀਂਹ ਨਾਲ ਭਰਿਆ ਪਾਣੀ, 150 ਘਰ ਹੋਏ ਪ੍ਰਭਾਵਿਤ, ਘਰਾਂ 'ਚ ਭਰਿਆ ਪਾਣੀ; ਜ਼ਹਿਰੀਲੇ ਸੱਪ ਕੀੜੇ ਨਿਕਲਣ ਦਾ ਖਤਰਾ
ਪਠਾਨਕੋਟ 'ਚ ਮੀਂਹ ਨਾਲ ਭਰਿਆ ਪਾਣੀ, 150 ਘਰ ਹੋਏ ਪ੍ਰਭਾਵਿਤ, ਘਰਾਂ 'ਚ ਭਰਿਆ ਪਾਣੀ; ਜ਼ਹਿਰੀਲੇ ਸੱਪ ਕੀੜੇ ਨਿਕਲਣ ਦਾ ਖਤਰਾ
IND vs ZIM Live Streaming: ਬਦਲ ਗਿਆ ਮੈਚ ਦੇਖਣ ਦਾ ਸਮਾਂ ਅਤੇ ਪਲੇਟਫਾਰਮ, ਜਾਣੋ ਟੀਵੀ ਅਤੇ ਮੋਬਾਈਲ 'ਤੇ ਕਿੱਥੇ ਦੇਖ ਸਕਦੇ ਲਾਈਵ
IND vs ZIM Live Streaming: ਬਦਲ ਗਿਆ ਮੈਚ ਦੇਖਣ ਦਾ ਸਮਾਂ ਅਤੇ ਪਲੇਟਫਾਰਮ, ਜਾਣੋ ਟੀਵੀ ਅਤੇ ਮੋਬਾਈਲ 'ਤੇ ਕਿੱਥੇ ਦੇਖ ਸਕਦੇ ਲਾਈਵ
ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਸਲਫਾਸ ਦੀ ਗੈਸ ਚੜ੍ਹਨ ਨਾਲ 2 ਬੱਚਿਆਂ ਦੀ ਮੌਤ, 3 ਦੀ ਹਾਲਤ ਗੰਭੀਰ; ਮੱਚਿਆ ਚੀਕ ਚੀਹਾੜਾ
ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਸਲਫਾਸ ਦੀ ਗੈਸ ਚੜ੍ਹਨ ਨਾਲ 2 ਬੱਚਿਆਂ ਦੀ ਮੌਤ, 3 ਦੀ ਹਾਲਤ ਗੰਭੀਰ; ਮੱਚਿਆ ਚੀਕ ਚੀਹਾੜਾ
ਸਵੇਰੇ ਨਹੀਂ ਹੁੰਦਾ ਪੇਟ ਸਾਫ ਤਾਂ ਡਾਈਟ 'ਚ ਸ਼ਾਮਲ ਕਰੋ ਆਹ ਚੀਜ਼ਾਂ, ਜਾਣੋ ਡਾਈਟ ਪਲਾਨ
ਸਵੇਰੇ ਨਹੀਂ ਹੁੰਦਾ ਪੇਟ ਸਾਫ ਤਾਂ ਡਾਈਟ 'ਚ ਸ਼ਾਮਲ ਕਰੋ ਆਹ ਚੀਜ਼ਾਂ, ਜਾਣੋ ਡਾਈਟ ਪਲਾਨ
Petrol-Diesel Rate: ਵੱਧ ਜਾਂ ਘੱਟ? ਜਾਣੋ ਕਿੰਨੇ ਰੁਪਏ 'ਚ ਮਿਲੇਗਾ 1 ਲੀਟਰ ਪੈਟਰੋਲ, ਦੇਖ ਲਓ ਲਿਸਟ
Petrol-Diesel Rate: ਵੱਧ ਜਾਂ ਘੱਟ? ਜਾਣੋ ਕਿੰਨੇ ਰੁਪਏ 'ਚ ਮਿਲੇਗਾ 1 ਲੀਟਰ ਪੈਟਰੋਲ, ਦੇਖ ਲਓ ਲਿਸਟ
ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, ਕਾਂਗਰਸੀ ਕੌਂਸਲਰ ਨੇ ਫੜਿਆ 'ਆਪ' ਦਾ ਪੱਲਾ; 14 ਦਿਨ ਪਹਿਲਾਂ ਹੋਈ ਸੀ FIR
ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, ਕਾਂਗਰਸੀ ਕੌਂਸਲਰ ਨੇ ਫੜਿਆ 'ਆਪ' ਦਾ ਪੱਲਾ; 14 ਦਿਨ ਪਹਿਲਾਂ ਹੋਈ ਸੀ FIR
ਸਰਕਾਰ ਨੇ ਬੰਦ ਕਰ'ਤੀ ਪੈਨਸ਼ਨ ਤਾਂ ਕਰੋ ਆਹ ਕੰਮ, ਛੇਤੀ ਕਰ ਲਓ ਆਹ ਕੰਮ ਨਹੀਂ ਤਾਂ ਖੜ੍ਹੀ ਹੋ ਜਾਵੇਗੀ ਪਰੇਸ਼ਾਨੀ
ਸਰਕਾਰ ਨੇ ਬੰਦ ਕਰ'ਤੀ ਪੈਨਸ਼ਨ ਤਾਂ ਕਰੋ ਆਹ ਕੰਮ, ਛੇਤੀ ਕਰ ਲਓ ਆਹ ਕੰਮ ਨਹੀਂ ਤਾਂ ਖੜ੍ਹੀ ਹੋ ਜਾਵੇਗੀ ਪਰੇਸ਼ਾਨੀ
ਪੰਜਾਬ ਅਤੇ ਚੰਡੀਗੜ੍ਹ 'ਚ ਮੀਂਹ ਨੂੰ ਲੈਕੇ ਅਲਰਟ ਜਾਰੀ, ਇਨ੍ਹਾਂ ਜ਼ਿਲ੍ਹਿਆਂ 'ਚ ਹੋਵੇਗੀ ਭਾਰੀ ਬਾਰਿਸ਼; ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ
ਪੰਜਾਬ ਅਤੇ ਚੰਡੀਗੜ੍ਹ 'ਚ ਮੀਂਹ ਨੂੰ ਲੈਕੇ ਅਲਰਟ ਜਾਰੀ, ਇਨ੍ਹਾਂ ਜ਼ਿਲ੍ਹਿਆਂ 'ਚ ਹੋਵੇਗੀ ਭਾਰੀ ਬਾਰਿਸ਼; ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ
Embed widget