ਨਵੀਂ ਦਿੱਲੀ: ਸੈਕੰਡ ਹੈਂਡ ਕਾਰ ਖਰੀਦਣ ਵਾਲੇ ਗਾਹਕਾਂ ਨੂੰ ਕਾਰ ਦੇ ਰੰਗ ਤੋਂ ਲੈ ਕੇ ਇੰਜਣ ਤਕ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਹਨ। ਆਮ ਤੌਰ 'ਤੇ ਸੈਕੰਡ ਹੈਂਡ ਕਾਰਾਂ ਵਿੱਚ ਕੁਝ ਚੀਜ਼ਾਂ ਅਜਿਹੀਆਂ ਹੁੰਦੀਆਂ ਹਨ, ਜਿਸ ਕਾਰਨ ਕੋਈ ਵੀ ਧੋਖਾ ਖਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਤਰਕੀਬਾਂ ਦੱਸਣ ਜਾ ਰਹੇ ਹਾਂ, ਜਿਸ ਨਾਲ ਤੁਸੀਂ ਧੋਖੇ ਤੋਂ ਬਚ ਸਕਦੇ ਹੋ।


ਇੰਜਣ-

ਕਾਰ ਖਰੀਦਣ ਤੋਂ ਪਹਿਲਾਂ ਇੰਜਣ ਦੀ ਜਾਂਚ ਬੇਹੱਦ ਲਾਜ਼ਮੀ ਹੈ। ਕਾਰ ਦਾ ਬੋਨਟ ਖੋਲ੍ਹ ਕੇ ਦੇਖੋ ਕਿ ਇੰਜਣ ਤੇ ਇਸ ਦੇ ਆਸ-ਪਾਸ ਦਾ ਏਰੀਆ ਕਿੰਨਾ ਸਾਫ ਹੈ। ਜੇਕਰ ਕਿਤੇ ਵੀ ਤੇਲ ਦੀ ਲੀਕੇਜ ਦਿੱਸਦੀ ਹੈ ਤਾਂ ਸਾਫ ਹੈ ਕਿ ਇੰਜਣ ਮੁਰੰਮਤ ਅਧੀਨ ਹੈ। ਇਸ ਤੋਂ ਇਲਾਵਾ ਇੰਜਣ ਦੀ ਫੈਨ ਬੈਲਟ ਤੇ ਇੰਜਣ ਬੈਲਟ ਦੀ ਘਿਸਾਈ ਜਾਂਚਣੀ ਚਾਹੀਦੀ ਹੈ। ਇੰਜਣ ਵਿੱਚ ਲੋੜੀਂਦੇ ਤੇਲ ਜਿਵੇਂ ਮੋਬਿਲ ਆਇਲ, ਰੈਡੀਏਟਰ ਦਾ ਕੂਲੈਂਟ ਆਦਿ ਜਾਂਚਣਾ ਚਾਹੀਦਾ ਹੈ। ਇੰਜਣ ਆਇਲ ਦਾ ਰੰਗ ਤੇ ਇਸ ਦੀ ਥਿੰਦਾਈ ਦੱਸਦੀ ਹੈ ਕਿ ਕਾਰ ਦੀ ਸਰਵਿਸ ਸਹੀ ਸਮੇਂ 'ਤੇ ਹੋਈ ਹੈ ਕਿ ਨਾ।

ਕਾਰ ਦਾ ਬਾਹਰੀ ਰੰਗ-

ਚਮਕਦੀ ਕਾਰ ਦਾ ਮਤਲਬ ਕਾਰ ਦਾ ਰੱਖ ਰਖਾਅ ਸਹੀ ਤਰੀਕੇ ਨਾਲ ਕੀਤਾ ਗਿਆ ਹੈ। ਕਾਰ ਦੇ ਹਰ ਹਿੱਸੇ ਨੂੰ ਧਿਆਨ ਨਾਲ ਵੇਖਣ 'ਤੇ ਪਤਾ ਲੱਗਦਾ ਹੈ ਕਿ ਇਸ ਨੂੰ ਬਾਅਦ ਵਿੱਚ ਰੰਗ ਕਰਵਾਇਆ ਗਿਆ ਹੈ ਕਿ ਨਾ। ਜੇਕਰ ਤੁਹਾਨੂੰ ਕੋਈ ਹਿੱਸਾ ਜ਼ਿਆਦਾ ਚਮਕੀਲਾ ਤੇ ਕੋਈ ਘੱਟ ਤਾਂ ਇਸ ਨੂੰ ਰੰਗ ਕਰਵਾਇਆ ਗਿਆ ਹੈ। ਉਂਗਲੀਆਂ ਨਾਲ ਮਹਿਸੂਸ ਕਰੋ ਜੇਕਰ ਕੋਈ ਹਿੱਸਾ ਜ਼ਿਆਦਾ ਖੁਰਦੁਰਾ ਹੈ ਤਾਂ ਵੀ ਰੰਗ ਕੀਤੇ ਹੋਣ ਦੀ ਗੁੰਜਾਇਸ਼ ਹੈ।

ਟਾਇਰ-

ਸੈਕੰਡ ਹੈਂਡ ਖਰੀਦਣ ਤੋਂ ਪਹਿਲਾਂ ਧਿਆਨ ਨਾਲ ਦੇਖੋ ਕਿ ਇਨ੍ਹਾਂ ਦੀ ਘਿਸਾਈ ਬਰਾਬਰ ਹੈ ਕਿ ਨਾ। ਜੇਕਰ ਟਾਇਰ ਇੱਕ ਪਾਸੇ ਤੋਂ ਜ਼ਿਆਦਾ ਘਿਸੇ ਹਨ ਤਾਂ ਕਾਰ ਦੀ ਅਲਾਈਨਮੈਂਟ ਠੀਕ ਨਹੀਂ। ਟਾਇਰ ਦੀ ਗੁੱਡੀ ਨੂੰ ਸਿੱਕੇ ਨਾਲ ਚੈੱਕ ਕਰੋ। ਜੇਕਰ ਇਸ ਅੰਦਰ ਸਿੱਕਾ ਨਹੀਂ ਜਾਂਦਾ ਤਾਂ ਨਵੇਂ ਟਾਇਰ ਖਰੀਦਣੇ ਪੈਣਗੇ।