ਨਵੀਂ ਦਿੱਲੀ: ਇੱਕ ਪਾਸੇ ਜੀਓ ਨੇ ਜੀਓ ਗੀਗਾਫਾਈਬਰ ਬ੍ਰਾਡਬੈਂਡ ਦਾ ਐਲਾਨ ਕਰ ਦਿੱਤਾ ਹੈ ਤੇ ਦੂਜੇ ਪਾਸੇ ਬੀਐਸਐਨਐਲ ਨੇ ਵੀ ਜੀਓ ਨੂੰ ਟੱਕਰ ਦੇਣ ਲਈ ਆਪਣੇ ਪਲਾਨ ਵਿੱਚ ਫੇਰਬਦਲ ਕੀਤਾ ਹੈ। ਕੰਪਨੀ ਨੇ ਆਪਣੇ FTTH ਪਲਾਨ ਦੀ ਐਫਯੂਪੀ ਹੱਦ ਵਧਾ ਦਿੱਤੀ ਹੈ। ਅਜਿਹਾ ਸਿਰਫ ਚੇਨਈ ਸਰਕਲ ਲਈ ਹੀ ਕੀਤਾ ਗਿਆ ਹੈ। ਚੇਨਈ ਸਰਕਲ ਲਈ ਬੀਐਸਐਨਐਲ ਹੁਣ 5 ਹਜ਼ਾਰ ਰੁਪਏ ਵਿੱਚ 1500 GB ਡੇਟਾ ਦੇ ਰਿਹਾ ਹੈ। ਪਹਿਲਾਂ ਇਸ ਪਲਾਨ ਵਿੱਚ 1 TB ਡੇਟਾ ਦਿੱਤਾ ਜਾਂਦਾ ਸੀ।

ਚੇਨਈ ਸਰਕਲ ਦੀ ਗੱਲ ਕੀਤੀ ਜਾਏ ਤਾਂ ਜੋ ਗਾਹਕ ਫਾਈਬਰੋ ਕੌਂਬੋ ULD 4999 ਦਾ ਪਲਾਨ ਖਰੀਦਣਗੇ, ਉਨ੍ਹਾਂ ਨੂੰ 100 mbps ਦੀ ਡੇਟਾ ਸਪੀਡ ਨਾਲ 1500 GB ਡੇਟਾ ਦਿੱਤਾ ਜਾਏਗਾ। ਐਫਯੂਪੀ ਲਿਮਟ ਖਤਮ ਹੋਣ ’ਤੇ ਡੇਟਾ ਸਪੀਡ 2 mbps ’ਤੇ ਆ ਜਾਏਗੀ। ਇਸ ਪਲਾਨ ਨਾਲ ਕੰਪਨੀ ਫਰੀ ਵਾਇਸ ਕਾਲਾਂ ਦੀ ਸੁਵਿਧਾ ਵੀ ਦੇ ਰਹੀ ਹੈ ਜਿਸ ਵਿੱਚ ਇੱਕ ਈਮੇਲ ਆਈਡੀ ਤੇ 5 GB ਡੇਟਾ ਫਰੀ ਦਿੱਤਾ ਜਾਏਗਾ।

ULD 999 ਰੁਪਏ ਦੇ ਪਲਾਨ ਦੀ ਗੱਲ ਕੀਤੀ ਜਾਏ ਤਾਂ ਇਸ ਪਲਾਨ ਵਿੱਚ ਯੂਜ਼ਰ ਨੂੰ 250 GB ਡੇਟਾ ਮਿਲਦਾ ਹੈ ਜਿਸ ਦੀ ਸਪੀਡ 60 mbps ਹੋਏਗੀ। ਇਸ ਵਿੱਚ 1299 ਰੁਪਏ ਦਾ ਪਲਾਨ ਵੀ ਦਿੱਤਾ ਜਾ ਰਿਹਾ ਹੈ ਜੋ 80 mbps ਦੀ ਸਪੀਡ ਨਾਲ 550 GB ਡੇਟਾ ਦਿੰਦਾ ਹੈ।

ਇਸ ਦੇ ਨਾਲ ਹੀ ਜੇ ULD 2999 ਦੀ ਗੱਲ ਕੀਤੀ ਜਾਏ ਤਾਂ ਇਸ ਪਲਾਨ ਵਿੱਚ ਗਾਹਕ ਨੂੰ 80mbps ਦੀ ਸਪੀਡ ਨਾਲ 900 GB ਡੇਟਾ ਦਿੱਤਾ ਜਾਂਦਾ ਹੈ। ਲਿਮਟ ਖਤਮ ਹੋਣ ਬਾਅਦ ਇਸ ਦੀ ਸਪੀਡ 2 mbps ਹੋ ਜਾਂਦੀ ਹੈ।

ਇਸ ਤੋਂ ਇਲਾਵਾ ਬੀਐਸਐਨਐਲ ਨੇ ਆਪਣੇ 1045, 1395 ਤੇ 1895 ਰੁਪਏ ਵਾਲੇ ਪਲਾਨ ਵਿੱਚ ਵੀ ਫੇਰਬਦਲ ਕੀਤਾ ਹੈ। ਯਾਦ ਰਹੇ ਕਿ ਇਹ ਸਾਰੇ ਬਦਲਾਅ ਜੀਓ ਨੂੰ ਟੱਕਰ ਦੇਣ ਲਈ ਕੀਤੇ ਗਏ ਹਨ।